ਵੇਦਾ ਕ੍ਰਿਸ਼ਨਾਮੂਰਤੀ
ਵੇਦਾ ਕ੍ਰਿਸ਼ਨਾਮੂਰਤੀ (ਜਨਮ 16 ਅਕਤੂਬਰ 1992) ਭਾਰਤੀ ਕ੍ਰਿਕਟ ਖਿਡਾਰੀ ਹੈ।[1][2] ਉਸਨੇ 30 ਜੂਨ 2011 ਨੂੰ ਡਰਬੀ ਵਿਖੇ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਖ਼ਿਲਾਫ਼ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ 18 ਸਾਲ ਦੀ ਉਮਰ ਵਿੱਚ ਹੀ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ।[3] ਕ੍ਰਿਸ਼ਨਾਮੂਰਤੀ ਨੇ ਆਪਣੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ 51 ਦੌੜਾਂ ਬਣਾਈਆਂ ਸਨ।[4] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੀ ਬਾਂਹ ਲੇਗਬ੍ਰੇਕ ਦੀ ਗੇਂਦਬਾਜ਼ ਹੈ।[5][6] ਮੁੱਢਲਾ ਜੀਵਨਆਪਣੇ ਪਰਿਵਾਰ ਵਿੱਚ ਚਾਰ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੀ, ਵੇਦ ਨੇ ਗਲੀ ਵਿੱਚ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਜਦੋਂ ਉਹ 3 ਸਾਲਾਂ ਦੀ ਸੀ।[4] ਜਵਾਨ ਲੜਕੀ ਹੋਣ ਵਜੋਂ ਉਸ ਨੂੰ ਕਰਾਟੇ ਦੀਆਂ ਕਲਾਸਾਂ ਵਿੱਚ ਦਾਖਲਾ ਦਵਾਇਆ ਗਿਆ, ਜਿਸ ਤੋਂ ਉਸਨੂੰ ਨਫ਼ਰਤ ਸੀ। ਹਾਲਾਂਕਿ ਉਹ ਛੋਟੀ ਉਮਰ ਤੋਂ ਹੀ ਆਪਣੀ ਤਾਕਤ ਵਧਾਉਣ ਲਈ ਮਾਰਸ਼ਲ ਆਰਟ ਨੂੰ ਸਿਹਰਾ ਦਿੰਦੀ ਹੈ। ਵੇਦ ਨੇ ਤਾਂ 12 ਸਾਲ ਦੀ ਉਮਰ ਵਿੱਚ ਕਰਾਟੇ ਵਿੱਚ ਬਲੈਕ ਬੈਲਟ ਵੀ ਹਾਸਿਲ ਕੀਤੀ ਸੀ।[7] ਉਸਨੇ 2005 ਵਿੱਚ ਕਰਨਾਟਕ ਇੰਸਟੀਚਿਊਟ ਆਫ਼ ਕ੍ਰਿਕਟ ਵਿੱਚ ਆਪਣੀ ਰਸਮੀ ਕ੍ਰਿਕਟ ਸਿਖਲਾਈ ਸ਼ੁਰੂ ਕੀਤੀ ਸੀ ਉਦੋਂ ਉਹ 13 ਸਾਲਾਂ ਦੀ ਸੀ।[8] ਉਸ ਦੀ ਪ੍ਰਤਿਭਾ ਨੂੰ ਸਮਝਦਿਆਂ ਸੰਸਥਾ ਦੇ ਡਾਇਰੈਕਟਰ ਇਰਫਾਨ ਸੈਤ ਨੇ ਉਸਦੇ ਪਿਤਾ ਨੂੰ ਅਪੀਲ ਕੀਤੀ ਕਿ ਉਹ ਉਸ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਉਸਨੂੰ ਬੰਗਲੁਰੂ ਭੇਜੇ।[7] ਇੱਕ ਕੇਬਲ ਆਪਰੇਟਰ ਆਪਣੀ ਸਭ ਤੋਂ ਛੋਟੀ ਧੀ ਨਾਲ ਕਰਨਾਟਕ ਦੇ ਇੱਕ ਛੋਟੇ ਜਿਹੇ ਕਸਬੇ ਚਿਕੱਮਗਲੂਰੂ ਤੋਂ ਬੰਗਲੁਰੂ ਚਲਾ ਗਿਆ ਤਾਂ ਜੋ ਇੱਕ ਦਿਨ ਆਪਣੀ ਲੜਕੀ ਦੇ ਦੇਸ਼ ਲਈ ਖੇਡਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਕਰ ਸਕੇ। ਉਸਦੀ ਸ਼ੁਰੂਆਤ ਬੰਗਲੁਰੂ ਵਿੱਚ ਕਰਨਾਟਕ ਇੰਸਟੀਚਿਊਟ ਆਫ ਕ੍ਰਿਕਟ ਵਿੱਚ ਹੋਈ ਸੀ।[9][10] ਵੇਦ ਆਪਣੇ ਪਹਿਲੇ ਕੋਚ ਵਜੋਂ ਇਰਫਾਨ ਸੈਤ ਨੂੰ ਸਿਹਰਾ ਦਿੰਦੀ ਹੈ, ਜਿਸ ਨੇ ਉਸ ਨੂੰ ਖੇਡ ਦੀਆਂ ਮੁੱਢਲੀਆਂ ਗੱਲਾਂ ਸਿਖਾਈਆਂ। ਅਪੂਰਵ ਸ਼ਰਮਾ ਅਤੇ ਸੁਮਨ ਸ਼ਰਮਾ ਵਰਗੇ ਕੋਚਾਂ ਨੇ ਵੀ ਉਸ ਨੂੰ ਕ੍ਰਿਕਟ ਖਿਡਾਰੀ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਬਚਪਨ ਵਿੱਚ ਉਹ ਮਿਤਾਲੀ ਰਾਜ ਨੂੰ ਆਪਣਾ ਆਦਰਸ਼ ਮੰਨਦੀ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਜਦੋਂ ਵੇਦ 12 ਸਾਲਾਂ ਦੀ ਸੀ, ਤਾਂ ਮਿਤਾਲੀ ਦਾ ਉਸ ਦੇ ਸਕੂਲ ਵਿੱਚ ਸਨਮਾਨ ਕੀਤਾ ਗਿਆ ਸੀ।[4] ਬਾਅਦ ਵਿੱਚ ਵੇਦਾ ਮਿਤਾਲੀ ਨਾਲ ਘਰੇਲੂ ਅਤੇ ਰਾਸ਼ਟਰੀ ਦੋਵਾਂ ਟੀਮਾਂ ਵਿੱਚ ਖੇਡਣ ਲੱਗੀ।[11] ਕ੍ਰਿਕਟ ਕਰੀਅਰਨਵੰਬਰ 2015 ਵਿੱਚ ਉਸ ਦਾ ਨਾਮ ਬੀ-ਗਰੇਡ ਦੇ ਇਕਰਾਰਨਾਮੇ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ, ਇਹ ਪਹਿਲੀ ਵਾਰ ਹੋਇਆ ਸੀ ਜਦੋਂ ਬੀ.ਸੀ.ਸੀ.ਆਈ. ਨੇ ਮਹਿਲਾ ਖਿਡਾਰੀਆਂ ਨੂੰ ਇਕਰਾਰਨਾਮੇ ਦੀ ਪੇਸ਼ਕਸ਼ ਕੀਤੀ ਸੀ।[12] ਘਰੇਲੂ ਕਰੀਅਰਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਨੇ ਆਪਣਾ ਪਹਿਲਾ ਟਵੰਟੀ -20 ਪ੍ਰਦਰਸ਼ਨੀ ਮੈਚ ਕੇ.ਐਸ.ਸੀ.ਏ. ਮੁੱਖੀ ਦੇ ਇਲੈਵਨ ਅਤੇ ਕੇ.ਐਸ.ਸੀ.ਏ. ਸੈਕਟਰੀ ਦੇ ਇਲੈਵਨ ਦੇ ਵਿਚਕਾਰ ਰੱਖਿਆ ਗਿਆ ਸੀ ਅਤੇ ਵੇਦ ਨੂੰ ਮੁੱਖੀ ਦੇ ਇਲੈਵਨ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਸੀ।[13][14] ਅਕਤੂਬਰ 2017 ਵਿੱਚ ਉਸ ਨੂੰ ਹੋਬਰਟ ਹਰੀਕੇਨਸ ਦੁਆਰਾ 2017–18 ਦੇ ਮਹਿਲਾ ਬਿਗ ਬਾਸ਼ ਲੀਗ ਦੇ ਸੀਜ਼ਨ ਲਈ ਹਸਤਾਖ਼ਰ ਕੀਤਾ ਗਿਆ ਸੀ।[15] ਅੰਤਰਰਾਸ਼ਟਰੀ ਕਰੀਅਰਉਸ ਨੇ ਜੂਨ 2011 ਵਿੱਚ ਡਰਬੀ ਵਿਖੇ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਖਿਲਾਫ਼ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ 18 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਮੈਚ ਵਿੱਚ 51 ਦੌੜਾਂ ਬਣਾਈਆਂ ਸਨ। ਇਸ ਦੌਰਾਨ ਭਾਰਤ ਲਈ ਉਸਦੀ ਟੀ -20 ਸ਼ੁਰੂਆਤ ਇੰਗਲੈਂਡ ਦੇ ਉਸੇ ਦੌਰੇ 'ਤੇ ਬਿਲੇਰੀਕੇਯ ਵਿਖੇ ਨਾਟਵੈਸਟ ਟੀ -20 ਕੁਆਡ੍ਰਾਂਗੂਲਰ ਸੀਰੀਜ਼ ਵਿੱਚ ਆਸਟਰੇਲੀਆ ਖਿਲਾਫ ਇੱਕ ਮੈਚ ਨਾਲ ਹੋਈ ਸੀ।[16] ਕ੍ਰਿਸ਼ਨਾਮੂਰਤੀ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਅੰਤਿਮ ਪੜਾਅ ਵਿੱਚ ਪਹੁੰਚਣ ਲਈ ਭਾਰਤੀ ਟੀਮ ਦਾ ਹਿੱਸਾ ਸੀ, ਜਿੱਥੇ ਟੀਮ ਇੰਗਲੈਂਡ ਤੋਂ ਨੌਂ ਦੌੜਾਂ ਨਾਲ ਹਾਰ ਗਈ ਸੀ।[17][18][19] ਭਾਰਤੀ ਟੀਮ 229 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ ਅਤੇ ਵੇਦ ਨੂੰ ਆਪਣਾ ਵਿਕਟ ਗਵਾਉਣ 'ਤੇ 33 ਗੇਂਦਾਂ ਵਿੱਚ ਪੰਜ ਵਿਕਟਾਂ ਨਾਲ 29 ਦੌੜਾਂ ਦੀ ਲੋੜ ਪਈ ਸੀ। ਉਸਨੇ ਪਾਰੀ ਵਿੱਚ 35 ਦੌੜਾਂ ਬਣਾਈਆਂ।[20] ਨਿਊਜ਼ੀਲੈਂਡ ਖ਼ਿਲਾਫ਼ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ਵਿੱਚ ਕ੍ਰਿਸ਼ਨਾਮੂਰਤੀ 37 ਵੇਂ ਓਵਰ ਵਿੱਚ ਬੱਲੇਬਾਜ਼ੀ ਕਰਨ ਆਈ ਸੀ। 150 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਉਸਨੇ ਪਾਰੀ ਦੀ ਸ਼ਾਨਦਾਰ ਗੇਂਦ 'ਤੇ ਰਨ ਆਊਟ ਹੋਣ ਤੋਂ ਪਹਿਲਾਂ ਸਿਰਫ 45 ਗੇਂਦਾਂ ਵਿੱਚ 70 ਦੌੜਾਂ ਬਣਾਈਆਂ ਸਨ, ਜਿਸ ਵਿੱਚ ਸੱਤ ਚੌਕੇ ਅਤੇ ਦੋ ਛੱਕੇ ਸ਼ਾਮਿਲ ਸਨ। ਉਸ ਦੇ ਪ੍ਰਦਰਸ਼ਨ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਅਤੇ ਇਸਨੇ ਭਾਰਤੀ ਟੀਮ ਨੂੰ ਸੀਰੀਜ਼ ਦੇ ਸੈਮੀਫਾਈਨਲ ਵਿੱਚ ਪਹੁੰਚਾ ਦਿੱਤਾ ਸੀ।[21][22] ਉਹ ਬਿੱਗ ਬਾਸ਼ ਵਿੱਚ ਖੇਡਣ ਵਾਲੀ ਭਾਰਤ ਦੀ ਤੀਜੀ ਕ੍ਰਿਕਟ ਖਿਡਾਰੀ ਹੈ। ਕ੍ਰਿਸ਼ਨਾਮੂਰਤੀ ਨੇ ਡਬਲਯੂ.ਬੀ.ਬੀ.ਐਲ. ਦੇ ਤੀਜੇ ਸੀਜ਼ਨ ਲਈ ਹੋਬਾਰਟ ਹਰੀਕੇਨਸ (ਡਬਲਯੂ.ਬੀ.ਬੀ.ਐਲ) ਨਾਲ ਇੱਕ ਸੌਦਾ ਸੁਰੱਖਿਅਤ ਕੀਤਾ ਸੀ। ਉਹ ਹੇਲੇ ਮੈਥਿਉਜ਼ ਅਤੇ ਲੌਰੇਨ ਵਿਨਫੀਲਡ ਦੀ ਜੋੜੀ ਵਿੱਚ ਸ਼ਾਮਿਲ ਹੋਈ।[23] ਫ਼ਰਵਰੀ 2018 ਵਿਚ, ਉਹ ਦੱਖਣੀ ਅਫ਼ਰੀਕਾ ਵਿਰੁੱਧ ਤੀਜੇ ਡਬਲਯੂ.ਡੀ.ਡੀ.ਆਈ. ਦੌਰਾਨ ਡਬਲਯੂ.ਓ.ਡੀ.ਆਈ. ਵਿੱਚ 1000 ਦੌੜਾਂ ਬਣਾਉਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਭ ਤੋਂ ਛੋਟੀ ਖਿਡਾਰੀ ਬਣ ਗਈ।[24] ਅਕਤੂਬਰ 2018 ਵਿੱਚ ਉਸ ਨੂੰ ਵੈਸਟਇੰਡੀਜ਼ ਵਿੱਚ ਹੋਏ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਭਾਰਤ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[25][26] ਜਨਵਰੀ 2020 ਵਿੱਚ ਉਸ ਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[27] ਹਵਾਲੇ
ਬਾਹਰੀ ਲਿੰਕ |
Portal di Ensiklopedia Dunia