ਵਿਕ੍ਰਮ ਅੰਬਾਲਾਲ ਸਾਰਾਭਾਈ
ਵਿਕ੍ਰਮ ਅੰਬਾਲਾਲ ਸਾਰਾਭਾਈ (ਗੁਜਰਾਤੀ: વિક્રમ અમ્બાલાલ સારાભાઈ, 12 ਅਗਸਤ 1919 - 30 ਦਸੰਬਰ 1971) ਭਾਰਤ ਦੇ ਪ੍ਰਮੁੱਖ ਵਿਗਿਆਨੀ ਸਨ। ਇਨ੍ਹਾਂ ਨੇ 86 ਵਿਗਿਆਨੀ ਸੋਧ ਪੱਤਰ ਲਿਖੇ ਅਤੇ 40 ਸੰਸਥਾਨ ਖੋਲ੍ਹੇ। ਇਨ੍ਹਾਂ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ 1966 ਵਿੱਚ ਭਾਰਤ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਉਸਨੂੰ 1972 ਵਿੱਚ ਭਾਰਤ ਦੇ ਦੂਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਨ ਦੇ ਨਾਲ ਨਵਾਜਿਆ ਗਿਆ।[3] ਡਾ. ਵਿਕ੍ਰਮ ਅੰਬਾਲਾਲ ਸਾਰਾਭਾਈ ਦੇ ਨਾਮ ਨੂੰ ਭਾਰਤ ਦੇ ਪੁਲਾੜ ਪਰੋਗਰਾਮ ਨਾਲ਼ੋਂ ਵੱਖ ਨਹੀਂ ਕੀਤਾ ਜਾ ਸਕਦਾ। ਇਹ ਜਗਤ ਪ੍ਰਸਿੱਧ ਹੈ ਕਿ ਇਹ ਵਿਕ੍ਰਮ ਅੰਬਾਲਾਲ ਸਾਰਾਭਾਈ ਹੀ ਸਨ ਜਿਹਨਾਂ ਨੇ ਪੁਲਾੜ ਅਨੁਸੰਧਾਨ ਦੇ ਖੇਤਰ ਵਿੱਚ ਭਾਰਤ ਨੂੰ ਅੰਤਰਰਾਸ਼ਟਰੀ ਨਕ਼ਸ਼ੇ ਤੇ ਸਥਾਨ ਦਵਾਇਆ। ਲੇਕਿਨ ਇਸ ਦੇ ਨਾਲ਼-ਨਾਲ਼ ਉਨ੍ਹਾਂ ਨੇ ਹੋਰ ਖੇਤਰਾਂ ਜਿਵੇਂ ਬਸਤਰ, ਭੇਸ਼, ਪਰਮਾਣੂ ਊਰਜਾ, ਇਲੈਕਟਰਾਨਿਕਸ ਅਤੇ ਹੋਰ ਅਨੇਕ ਖੇਤਰਾਂ ਵਿੱਚ ਵੀ ਬਰਾਬਰ ਦਾ ਯੋਗਦਾਨ ਕੀਤਾ। ਨਿਜੀ ਜ਼ਿੰਦਗੀ![]() ਵਿਕ੍ਰਮ ਸਾਰਾਭਾਈ, ਭਾਰਤ ਦੇ ਬਹੁਤ ਹੀ ਮਸ਼ਹੂਰ ਉਦਯੋਗਿਕ ਪਰਿਵਾਰ ਸਾਰਾਭਾਈ ਪਰਿਵਾਰ ਵਿੱਚੋਂ ਸੇਠ ਅੰਬਾ ਲਾਲ ਸਾਰਾਭਾਈ ਦੇ ਲੜਕੇ ਸਨ। ਇਸ ਪਰਿਵਾਰ ਦਾ ਭਾਰਤ ਦੀ ਅਜ਼ਾਦੀ ਦੀ ਲਹਰ ਵਿੱਚ ਬਹੁਤ ਯੋਗਦਾਨ ਰਿਹਾ ਹੈ। ਸਾਲ 1942 ਵਿੱਚ ਵਿਕ੍ਰਮ ਸਾਰਾਭਾਈ ਦਾ ਵਿਵਾਹ ਕਲਾਸੀਕਲ ਨਰਤਕੀ ਮ੍ਰਿਣਾਲਿਨੀ ਨਾਲ਼ ਹੋ ਗਿਆ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਸਨ। ਉਨ੍ਹਾਂ ਦੀ ਲੜਕੀ ਮਲਿਕਾ ਇੱਕ ਬਹੁਤ ਹੀ ਪ੍ਰਸਿੱਧ ਅਦਾਕਾਰਾ ਹੋਈ ਅਤੇ ਉਨ੍ਹਾਂ ਦੇ ਪੁੱਤਰ ਕਾਰਤਿਕੇ ਸਾਰਾਭਾਈ ਨੇ ਵੀ ਸਾਇੰਸ ਵਿੱਚ ਕਾਫੀ ਯੋਗਦਾਨ ਦਿੱਤਾ।[4] ਪੇਸ਼ੇਵਰ ਜ਼ਿੰਦਗੀਵਿਕ੍ਰਮ ਸਾਰਾਭਾਈ ਨੂੰ ਭਾਰਤ ਵਿੱਚ ਸਪੇਸ ਵਿਗਿਆਨ ਦੇ ਪੰਘੂੜੇ ਵਜੋਂ ਜਾਣਿਆ ਗਿਆ ਅਤੇ ਉਨ੍ਹਾਂ ਨੇ ਹੀ 1947 ਵਿੱਚ ਫ਼ਿਜ਼ੀਕਲ ਰਿਸਰਚ ਲੇਬ੍ਰੋਟਰੀ (ਪੀ.ਆਰ.ਐਲ.ਐਲ) ਦੀ ਸਥਾਪਨਾ ਕੀਤੀ। ਪੀ.ਆਰ.ਐਲ.ਐਲ. ਤੋਂ ਸ਼ੁਰੂਆਤ ਕਰਕੇ ਹੀ ਓਹਨਾ ਨੇ ਰਿਟ੍ਰੇਟ, ਬ੍ਰਹਿਮੰਡੀ ਕਿਰਨਾਂ' ਤੇ ਖੋਜ ਵਿੱਚ ਬਹੁਤ ਹੀ ਮੱਹਤਵਪੂਰਨ ਯੋਗਦਾਨ ਦਿੱਤਾ। ਨਵੰਬਰ 1947 ਵਿੱਚ ਕਰਮਸਤਰ ਵਿਦਿਅਕ ਫ਼ਾਊਂਡੇਸ਼ਨ ਅਤੇ ਅਹਿਮਦਾਬਾਦ ਸਿੱਖਿਆ ਸੋਸਾਇਟੀ ਦੀ ਸਹਾਇਤਾ ਦੇ ਨਾਲ ਇਸ ਲੈਬ ਦੀ ਸਥਾਪਨਾ ਸ਼ੁਰੂ ਵਿੱਚ ਐਮ ਜੀ ਸਾਇੰਸ ਇੰਸਟੀਚਿਊਟ, ਅਹਿਮਦਾਬਾਦ ਵਿਖੇ ਕੀਤੀ ਗਈ ਸੀ।[5] ਪ੍ਰੋ. ਕਲਪਥੀ ਰਾਮਕ੍ਰਿਸ਼ਨ ਰਾਮਨਾਥਨ ਇਸ ਸੰਸਥਾ ਦੇ ਪਹਿਲੇ ਡਾਇਰੈਕਟਰ ਸਨ. ਇਸ ਲੈਰੂਆਤੀ ਖੋਜ ਦਾ ਜੋਰ ਬ੍ਰਸਮਰਿਕ ਕਿਰਨਾਂ ਅਤੇ ਉਪਰਲੇ ਮਾਹੌਲ ਦੀਆਂ ਵਿਸ਼ੇਸ਼ਤਾਵਾਂ 'ਤੇ ਖੋਜ ਸੀ। ਹਵਾਲੇ
|
Portal di Ensiklopedia Dunia