ਵਾਮਿਕਾ ਗੱਬੀ
ਵਾਮਿਕਾ ਗੱਬੀ ਇੱਕ ਭਾਰਤੀ ਫ਼ਿਲਮ ਅਭਿਨੇਤਰੀ ਹੈ। ਜੋ ਪੰਜਾਬੀ ਹਿੰਦੀ ਅਤੇ ਮਲਿਆਲਮ, ਤਾਮਿਲ, ਤੇਲਗੂ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਮੁੱਢਲਾ ਜੀਵਨਵਾਮਿਕਾ ਗੱਬੀ ਦਾ ਜਨਮ ਚੰਡੀਗੜ੍ਹ ਦੇ ਪੰਜਾਬੀ ਪਰਿਵਾਰ ਵਿਚ ਹੋਇਆ ਸੀ। ਉਸਦੇ ਪਿਤਾ ਗੋਵਰਧਨ ਗੱਬੀ ਪੰਜਾਬੀ ਲੇਖਕ ਅਤੇ ਮਾਤਾ ਰਾਜ ਕੁਮਾਰੀ ਸਿੱਖਿਆ ਵਿਗਿਆਨੀ ਹੈ। ਉਸਨੇ ਹਮੇਸ਼ਾ ਅਭਿਨੇਤਰੀ ਬਣਨਾ ਚਾਹਿਆ, ਉਹ ਸਿਰਫ ਅਠੱ ਸਾਲ ਦੀ ਸੀ, ਜਦੋਂ ਉਸਨੇ ਇੱਕ ਪੰਜਾਬੀ ਸੀਰੀਅਲ ਵਿੱਚ ਅਭਿਨੈ ਕੀਤਾ ਸੀ। ਕਿੱਤਾਇਕ ਮਾਹਿਰ ਕੱਥਕ ਨ੍ਰਿਤਕੀ ਹੈ। ਉਹ ਓਸ ਡਾਂਸ ਸ਼ੋਅ ਦੇ ਸਿਖ਼ਰ ਦੇ ਪੰਜ ਪ੍ਰਤੀਯੋਗੀਆਂ ਵਿਚੋਂ ਇੱਕ ਸੀ ਜਿਸਨੂੰ ਆਮਿਰ ਖ਼ਾਨ ਨੇ ਜੱਜ ਕੀਤਾ। ਇਸੇ ਡਾਂਸ ਸ਼ੋਅ ਦੌਰਾਨ ਉਸ ਨੇ ਆਪਣੇ ਕਰੀਅਰ ਦੀ ਫ਼ਿਲਮ 'ਜਬ ਵੀ ਮਿਟ' ਵਿਚ ਕੰਮ ਕੀਤਾ। ਉਸਦੇ ਪੰਜਾਬੀ ਕਰੀਅਰ ਦੀ ਵੱਡੀ ਸ਼ੁਰੂਆਤ ਯੋ ਯੋ ਹਨੀ ਸਿੰਘ ਅਤੇ ਅਮਰਿੰਦਰ ਗਿੱਲ ਨਾਲ 'ਤੂੰ ਮੇਰਾ 22 ਮੈਂ ਤੇਰਾ 22' ਫ਼ਿਲਮ ਨਾਲ ਹੋਈ। ਉਹ ਦੋ ਹੋਰ ਪੰਜਾਬੀ ਫ਼ਿਲਮਾਂ 'ਇਸ਼ਕ ਬ੍ਰਾਂਡੀ' ਅਤੇ 'ਇਸ਼ਕ ਹਾਜ਼ਿਰ ਹੈ' ਵਿਚ ਅਭਿਨੇਤਾ ਦਿਲਜੀਤ ਦੁਸਾਂਝ ਨਾਲ ਕੰਮ ਕਰ ਚੁੱਕੀ ਹੈ। ਉਸਨੇ 'ਸਿਕਸਟੀਨ' ਵਿੱਚ ਤਨੀਸ਼ਾ ਦੀ ਭੂਮਿਕਾ ਵਿੱਚ ਆਪਣੀ ਪਹਿਲੀ ਮਹਿਲਾ ਮੁੱਖ ਭੂਮਿਕਾ ਦਿੱਤੀ। ਉਸਨੇ ਤੇਲਗੂ ਫ਼ਿਲਮ 'ਭਾਲੇ ਮੰਚੀ ਰੋਜੂ' ਵਿੱਚ ਮੁੱਖ ਭੂਮਿਕਾ ਨਿਭਾਈ। ਗੱਬੀ ਨੇ ਤਾਮਿਲ ਫ਼ਿਲਮ ਮਾਲਾਈ ਨੇਰਥੂ ਮਾਇਆਕਮ (2016) ਵਿੱਚ ਮੁੱਖ ਭੂਮਿਕਾ ਵਜੋਂ ਅਭਿਨੈ ਕੀਤਾ ਸੀ।[1] ਉਹ ਟੋਵੀਨੋ ਥਾਮਸ ਦੇ ਨਾਲ ਮਲਿਆਲਮ ਫ਼ਿਲਮ 'ਗੋਧਾ' ਵਿੱਚ ਵੀ ਮੁੱਖ ਕਿਰਦਾਰ ਸੀ।[2] ਮਾਰਚ 2017 ਵਿੱਚ ਵਾਮਿਕਾ ਨੇ ਇੱਕ ਨਵੀਂ ਤਾਮਿਲ ਫ਼ਿਲਮ, ਇਰਾਵਾਕਾਲਮ, ਜੋ ਅਸ਼ਵਿਨ ਸਰਾਵਾਨਨ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ, ਵਿੱਚ ਅਦਾਕਾਰ ਸ਼ਸ਼ੀਵਾੜਾ ਅਤੇ ਸ. ਜੇ. ਸੂਰਿਆ ਨੇ ਵੀ ਕੰਮ ਕੀਤਾ ਹੈ।[3] ਵਾਮਿਕਾ ਨੇ 9 ਵਿੱਚ ਪ੍ਰਿਥਵੀ ਰਾਜ ਸੁਕੁਮਰਨ ਅਤੇ ਮਮਤਾ ਮੋਹਨਦਾਸ ਦੀ ਭੂਮਿਕਾ ਨਿਭਾਈ ਸੀ।[4] ਫ਼ਿਲਮੋਗ੍ਰਾਫੀ
ਅਵਾਰਡ ਅਤੇ ਨਾਮਜ਼ਦਗੀਆਂ
ਬਾਹਰੀ ਕੜੀਆਂ![]() ਵਿਕੀਮੀਡੀਆ ਕਾਮਨਜ਼ ਉੱਤੇ ਵਮਿਕਾ ਗੱਬੀ ਨਾਲ ਸਬੰਧਤ ਮੀਡੀਆ ਹੈ। ਹਵਾਲੇ
|
Portal di Ensiklopedia Dunia