ਬਰਨਾਲਾ ਜ਼ਿਲ੍ਹਾ
ਬਰਨਾਲਾ ਜ਼ਿਲ੍ਹਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਪਹਿਲਾਂ ਇਹ ਸੰਗਰੂਰ ਜ਼ਿਲ੍ਹੇ ਦਾ ਹਿੱਸਾ ਸੀ, ਪਰ 2006 ਵਿੱਚ ਪੰਜਾਬ ਸਰਕਾਰ ਦੁਆਰਾ ਇਸ ਨੂੰ ਨਵੇਂ ਜ਼ਿਲ੍ਹੇ ਵਜੋਂ ਮਾਨਤਾ ਦੇ ਦਿੱਤੀ ਗਈ। ਇਸ ਦੇ ਗਵਾਂਡੀ ਜ਼ਿਲੇ ਇਸ ਪ੍ਰਕਾਰ ਹਨ: ਇਤਿਹਾਸਪਟਿਆਲਾ ਰਿਆਸਤ ਸਮੇਂ ਬਰਨਾਲਾ ਜ਼ਿਲ੍ਹੇ ਦਾ ਮੁੱਖ ਦਫਤਰ ਸੀ ਜਿਸ ਦੀਆਂ ਬਠਿੰਡਾ ਤੇ ਮਾਨਸਾ ਇਸ ਦੀਆਂ ਤਹਿਸੀਲਾਂ ਸਨ। ਕਿਸੇ ਸਮੇਂ ਰਿਆਸਤ ਦੀ ਰਾਜਧਾਨੀ ਸੀ। ਭਾਰਤ ਅਜਾਦ ਹੋਣ ਤੇ 1954 ਵਿੱਚ ਰਿਆਸਤਾ ਖਤਮ ਹੋ ਗਈਆਂ ਤੇ ਪੈਪਸੂ ਰਾਜ ਬਣ ਗਿਆ ਉਦੋਂ ਵੀ ਬਰਨਾਲਾ ਜਿਲ੍ਹਾ ਹੈਡਕੁਆਟਰ ਸੀ। ਰਾਮਪੁਰਾ ਫੂਲ ਤੇ ਮਲੇਰਕੋਟਲਾ ਇਸ ਦੀਆਂ ਤਹਿਸੀਲਾਂ ਸਨ। ਜਦੋਂ ਪਟਿਆਲਾ ਪੈਪਸੂ ਦੀ ਰਾਜਧਾਨੀ ਤੋਂ ਵੱਖਰਾ ਹੋ ਗਿਆ ਤੇ ਪੰਜਾਬ ਵਿੱਚ ਰਲ ਗਿਆ ਅਤੇ ਬਰਨਾਲੇ ਜ਼ਿਲ੍ਹੇ ਦਾ ਰੁਤਬਾ ਘਟ ਗਿਆ। ਉਸ ਵੇਲੇ ਇਹ ਸਿਰਫ ਇੱਕ ਸਬ ਡਵੀਜਨ ਸੀ। ਡੇਰਾ ਬਾਬਾ ਗਾਂਧਾ ਸਿੰਘ ਵੀ ਬਰਨਾਲੇ ਦੇ ਇਤਿਹਾਸ ਨਾਲ ਜੁੜਿਆ ਹੋਇਆ ਨਜਰ ਆਉਂਦਾ ਹੈ। ਇਸ ਤੋਂ ਇਲਾਵਾ ਬਰਨਾਲਾ ਪਰਜਾ ਮੰਡਲ ਲਹਿਰ ਦੀਆਂ ਖਾਸ ਗਤੀ ਵਿਧੀਆ ਦਾ ਕੇਂਦਰ ਬਿੰਦੂ ਰਿਹਾ ਹੈ। ਅਤੇ ਸਰਕਾਰ ਸੇਵਾ ਸਿੰਘ ਠੀਕਰੀਵਾਲਾ ਪਰਜਾ ਮੰਡਲ ਦਾ ਇੱਕ ਸਿਰਕੱਢ ਨਾਇਕ ਰਿਹਾ ਹੈ। ਹਰ ਸਾਲ 19 ਜਨਵਰੀ ਨੂੰ ਉਸ ਦੀ ਯਾਦ ਤਿੰਨ ਦਿਨਾਂ ਦੇ ਮੇਲੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿੱਥੇ ਵੱਖ-ਵੱਖ ਪਾਰਟੀਆਂ ਰਾਜਨੀਤਕ ਰੋਸ ਕਰਦੀਆਂ ਹਨ। ਬਰਨਾਲਾ ਜਿਲ੍ਹਾ 19 ਨਵੰਬਰ 2006 ਨੂੰ ਹੋਂਦ ਵਿੱਚ ਆਇਆ ਤੇ ਪਹਿਲੇ ਡਿਪਟੀ ਕਮਿਸ਼ਨਰ ਸ: ਸੁਰਜੀਤ ਸਿੰਘ ਢਿੱਲੋਂ ਨੂੰ ਬਣਨ ਦਾ ਮਾਨਪ੍ਰਾਪਤ ਹੋਇਆ ਜ਼ਿਲ੍ਹੇ ਦੀਆਂ ਪੰਜ ਮਿਊਸਂਪਲ ਕਮੇਟੀਆਂ ਹਨ। ਬਰਨਾਲਾ ਜ਼ਿਲ੍ਹਾ ਲੋਕ ਸਭਾ ਦੀ ਸੀਟ ਸੰਗਰੂਰ ਨਾਲ ਜੁੜੀ ਹੈ। ਲਗਭਗ ਸਾਰਿਆਂ ਮਹਿਕਮਿਆਂ ਦੇ ਦਫਤਰ ਸਥਾਪਤ ਹੋ ਚੁੱਕੇ ਹਨ। ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਵੀ ਧੌਲਾ ਪਿੰਡ ਦੇ ਜੰਮਪਲ ਸਨ।
ਬਰਨਾਲਾ ਜ਼ਿਲ੍ਹੇ ਨੂੰ ਤਿੰਨ ਸਬ ਤਹਿਸੀਲਾਂ ਵਿੱਚ ਵੰਡਿਆ ਗਿਆ ਹੈ। ਅੱਗੇ ਇਸ ਜ਼ਿਲ੍ਹੇ ਨੂੰ ਤਿੰਨ ਬਲਾਕ ਵਿੱਚ ਪ੍ਰਬੰਧਕੀ ਤੌਰ ਤੇ ਵੰਡਿਆ ਗਿਆ ਹੈ। ਬਰਨਾਲਾ ਜ਼ਿਲ੍ਹੇ ਦੇ ਤਿੰਨ ਅਸੈਂਬਲੀ ਹਲਕੇ ਹਨ। ਬਰਨਾਲਾ ਵਿਚਲੇ ਪਿੰਡ
ਜਾਣਕਾਰੀਜ਼ਿਲ੍ਹੇ ਵਿੱਚ ਕੁੱਲ 126 ਪਿੰਡ ਹਨ। ਸਕੂਲਾਂ ਦੀ ਗਿਣਤੀ 100 ਹੈ। ਜਿਸ ਵਿੱਚ ਸੀਨੀਅਰ ਸੈਕਡਰੀ 32,ਹਾਈ 34, ਐਲੀਮੈਂਟਰੀ 34,ਹਨ। ਦਸਤਕਾਰੀ ਵਜੋਂ ਵੀ ਬਰਨਾਲਾ ਜਿਲ੍ਹਾ ਲਗਾਤਾਰ ਤਰੱਕੀ ਕਰਦਾ ਆ ਰਿਹਾ ਹੈ। ਧੌਲਾ ਅਤੇ ਸੰਘੇੜਾ ਵਿਖੇ ਟਰਾਈਡੈਂਟ ਗਰੁੱਪ ਅਤੇ ਹੰਢਿਆਇਆ ਵਿਖੇ ਸਟੈਡਰਡ ਕੰਬਾਈਨ ਗਰੁੱਪ, ਬਲਕਾਰ ਕੰਬਾਈਨ, ਸੂਪਰ ਸਟੈਂਡਰਡ ਕੰਬਾਈਨ ਆਦਿ, ਭਦੌੜ ਵਿਖੇ ਗੋਬਿੰਦ ਬਾਡੀ ਬਿਲਡਰਜ਼, ਗੋਬਿੰਦ ਮੋਟਰਜ਼, ਓਂਕਾਰ ਬਾਡੀ ਬਿਲਡਰਜ਼, ਪਾਮ ਇੰਡਸਟਰੀਜ਼ ਅਤੇ ਹੋਰ ਵੀ ਬਹੁਤ ਸਾਰੇ ਬਸ ਬਾਡੀ ਬਿਲਡਰਜ਼ , ਸ਼ਿਵਾ ਧਾਗਾ ਮਿਲ ਤਪੇ ਦੀ ਸਾਬਨ ਫੈਕਟਰੀ ਜਿਲ੍ਹਾ ਬਰਨਾਲਾ ਵਿੱਚ ਉਦਯੋਗ ਦਾ ਕੇਂਦਰ ਬਿੰਦੂ ਹਨ।
|
Portal di Ensiklopedia Dunia