ਰਾਜਿੰਦਰ ਕੌਰ ਬੁਲਾਰਾਰਜਿੰਦਰ ਕੌਰ ਬੁਲਾਰਾ (ਜਨਮ 1946) ਸ਼੍ਰੋਮਣੀ ਅਕਾਲੀ ਦਲ (ਮਾਨ) ਗਰੁੱਪ ਦੀ ਇੱਕ ਸਿਆਸਤਦਾਨ ਹੈ ਅਤੇ 9ਵੀਂ ਲੋਕ ਸਭਾ ਦੀ ਮੈਂਬਰ ਸੀ। ਮੁੱਢਲਾ ਜੀਵਨਰਜਿੰਦਰ ਕੌਰ ਦਾ ਜਨਮ ਅਣਵੰਡੇ ਭਾਰਤ ਦੇ ਲਾਹੌਰ ਜ਼ਿਲ੍ਹੇ ਦੇ ਰਾਜਾ ਜੰਗ ਵਿਖੇ 10 ਜੂਨ 1946 ਨੂੰ ਹੋਇਆ। ਇਸ ਦੇ ਪਿਤਾ ਦਾ ਨਾਮ ਸਰਦਾਰ ਹਰਸਾ ਸਿੰਘ ਸੰਧੂ ਦੇ ਘਰ ਹੋਇਆ ਸੀ। ਉਸ ਫ਼ਿਰੋਜ਼ਪੁਰ ਦੇ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿਚ ਦਾਖਲਾ ਲਿਆ ਅਤੇ ਇੱਥੋਂ ਕਲਾ ਅਤੇ ਸਿੱਖਿਆ ਦੇ ਵਿੱਚ ਬੈਚਲਰ ਡਿਗਰੀ ਹਾਸਿਲ ਕੀਤੀ। [1] ਕਰੀਅਰਰਾਜਿੰਦਰ ਕੌਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਇਸ ਲਈ ਚੱਲ ਰਹੇ ਰਾਹਤ ਕਾਰਜਾਂ ਵਿੱਚ ਹਿੱਸਾ ਲਿਆ ਸੀ। ਉਹ 1989 ਦੀਆਂ ਭਾਰਤੀ ਆਮ ਚੋਣਾਂ ਦੌਰਾਨ ਉਹ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੀ ਅਧਿਕਾਰਤ ਉਮੀਦਵਾਰ ਸੀ। [1] ਉਸਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਗੁਰਚਰਨ ਸਿੰਘ ਗਾਲਿਬ ਨੂੰ 1,33,729 ਵੋਟਾਂ ਦੇ ਫਰਕ ਨਾਲ ਹਰਾਇਆ ਅਤੇ 9ਵੀਂ ਲੋਕ ਸਭਾ ਲਈ ਚੁਣੀ ਗਈ। [2] ਸੰਸਦ ਮੈਂਬਰ ਹੋਣ ਦੇ ਨਾਤੇ, ਉਹ ਉਦਯੋਗ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਮੈਂਬਰ ਸੀ। [1] ਉਸਨੇ ਲੁਧਿਆਣਾ ਪੱਛਮੀ ਤੋਂ 2002 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਪਰ ਕੁੱਲ ਪੋਲ ਹੋਈਆਂ ਵੋਟਾਂ ਦਾ ਸਿਰਫ 3.30% ਹੀ ਹਾਸਲ ਕਰ ਸਕੀ। [3] ਨਿੱਜੀ ਜੀਵਨਰਜਿੰਦਰ ਕੌਰ ਦਾ ਵਿਆਹ 17 ਨਵੰਬਰ 1967 ਨੂੰ ਸਰਦਾਰ ਰਜਿੰਦਰ ਪਾਲ ਸਿੰਘ ਗਿੱਲ ਨਾਲ ਹੋਇਆ। [1] ਉਸ ਤੋਂ ਉਸ ਦੇ ਦੋ ਬੱਚੇ ਹਨ। [1] ਜੋ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਚ ਪ੍ਰੋਫੈਸਰ ਸੀ. ਇਸ ਉੱਪਰ ਕਥਿਤ ਤੌਰ 'ਤੇ ਖਾੜਕੂ ਹੋਣ ਦਾ ਦੋਸ਼ ਲਗਾ ਕੇ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। [4] ਹਵਾਲੇ
|
Portal di Ensiklopedia Dunia