ਮੰਦਾਕਿਨੀ (ਅਦਾਕਾਰਾ)
ਮੰਦਾਕਿਨੀ (ਜਨਮ 30 ਜੁਲਾਈ 1963, ਯਾਸਮੀਨ ਯੂਸੁਫ਼) ਇੱਕ ਸਾਬਕਾ ਬਾਲੀਵੁੱਡ ਅਦਾਕਾਰਾ ਹੈ। ਉਸਨੂੰ 1985 ਫਿਲਮ ਰਾਮ ਤੇਰੀ ਗੰਗਾ ਮੈਲੀ ਵਿੱਚ ਵਧੀਆ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਸ਼ੁਰੂ ਦਾ ਜੀਵਨਮੰਦਾਕਿਨੀ ਦਾ ਜਨਮ ਇੱਕ ਅੰਗਰੇਜ਼ ਭਾਰਤੀ ਪਰਿਵਾਰ ਵਿਚ Meerut ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਮ ਯੂਸੁਫ਼[1] ਜੋ ਕਿ ਬ੍ਰਿਟਿਸ਼ ਸਨ ਅਤੇ ਉਸਦੀ ਮਾਤਾ ਮੁਸਲਿਮ ਸੀ। ਕੈਰੀਅਰਸ਼ੁਰੂ ਦਾ ਕੈਰੀਅਰਮੇਰਠ ਦੀ ਇੱਕ ਅਣਜਾਣ ਕੁੜੀ ਯਾਸਮੀਨ ਨੂੰ ਫਿਲਮੀ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਤਿੰਨ ਨਿਰਦੇਸ਼ਕਾਂ ਨੇ ਰੱਦ ਕਰ ਦਿੱਤਾ। ਰਣਜੀਤ ਵਿਰਕ ਨੇ ਆਪਣੀ ਫਿਲਮ ਮਜ਼ਲੂਮ ਵਿਚੋਂ ਮੰਦਾਕਿਨੀ ਨੂੰ ਹਟਾ ਕੇ ਮਾਧੁਰੀ ਦੀਕਸ਼ਿਤ ਨੂੰ ਕੰਮ ਦਿੱਤਾ। ਉਸ ਤੋਂ ਬਾਅਦ ਰਾਜ ਕਪੂਰ ਨੇ 1985 ਵਿੱਚ ਉਸ ਨੂੰ 22 ਸਾਲ ਦੀ ਉਮਰ ਦੌਰਾਨ ਫਿਲਮ ਰਾਮ ਤੇਰੀ ਗੰਗਾ ਮੈਲ਼ੀ[2] ਵਿੱਚ ਵਿੱਚ ਇੱਕ ਅਗਵਾਈ ਵਾਲੀ ਭੂਮਿਕਾ ਲਈ ਆਪਣੇ ਛੋਟੇ ਬੇਟੇ ਰਾਜੀਵ ਕਪੂਰ ਨਾਲ ਹੀਰੋਇਨ ਚੁਣਿਆ। ਫਿਲਮ ਬਲਾਕ-ਬਸਟਰ ਰਹੀ ਅਤੇ ਮੰਦਾਕਿਨੀ ਨੂੰ ਵਧੀਆ ਅੜਾਕਰੀ ਲਈ ਫਿਲਮਫੇਅਰ ਲਈ ਨਾਮਜ਼ਦਗੀ ਮਿਲੀ।[3] ਮੰਦਾਕਿਨੀ ਨੂੰ ਕੁਝ ਹੋਰ ਸਫਲ ਫਿਲਮ ਜਿਵੇ ਨਾਚ ਨਾਚ ਵਿੱਚ ਮਿਥੁਨ ਚੱਕਰਵਰਤੀ ਦੇ ਨਾਲ, ਕਹਾ ਹੈ ਕਨੂੰਨ ਵਿੱਚ ਆਦਿਤਿਆ ਪੰਚੋਲੀ ਅਤੇ ਪਿਆਰ ਕਰਕੇ ਦੇਖੋ ਵਿੱਚ ਗੋਵਿੰਦਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਨਿੱਜੀ ਜ਼ਿੰਦਗੀ1990 ਵਿੱਚ, ਮੰਦਾਕਿਨੀ ਦਾ ਵਿਆਹ ਇੱਕ ਸਾਬਕਾ ਬੋਧੀ ਭਿਕਸ਼ੂ, ਡਾ ਕਗਯੂਰ ਟੀ. ਰਿਨਪੋਚ ਠਾਕੁਰ ਨਾਲ ਹੋਇਆ। ਠਾਕੁਰ 1970 ਅਤੇ 1980 ਵਿੱਚ ਬਚਪਨ ਦੌਰਾਨ ਹੀ ਮਰਫੀ ਰੇਡੀਓ ਉੱਤੇ ਇਸ਼ਤਿਹਾਰ ਲਈ ਆਪਣੀ ਆਵਾਜ਼ ਦੇਣ ਉੱਤੇ ਪ੍ਰਸਿੱਧੀ ਹਾਸਿਲ ਕੀਤੀ। ਉਨ੍ਹਾਂ ਦੇ ਪੁੱਤਰ ਦਾ ਨਾਮ ਰੱਬੀਲ ਅਤੇ ਇੱਕ ਧੀ ਰਬਜੇ ਇੱਨਨਯਾ ਠਾਕੁਰ ਹੈ। ਫਿਲਮੋਗਰਫੀ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia