ਮਸੂਮਾ ਸੁਲਤਾਨ ਬੇਗਮ
ਮਸੂਮਾ ਸੁਲਤਾਨ ਬੇਗਮ (ਮੌਤ 1509) ਮਸੂਮਾ ਸੁਲਤਾਨ ਬੇਗਮ, ਫੇਰਘਨਾ ਵੈਲੀ ਅਤੇ ਸਮਰਕੰਦ ਦੀ ਰਾਣੀ ਸੀ, ਮੁਗਲ ਸਾਮਰਾਜ ਦੇ ਬਾਨੀ ਅਤੇ ਪਹਿਲੇ ਮੁਗਲ ਸਮਰਾਟ ਬਾਬਰ ਦੀ ਚੌਥੀ ਪਤਨੀ ਸੀ। ਮਸੂਮਾ ਉਸਦੇ ਪਤੀ ਦੀ ਪਹਿਲੀ ਚਚੇਰੀ ਭੈਣ ਸੀ ਅਤੇ ਉਹ ਜਨਮ ਤੋਂ ਹੀ ਇੱਕ ਤਿਮੁਰਿਦ ਰਾਜਕੁਮਾਰੀ ਸੀ। ਉਹ ਬਾਬਰ ਦੇ ਚਾਚਾ, ਸੁਲਤਾਨ ਅਹਿਮਦ ਮਿਰਜ਼ਾ, ਸਮਰਕੰਦ ਅਤੇ ਬੁਖ਼ਾਰਾ ਦਾ ਰਾਜਾ, ਦੀ ਪੰਜਵੀਂ ਅਤੇ ਸਭ ਤੋਂ ਛੋਟੀ ਧੀ ਸੀ। ਪਰਿਵਾਰਮਸੂਮਾ ਸੁਲਤਾਨ ਬੇਗਮ ਦਾ ਜਨਮ ਇੱਕ ਤਿਮੁਰਿਦ ਰਾਜਕੁਮਾਰੀ ਅਤੇ ਸੁਲਤਾਨ ਅਹਿਮਦ ਮਿਰਜ਼ਾ, ਸਮਰਕੰਦ ਅਤੇ ਬੁਖ਼ਾਰਾ ਦਾ ਰਾਜਾ, ਅਤੇ ਉਸਦੀ ਪੰਜਵੀ ਪਤਨੀ ਹਬੀਬਾ ਸੁਲਤਾਨ ਬੇਗਮ, ਸੁਲਤਾਨ ਹੁਸੈਨ ਅਘੁਨ ਦੀ ਭਾਣਜੀ, ਦੀ ਪੰਜਵੀ ਅਤੇ ਸਭ ਤੋਂ ਛੋਟੀ ਧੀ ਵਜੋਂ ਹੋਇਆ। ਉਹ ਮਿਹਰ ਨਿਗਾਰ ਖਾਨੁਮ, ਬਾਬਰ ਦੀ ਮਾਂ ਕੁਤੁਲੂਗ਼ ਨਿਗਾਰ ਖ਼ਾਨਮ ਦੀ ਭੈਣ, ਦੀ ਸੌਤੇਲੀ ਧੀ ਸੀ। ਉਹ ਆਇਸ਼ਾ ਸੁਲਤਾਨ ਬੇਗ਼ਮ ਦੀ ਸੌਤੇਲੀ ਭੈਣ ਵੀ ਸੀ, ਆਇਸ਼ਾ ਬਾਬਰ ਦੀ ਪਹਿਲੀ ਪਤਨੀ ਵੀ ਸੀ ਜਿਸਨੇ ਆਪਣੀ ਸਭ ਤੋਂ ਵੱਡੀ ਭੈਣ ਰਾਬੀਆ ਸੁਲਤਾਨ ਬੇਗਮ ਦੇ ਪ੍ਰਭਾਵ ਹੇਠ ਬਾਬਰ ਨਾਲ ਬਾਅਦ ਵਿੱਚ ਤਲਾਕ ਲਈ ਲਿਆ ਸੀ।[1] ਮੌਤਵਿਆਹ ਤੋਂ ਇੱਕ ਸਾਲ ਬਾਅਦ ਉਸਨੇ ਇੱਕ ਕੁੜੀ ਨੂੰ ਜਨਮ ਦਿੱਤਾ, ਉਸ ਦੇ ਜਨਮ ਦੇ ਸਮੇਂ, ਉਹ ਬੱਚਾ ਬਿਸਤਰੇ ਵਿੱਚ ਹੀ ਸੀ ਕਿ ਉਹ ਬੀਮਾਰ ਹੋ ਗਈ ਅਤੇ ਉਸਦੀ ਮੌਤ ਹੋ ਗਈ। ਉਸਦੀ ਧੀ ਦਾ ਨਾਂ ਉਸਦੇ ਨਾਂ ਤੇ ਹੀ ਰੱਖਿਆ ਗਿਆ।[2] ਸੱਭਿਆਚਾਰ ਪ੍ਰਸਿੱਧੀਰਾਣੀ ਮਸੂਮਾ ਸੁਲਤਾਨ ਬੇਗਮ, ਫ਼ਰਜ਼ਾਨਾ ਮੂਨ ਦੇ ਇਤਿਹਾਸਿਕ ਨਾਵਲ "ਬਾਬਰ: ਦ ਫਰਸਟ ਮੁਗਲ ਇਨ ਇੰਡੀਆ" ਦੀ ਮੁੱਖ ਪਾਤਰ ਹੈ। ਹਵਾਲੇ
|
Portal di Ensiklopedia Dunia