ਮਮਤਾ ਸ਼ੰਕਰ
ਮਮਤਾ ਸ਼ੰਕਰ (ਜਨਮ 7 ਜਨਵਰੀ 1955) ਇੱਕ ਭਾਰਤੀ ਅਭਿਨੇਤਰੀ ਅਤੇ ਡਾਂਸਰ ਹੈ। ਉਹ ਬੰਗਾਲੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ। ਉਸਨੇ ਸੱਤਿਆਜੀਤ ਰੇ, ਮ੍ਰਿਣਾਲ ਸੇਨ, ਰਿਤੂਪਰਨੋ ਘੋਸ਼, ਬੁੱਧਦੇਬ ਦਾਸਗੁਪਤਾ ਅਤੇ ਗੌਤਮ ਘੋਸ਼ ਆਦਿ ਨਿਰਦੇਸ਼ਕਾਂ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇੱਕ ਅਭਿਨੇਤਰੀ ਹੋਣ ਦੇ ਨਾਲ ਉਹ ਇੱਕ ਡਾਂਸਰ ਅਤੇ ਕੋਰੀਓਗ੍ਰਾਫਰ ਵੀ ਹੈ।[1] ਮੁੱਢਲੀ ਜ਼ਿੰਦਗੀ ਅਤੇ ਸਿੱਖਿਆਸ਼ੰਕਰ ਦਾ ਜਨਮ ਸੰਨ 1955 ਵਿੱਚ ਡਾਂਸਰ ਉਦੈ ਸ਼ੰਕਰ ਅਤੇ ਅਮਲਾ ਸ਼ੰਕਰ ਦੇ ਘਰ ਹੋਇਆ ਸੀ। ਉਹ ਸੰਗੀਤਕਾਰ ਪੰਡਿਤ ਰਵੀ ਸ਼ੰਕਰ ਦੀ ਭਾਣਜੀ ਸੀ। ਉਸਦਾ ਭਰਾ ਆਨੰਦ ਸ਼ੰਕਰ ਇੱਕ ਇੰਡੋ-ਪੱਛਮੀ ਫਿਉਜ਼ਨ ਸੰਗੀਤਕਾਰ ਸੀ। ਉਸਨੇ ਅਮਲਾ ਸ਼ੰਕਰ ਅਧੀਨ ਉਦੈ ਸ਼ੰਕਰ ਇੰਡੀਆ ਕਲਚਰ ਸੈਂਟਰ, ਕਲਕੱਤਾ ਵਿਖੇ ਨ੍ਰਿਤ ਅਤੇ ਕੋਰੀਓਗ੍ਰਾਫੀ ਦੀ ਸਿਖਲਾਈ ਪ੍ਰਾਪਤ ਕੀਤੀ ਸੀ।[2] ਕਰੀਅਰਸ਼ੰਕਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਮ੍ਰਿਗਾਇਆ ਨਾਲ 1976 ਵਿੱਚ ਕੀਤੀ ਸੀ, ਮਰਣਾਲ ਸੇਨ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਨੇ ਸਾਲ ਦਾ ਸਰਵਉੱਤਮ ਫ਼ੀਚਰ ਫ਼ਿਲਮ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਹਾਸਿਲ ਕੀਤਾ ਸੀ। ਸ਼ੰਕਰ ਦਾ ਵਿਆਹ ਹੋ ਚੁੱਕਾ ਸੀ ਅਤੇ ਉਹ ਉਦੇਯਾਨ - ਮਮਤਾ ਸ਼ੰਕਰ ਡਾਂਸ ਕੰਪਨੀ ਚਲਾਉਂਦੀ ਹੈ, ਜਿਸਦੀ ਸਥਾਪਨਾ 1986 ਵਿੱਚ ਕੀਤੀ ਗਈ ਸੀ ਅਤੇ ਉਹ 'ਮਮਤਾ ਸ਼ੰਕਰ ਬੈਲੇ ਟਰੂਪ' ਨਾਲ ਪੂਰੀ ਦੁਨੀਆ ਵਿੱਚ ਘੁੰਮਦੀ ਹੈ। ਟਰੂਪ ਦੀ ਸਥਾਪਨਾ 1978 ਵਿੱਚ ਕੀਤੀ ਗਈ ਸੀ ਅਤੇ ਇਸਨੇ ਆਪਣਾ ਪਹਿਲਾ ਨਿਰਮਾਣ 1979 ਵਿੱਚ ਇੱਕ ਰਬਿੰਦਰਨਾਥ ਟੈਗੋਰ ਰਚਨਾ ਚੰਡਾਲਿਕਾ ਦੇ ਅਧਾਰ 'ਤੇ ਕੀਤਾ ਸੀ।[3] ਨਿੱਜੀ ਜ਼ਿੰਦਗੀਮਮਤਾ ਸ਼ੰਕਰ ਦੇ ਦੋ ਪੁੱਤਰ ਹਨ, ਰਤੁਲ ਸ਼ੰਕਰ ਅਤੇ ਰਾਜੀਤ ਸ਼ੰਕਰ ਆਦਿ। ਅਵਾਰਡ
ਫ਼ਿਲਮੋਗ੍ਰਾਫੀ
ਹਵਾਲੇ
ਬਾਹਰੀ ਲਿੰਕ
|
Portal di Ensiklopedia Dunia