ਰਾਮਦਾਸ
ਰਾਮਦਾਸ, ਅੰਮ੍ਰਿਤਸਰ ਸ਼ਹਿਰ ਦੇ ਨੇੜੇ ਅਤੇ ਭਾਰਤੀ ਪੰਜਾਬ ਦਾ ਇੱਕ ਸ਼ਹਿਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਨਗਰ ਕੌਂਸਲ ਹੈ। ਇਹ ਰਾਵੀ ਨਦੀ ਦੇ ਕੰਢੇ 'ਤੇ ਸਰਹੱਦੀ ਖੇਤਰ ਵਿੱਚ ਸਥਿਤ ਹੈ। ਇਹ ਇੱਕ ਪ੍ਰਾਚੀਨ ਪਵਿੱਤਰ ਸ਼ਹਿਰ ਹੈ। ਇਹ ਅੰਮ੍ਰਿਤਸਰ ਤੋਂ ਲਗਭਗ 50 ਕਿਲੋਮੀਟਰ ਦੂਰ ਹੈ। ਇਹ ਰੇਲਵੇ ਲਾਈਨ (ਅੰਮ੍ਰਿਤਸਰ - ਵੇਰਕਾ - ਫਤਿਹਗੜ੍ਹ ਚੂੜੀਆਂ - ਰਾਮਦਾਸ - ਗੁਰਦਾਸਪੁਰ - ਡੇਰਾ ਬਾਬਾ ਨਾਨਕ) ਨਾਲ਼ ਅਤੇ ਕੰਕਰੀਟ ਸੜਕ (ਅੰਮ੍ਰਿਤਸਰ - ਅਜਨਾਲਾ - ਰਮਦਾਸ - ਡੇਰਾ ਬਾਬਾ ਨਾਨਕ ਅਤੇ ਅੰਮ੍ਰਿਤਸਰ - ਮਜੀਠਾ - ਫਤਿਹਗੜ੍ਹ ਚੂੜੀਆਂ - ਰਾਮਦਾਸ) ਰਾਹੀਂ ਜੁੜਿਆ ਹੋਇਆ ਹੈ। ਡੇਰਾ ਬਾਬਾ ਨਾਨਕ (ਕਰਤਾਰਪੁਰ ਕੋਰੀਡੋਰ, ਪਾਕਿਸਤਾਨ) ਰਾਮਦਾਸ ਤੋਂ 14 ਕਿਲੋਮੀਟਰ ਦੂਰ ਹੈ। ਪੁਰਾਣੇ ਸਮਿਆਂ ਵਿੱਚ ਬਾਬਾ ਬੁੱਢਾ ਜੀ ਇੱਥੇ ਰਹਿੰਦੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਇੱਥੇ ਛੇਵੇਂ ਸਿੱਖ ਗੁਰੂ ਗੁਰੂ ਹਰਗੋਬਿੰਦ ਜੀ ਨੇ ਕੀਤਾ ਸੀ। ਉਸ ਦੀ ਯਾਦ ਵਿੱਚ ਇੱਥੇ ਦੋ ਗੁਰਦੁਆਰੇ ਬਣਾਏ ਗਏ ਹਨ ਜਿਨ੍ਹਾਂ ਦਾ ਨਾਂ ਹੈ ਗੁਰਦੁਆਰਾ ਤਪ ਅਸਥਾਨ ਅਤੇ ਗੁਰੂਦੁਆਰਾ ਸਮਾਧਾਂ। ਹਵਾਲੇhttps://www.census2011.co.in/data/subdistrict/257-amritsar-ii-amritsar-punjab.html https://www.mapsofindia.com/villages/punjab/amritsar/ |
Portal di Ensiklopedia Dunia