ਵਿਸ਼ਵਾਸ
![]() ਵਿਸ਼ਵਾਸ ਮਨ ਦੀ ਅਵਸਥਾ ਹੈ ਜਿਸ ਵਿੱਚ ਇੱਕ ਵਿਅਕਤੀ ਬਿਨਾਂ ਕਿਸੇ ਪ੍ਰਮਾਣਿਤ ਸਬੂਤ ਦਾ ਇਸਤੇਮਾਲ ਕੀਤਿਆਂ ਸਮਝਦਾ ਹੈ ਕਿ ਉਸ ਨਾਲ ਕੁਝ ਵੀ ਹੋ ਸਕਦਾ ਹੈ ਜਾਂ ਇਹ ਤਾਂ ਸਮਝਣਾ ਕਿ ਅਸਲ ਮਾਮਲਾ ਕੀ ਹੈ ਪਰ ਉਸ ਦੇ ਬਾਰੇ ਕਿਸੇ ਤੱਥ ਦਾ ਇਸਤੇਮਾਲ ਨਾ ਕਰਨਾ। ਵਿਸ਼ਵਾਸ ਨੂੰ ਦੂਜੇ ਤਰੀਕੇ ਨਾਲ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਇਹ ਇੱਕ ਰਵੱਈਏ ਦੀ ਮਾਨਸਿਕ ਪ੍ਰਤੀਨਿਧਤਾ ਹੈ ਜਿਸਦਾ ਆਧਾਰ ਕਿਸੇ ਵਿਚਾਰ ਦੀ ਅਸਲੀਅਤ ਹੋਣ ਦੀ ਸੰਭਾਵਨਾ ਪ੍ਰਤੀ ਸਕਾਰਾਤਮਕ ਪਹੁੰਚ ਤੇ ਅਧਾਰਤ ਹੈ।[1] ਪੁਰਾਤਨ ਯੂਨਾਨੀ ਵਿਚਾਰ ਦੇ ਸੰਦਰਭ ਵਿੱਚ, ਵਿਸ਼ਵਾਸ ਦੇ ਸਿਧਾਂਤ ਦੇ ਸੰਬੰਧ ਵਿੱਚ ਦੋ ਸਬੰਧਤ ਸੰਕਲਪਾਂ ਨੂੰ ਪਛਾਣਿਆ ਗਿਆ: pistis ਅਤੇ doxa। ਸਰਲ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪਿਸਟਿਸ ਦਾ ਮਤਲਬ "ਭਰੋਸਾ" ਅਤੇ "ਆਤਮ ਵਿਸ਼ਵਾਸ" ਹੈ, ਜਦੋਂ ਕਿ ਡੌਕਸ "ਰਾਇ" ਅਤੇ "ਸਵੀਕ੍ਰਿਤੀ" ਨੂੰ ਦਰਸਾਉਂਦਾ ਹੈ। ਅੰਗਰੇਜ਼ੀ ਸ਼ਬਦ "ਆਰਥੋਡੀਕਸ" "orthodoxy" ਡੌਕਸ ਤੋਂ ਬਣਿਆ ਹੈ। ਜੋਨਾਥਨ ਲੈਸਟਰ ਕਹਿੰਦਾ ਹੈ ਕਿ ਸੱਚਾਈ ਨੂੰ ਦਰਸਾਉਣ ਦੀ ਬਜਾਏ ਵਿਸ਼ਵਾਸ ਕਿਸੇ ਕਾਰਜ ਦੀ ਅਗਵਾਈ ਕਰਨ ਦਾ ਮਕਸਦ ਹੈ।[2] ਇਸ ਦੇ ਸਮਾਨ ਅਰਥਾਂ ਵਾਲੇ ਸ਼ਬਦ ਵਿਸ਼ਵਾਸ, ਨਿਸ਼ਚਾ, ਸ਼ਰਧਾ, ਭਰੋਸਾ, ਇਤਬਾਰ; ਇਮਾਨ, ਧਰਮ, ਮਤ; ਰਾਏ, ਖ਼ਿਆਲ, ਵਿਚਾਰ ਹਨ। ਗਿਆਨ ਮੀਮਾਂਸਾ ਵਿੱਚ, ਦਾਰਸ਼ਨਿਕ ਸੱਚੇ ਜਾਂ ਝੂਠੇ ਵਿਚਾਰਾਂ ਅਤੇ ਸੰਕਲਪਾਂ ਨਾਲ ਸੰਬੰਧਿਤ ਨਿੱਜੀ ਰਵੱਈਏ ਨੂੰ ਦਰਸਾਉਣ ਲਈ "ਵਿਸ਼ਵਾਸ" ਸ਼ਬਦ ਦੀ ਵਰਤੋਂ ਕਰਦੇ ਹਨ। ਪਰ, "ਵਿਸ਼ਵਾਸ" ਲਈ ਸਰਗਰਮ ਸਵੈ-ਪ੍ਰੇਰਨ ਅਤੇ ਸਰਗਰਮੀ ਦੀ ਲੋੜ ਨਹੀਂ ਹੁੰਦੀ ਹੈ। ਉਦਾਹਰਣ ਲਈ, ਅਸੀਂ ਕਦੇ ਇਹ ਨਹੀਂ ਸੋਚਾਂਗੇ ਕਿ ਸੂਰਜ ਚੜ੍ਹੇਗਾ ਜਾਂ ਨਹੀਂ। ਅਸੀਂ ਸਿਰਫ਼ ਇਹ ਸੋਚਦੇ ਹਾਂ ਕਿ ਸੂਰਜ ਚੜ੍ਹੇਗਾ। "ਸਟੂਡੈਂਟ ਐਨਸਾਈਕਲੋਪੀਡੀਆ ਆਫ ਫ਼ਿਲਾਸਫ਼ੀ" ਵਿੱਚ ਏਰਿਕ ਸ਼ਵੇਟਜ਼ਬੇਬਲ ਦੇ ਅਨੁਸਾਰ, "ਵਿਸ਼ਵਾਸ" ਇੱਕ ਸੰਸਾਰਕ ਜੀਵਨ ਦਾ ਇੱਕ ਮਹੱਤਵਪੂਰਣ ਪਹਿਲੂ ਹੈ, ਇਸ ਲਈ ਇੱਕ ਸਬੰਧਤ ਸਵਾਲ ਪੁੱਛਦਾ ਹੈ: "ਇੱਕ ਭੌਤਿਕ ਜੀਵਣਵਿਸ਼ਵਾਸ ਕਿਵੇਂ ਰੱਖ ਸਕਦਾ ਹੈ ?"[3] ![]() ਗਿਆਨ ਅਤੇ ਗਿਆਨ ਮੀਮਾਂਸਾਗਿਆਨ ਮੀਮਾਂਸਾ ਦਾ ਸੰਬੰਧ ਸਹੀ ਸਾਬਿਤ ਕੀਤੇ ਵਿਸ਼ਵਾਸ ਅਤੇ ਰਾਏ ਦੇ ਵਿਚਕਾਰ ਸੀਮਾ ਨੂੰ ਦਰਸਾਉਣ ਨਾਲ ਹੈ, ਅਤੇ ਆਮ ਤੌਰ ਤੇ ਗਿਆਨ ਦੇ ਸਿਧਾਂਤਕ ਦਾਰਸ਼ਨਿਕ ਅਧਿਐਨ ਦੇ ਨਾਲ ਜੁੜਿਆ ਹੋਇਆ ਹੈ। ਗਿਆਨ ਮੀਮਾਂਸਾ ਵਿੱਚ ਮੁੱਖ ਸਮੱਸਿਆ ਇਸ ਗੱਲ ਨੂੰ ਸਮਝਣਾ ਹੈ ਕਿ ਗਿਆਨ ਪ੍ਰਾਪਤ ਕਰਨ ਲਈ ਬਿਲਕੁਲ ਸਹੀ ਤਰੀਕਾ ਕਿ ਹੈ। ਇੱਕ ਮਨੋਵਿਗਿਆਨਕ ਵਰਤਾਰੇ ਦੇ ਤੌਰ ਤੇਗਿਆਨ ਮੀਮਾਂਸਾ ਦੇ ਵਿਸ਼ਵਾਸ ਧਾਰਮਿਕ ਵਿਸ਼ਵਾਸ ਦੀ ਤੁਲਨਾਇਤਿਹਾਸਿਕ ਤੌਰ ਤੇ ਕੁਝ ਵਿਸ਼ਵਾਸ ਧਾਰਮਿਕ ਵਿਚਾਰਾਂ, ਵਿਸ਼ਵਾਸਾਂ ਦੇ ਖੇਤਰ ਨਾਲ ਸਬੰਧਤ ਸਨ ਅਤੇ ਕੁਝ ਦਾ ਸਬੰਧ ਗਿਆਨ ਮੀਮਾਂਸਾ ਦੇ ਵਿਚਾਰਾਂ ਨਾਲ ਸਬੰਧਤ ਸੀ।[4] ਗਠਨ![]() ਮਨੋਵਿਗਿਆਨਕ ਵਿਸ਼ਵਾਸਾਂ ਦੀ ਸਥਾਪਨਾ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਵਿਸ਼ਵਾਸਾਂ ਅਤੇ ਕਿਰਿਆਵਾਂ ਦੇ ਵਿਚਕਾਰ ਸਬੰਧਾਂ ਦਾ ਵੀ। ਵਿਸ਼ਵਾਸ ਸਥਾਪਨਾ ਅਤੇ ਬਦਲਾਅ ਦੇ ਤਿੰਨ ਮਾਡਲ ਪ੍ਰਸਤਾਵਿਤ ਕੀਤੇ ਗਏ ਹਨ:[5] ਹਵਾਲੇ
ਹੋਰ ਪੜ੍ਹੋ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Belief ਨਾਲ ਸਬੰਧਤ ਮੀਡੀਆ ਹੈ। ![]() ਵਿਕੀਵਰਸਿਟੀ ਉੱਤੇ Knowing How You Know ਬਾਰੇ ਵਿੱਦਿਆ ਸਾਮੱਗਰੀ ਹੈ। ![]() ਵਿਕੀਵਰਸਿਟੀ ਉੱਤੇ Seeking True Beliefs ਬਾਰੇ ਵਿੱਦਿਆ ਸਾਮੱਗਰੀ ਹੈ।
|
Portal di Ensiklopedia Dunia