ਬੁਖ਼ਾਰਾ
![]() ਬੁਖਾਰਾ (ਉਜ਼ਬੇਕ: Buxoro; ਫਾਰਸੀ: بخارا ; ਰੂਸੀ: Бухара) ਉਜ਼ਬੇਕਿਸਤਾਨ ਦੇ ਬੁਖਾਰਾ ਸੂਬਾ ਦੀ ਰਾਜਧਾਨੀ ਅਤੇ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ। ਕਰੀਬ ਪੰਜ ਹਜ਼ਾਰ ਸਾਲਾਂ ਤੋਂ ਅਬਾਦ ਇਸ ਸ਼ਹਿਰ ਦੀ ਅਬਾਦੀ 237,900 (1999) ਹੈ। ਸਥਿਤੀਇਹ ਰੇਸ਼ਮ ਰਸਤੇ ਉੱਤੇ 49°50 ਉ: ਅ: ਅਤੇ 64°10 ਪੂ: ਦ: ਤੇ ਸਥਿਤ ਹੈ। ਇਹ ਸਮਰਕੰਦ ਤੋਂ 142 ਮੀਲ ਪੱਛਮ, ਨਖਲਿਸਤਾਨ ਵਿੱਚ ਸਥਿਤ ਪ੍ਰਸਿੱਧ ਵਪਾਰਕ ਨਗਰ ਹੈ। ਬੁਖਾਰਾ ਤੋਂ ਕੁਝ ਮੀਲ ਦੱਖਣ-ਪੂਰਬ ਵਿੱਚ ਸਥਿਤ ਕਾਗਾਨ ਇੱਕ ਨਵਾਂ ਨਗਰ ਹੈ, ਜਿਸ ਨੂੰ ਕਦੇ-ਕਦੇ ਨਿਊ ਬੁਖਾਰਾ ਵੀ ਕਹਿੰਦੇ ਹਨ। ਧਰਮ ਅਤੇ ਸੱਭਿਆਚਾਰਪਹਿਲਾਂ ਤੋਂ ਹੀ ਬੁਖਾਰਾ ਇਸਲਾਮ ਧਰਮ ਅਤੇ ਸੱਭਿਆਚਾਰ ਦਾ ਪ੍ਰਸਿੱਧ ਕੇਂਦਰ ਹੈ। ਸੰਨ 1924 ਵਿੱਚ ਇਹ ਰੂਸ ਦੇ ਕਬਜੇ ਵਿੱਚ ਆਇਆ। ਇਹ ਅੱਠ, ਨੌ ਮੀਲ ਦੇ ਘੇਰੇ ਵਿੱਚ ਇੱਕ ਉੱਚੀ ਬਾਗਲ ਨਾਲ ਘਿਰਿਆ ਹੈ ਜਿਸ ਵਿੱਚ 11 ਦਰਵਾਜ਼ੇ ਹਨ। ਮੀਰ ਅਰਬ ਦੀ ਮਸਜਿਦ ਸਭ ਤੋਂ ਪ੍ਰਸਿੱਧ ਮਸਜਿਦ ਹੈ। ਕੰਬਲ, ਰੇਸ਼ਮੀ ਅਤੇ ਊਨੀ ਕੱਪੜੇ ਅਤੇ ਤਲਵਾਰ ਆਦਿ ਬਣਾਉਣ ਦੇ ਉਦਯੋਗ ਇੱਥੇ ਹੁੰਦੇ ਹਨ। ਰੇਗਿਸਤਾਨੀ ਜਲਵਾਯੂ ਹੋਣ ਦੇ ਕਾਰਨ ਇੱਥੇ ਦਿਨ ਵਿੱਚ ਤੇਜ ਧੁੱਪ ਅਤੇ ਰਾਤ ਵਿੱਚ ਜਿਆਦਾ ਠੰਡ ਪੈਂਦੀ ਹੈ। ਨੇੜਲੇ ਖੇਤਰ ਵਿੱਚ ਅਖ਼ਰੋਟ, ਸੇਬ, ਅੰਗੂਰ, ਤੰਮਾਕੂ ਅਤੇ ਵੱਖ-ਵੱਖ ਕਿਸਮ ਦੇ ਫੁੱਲਾਂ ਦੇ ਬਗੀਚੇ ਹਨ। ਚਾਰ ਮੀਨਾਰਲਿਆਬੀ ਹੌਜ਼ ਕੰਪਲੈਕਸ ਦੇ ਪਿੱਛੇ ਇੱਕ ਲੇਨ ਵਿੱਚ ਚਾਰ ਮੀਨਾਰ ਦੀ ਖੂਬਸੂਰਤ ਇਮਾਰਤ ਹੈ। ਹੁਣ ਇਸ ਇਮਾਰਤ ਦੇ ਆਲੇ ਦੁਆਲੇ ਨਿੱਕੇ ਨਿੱਕੇ ਮਕਾਨਾਂ ਅਤੇ ਦੁਕਾਨਾਂ ਦਾ ਜਮਘਟਾ ਹੈ। ਹਥ ਨਾਲ ਬਣਾਈਆਂ ਮੂਰਤਾਂ ਵੇਚਦਾ ਕੋਈ ਕੋਈ ਕਲਾਕਾਰ ਵੀ ਇੱਥੇ ਮਿਲ ਜਾਂਦਾ ਹੈ।ਇਸ ਦੀ ਉਸਾਰੀ ਅਮੀਰ ਵਪਾਰੀ ਖਲੀਫ਼ ਨਿਆਜ਼ ਕੁਲ ਨੇ 19ਵੀਂ ਸਦੀ ਵਿੱਚ ਕਰਵਾਈ ਸੀ। ਇਸ ਸਮਾਰਕ ਦੀ ਖ਼ੂਬੀ ਇਹ ਹੈ ਕਿ ਹਰੇਕ ਮੀਨਾਰ ਨੂੰ ਬਿਲਕੁਲ ਵੱਖਰੀ ਮੀਨਾਕਾਰੀ ਨਾਲ ਸਜਾਇਆ ਗਿਆ ਹੈ। ਇਸ ਵਿੱਚ ਚਾਰ ਧਰਮਾਂ ਇਸਾਈ, ਪਾਰਸੀ, ਬੁੱਧ ਅਤੇ ਇਸਲਾਮ ਦੇ ਧਾਰਮਿਕ ਚਿੰਨ੍ਹ ਖੁਣੇ ਹੋਏ ਹਨ। ਇਹ ਬੁਖ਼ਾਰੇ ਦਾ ਸਭ ਤੋਂ ਵੱਧ ਹਰਮਨ ਪਿਆਰਾ ਸਮਾਰਕ ਹੈ। ਕਲਿਆਨ ਮੀਨਾਰਇਹ ਮੀਨਾਰ ਬੁਖ਼ਾਰਾ ਦੀਆਂ ਸਾਰੀਆਂ ਪ੍ਰਚੀਨ ਇਮਾਰਤਾਂ ਤੋਂ ਬੁਲੰਦ ਹੈ। ਹੁਣ ਇਸ ਦੀ ਵਰਤੋਂ ਅਜ਼ਾਨ ਦੇਣ ਲਈ ਕੀਤੀ ਜਾਂਦੀ ਹੈ, ਪਰ ਪੁਰਾਣੇ ਸਮੇਂ ਵਿੱਚ ਇਸ ਦਾ ਨਾਮ ਮੌਤ ਦਾ ਮੀਨਾਰ ਸੀ। ਮੌਤ ਦੀ ਸਜ਼ਾ ਪ੍ਰਾਪਤ ਅਪਰਾਧੀਆਂ ਨੂੰ ਇਸ ਉਪਰੋਂ ਹੇਠਾਂ ਸੁੱਟ ਕੇ ਮਾਰਿਆ ਜਾਂਦਾ ਸੀ। ਇਸ ਦੀ ਉਸਾਰੀ 16ਵੀਂ ਸਦੀ ਵਿੱਚ ਕੀਤੀ ਗਈ ਸੀ। ਇਸ ਦੀ ਉਚਾਈ 150 ਫੁੱਟ ਅਤੇ ਵਿਆਸ ਨੀਂਹ ਤੋਂ 30 ਫੁੱਟ ਅਤੇ ਛੱਤ ਤੋਂ 20 ਫੁੱਟ ਹੈ। ਪੀਲੇ ਰੰਗ ਦੀ ਇਹ ਇਮਾਰਤ ਮੀਲਾਂ ਦੂਰ ਤੋਂ ਦਿਖਾਈ ਦਿੰਦੀ ਹੈ। ਕਲਨ ਮਸਜਿਦਇਸ ਮਸਜਿਦ ਦੀ ਉਸਾਰੀ 1514 ਈਸਵੀ ਵਿੱਚ ਮੁਕੰਮਲ ਹੋਈ। ਇਹ ਸਮਰਕੰਦ ਦੀ ਬੀਬੀ ਖਾਨਮ ਮਸਜਿਦ ਦੀ ਹੂ-ਬ-ਹੂ ਨਕਲ ਹੈ। ਇਸ ਵਿਸ਼ਾਲ ਮਸਜਿਦ ਵਿੱਚ ਇੱਕੋ ਵੇਲੇ 12,000 ਵਿਅਕਤੀ ਨਮਾਜ਼ ਪੜ੍ਹ ਸਕਦੇ ਹਨ। ਇਸ ਦੇ ਵਰਾਂਡਿਆਂ ਨੂੰ ਸਹਾਰਾ ਦੇਣ ਲਈ 300 ਸ਼ਾਨਦਾਰ ਸਤੰਭ ਹਨ। ਸਾਰੀ ਮਸਜਿਦ ਦੇ ਅੰਦਰ ਬਾਹਰ ਖ਼ੂਬਸੂਰਤ ਨੱਕਾਸ਼ੀ ਕੀਤੀ ਗਈ ਹੈ ਤੇ ਕੁਰਾਨ ਦੀਆਂ ਆਇਤਾਂ ਉੱਕਰੀਆਂ ਹੋਈਆਂ ਹਨ। ਇਸ ਦੇ ਗੁੰਬਦਾਂ ਉੱਪਰ ਨੀਲੇ ਰੰਗ ਦੀਆਂ ਟਾਈਲਾਂ ਜੜੀਆਂ ਹਨ ਜੋ ਸੂਰਜ ਅਤੇ ਚੰਨ ਦੀ ਰੌਸ਼ਨੀ ਵਿੱਚ ਬੇਹੱਦ ਚਮਕਦੀਆਂ ਹਨ। ਮੀਰ-ਏ-ਅਰਬ ਮਦਰੱਸਾਇਸ ਮਦਰੱਸੇ ਦੀ ਉਸਾਰੀ ਬੁਖਾਰੇ ਦੇ ਸੁਲਤਾਨ ਉਬੈਦੁੱਲਾਹ ਖ਼ਾਨ ਨੇ ਆਪਣੇ ਮੁਰਸ਼ਦ ਸ਼ੇਖ ਅਬਦੁੱਲਾ ਯਮਨੀ ਦੀ ਯਾਦ ਵਿੱਚ 1536 ਈਸਵੀ ਵਿੱਚ ਕਰਵਾਈ ਜਿਸ ਨੂੰ ਸਤਿਕਾਰ ਵਜੋਂ ਮੀਰ-ਏ-ਅਰਬ ਵੀ ਕਿਹਾ ਜਾਂਦਾ ਸੀ। ਇਸ ਦੀ ਉਸਾਰੀ ਕਰਨ ਲਈ 3,000 ਮਜ਼ਦੂਰਾਂ ਨੂੰ ਦਸ ਸਾਲ ਲੱਗੇ ਸਨ। ਲਬੇ ਹੌਜ਼ਇਹ ਇੱਕ ਇਸ਼ਨਾਨ ਘਰ ਹੈ ਜਿਸ ਦੀ ਉਸਾਰੀ 1622 ਵਿੱਚ ਮੁਕੰਮਲ ਹੋਈ। ਇਸ ਹੌਜ਼ ਦਾ ਪਾਣੀ ਬਹੁਤ ਹੀ ਪਵਿੱਤਰ ਅਤੇ ਸਾਫ਼ ਮੰਨਿਆ ਜਾਂਦਾ ਸੀ, ਪਰ ਲੋਕਾਂ ਦੇ ਇਕੱਠਿਆਂ ਨਹਾਉਣ ਕਾਰਨ ਕਈ ਵਾਰ ਬਿਮਾਰੀਆਂ ਫੈਲ ਜਾਂਦੀਆਂ ਸਨ। ਇਸ ਲਈ ਰੂਸੀਆਂ ਨੇ 1930 ਵਿੱਚ ਇੱਥੇ ਨਹਾਉਣ ’ਤੇ ਪਾਬੰਦੀ ਲਗਾ ਦਿੱਤੀ। ਚਸ਼ਮਾ ਅਯੂਬ ਮਕਬਰਾਚਸ਼ਮਾ ਅਯੂਬ ਰੇਗਿਸਤਾਨੀ ਇਲਾਕੇ ਵਿੱਚ ਇੱਕ ਚਮਤਕਾਰ ਮੰਨਿਆ ਜਾਂਦਾ ਹੈ। ਲੋਕ ਗਾਥਾ ਹੈ ਕਿ ਸੰਤ ਅਯੂਬ ਨੇ ਧਰਤੀ ਉੱਪਰ ਲਾਠੀ ਮਾਰ ਕੇ ਇਸ ਚਸ਼ਮੇ ਨੂੰ ਪ੍ਰਗਟ ਕੀਤਾ ਸੀ। ਇਸ ਪਾਣੀ ਨੂੰ ਔਸ਼ਧੀ ਗੁਣਾਂ ਵਾਲਾ ਮੰਨਿਆ ਜਾਂਦਾ ਹੈ। ਇਸ ਚਸ਼ਮੇ ਉੱਪਰ ਸਮਾਰਕ ਦੀ ਉਸਾਰੀ ਤੈਮੂਰ ਨੇ ਕਰਵਾਈ ਸੀ। ਇਸਮਾਈਲ ਸਮਾਨੀ ਮਕਬਰਾਇਹ ਇਮਾਰਤ ਬਾਦਸ਼ਾਹ ਇਸਮਾਈਲ ਸਮਾਨੀ ਦਾ ਮਕਬਰਾ ਹੈ। ਇਸ ਦੀ ਉਸਾਰੀ ਦਸਵੀਂ ਸਦੀ ਵਿੱਚ ਹੋਈ ਸੀ। ਇਹ ਬੁਖ਼ਾਰਾ ਦੀ ਇੱਕੋ ਇੱਕ ਇਮਾਰਤ ਹੈ ਜਿਸ ਵਿੱਚ ਪਾਰਸੀ ਅਤੇ ਇਸਲਾਮੀ ਭਵਨ ਨਿਰਮਾਣ ਕਲਾ ਨੂੰ ਇਕੱਠੇ ਵਰਤਿਆ ਗਿਆ ਹੈ। ਇਹ ਬੁਖ਼ਾਰਾ ਦਾ ਸਭ ਤੋਂ ਪੁਰਾਣਾ ਸਮਾਰਕ ਹੈ। ਚੰਗੇਜ਼ ਖਾਨ ਦੇ ਹਮਲੇ ਵੇਲੇ ਇਹ ਸਮਾਰਕ ਹੜ੍ਹ ਕਾਰਨ ਮਿੱਟੀ ਵਿੱਚ ਦੱਬਿਆ ਹੋਣ ਕਰਕੇ ਢਾਹੇ ਜਾਣ ਤੋਂ ਬਚ ਗਿਆ ਸੀ। ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਦਾ ਮਕਬਰਾ ਇਸ ਮਕਬਰੇ ਦੀ ਨਕਲ ਹੈ।[1] ਹਵਾਲੇ
|
Portal di Ensiklopedia Dunia