ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ
ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀਆਂ ਮੋਹਰੀ ਵਿੱਦਿਅਕ ਸੰਸਥਾਵਾਂ ਵਿੱਚੋਂ ਇੱਕ ਹੈ। 1904 ਵਿੱਚ ਇੱਕ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੋ ਕੇ 1940 ਵਿੱਚ ਰਾਜਿੰਦਰਾ ਇੰਟਰਮੀਡੀਏਟ ਕਾਲਜ ਬਣ ਗਿਆ। ਇਹ ਕਾਲਜ ਮਾਲਵਾ ਖਿੱਤੇ ਦਾ ਮੋਹਰੀ ਕਾਲਜ ਹੈ।[1] ਇਤਿਹਾਸਬਠਿੰਡਾ ਦੇ ਬੱਸ ਅੱਡੇ ਨਜ਼ਦੀਕ ਗੁਰੂ ਕਾਸ਼ੀ ਮਾਰਗ ‘ਤੇ ਸਥਿਤ ਕਾਲਜ ਦੀ ਨੀਂਹ 1904 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਆਪਣੇ ਪਿਤਾ ਮਹਾਰਾਜਾ ਰਜਿੰਦਰ ਸਿੰਘ ਜੋ 1900 ਈ. ਵਿੱਚ ਸਵਰਗਵਾਸ ਹੋ ਗਏ ਸਨ, ਦੀ ਯਾਦ ਵਿੱਚ ਬਠਿੰਡਾ ਕਿਲ੍ਹਾ ਮੁਬਾਰਕ ਦੇ ਅੰਦਰ ਇੱਕ ਪ੍ਰਾਇਮਰੀ ਸਕੂਲ ਵਜੋਂ ਰੱਖੀ। ਉਸ ਦਾ ਨਾਂ ਰਾਜਿੰਦਰਾ ਪ੍ਰਾਇਮਰੀ ਸਕੂਲ ਰੱਖਿਆ ਗਿਆ। ਬਾਅਦ ਵਿੱਚ ਇਹ ਰਾਜਿੰਦਰਾ ਪ੍ਰਾਇਮਰੀ ਸਕੂਲ ਹਾਈ ਸਕੂਲ ਬਣ ਗਿਆ। ਮਾਲ ਰੋਡ ‘ਤੇ ਬਣਿਆ ਇਹ ਰਾਜਿੰਦਰਾ ਹਾਈ ਸਕੂਲ 1940 ਈਸਵੀ ਵਿੱਚ ਰਾਜਿੰਦਰਾ ਇੰਟਰਮੀਡੀਏਟ ਕਾਲਜ ਬਣ ਗਿਆ।ਜਦੋਂ ਸਟੇਸ਼ਨ ਤੋਂ ਹਨੂੰਮਾਨ ਚੌਕ ਤੱਕ ਮਾਲ ਰੋਡ ਕੱਢੀ ਗਈ ਤਾਂ ਰਾਜਿੰਦਰਾ ਕਾਲਜ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇਸ ਕਾਲਜ ਵਿੱਚ ਉਦੋਂ ਪੜ੍ਹੇ ਹੋਏ ਵਿਦਿਆਰਥੀ ਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਕਿਸੇ ਨੇ ਸਾਡੀ ਛਾਤੀ ਚੀਰ ਕੇ ਇਹ ਸੜਕ ਕੱਢੀ ਹੋਵੇ। ਕਾਲਜ ਦੀ ਮੌਜੂਦਾ ਬਿਲਡਿੰਗ ਵਕਫ ਬੋਰਡ ਦੀ 28 ਏਕੜ ਜਮੀਨ ਅੇੈਕੁਆਇਰ ਕਰਕੇ ਬਣਾਈ ਗਈ ਹੈ। ਜਦੋਂ ਬਠਿੰਡੇ ਦੀ ਨਵੀਂ ਦਾਣਾ ਮੰਡੀ ਬਣਾਈ ਗਈ ਤਾਂ ਇਸ ਮੰਡੀ ਨੂੰ ਸਿੱਧੀ ਅਤੇ ਚੌੜੀ ਸੜਕ ਦੀ ਜਰੂਰਤ ਸੀ। ਸੋ ਕਾਲਜ ਦੀ ਛਾਤੀ ਉੱਪਰ ਇੱਕ ਵੇਰ ਫਿਰ ਚੀਰਾ ਦਿੱਤਾ ਗਿਆ ਅਤੇ ਕਾਲਜ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਕਾਲਜ ਹੋਸਟਲ ਦੇ ਉੱਪਰ ਦੀ ਸੜਕ ਕੱਢ ਦਿੱਤੀ ਗਈ ਅਤੇ ਕਾਲਜ ਦਾ ਕੁੱਝ ਹਿੱਸਾ ਇਸ ਸੜਕ ਤੋਂ ਪਾਰ ਰਹਿ ਗਿਆ। ਇਸ ਹਿੱਸੇ ਵਿੱਚ ਕਾਲਜ ਦੇ ਚੌਕੀਦਾਰਾਂ ਲਈ ਕੁਆਰਟਰ ਬਣੇ ਹੋਏ ਹਨ। ਕੁੱਝ ਸਾਲ ਪਹਿਲਾਂ ਮਿਉਂਸਿਪਲ ਕਾਰਪੋਰੇਸ਼ਨ ਨੇ ਇਸ ਹਿੱਸੇ ਤੇ ਕਬਜ਼ਾ ਕਰਕੇ ਆਪਣੀਆਂ ਗਾਰਬੇਜ਼ ਢੋਣ ਵਾਲੀਆਂ ਗੱਡੀਆਂ ਇੱਥੇ ਖੜ੍ਹੀਆਂ ਕਰ ਦਿੱਤੀਆਂ ਹਨ। ਪ੍ਰਿੰਸੀਪਲ ਦੀ ਪੋਸਟ ਖਾਲੀ ਹੋਣ ਕਾਰਨ ਉਸ ਵੇਲੇ ਦੀ ਕਾਲਜ ਮੈਨੇਜਮੈਂਟ ਕੁੱਝ ਵੀ ਨਹੀਂ ਕਰ ਸਕੀ ਅਤੇ ਅਸੀਂ ਜਮੀਨ ਦੇ ਉਸ ਵੱਡੇ ਟੁਕੜੇ ਲਈ ਬਿਗਾਨੇ ਹੋ ਗਏ। ਕੁੱਝ ਸਾਲ ਪਹਿਲਾਂ ਅਕਾਲੀ ਸਰਕਾਰ ਨੇ ਹਾਕੀ ਲਈ ਅੇੈਸਟਰੋ ਟਰਫ ਗਰਾਉਂਡ ਬਨਾਉਣ ਲਈ ਕਾਲਜ ਦੀ ਗਰਾਉਂਡ ਵਾਲੀ ਜਮੀਨ ਲੈ ਲਈ ਜਿਸ ਵਿੱਚ ਕ੍ਰਿਕੇਟ ਗਰਾਉਂਡ ਅਤੇ 400 ਮੀਟਰ ਦਾ ਟਰੈਕ ਬਣਿਆ ਹੋਇਆ ਸੀ। ਹੁਣ ਕਾਲਜ ਕੋਲ ਕੋਈ ਗਰਾਉਂਡ ਨਹੀਂ ਰਹਿ ਗਿਆ। ਹਾਕੀ ਦੇ ਅੇੈਸਟਰੋ ਟਰਫ ਗਰਾਉਂਡ ਵਾਲੇ ਪਾਸੇ ਸਰਕਾਰ ਦੇ ਖੇਡ ਵਿਭਾਗ ਨੇ ਕੰਧ ਕੱਢਕੇ ਸਾਡੇ ਵਿਦਿਆਰਥੀਆਂ ਲਈ ਉੱਧਰ ਜਾਣ ਦਾ ਰਸਤਾ ਬੰਦ ਕਰ ਦਿੱਤਾ ਹੈ। ਇਹ ਕਾਲਜ ਲਈ ਇੱਕ ਹੋਰ ਬਹੁਤ ਵੱਡੀ ਸੱਟ ਸੀ ਜਿਸਨੇ ਸਾਡੇ ਕਾਲਜ ਨੂੰ ਲੰਗੜਾ ਬਣਾ ਕੇ ਰੱਖ ਦਿੱਤਾ ਹੈ। ਜਿਸ ਦੇ ਪਹਿਲੇ ਪ੍ਰਿੰਸੀਪਲ ਡਾ. ਹੁਕਮ ਸਿੰਘ ਸੋਢੀ ਸਨ। ਫਿਰ 1950 ਵਿੱਚ ਬੀ.ਏ., 1955 ਵਿੱਚ ਸਾਇੰਸ, 1962 ਵਿੱਚ ਬੀ.ਐਸਸੀ. ਦੀਆਂ ਕਲਾਸਾਂ ਵੀ ਚਾਲੂ ਕਰ ਦਿੱਤੀਆਂ ਗਈਆਂ। ਪ੍ਰੰਤੂ ਥਾਂ ਦੀ ਘਾਟ ਕਰਕੇ 1958 ਈ. ਵਿੱਚ ਇਹ ਕਾਲਜ ਗੁਰੂ ਕਾਸ਼ੀ ਮਾਰਗ ‘ਤੇ 28 ਏਕੜ ਜ਼ਮੀਨ ਵਿੱਚ ਬਣੀ ਵਿਸ਼ਾਲ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ। ਸੰਨ 1968 ਤੋਂ ਕਾਲਜ ਵਿਖੇ ਕਾਮਰਸ ਦੀ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮੈਡੀਕਲ, ਨਾਨ- ਮੈਡੀਕਲ, ਕੰਪਿਊਟਰ ਸਾਇਸ ਦੀ ਪੜ੍ਹਾਈ ਤੇ ਐਮ.ਏ. (ਰਾਜਨੀਤੀ ਸ਼ਾਸਤਰ) ਦੀ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ। ਬਠਿੰਡੇ ਦੀ ਜਿਸ ਜਗਾਹ ਤੇ ਮਲਟੀ ਲੈਵਲ ਕਾਰ ਪਾਰਕਿੰਗ ਬਣੀ ਹੈ ਅਤੇ ਇਸਦੇ ਸਾਹਮਣੇ ਕੁੜੀਆਂ ਦਾ ਸਰਕਾਰੀ ਸਕੂਲ ਹੈ , ਇਸ ਸਾਰੀ ਥਾਂ ਉੱਪਰ ਗੌਰਮਿੰਟ ਰਾਜਿੰਦਰਾ ਕਾਲਜ ਹੁੰਦਾ ਸੀ । ਜਦੋਂ ਸਟੇਸ਼ਨ ਤੋਂ ਹਨੂੰਮਾਨ ਚੌਕ ਤੱਕ ਮਾਲ ਰੋਡ ਕੱਢੀ ਗਈ ਤਾਂ ਰਾਜਿੰਦਰਾ ਕਾਲਜ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਇਸ ਕਾਲਜ ਵਿੱਚ ਉਦੋਂ ਪੜ੍ਹੇ ਹੋਏ ਵਿਦਿਆਰਥੀ ਮੈਨੂੰ ਦੱਸਦੇ ਹੁੰਦੇ ਸਨ ਕਿ ਸਾਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਕਿਸੇ ਨੇ ਸਾਡੀ ਛਾਤੀ ਚੀਰ ਕੇ ਇਹ ਸੜਕ ਕੱਢੀ ਹੋਵੇ । ਕਾਲਜ ਦੀ ਮੌਜੂਦਾ ਬਿਲਡਿੰਗ ਵਕਫ ਬੋਰਡ ਦੀ 28 ਏਕੜ ਜਮੀਨ ਅੇੈਕੁਆਇਰ ਕਰਕੇ ਬਣਾਈ ਗਈ ਹੈ । ਜਦੋਂ ਬਠਿੰਡੇ ਦੀ ਨਵੀਂ ਦਾਣਾ ਮੰਡੀ ਬਣਾਈ ਗਈ ਤਾਂ ਇਸ ਮੰਡੀ ਨੂੰ ਸਿੱਧੀ ਅਤੇ ਚੌੜੀ ਸੜਕ ਦੀ ਜਰੂਰਤ ਸੀ । ਸੋ ਕਾਲਜ ਦੀ ਛਾਤੀ ਉੱਪਰ ਇੱਕ ਵੇਰ ਫਿਰ ਚੀਰਾ ਦਿੱਤਾ ਗਿਆ ਅਤੇ ਕਾਲਜ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਕਾਲਜ ਹੌਸਟਲ ਦੇ ਉੱਪਰ ਦੀ ਸੜਕ ਕੱਢ ਦਿੱਤੀ ਗਈ ਅਤੇ ਕਾਲਜ ਦਾ ਕੁੱਝ ਹਿੱਸਾ ਇਸ ਸੜਕ ਤੋਂ ਪਾਰ ਰਹਿ ਗਿਆ । ਇਸ ਹਿੱਸੇ ਵਿੱਚ ਸਾਡੇ ਕਾਲਜ ਦੇ ਚੌਕੀਦਾਰਾਂ ਲਈ ਕੁਆਰਟਰ ਬਣੇ ਹੋਏ ਹਨ । ਕੁੱਝ ਸਾਲ ਪਹਿਲਾਂ ਮਿਉਂਸਿਪਲ ਕਾਰਪੋਰੇਸ਼ਨ ਨੇ ਇਸ ਹਿੱਸੇ ਤੇ ਕਬਜ਼ਾ ਕਰਕੇ ਆਪਣੀਆਂ ਗਾਰਬੇਜ਼ ਢੋਣ ਵਾਲੀਆਂ ਗੱਡੀਆਂ ਇੱਥੇ ਖੜ੍ਹੀਆਂ ਕਰ ਦਿੱਤੀਆਂ ਹਨ । ਪ੍ਰਿੰਸੀਪਲ ਦੀ ਪੋਸਟ ਖਾਲੀ ਹੋਣ ਕਾਰਨ ਉਸ ਵੇਲੇ ਦੀ ਕਾਲਜ ਮੈਨੇਜਮੈਂਟ ਕੁੱਝ ਵੀ ਨਹੀਂ ਕਰ ਸਕੀ ਅਤੇ ਅਸੀਂ ਜਮੀਨ ਦੇ ਉਸ ਵੱਡੇ ਟੁਕੜੇ ਲਈ ਬਿਗਾਨੇ ਹੋ ਗਏ । ਕੁੱਝ ਸਾਲ ਪਹਿਲਾਂ ਅਕਾਲੀ ਸਰਕਾਰ ਨੇ ਹਾਕੀ ਲਈ ਅੇੈਸਟਰੋ ਟਰਫ ਗਰਾਉਂਡ ਬਨਾਉਣ ਲਈ ਕਾਲਜ ਦੀ ਗਰਾਉਂਡ ਵਾਲੀ ਜਮੀਨ ਲੈ ਲਈ ਜਿਸ ਵਿੱਚ ਸਾਡਾ ਕ੍ਰਿਕੇਟ ਗਰਾਉਂਡ ਅਤੇ 400 ਮੀਟਰ ਦਾ ਟਰੈਕ ਬਣਿਆ ਹੋਇਆ ਸੀ । ਹੁਣ ਸਾਡੇ ਕੋਲ ਕੋਈ ਗਰਾਉਂਡ ਨਹੀਂ ਰਹਿ ਗਿਆ । ਹਾਕੀ ਦੇ ਅੇੈਸਟਰੋ ਟਰਫ ਗਰਾਉਂਡ ਵਾਲੇ ਪਾਸੇ ਸਰਕਾਰ ਦੇ ਖੇਡ ਵਿਭਾਗ ਨੇ ਕੰਧ ਕੱਢਕੇ ਸਾਡੇ ਵਿਦਿਆਰਥੀਆਂ ਲਈ ਉੱਧਰ ਜਾਣ ਦਾ ਰਸਤਾ ਬੰਦ ਕਰ ਦਿੱਤਾ ਹੈ । ਇਹ ਕਾਲਜ ਲਈ ਇੱਕ ਹੋਰ ਬਹੁਤ ਵੱਡੀ ਸੱਟ ਸੀ ਜਿਸਨੇ ਸਾਡੇ ਕਾਲਜ ਨੂੰ ਲੰਗੜਾ ਬਣਾ ਕੇ ਰੱਖ ਦਿੱਤਾ ਹੈ । ਕਾਲਜ ਦਰਪਣ![]() ਕਾਲਜ ਦੀ E ਆਕਾਰ ਦੀ ਇਮਾਰਤ ਅਤੇ ਖੇਡਾਂ ਦੇ ਮੈਦਾਨ ਵੀ ਵੱਖਰਾ ਹੀ ਮਹੱਤਵ ਰੱਖਦੇ ਹਨ। ਕਾਲਜ ਵਿੱਚ ਐਨ.ਸੀ.ਸੀ. ਤੇ ਐਨ. ਐਸ.ਐਸ. ਦੇ ਯੂਨਿਟ ਵੀ ਸਫਲਤਾ-ਪੂਰਵਕ ਚਲਾਏ ਜਾ ਰਹੇ ਹਨ ਅਤੇ ਇਸ ਕਾਲਜ ਨੂੰ ਐਨ. ਐਸ.ਐਸ. ਗਤੀਵਿਧੀਆਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਵੋਤਮ (ਬੈਸਟ) ਕਾਲਜ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਕਾਲਜ ਦਾ ਉਲੇਖ ‘ਐਨਸਾਈਕਲੋਪੀਡੀਆਂ’ ਬ੍ਰਿਟੇਨਿਕਾ[2] ਦੀ ਜਿਲਦ ਤਿੰਨ, ਪੰਨਾ 564 ‘ਤੇ ਕੀਤਾ ਗਿਆ ਹੈ। ਕੰਟੀਨ ਤੇ ਹੋਸਟਲ ਦਾ ਵੀ ਪ੍ਰਬੰਧ ਹੈ। ਕਾਲਜ ਵੱਲੋਂ ’ਦਾ ਰਜਿੰਦਰਾ’ ਸਾਲਾਨਾ ‘ਮੈਗਜ਼ੀਨ’ ਛਪਦਾ ਹੈ ਜਿਸ ਵਿੱਚ ਵਿਦਿਆਰਥੀ ਆਪਣੀਆਂ ਰਚਨਾਵਾਂ ਦਿੰਦੇ ਹਨ। ਇਹ ਕਾਲਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਿਤ ਹੈ। ਵਿਦਿਆਰਥਣਾਂ
ਵਿਦਿਆਰਥੀ
ਪ੍ਰਿੰਸੀਪਲਕਾਲਜ ਲਾਇਬਰੇਰੀਸਾਲ 2015-16 ਦੇ ਸ਼ੁਰੂ ਵਿੱਚ ਕਾਲਜ ਲਾਇਬਰੇਰੀ ਛੇ ਕਲਾਸ ਕਮਰਿਆਂ ਤੋਂ ਲਾਇਬਰੇਰੀ ਲਈ ਖਾਸ-ਤੌਰ 'ਤੇ ਬਣਾਈ ਗਈ ਨਵੀਂ ਇਮਾਰਤ ਵਿੱਚ ਤਬਦੀਲ ਕੀਤੀ ਗਈ। ਇਸ ਦਾ ਉਦਘਾਟਨ ਮਿਤੀ 22 ਫਰਵਰੀ 2015 ਨੂੰ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕੀਤਾ। ਇਸ ਖੁੱਲ੍ਹੀ ਅਤੇ ਵੱਡੀ ਇਮਾਰਤ ਸਦਕਾ ਉਹ 10,000 ਕਿਤਾਬਾਂ ਵੀ ਵਰਤੋਂ ਵਿੱਚ ਲਿਆਂਦੀਆਂ ਗਈਆਂ, ਜੋ ਥਾਂ ਦੀ ਘਾਟ ਕਾਰਨ ਬੰਦ ਪਈਆਂ ਸਨ। ਸਾਰੀਆਂ ਕਿਤਾਬਾਂ ਕੰਪਿਊਟਰ ਵਿੱਚ ਵੀ ਦਰਜ ਕੀਤੀਆਂ ਜਾ ਚੁੱਕੀਆਂ ਹਨ। ਲਾਇਬਰੇਰੀ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ 49,232 ਕਿਤਾਬਾਂ (2015-16 ਅਨੁਸਾਰ) ਮੌਜੂਦ ਹਨ। ਇਸ ਸਮੇਂ ਵੱਖ-ਵੱਖ ਭਾਸ਼ਾਵਾਂ ਦੀਆਂ 30 ਅਖ਼ਬਾਰਾਂ ਲਾਇਬਰੇਰੀ ਵਿੱਚ ਆ ਰਹੀਆਂ ਹਨ। ਪੰਜਾਬੀ ਭਾਸ਼ਾ ਮੁਕਾਬਲੇ ਇਸ ਲਾਇਬਰੇਰੀ ਵਿੱਚ ਅੰਗਰੇਜ਼ੀ ਦੀਆਂ ਵਧੇਰੇ ਕਿਤਾਬਾਂ ਹਨ। ਚੱਲ ਰਹੇ ਕੋਰਸ
(ਨੋਟ:ਵਧੇਰੇ ਅਤੇ ਨਵੀਂ ਜਾਣਕਾਰੀ ਲਈ grcb ਤਸਵੀਰਾਂ
ਹਵਾਲੇ
ਬਾਹਰੀ ਕੜੀਆਂ |
Portal di Ensiklopedia Dunia