ਮੁਹੰਮਦ ਨਬੀ
ਮੁਹੰਮਦ ਨਬੀ (ਪਸ਼ਤੋ: محمد نبي; ਜਨਮ 1 ਜਨਵਰੀ 1985) ਇੱਕ ਅਫ਼ਗ਼ਾਨ ਕ੍ਰਿਕੇਟਰ ਹੈ ਜੋ ਸੀਮਤ ਓਵਰ ਮੈਚਾਂ ਵਿੱਚ ਟੀਮ ਦਾ ਕਪਤਾਨ ਰਹਿ ਚੁੱਕਿਆ ਹੈ। ਨਬੀ ਇੱਕ ਆਲਰਾਊਂਡਰ ਹੈ, ਇਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਆਫ਼ ਬ੍ਰੇਕ ਗੇਂਦਬਾਜ਼ ਹੈ। ਇਸਨੇ ਅਫ਼ਗ਼ਾਨਿਸਤਾਨ ਨੂੰ ਇੱਕ ਉੱਚ ਪੱਧਰੀ ਅੰਤਰਰਾਸ਼ਟਰੀ ਕ੍ਰਿਕਟ ਟੀਮ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਅਪਰੈਲ 2009 ਵਿੱਚ ਅਫ਼ਗ਼ਾਨਿਸਤਾਨ ਦੇ ਪਹਿਲੇ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਵਿੱਚ ਖੇਡਿਆ ਅਤੇ ਜੂਨ 2018 ਵਿੱਚ ਅਫ਼ਗ਼ਾਨਿਸਤਾਨ ਦੇ ਪਹਿਲਾ ਟੈਸਟ ਮੈਚ ਵਿੱਚ ਵੀ ਖੇਡਿਆ। ਇਸਨੇ 2014 ਏਸ਼ੀਆ ਕੱਪ ਅਤੇ 2015 ਦੇ ਕ੍ਰਿਕਟ ਵਰਲਡ ਕੱਪ ਵਿੱਚ ਅਫ਼ਗ਼ਾਨਿਸਤਾਨ ਦੀ ਟੀਮ ਦੀ ਕਪਤਾਨੀ ਕੀਤੀ ਹੈ। ਨਬੀ ਕਈ ਟੀ -20 ਫ਼੍ਰੈਂਚਾਈਜ਼ ਟੂਰਨਾਮੈਂਟਾਂ ਵਿੱਚ ਵੀ ਖੇਡ ਚੁੱਕਿਆ ਹੈ ਅਤੇ ਇਹ ਪਹਿਲਾ ਅਫ਼ਗ਼ਾਨਿਸਤਾਨੀ ਖਿਡਾਰੀ ਸੀ ਜੋ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਲਈ ਚੁਣਿਆ ਗਿਆ। ਮੁੱਢਲਾ ਜੀਵਨ ਅਤੇ ਕਰੀਅਰਮੁਹਮੰਦ ਨਬੀ ਦਾ ਜਨਮ ਅਫ਼ਗ਼ਾਨਿਸਤਾਨ ਦੇ ਲੋਗਰ ਸੂਬੇ ਵਿੱਚ ਹੋਇਆ ਸੀ, ਪਰ ਸੋਵੀਅਤ-ਅਫ਼ਗ਼ਾਨ ਜੰਗ ਦੌਰਾਨ ਇਸਦਾ ਪਰਿਵਾਰ ਪੇਸ਼ਾਵਰ, ਪਾਕਿਸਤਾਨ ਚਲਿਆ ਗਿਆ ਸੀ।[1][2] ਇਸਨੇ 10 ਸਾਲ ਦੀ ਉਮਰ ਵਿੱਚ ਪਿਸ਼ਾਵਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ,[1] ਅਤੇ ਇਸਦਾ ਪਰਿਵਾਰ 2000 ਵਿੱਚ ਅਫ਼ਗ਼ਾਨਿਸਤਾਨ ਵਾਪਸ ਪਰਤਿਆ, ਜਿੱਥੇ ਇਸਨੇ ਮੁਹੰਮਦ ਸ਼ਹਿਜ਼ਾਦ, ਅਸਗਰ ਅਫ਼ਗ਼ਾਨ ਅਤੇ ਸ਼ਾਹਪੂਰ ਜਦਰਾਨ ਨਾਲ ਕ੍ਰਿਕਟ ਖੇਡਣਾ ਸ਼ੁਰੂ ਕੀਤਾ, ਬਾਅਦ ਵਿੱਚ ਇਹ ਸਾਰੇ ਅਫ਼ਗ਼ਾਨ ਦੀ ਕੌਮੀ ਟੀਮ ਦੇ ਮਹੱਤਵਪੂਰਨ ਮੈਂਬਰ ਬਣੇ।[3] 2003 ਵਿੱਚ ਨਬੀ ਪਹਿਲੀ ਵਾਰ ਵਿੱਚ ਕਿਸੇ ਮੁਕਾਬਲੇ ਵਿੱਚ ਕ੍ਰਿਕਟ ਖੇਡਿਆ ਅਤੇ ਇਹ ਅਫ਼ਗ਼ਾਨਿਸਤਾਨ ਦੀ ਇੱਕ ਟੀਮ ਵੱਲੋਂ ਪਾਕਿਸਤਾਨ ਦੀ ਰਹੀਮ ਯਾਰ ਖ਼ਾਨ ਕ੍ਰਿਕਟ ਐਸੋਸੀਏਸ਼ਨ ਦੇ ਖ਼ਿਲਾਫ਼ ਖੇਡਿਆ। ਅਫ਼ਗ਼ਾਨਿਸਤਾਨ ਦੀ ਟੀਮ ਮਾੜੀ ਸੀ ਪਰ ਨਬੀ ਨੇ 61 ਦੌੜਾਂ ਬਣਾ ਕੇ ਆਪਣੀ ਟੀਮ ਵਿੱਚੋਂ ਸਭ ਤੋਂ ਵੱਧ ਦੌੜਾਂ ਬਣਾਈਆਂ।[2][4] ਇਸ ਸਮੇਂ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਕ੍ਰਿਕਟ ਦਾ ਸਮਾਨ ਨਹੀਂ ਮਿਲਦਾ ਸੀ ਅਤੇ ਇਹਨਾਂ ਨੂੰ ਪਾਕਿਸਤਾਨ ਅਤੇ ਭਾਰਤ ਤੋਂ ਸਮਾਨ ਖਰੀਦਣ ਖ਼ਰੀਦਣਾ ਪੈਂਦਾ ਸੀ।[3] ਹਵਾਲੇ
|
Portal di Ensiklopedia Dunia