ਰੀਓ ਨੇਗਰੋ (ਐਮਾਜ਼ੌਨ)
ਕਾਲਾ ਦਰਿਆ ਜਾਂ ਰਿਓ ਨੇਗਰੋ (ਪੁਰਤਗਾਲੀ: Rio Negro, ਸਪੇਨੀ: Río Negro, ਅੰਗਰੇਜ਼ੀ: Black River) ਐਮਾਜ਼ਾਨ ਦਾ ਸਭ ਤੋਂ ਵੱਡਾ ਖੱਬਾ ਸਹਾਇਕ ਦਰਿਆ, ਦੁਨੀਆਂ ਦਾ ਸਭ ਤੋਂ ਵੱਡਾ ਕਾਲਪਾਣੀਆ ਦਰਿਆ ਅਤੇ ਦੁਨੀਆਂ ਦੇ ਦਸ ਸਭ ਤੋਂ ਵੱਧ ਪਾਣੀ ਦੀ ਮਾਤਰਾ ਵਾਲੇ ਦਰਿਆਵਾਂ ਵਿੱਚੋਂ ਇੱਕ ਹੈ। ਭੂਗੋਲਇਸ ਨਦੀ ਦਾ ਸ੍ਰੋਤ ਕੋਲੰਬੀਆ ਵਿੱਚ ਹੈ ਜਿੱਥੇ ਕਿ ਇਸਨੂੰ ਗੁਏਨੀਆ ਨਦੀ ਕਿਹਾ ਜਾਂਦਾ ਹੈ। ਇਹ ਦਰਿਆ ਪੂਰਬ-ਉੱਤਰਪੂਰਬੀ ਦਿਸ਼ਾ ਵੱਲ ਦੀ ਪੁਏਨਾਵਾਈ ਨੈਸ਼ਨਲ ਰਿਜ਼ਰਵ ਵਿੱਚ ਦੀ ਹੁੰਦਾ ਹੋਇਆ ਕੁਆਰੀਨੁਮਾ, ਬਰੂਜਸ, ਸੈਂਟਾ ਰੋਜ਼ਾ ਅਤੇ ਤਾਬਾਕੁਏਨ ਵਿਚੋਂ ਵਗਦਾ ਹੈ। 400 ਕਿਲੋਮੀਟਰ ਤੋਂ ਬਾਅਦ ਇਹ ਦਰਿਆ ਡਿਪਾਰਟਮੈਂਟ ਆਫ਼ ਗੁਏਨੀਆ ਅਤੇ ਵੈਨੇਜ਼ੂਏਲਾ ਦੇ ਐਮਾਜ਼ੌਨਾਸ ਰਾਜ ਵਿਚਕਾਰ ਹੱਦ ਦਾ ਕੰਮ ਕਰਦਾ ਹੈ। ਕੋਲੰਬੀਆ ਦੇ ਟੋਨੀਨਾ ਅਤੇ ਮੈਕਾਨਲ ਕਮਿਊਨਿਟੀ ਤੋਂ ਲੰਘਣ ਮਗਰੋਂ ਇਹ ਦਰਿਆ ਦੱਖਣ-ਪੱਛਮ ਵੱਲ ਮੁੜ ਜਾਂਦਾ ਹੈ। ਮਾਰੋਆ ਵੈਨੇਜ਼ੂਏਲਾ ਦਾ ਕਸਬਾ ਹੈ ਜਿੱਥੋਂ ਦੀ ਇਹ ਦਰਿਆ ਸਭ ਤੋਂ ਪਹਿਲਾਂ ਵਗਦਾ ਹੈ। ਅੱਗ ਚੱਲ ਕੇ ਇਸ ਦਰਿਆ ਵਿੱਚ ਓਰੀਨੋਕੋ ਅਤੇ ਐਮਾਜ਼ੌਨ ਰਿਵਰ ਬੇਸਿਨ ਜੁੜਦੇ ਹਨ। ਇਸ ਤੋਂ ਅੱਗੇ ਇਸਨੂੰ ਰੀਓ ਨੇਗਰੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਤਿਹਾਸਇਸ ਦਰਿਆ ਦਾ ਨਾਂ ਇੱਕ ਸਪੇਨੀ ਖੋਜਕ ਫ੍ਰਾਸਿਸਕੋ ਡੀ ਓਰਿਲਾਨਾ ਦੁਆਰਾ 1541 ਵਿੱਚ, ਜਦੋਂ ਉਹ ਇੱਥੇ ਪਹਿਲੀ ਵਾਰ ਆਇਆ ਸੀ, ਰੱਖਿਆ ਗਿਆ। 17ਵੀਂ ਸਦੀ ਦੇ ਮੱਧ ਤੱਕ ਜੀਸੂਟਜ਼ ਇਸ ਦਰਿਆ ਦੇ ਕਿਨਾਰਿਆਂ 'ਤੇ ਵੱਸ ਗਏ ਸਨ। ਇਹ ਇੱਥੇ ਕਬੀਲਿਆਂ 'ਚ ਰਹਿੰਦੇ ਸਨ। ਇਹ ਕਬੀਲੇ ਸਨ: ਮਨਾਉ, ਅਰੂਏਕ ਅਤੇ ਟਰੂਮੇ ਇੰਡੀਅਨਜ਼। ਸੰਨ 1700 ਤੋਂ ਬਾਅਦ ਇੱਥੇ ਦਰਿਆ ਕਿਨਾਰੇ ਗੁਲਾਮੀ ਆਮ ਹੀ ਕਰਵਾਈ ਜਾਂਦੀ ਸੀ। ਬਹੁਤ ਸਾਰੀਆਂ ਯੂਰਪੀ ਛੂਤ ਦੀਆਂ ਬਿਮਾਰੀਆਂ ਦੀ ਚਪੇਟ ਵਿੱਚ ਆਉਣ 'ਤੇ ਇੱਥੇ ਇੰਡੀਅਨ ਲੋਕਾਂ ਦੀ ਗਿਣਤੀ ਕਾਫ਼ੀ ਘਟ ਗਈ ਸੀ। ਬਨਸਪਤੀਇਸ ਦਰਿਆ ਦਾ ਪਾਣੀ ਕਾਲੀ ਚਾਹ ਵਰਗਾ ਹੈ ਇਸ ਲਈ ਇਸਦਾ ਨਾਂ ਰੀਓ ਨੇਗਰੋ ਭਾਵ ਕਾਲਾ ਦਰਿਆ ਹੈ। ਇਸ ਦਰਿਆ ਦਾ ਰੰਗ ਕਾਲਾ ਇੱਥੇ ਮਿਲਣ ਵਾਲੇ ਹਿਊਮਿਕ ਤੇਜ਼ਾਬ ਦੇ ਕਾਰਨ ਹੁੰਦਾ ਹੈ ਜੋ ਕਿ ਇੱਥੋਂ ਦੀ ਫੀਨੌਲ ਵਾਲੀ ਬਨਸਪਤੀ ਦੇ ਅਧੂਰੇ ਵਿਖੰਡਨ ਕਾਰਨ ਬਣਦਾ ਹੈ। ਇਸਨੂੰ ਕਾਲਾ ਦਰਿਆ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਦਰਿਆ ਦੂਰੋਂ ਦੇਖਣ 'ਤੇ ਕਾਲਾ ਲੱਗਦਾ ਹੈ। ਰੀਓ ਨੇਗਰੋ ਇਸ ਵਿੱਚ ਮਿਲਣ ਵਾਲੀਆਂ ਪ੍ਰਜਾਤੀਆਂ ਦੇ ਅਧਾਰ 'ਤੇ ਬਹੁਤ ਅਮੀਰ ਹੈ। ਇਸ ਦਰਿਆ ਵਿੱਚ ਹਾਲੇ ਤੱਕ 700 ਕਿਸਮਾਂ ਦੀਆਂ ਮੱਛੀਆਂ ਲੱਭੀਆਂ ਗਈਆਂ ਹਨ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਿੱਚ 800-900 ਦੇ ਕਰੀਬ ਪ੍ਰਜਾਤੀਆਂ ਸ਼ਾਮਿਲ ਹਨ। ਹਵਾਲੇ
|
Portal di Ensiklopedia Dunia