ਮੋਨਾਕੋ
ਮੋਨਾਕੋ, ਅਧਿਕਾਰਕ ਨਾਮ ਮੋਨਾਕੋ ਦੀ ਪ੍ਰਿੰਸੀਪੈਲਿਟੀ, ਇੱਕ ਖੁਦਮੁਖਤਿਆਰ ਸ਼ਹਿਰ ਰੂਪੀ ਰਾਸ਼ਟਰ ਹੈ ਜੋ ਕਿ ਪੱਛਮੀ ਯੂਰਪ ਵਿੱਚ 'ਫ਼੍ਰੈਂਚ ਰੀਵਿਏਰਾ' ਜਾਂ 'ਕੋਤ ਡ'ਐਜ਼ੂਰ' ਨਾਮਕ ਤਟਰੇਖਾ ਤੇ ਸਥਿਤ ਹੈ। ਤਿੰਨ ਪਾਸਿਓਂ ਫ਼੍ਰਾਸ ਨਾਲ ਘਿਰੇ ਹੋਏ ਅਤੇ ਚੌਥਾ ਪਾਸਿਓਂ ਭੂ-ਮੱਧ ਸਾਗਰ ਨਾਲ ਲੱਗਦੇ ਇਸ ਦੇਸ਼ ਦਾ ਕੇਂਦਰ ਇਟਲੀ ਤੋਂ ੧੬ ਕਿ.ਮੀ. ਅਤੇ ਫ਼੍ਰਾਂਸ ਦੇ ਨੀਸ ਸ਼ਹਿਰ ਤੋਂ ਸਿਰਫ਼ ੧੩ ਕਿ.ਮੀ. ਹੈ। ਇਸਦਾ ਕੁਲ ਖੇਤਰਫ਼ਲ ੧.੯ ੮ ਵਰਗ ਕਿ.ਮੀ. (੦.੭੬ ਵਰਗ ਮੀਲ) ਅਤੇ ਕੁਲ ਅਬਾਦੀ ੩੬,੩੭੧ ਹੈ ਜਿਸ ਕਰਕੇ ਇਹ ਦੁਨੀਆਂ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਅਤੇ ਦੂਜਾ ਸਭ ਤੋਂ ਛੋਟਾ ਦੇਸ਼ ਹੈ। ਮੋਨਾਕੋ ਦੀ ਜਮੀਨੀ ਸੀਮਾ ਸਿਰਫ਼ ੪.੪ ਕਿ.ਮੀ.(੨.੭ ਮੀਲ), ਤਟਰੇਖਾ ਲੰਬਾਈ ੪.੧ ਕਿ.ਮੀ.(੨.੫ ਮੀਲ) ਹੈ ਅਤੇ ਚੌੜਾਈ ੧.੭ ਕਿ.ਮੀ. ਤੋਂ ਲੈ ਕੇ ੩੪੯ ਮੀਟਰ ਦੇ ਵਿੱਚ-ਵਿੱਚ ਹੈ। ਦੇਸ਼ ਦਾ ਸਿਖਰਲਾ ਸਥਾਨ 'ਲੇ ਰੇਵੋਆਰ'(Les Révoires) ਜ਼ਿਲ੍ਹੇ ਵਿੱਚ 'ਮੋਂਟ ਆਜੈਲ' (Mont Agel) ਨਾਮਕ ਪਹਾੜ ਦੀ ਢਾਲ ਤੇ 'ਸ਼ੇਮੀਨ ਦੇ ਰੇਵੋਆਰ' (Chemin des Révoires) ਨਾਮਕ ਇੱਕ ਭੀੜਾ ਰਾਹ ਹੈ ਜਿਸਦੀ ਉਚਾਈ ਸਮੁੰਦਰ ਤਲ ਤੋਂ ੧੬੧ ਮੀਟਰ (੫੨੮ ਫੁੱਟ) ਹੈ। ਇਸਦਾ ਸਭ ਤੋਂ ਵੱਧ ਅਬਾਦੀ ਵਾਲਾ ਕਾਰਤੀਏ (ਪ੍ਰਬੰਧਕੀ ਹਿੱਸਾ) ਮੋਂਟੇ ਕਾਰਲੋ (Monte Carlo) ਅਤੇ ਸਭ ਤੋਂ ਵੱਧ ਅਬਾਦੀ ਵਾਲਾ ਹਲਕਾ ਲਾਰਵੋਟੋ/ਬਾਸ ਮੂਲੈਂ (Larvotto/Bas Moulins) ਹੈ। ਪੋਰਟ ਹਰਕਿਊਲਸ ਦੇ ਹਾਲੀਆ ਵਿਸਤਾਰ ਤੋਂ ਬਾਅਦ ਮੋਨਾਕੋ ਦਾ ਖੇਤਰਫ਼ਲ ਹੁਣ ੨.੦੧ ਵਰਗ ਕਿ.ਮੀ.(੦.੭੯ ਵਰਗ ਮੀਲ) ਹੋ ਗਿਆ ਹੈ। ਹੁਣ ਭੂ-ਮੱਧ ਸਾਗਰ ਤੋਂ ਸੁਧਰੀ ਭੋਂ ਲੈ ਕੇ ਫ਼ੋਂਟਵਿਯੇ (Fontvieille) ਜ਼ਿਲ੍ਹੇ ਦਾ ਵਿਸਤਾਰ ਕਰਨ ਦੀ ਯੋਜਨਾ ਹੈ। ਮੋਨਾਕੋ ਇੱਕ ਸੰਵਿਧਾਨਿਕ ਰਾਜਸ਼ਾਹੀ ਦੇ ਰੂਪ ਵਿੱਚ ਸ਼ਾਸਤ ਪ੍ਰਿੰਸੀਪੈਲਟੀ ਹੈ, ਜਿਸਦਾ ਮੁਖੀ ਪ੍ਰਿੰਸ ਐਲਬਰਟ ਦੂਜਾ ਹੈ। ਚਾਹੇ ਪ੍ਰਿੰਸ ਐਲਬਰਟ ਸੰਵਿਧਾਨਿਕ ਮੁਖੀ ਹੈ ਪਰ ਉਸ ਕੋਲ ਫਿਰ ਵੀ ਕਾਫ਼ੀ ਸਿਆਸੀ ਤਾਕਤ ਹੈ। ਗ੍ਰੀਮੈਲਡੀ ਘਰਾਣੇ ਨੇ, ਕੁਝ ਸੰਖੇਪ ਵਿਘਨਾਂ ਤੋਂ ਛੁੱਟ,੧੯ ੨੭ ਤੋਂ ਲੈ ਕੇ ਮੋਨਾਕੋ ਤੇ ਰਾਜ ਕੀਤਾ ਹੈ। ਸਰਕਾਰੀ ਭਾਸ਼ਾ ਫ਼੍ਰੈਂਚ ਹੈ ਪਰ ਮੋਨੇਗਾਸਕ, ਇਤਾਲਵੀ ਅਤੇ ਅੰਗ੍ਰੇਜ਼ੀ ਵੀ ਵਿਆਪਕ ਰੂਪ 'ਚ ਬੋਲੀਆਂ ਅਤੇ ਸਮਝੀਆਂ ਜਾਂਦੀਆਂ ਹਨ। ਦੇਸ਼ ਦੀ ਖੁਦਮੁਖਤਿਆਰੀ ਨੂੰ ਅਧਿਕਾਰਕ ਰੂਪ ਤੇ ਫ਼੍ਰੈਂਕੋ-ਮੋਨੇਗਾਸਕ ਸੰਧੀ ਦੁਆਰਾ ਮਾਨਤਾ ਪ੍ਰਾਪਤ ਹੋਈ ਸੀ। ਇਸਨੂੰ ਸੰਯੁਕਤ ਰਾਸ਼ਟਰ ਦਾ ਪੂਰਨ ਵੋਟ ਇਖ਼ਤਿਆਰ ਬਹੁਤ ਸਾਰੇ ਵਾਦ-ਵਿਵਾਦ ਤੋਂ ਬਾਅਦ ੧੯ ੯ ੩ ਵਿੱਚ ਮਿਲਿਆ ਸੀ। ਮੋਨਾਕੋ ਦੀ ਸੁਤੰਤਰਤਾ ਅਤੇ ਅਲਹਿਦਾ ਵਿਦੇਸ਼ ਨੀਤੀ ਦੇ ਬਾਵਜੂਦ ਇਸਦੀ ਰੱਖਿਆ ਦੀ ਜਿੰਮੇਵਾਰੀ ਫ਼੍ਰਾਂਸ ਹੱਥ ਹੈ। ਅਲਬੱਤਾ, ਮੋਨਾਕੋ ਕੋਲ ਕੁੱਲ ੨੫੫ ਅਫ਼ਸਰਾਂ ਅਤੇ ਸਿਪਾਹੀਆਂ ਵਾਲੀਆਂ ਦੋ ਛੋਟੀਆਂ ਫ਼ੌਜੀ ਇਕਾਈਆਂ ਹਨ : 'ਕੋਰ ਡੇ ਸਾਪੋਰ-ਪੋਂਪੀਏ ਡ ਮੋਨਾਕੋ' (ਮੋਨਾਕੋ ਦੀ ਫ਼ਾਇਰ ਬਰਗੇਡ ਦਾ ਦਸਤਾ) ਅਤੇ 'ਕੋਂਪਾਨੀ ਡੇ ਕਾਰਾਬੀਨੀਏ ਡੂ ਪ੍ਰੈਂਸ' (ਰਾਜਕੁਮਾਰ ਦਾ ਰਫ਼ਲਾਂ ਦਾ ਦਸਤਾ)। ਪਛੇਤਰੀ ਉੱਨੀਵੀਂ ਸਦੀ ਵਿੱਚ ਫ਼੍ਰਾਂਸ ਤੱਕ ਪਟੜੀ ਬਣਨ ਨਾਲ ਅਤੇ ਪਹਿਲਾ ਜੂਆਘਰ (ਕੈਸੀਨੋ) ਮੋਂਟੇ ਕਾਰਲੋ ਖੁੱਲਣ ਨਾਲ ਆਰਥਿਕ ਵਿਕਾਸ ਪ੍ਰੋਤਸਾਹਤ ਹੋਇਆ। ਉਦੋਂ ਤੋਂ ਦੇਸ਼ ਦੀ ਨਰਮ ਆਬੋਹਵਾ, ਸ਼ਾਨਦਾਰ ਨਜ਼ਾਰਿਆਂ ਅਤੇ ਜੂਆ ਖੇਡਣ ਦੀ ਸਹੂਲਤਾਂ ਨੇ ਇਸਨੂੰ ਵਿਸ਼ਵ ਭਰ ਵਿੱਚ ਧਨਾਢਾਂ ਅਤੇ ਨਾਮੀ ਲੋਕਾਂ ਲਈ ਇੱਕ ਸੈਰ-ਸਪਾਟੇ ਅਤੇ ਦਿਲ-ਬਹਿਲਾਵੇ ਵਾਲੀ ਜਗਾ ਵਜੋਂ ਪ੍ਰਸਿੱਧ ਕਰ ਦਿੱਤਾ ਹੈ। ਹਾਲੀਆ ਸਾਲਾਂ ਵਿੱਚ ਮੋਨਾਕੋ ਇੱਕ ਪ੍ਰਮੁੱਖ ਬੈਂਕ-ਵਿਹਾਰ ਕੇਂਦਰ ਬਣ ਗਿਆ ਹੈ ਜਿਸ ਕੋਲ ੧੦੦ ਅਰਬ ਦੇ ਮੁੱਲ ਦੇ ਬਰਾਬਰ ਦੇ ਕੋਸ਼ ਹਨ ਅਤੇ ਆਪਣੀ ਆਰਥਿਕਤਾ ਦੇ ਵਿੱਚ ਵੰਨ-ਸੁਵੰਨਤਾ ਲਿਆਉਣ ਦੇ ਮੱਦੇਨਜ਼ਰ ਸੇਵਾਵਾਂ ਅਤੇ ਛੋਟੇ, ਪ੍ਰਦੂਸ਼ਤ ਨਾ ਕਰਨ ਤੇ ਮੁੱਲ ਵਿੱਚ ਵਾਧਾ ਕਰਨ ਵਾਲੇ ਉਦਯੋਗਾਂ ਨੂੰ ਆਕਰਸ਼ਤ ਕਰ ਰਿਹਾ ਹੈ। ਇਸ ਦੇਸ਼ ਵਿੱਚ ਕੋਈ ਆਮਦਨ ਕਰ ਜਾਂ ਛੋਟਾ-ਕਾਰੋਬਾਰ ਕਰ ਨਹੀਂ ਹੈ। ਇਸਦੀ ਪ੍ਰਤੀ ਵਿਅਕਤੀ ਬਰਾਏ ਨਾਮ ਸਮੁੱਚੀ ਘਰੇਲੂ ਉਪਜ, ਜੋ ਕਿ ੧੭੨,੬੭੬ ਡਾਲਰ ਹੈ, ਅਤੇ ਪ੍ਰਤੀ ਵਿਅਕਤੀ ਖ਼ਰੀਦ ਸ਼ਕਤੀ ਸਮਾਨਤਾ, ਜੋ ਕਿ ੧੮੬,੧੭੫ ਡਾਲਰ ਹੈ, ਵਿਸ਼ਵ ਵਿੱਚ ਸਭ ਤੋਂ ਵੱਧ ਹਨ। ਮੋਨਾਕੋ ਦੇ ਲੋਕਾਂ ਦਾ ਔਸਤ ਜੀਵਨ-ਕਾਲ, ਜੋ ਕਿ ੯ ੦ ਵਰ੍ਹੇ ਹੈ, ਦੁਨੀਆਂ ਵਿੱਚ ਸਭ ਤੋਂ ਵੱਧ ਹੈ ਅਤੇ ਬੇਰੁਜ਼ਗਾਰੀ ਦਰ (੦%) ਸਭ ਤੋਂ ਘੱਟ ਹੈ। ਇੱਥੇ ਰੋਜ਼ਾਨਾ ਕਰੀਬ ੪੮,੦੦੦ ਕਰਮਚਾਰੀ ਫ਼੍ਰਾਂਸ ਅਤੇ ਇਟਲੀ ਤੋਂ ਕੰਮ ਕਰਣ ਆਉਂਦੇ ਹਨ। ਮੋਨਾਕੋ ੨੦੧੧ ਵਿੱਚ ਤੀਜੀ ਵਾਰ ਵਿਸ਼ਵ ਵਿੱਚ ਸਭ ਤੋਂ ਵੱਧ ਮਹਿੰਗੀ ਅਸਲ ਜਾਇਦਾਦ ਮਾਰਕੀਟ, ਜਿਸਦੀ ਕੀਮਤ ੬੫,੦੦੦ ਡਾਲਰ ਪ੍ਰਤੀ ਵਰਗ ਮੀਟਰ ਹੈ, ਵਾਲਾ ਦੇਸ਼ ਬਣਿਆ। ਸੀ.ਆਈ.ਏ. ਦੇ ਵਿਸ਼ਵ ਤੱਥ-ਕੋਸ਼ ਅਨੁਸਾਰ ਮੋਨਾਕੋ ਵਿੱਚ ਸਭ ਤੋਂ ਘੱਟ ਗਰੀਬੀ ਦਰ ਹੈ ਅਤੇ ਸਭ ਤੋਂ ਵੱਧ ਪ੍ਰਤੀ ਵਿਅਕਤੀ ਲੱਖਪਤੀ ਅਤੇ ਕਰੋੜਪਤੀ ਰਹਿੰਦੇ ਹਨ । ਇਤਿਹਾਸਅਗੇਤਾ ਇਤਿਹਾਸਮੋਨਾਕੋ ਦਾ ਨਾਂ ਛੇਵੀਂ ਸਦੀ ਈਸਾ ਪੂਰਵ ਵਿੱਚ ਵੱਸਦੀ ਨੇੜਲੀ ਫ਼ੋਕਾਈਆਈ ਗ੍ਰੀਕ ਬਸਤੀ ਤੋਂ ਪਿਆ ਹੈ । ਭੂਗੋਲਮੋਨਾਕੋ ਪੰਜ ਕਾਰਤੀਆਂ ਅਤੇ ਦਸ ਹਲਕਿਆਂ ਵਾਲਾ ਇੱਕ ਆਜ਼ਾਦ ਸ਼ਹਿਰ-ਰੂਪੀ ਦੇਸ਼ ਹੈ ਜੋ ਕਿ ਪੱਛਮੀ ਯੂਰਪ ਵਿੱਚ ਫ਼੍ਰੈਂਚ ਰੀਵਿਏਰਾ 'ਤੇ ਸਥਿੱਤ ਹੈ। ਤਿੰਨ ਪਾਸਿਓਂ ਫ਼੍ਰਾਸ ਨਾਲ ਘਿਰੇ ਹੋਏ ਅਤੇ ਚੌਥਾ ਪਾਸਿਓਂ ਭੂ-ਮੱਧ ਸਾਗਰ ਨਾਲ ਲੱਗਦੇ ਇਸ ਦੇਸ਼ ਦਾ ਕੇਂਦਰ ਇਟਲੀ ਤੋਂ ੧੬ ਕਿ.ਮੀ. ਅਤੇ ਫ਼੍ਰਾਂਸ ਦੇ ਨੀਸ ਸ਼ਹਿਰ ਤੋਂ ਸਿਰਫ਼ ੧੩ ਕਿ.ਮੀ. ਹੈ। ਇਸਦਾ ਕੁਲ ਖੇਤਰਫ਼ਲ ੧.੯ ੮ ਵਰਗ ਕਿ.ਮੀ. (੦.੭੬ ਵਰਗ ਮੀਲ) ਅਤੇ ਕੁਲ ਅਬਾਦੀ ੩੬,੩੭੧ ਹੈ ਜਿਸ ਕਰਕੇ ਇਹ ਦੁਨੀਆਂ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਅਤੇ ਦੂਜਾ ਸਭ ਤੋਂ ਛੋਟਾ ਦੇਸ਼ ਹੈ। ਮੋਨਾਕੋ ਦੀ ਜਮੀਨੀ ਸੀਮਾ ਸਿਰਫ਼ ੪.੪ ਕਿ.ਮੀ.(੨.੭ ਮੀਲ), ਤਟਰੇਖਾ ਲੰਬਾਈ ੪.੧ ਕਿ.ਮੀ.(੨.੫ ਮੀਲ) ਹੈ ਅਤੇ ਚੌੜਾਈ ੧.੭ ਕਿ.ਮੀ. ਤੋਂ ਲੈ ਕੇ ੩੪੯ ਮੀਟਰ ਦੇ ਵਿੱਚ-ਵਿੱਚ ਹੈ ਜੋ ਇਸਨੂੰ ਨਿਵੇਕਲਾ ਬਣਾਉਂਦੇ ਹਨ। ਜਲਵਾਯੂਦੇਸ਼ ਦਾ ਪੌਣ-ਪਾਣੀ ਨਿੱਘੀ-ਗਰਮ ਭੂ-ਮੱਧ ਸਾਗਰ ਜਲਵਾਯੂ ਵਾਲਾ ਹੈ ਜਿਹੜਾ ਕਿ ਸਮੁੰਦਰੀ ਜਲਵਾਯੂ ਅਤੇ ਨਮ ਉਪੋਸ਼ਣਕਟਬੰਧੀ ਜਲਵਾਯੂ ਤੋਂ ਪ੍ਰਭਾਵਤ ਹੁੰਦਾ ਹੈ। ਨਤੀਜੇ ਵਜੋਂ, ਇੱਥੇ ਨਿੱਘੀਆਂ ਤੇ ਖੁਸ਼ਕ ਗਰਮੀਆਂ ਅਤੇ ਮੱਧਮ ਤੇ ਬਰਸਾਤੀ ਸਰਦੀਆਂ ਪੈਂਦੀਆਂ ਹਨ। ਝੰਡਾਮੋਨਾਕੋ ਦਾ ਝੰਡਾ ਦੁਨੀਆਂ ਦੇ ਸਭ ਤੋਂ ਪੁਰਾਣੇ ਝੰਡਿਆਂ ਦੀਆਂ ਬਣਤਰਾਂ 'ਚੋਂ ਇੱਕ ਹੈ। ਮੋਨਾਕੋ ਦਾ ਝੰਡਾ ਲੰਬਾਈ-ਚੌੜਾਈ ਅਨੁਪਾਤ ਤੋਂ ਛੁੱਟ ਇੰਡੋਨੇਸ਼ੀਆ ਦੇ ਝੰਡੇ ਵਰਗਾ ਹੈ। ਢੋ-ਢੁਆਈਮੋਨਾਕੋ-ਮੋਂਟੇ ਕਾਰਲੋ ਸਟੇਸ਼ਨ ਵਿਖੇ ਰੇਲ-ਸੇਵਾ 'ਫ਼੍ਰਾਂਸ੍ ਰਾਸ਼ਟਰੀ ਰੇਲ ਨਿਗਮ' ਸੰਭਾਲਦਾ ਹੈ। ਮੋਂਟੇ ਕਾਰਲੋ ਅੰਤਰਰਾਸ਼ਟਰੀ ਹੈਲੀ-ਅੱਡਾ ਸਭ ਤੋਂ ਨੇੜਲੇ ਕੋਤ ਡ'ਜ਼ੂਰ ਹਵਾਈ-ਅੱਡੇ (ਨੀਸ, ਫ਼੍ਰਾਂਸ ਵਿੱਚ) ਤੱਕ ਹੈਲੀਕਾਪਟਰ ਸੇਵਾ ਪ੍ਰਦਾਨ ਕਰਦਾ ਹੈ। ਹਵਾਲੇ
{{{1}}} |
Portal di Ensiklopedia Dunia