ਵਿਮਲਾ ਮੈਨਨ
ਵਿਮਲਾ ਮੈਨਨ ( Malayalam: വിമല മേനോൻ ) ਨੂੰ ਕਲਾਮੰਡਲਮ ਵਿਮਲਾ ਮੈਨਨ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਭਾਰਤੀ ਨਾਚ ਅਧਿਆਪਕ ਅਤੇ ਕੇਰਲਾ ਤੋਂ ਮੋਹਿਨੀਅੱਟਮ ਵਿਚ ਮਾਹਿਰ ਡਾਂਸਰ ਹੈ। ਉਹ ਤਿਰੂਵਨੰਤਪੁਰਮ ਵਿੱਚ ਕੇਰਲਾ ਨਾਟਯਾ ਅਕੈਡਮੀ ਦੀ ਸੰਸਥਾਪਕ ਅਤੇ ਨਿਰਦੇਸ਼ਕ ਵੀ ਹੈ। ਜੀਵਨੀਵਿਮਲਾ ਨੇ ਲਗਭਗ 5000 ਵਿਦਿਆਰਥੀਆਂ ਨੂੰ ਸਿਖਾਇਆ ਹੈ ਅਤੇ ਅਜੇ ਵੀ ਆਪਣੇ 50 ਸਾਲਾਂ ਦੇ ਸਫ਼ਲ ਅਧਿਆਪਨ ਕਰੀਅਰ ਨੂੰ ਜਾਰੀ ਰੱਖਿਆ ਹੋਇਆ ਹੈ। ਵਿਮਲਾ ਨੇ ਮੋਹਿਨੀਅੱਟਮ ਸ਼ੈਲੀ ਅਤੇ ਰੂਪ ਬਾਰੇ ਬਹੁਤ ਸਾਰੇ ਨਵੇਂ ਵਿਚਾਰ ਪੇਸ਼ ਕੀਤੇ ਹਨ। ਵਿਮਲਾ ਦਾ ਨਾਮ ਉਸਦੀ ਸਿਖਲਾਈ ਅਤੇ 1200 ਡਾਂਸਰਾਂ ਨਾਲਮੋਹਿਨੀਅੱਟਮ ਦਾ ਸ਼ੋਅ ਲਗਾਉਣ ਲਈ ਗਿੰਨੀਜ਼ ਬੁੱਕ ਆਫ਼ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਵਿਮਲਾ ਨੂੰ 1991 ਵਿਚ ਕੇਰਲਾ ਦੀ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ 2006 ਵਿਚ ਭਾਰਤੀ ਸ਼ਾਸਤਰੀ ਨਾਚ ਵਿਚ ਉਸਦੇ ਯੋਗਦਾਨ ਲਈ ਕੇਂਦਰ ਸੰਗੀਤ ਨਾਟਕ ਅਕਾਦਮੀ ਪੁਰਸਕਾਰ [1] ਨਾਲ ਸਨਮਾਨਿਤ ਕੀਤਾ ਗਿਆ ਸੀ। ਮੁੱਢਲੀ ਜ਼ਿੰਦਗੀ ਅਤੇ ਸਿੱਖਿਆਵਿਮਲਾ ਦਾ ਜਨਮ ਥ੍ਰਿਸੂਰ ਜਿਲ੍ਹੇ ਦੇ ਆਇਰਨਜਲਕੁਡਾ ਦੇ ਇਕ ਪਿੰਡ ਵਿਚ ਅਮੀਰ ਪਰਿਵਾਰ ਵਿਚ ਹੋਇਆ ਸੀ। ਉਹ ਸਿਵਲ ਇੰਜੀਨੀਅਰ ਐਸ.ਕੇ. ਕ੍ਰਿਸ਼ਣਨ ਨਾਇਰ ਅਤੇ ਵਿਸ਼ਾਲਕਸ਼ਮੀ ਅੰਮਾ ਦੇ ਸੱਤ ਬੱਚਿਆਂ ਵਿਚੋਂ ਦੂਜੀ ਹੈ। [2] ਵਿਮਲਾ ਨੇ ਆਪਣਾ ਸ਼ੁਰੂਆਤੀ ਡਾਂਸ ਤ੍ਰਿਪੁਨੀਥੁਰਾ ਵਿਜੇ ਭਾਨੂ ਤੋਂ ਸਿੱਖਿਆ। ਉਸਨੇ ਐਮ.ਆਰ. ਮਧੂਸੂਦਨਨ ਨਾਇਰ ਦੇ ਅਧੀਨ ਕਾਰਨਾਟਿਕ ਸੰਗੀਤ ਦੀ ਸਿਖਲਾਈ ਵੀ ਲਈ ਸੀ। ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ 1960 ਵਿਚ ਡਾਂਸ ਵਿਚ ਚਾਰ ਸਾਲਾਂ ਦੇ ਡਿਪਲੋਮਾ ਕੋਰਸ ਲਈ ਕੇਰਲਾ ਕਲਾਮੰਡਲਮ ਵਿਚ ਸ਼ਾਮਿਲ ਹੋ ਗਈ। [3] ਕਲਾਮੰਡਲਮ ਵਿਚ ਉਸਨੇ ਪਜ਼ਹਾਯਾਨਨੂਰ ਚਿੰਨਾਮਾ ਅੰਮਾ ਅਤੇ ਕਲਾਮੰਡਲਮ ਸਤਿਆਭਮਾ ਅਧੀਨ ਭਰਤਨਾਟਿਅਮ ਦੀ ਸਿਖਲਾਈ ਲਈ। ਉਸਨੇ ਥੰਜਾਵੂਰ ਭਾਸਕਰ ਰਾਓ ਅਧੀਨ ਭਰਤਨਾਟਿਅਮ ਦੀ ਸਟੱਡੀ ਵੀ ਕੀਤੀ। ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਦੇ ਜਵਾਹਰ ਸਕੂਲ ਵਿਚ ਡਾਂਸ ਦੀ ਅਧਿਆਪਕਾ ਵਜੋਂ ਕੰਮ ਕਰਦਿਆਂ, ਉਸਨੇ ਵਿਸ਼ਵਨਾਥ ਮੈਨਨ ਨਾਲ ਵਿਆਹ ਕਰਵਾ ਲਿਆ ਸੀ। 1966 ਵਿਚ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਭੂਟਾਨ ਰਹਿਣ ਚਲੀ ਗਈ, ਜਿੱਥੇ ਉਹ ਭੂਟਾਨ ਸਰਕਾਰ ਵਿਚ ਇਕ ਅਧਿਕਾਰੀ ਸੀ। ਉਸ ਦਾ ਇੱਕ ਪੁੱਤਰ ਵਿਨੋਦ ਅਤੇ ਇੱਕ ਧੀ ਵਿਨਦੁਜਾ ਮੇਨਨ, ਜਿਸਨੇ ਕਾਫੀ ਮਲਿਆਲਮ ਫ਼ਿਲਮਾਂ ਕੰਮ ਕੀਤਾ ਹੈ।[3] ਭੂਟਾਨ ਵਿੱਚ ਆਪਣੀ ਰਿਹਾਇਸ਼ ਦੌਰਾਨ ਵਿਮਲਾ ਨੇ ਭੂਟਾਨ ਦੇ ਸਰਕਾਰੀ ਸਕੂਲ ਵਿੱਚ ਡਾਂਸ ਸਿਖਾਇਆ ਅਤੇ ਕਈ ਥਾਵਾਂ ਤੇ ਦੱਖਣੀ ਭਾਰਤੀ ਕਲਾਸੀਕਲ ਡਾਂਸ ਦੀ ਪੇਸ਼ਕਾਰੀ ਦਿੱਤੀ। [3] ਅਵਾਰਡ ਅਤੇ ਸਨਮਾਨਆਪਣੇ ਲੰਬੇ ਕਰੀਅਰ ਦੌਰਾਨ ਵਿਮਲਾ ਮੈਨਨ ਨੇ ਕਈ ਪੁਰਸਕਾਰ ਅਤੇ ਸਨਮਾਨ ਹਾਸਿਲ ਕੀਤੇ ਹਨ, ਜਿਨ੍ਹਾਂ ਵਿਚ 1991 ਵਿਚ ਕੇਰਲਾ ਸੰਗੀਤਾ ਨਾਟਕ ਅਕਾਦਮੀ ਪੁਰਸਕਾਰ ਅਤੇ 2006 ਵਿਚ ਕੇਂਦਰ ਦੀ ਸੰਗੀਤਾ ਨਾਟਕ ਅਕਾਦਮੀ ਪੁਰਸਕਾਰ ਸ਼ਾਮਿਲ ਹਨ।[1] ਉਸ ਨੂੰ 1964 ਵਿਚ ਭਰਤ ਨਾਟਿਅਮ ਲਈ ਆਲ ਕੇਰਲ ਸੋਸ਼ਲ ਸਰਵਿਸ ਐਸੋਸੀਏਸ਼ਨ ਦਾ ਪੁਰਸਕਾਰ ਮਿਲਿਆ ਸੀ। ਉਸਨੇ 2004 ਵਿਚ ਭਾਰਤ ਸਰਕਾਰ ਦੇ ਸਭਿਆਚਾਰਕ ਵਿਭਾਗ ਦੁਆਰਾ "ਮੋਹਨੀਅੱਟਮ ਵਿਚ ਰਮਨੱਟਮ" ਦੇ ਖੋਜ ਕਾਰਜ ਲਈ ਸੀਨੀਅਰ ਫੈਲੋਸ਼ਿਪ ਅਵਾਰਡ ਜਿੱਤਿਆ। [3] ਵਿਮਲਾ ਨੂੰ ਦੱਖਣੀ ਭਾਰਤੀ ਕਲਾਸੀਕਲ ਨਾਚਾਂ ਵਿੱਚ ਯੋਗਦਾਨ ਲਈ ਕੇਰਲਾ ਕਲਾਮੰਡਲਮ ਤੋਂ ਡਾਂਸ ਲਈ ਕੇਰਲ ਕਲਾਮੰਡਲਮ ਪੁਰਸਕਾਰ ਵੀ ਮਿਲਿਆ ਹੈ। [4] ਹਵਾਲੇ
ਬਾਹਰੀ ਲਿੰਕ |
Portal di Ensiklopedia Dunia