ਸਰਗੁਣ ਮਹਿਤਾਸਰਗੁਣ ਮਹਿਤਾ (ਸਰਗੁਣ ਮਹਿਤਾ ਦੁਬੇ ਦੇ ਨਾਮ ਨਾਲ ਜਾਣੀ ਜਾਂਦੀ) ਭਾਰਤੀ ਅਭਿਨੇਰਤੀ, ਮਾਡਲ, ਕਮੇਡੀਅਨ, ਡਾਂਸਰ ਅਤੇ ਪੇਸ਼ਕਰਤਾ ਹੈ। ਉਸਨੇ ਭਾਰਤੀ ਟੈਲੀਵਿਜ਼ਨ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ। ਉਸਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਆਪਣੇ ਕਾਲਜ ਦੇ ਰੰਗਮੰਚੀ ਪ੍ਰਦਰਸ਼ਨ ਦੁਆਰਾ ਕੀਤੀ ਅਤੇ ਉਸਨੇ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ 2009 ਵਿੱਚ ਜ਼ੀ ਟੀਵੀ ਦੇ ਨਾਟਕ ਕਰੋਲ ਬਾਗ ਰਾਹੀਂ ਕੀਤੀ। ਜਿਸਦੇ ਵਿੱਚ ਉਸਨੂੰ ਵਧੀਆ ਸਹਿਯੋਗੀ ਪਾਤਰ ਲਈ ਨਿਊ ਟੈਲੇੰਟ ਅਵਾਰਡ ਪ੍ਰਾਪਤ ਹੋਇਆ। ਕਲਰਸ ਦੇ ਨਾਟਕ ਫੁਲਵਾ ਦੁਆਰਾ ਉਸਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ। ਜਿਸਦੇ ਲਈ ਉਸਨੇ ਪ੍ਰਸ਼ੰਸਾ ਹਾਸਿਲ ਕੀਤੀ ਅਤੇ ਉਸਨੂੰ ਇੱਕ ਜਾੰਬਾਜ਼ ਵਿਅਕਤੀਤਵ ਲਈ ਕਲਰਜ਼ ਗੋਲਡਨ ਪੈਟਲ ਅਵਾਰਡ ਵਿੱਚ ਨਾਮਜ਼ਦ ਕੀਤਾ ਗਿਆ। ਮਹਿਤਾ ਨੇ 2009 ਵਿੱਚ ਪ੍ਰਸ਼ੰਸ਼ਾ ਹਾਸਲ ਕੀਤੀ ਪਰ ਅਪਨੋ ਕੇ ਲੀਏ ਗੀਤਾ ਕਾ ਧਰਮ ਯੁਧ ਪ੍ਰਸਿਧੀ ਹਾਸਲ ਕਰਨ ਵਿੱਚ ਸਫ਼ਲ ਨਹੀਂ ਹੋਇਆ। ਮਹਿਤਾ ਨੇ ਬਲਿਕਾ ਵਧੂ ਵਿੱਚ ਗੰਗਾ ਦੇ ਪਾਤਰ ਰਾਹੀਂ ਪ੍ਰਸ਼ੰਸ਼ਾ ਹਾਸਲ ਕੀਤੀ ਅਤੇ ਇੰਡੀਅਨ ਟੈਲੀਵਿਜ਼ਨ ਅਕੇਡਮੀ ਅਵਾਰਡ ਵਿੱਚ ਨਾਮਜਦ ਹੋਈ। ਜਨਮ ਅਤੇ ਬਚਪਨਚੰਡੀਗੜ੍ਹ ਤੋਂ ਦਿੱਲੀ ਬੀ.ਕਾਮ. ਆਨਰਜ਼ ਕਰਨ ਗਈ ਸਰਗੁਣ ਨੂੰ ਦਿੱਲੀ ਯੂਨੀਵਰਸਿਟੀ ਦੇ ਕਰੋੜੀਮੱਲ ਕਾਲਜ ਦੇ ਮਾਹੌਲ ਨੇ ਰੰਗਮੰਚ ਨਾਲ ਜੋੜ ਦਿੱਤਾ। ਸਰਗੁਣ ਨੇ ਇੱਥੇ ਤਿੰਨ ਸਾਲ ਥੀਏਟਰ ਕੀਤਾ। ਥੀਏਟਰ ਦੇ ਉਸ ਦੇ ਇੱਕ ਸੀਨੀਅਰ ਸੁਧੀਰ ਸ਼ਰਮਾ ਨੇ ਜਦੋਂ ਆਪਣੇ ਸੀਰੀਅਲ ‘ਬਾਰਾਂ ਬਟਾ ਚੌਵੀ ਕਰੋਲ ਬਾਗ’ ਲਈ ਆਡੀਸ਼ਨ ਲਏ ਤਾਂ ਸਰਗੁਣ ਦੀ ਚੋਣ ਹੋਈ। ਇਸ ਸੀਰੀਅਲ ਤੋਂ ਉਸ ਦੇ ਕਰੀਅਰ ਦੀ ਸ਼ੁਰੂਆਤ ਹੋਈ। ਨਾਮਵਰ ਟੀਵੀ ਚੈਨਲਾਂ ਦੇ ਚਰਚਿਤ ਸੀਰੀਅਲ ‘ਗੀਤਾ’ ਅਤੇ ‘ਫੁਲਵਾ’ ਵਿੱਚ ਉਸ ਨੇ ਅਹਿਮ ਕਿਰਦਾਰ ਨਿਭਾਏ। ਰਿਆਲਿਟੀ ਸ਼ੋਅ ‘ਨੱਚ ਬੱਲੀਏ’ ਅਤੇ ‘ਕਾਮੇਡੀ ਨਾਈਟ ਦਾ ਆਜੂਬਾ’ ਨੇ ਉਸ ਨੂੰ ਇਸ ਖੇਤਰ ਵਿੱਚ ਪਛਾਣ ਦਿੱਤੀ। ‘ਕਾਮੇਡੀ ਨਾਈਟ ਦਾ ਆਜੂਬਾ’ ਵਿੱਚ ਉਸ ਨੇ ਕਪਿਲ ਸ਼ਰਮਾ ਨਾਲ ਸੈਲਬ੍ਰਿਟੀ ਪਾਰਟਨਰ ਵਜੋਂ ਕਈ ਐਪੀਸੋਡ ਕੀਤੇ। ਨਿੱਜੀ ਜੀਵਨਮਹਿਤਾ ਨੇ ਆਪਣੇ 12/24 ਕਰੋਲ ਬਾਗ ਦੇ ਸਹਿ-ਕਲਾਕਾਰ ਰਵੀ ਦੁਬੇ ਨਾਲ 2009 ਵਿੱਚ ਡੇਟਿੰਗ ਸ਼ੁਰੂ ਕੀਤੀ[1], ਅਤੇ ਦਸੰਬਰ 2013 ਵਿੱਚ ਉਸ ਨਾਲ ਵਿਆਹ ਕਰਵਾ ਲਿਆ।[2] 5 ਫਰਵਰੀ 2013 ਨੂੰ, ਇੰਡੀਆਟਾਈਮਜ਼ ਨਾਲ ਇੱਕ ਇੰਟਰਵਿਊ ਵਿੱਚ, ਮਹਿਤਾ ਨੇ ਕਿਹਾ ਕਿ ਉਹ ਅਤੇ ਦੁਬੇ "ਹਮੇਸ਼ਾ ਇੱਕ ਚੰਗਾ ਰਿਸ਼ਤਾ ਨਿਭਾਉਂਦੇ ਹਨ ਅਤੇ ਸਮਝਦਾਰੀ ਨਾਲ ਚਲਦੇ ਸਨ।[3] ਪਰ 'ਨੱਚ ਬਲੀਏ' ਕਰਨ ਤੋਂ ਬਾਅਦ ਅਸੀਂ ਇੱਕ-ਦੂਜੇ ਨੂੰ ਪੇਸ਼ੇਵਰ ਤੌਰ 'ਤੇ ਵਧੇਰੇ ਸਮਝਿਆ।" ਵਿਆਹ ਤੋਂ ਬਾਅਦ, ਉਸ ਨੇ ਆਪਣਾ ਨਾਮ ਸਰਗੁਣ ਮਹਿਤਾ ਦੁਬੇ ਰੱਖ ਲਿਆ।[4] ਕਰੀਅਰਅਦਾਕਾਰੀ ਕਰੀਅਰਮਹਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੀਏਟਰ ਸ਼ੋਅ ਨਾਲ ਕੀਤੀ ਸੀ। ਦਿੱਲੀ ਵਿੱਚ ਕਾਲਜ ਵਿੱਚ ਆਪਣੇ ਤਿੰਨ ਸਾਲਾਂ ਦੇ ਦੌਰਾਨ, ਉਸ ਨੇ ਕਈ ਥੀਏਟਰ ਪ੍ਰੋਡਕਸ਼ਨ ਵਿੱਚ ਪ੍ਰਦਰਸ਼ਨ ਕੀਤਾ। ਬਾਅਦ ਵਿੱਚ, ਉਸ ਨੂੰ ਜ਼ੀ ਟੀਵੀ ਦੇ 2009 ਦੇ ਟੈਲੀਵਿਜ਼ਨ ਪ੍ਰੋਗਰਾਮ 12/24 ਕਰੋਲ ਬਾਗ ਵਿੱਚ ਸਹਾਇਕ ਭੂਮਿਕਾ ਲਈ ਚੁਣਿਆ ਗਿਆ। ਇਸ ਵਿੱਚ, ਉਹ ਨੀਤੂ ਸੇਠੀ, ਇੱਕ ਪ੍ਰਭਾਵਸ਼ਾਲੀ ਮੁਟਿਆਰ ਦੀ ਭੂਮਿਕਾ ਵਿੱਚ ਰਵੀ ਦੁਬੇ ਦੇ ਨਾਲ ਦਿਖਾਈ ਦਿੱਤੀ।[5] ਇਹ ਸ਼ੋਅ ਸੇਠੀ ਪਰਿਵਾਰ ਦੇ ਚਾਰ ਬੱਚਿਆਂ, ਸਿਮੀ, ਅਨੁਜ, ਨੀਤੂ ਅਤੇ ਮਿਲੀ ਦੀ ਕਹਾਣੀ ਦਰਸਾਉਂਦਾ ਹੈ, ਜੋ ਦਿੱਲੀ ਦੇ ਕਰੋਲ ਬਾਗ ਦੇ ਮੱਧ ਵਰਗੀ ਇਲਾਕੇ ਵਿੱਚ ਰਹਿੰਦੇ ਹਨ। ਨੀਤੂ ਚਾਰਾਂ ਵਿੱਚੋਂ ਤੀਜੀ ਭੈਣ ਹੈ, ਜਿਸ ਦਾ ਵਿਆਹ ਮਾਨਸਿਕ ਤੌਰ 'ਤੇ ਅਪਾਹਜ ਓਮੀ (ਰਵੀ ਦੁਬੇ ਦੁਆਰਾ ਨਿਭਾਇਆ ਗਿਆ) ਨਾਲ ਹੁੰਦਾ ਹੈ।[6][7] 'ਦਿ ਹਿੰਦੂ' ਨਾਲ ਇੱਕ ਇੰਟਰਵਿਊ ਵਿੱਚ, ਮਹਿਤਾ ਨੇ ਕਿਹਾ ਕਿ ਉਸ ਨੇ ਸਬਬੀ ਇਹ ਭੂਮਿਕਾ ਪ੍ਰਾਪਤ ਕੀਤੀ: "ਮੇਰੇ ਦੋਸਤਾਂ ਅਤੇ ਮੈਨੂੰ ਥੀਏਟਰ ਕਲੱਬ ਦੇ ਸਾਡੇ ਪ੍ਰੋਫੈਸਰਾਂ ਵਿੱਚੋਂ ਇੱਕ ਨੇ ਭੂਮਿਕਾ ਲਈ ਆਡੀਸ਼ਨ ਦੇਣ ਲਈ ਕਿਹਾ ਅਤੇ ਮੈਂ ਨੀਤੂ ਦੇ ਕਿਰਦਾਰ ਲਈ ਚੁਣੀ ਗਈ।" ਪ੍ਰੋਗਰਾਮ ਦੇ ਅੰਤ ਤੋਂ ਬਾਅਦ, ਮਹਿਤਾ ਨੇ ਇੱਕ ਹੋਰ ਜ਼ੀ ਟੀਵੀ ਨਿਰਮਾਣ, 'ਅਪਨੋ ਕੇ ਲੀਏ ਗੀਤਾ ਕਾ ਧਰਮਯੁਧ' ਵਿੱਚ ਮੁੱਖ ਭੂਮਿਕਾ ਨਿਭਾਈ। ਸ਼ੋਅ ਵਿੱਚ, ਜੋ ਪਹਿਲੀ ਵਾਰ ਦਸੰਬਰ 2010 ਵਿੱਚ ਪ੍ਰਸਾਰਿਤ ਹੋਇਆ ਸੀ, ਉਸ ਨੇ ਗੀਤਾ ਦੀ ਭੂਮਿਕਾ ਨਿਭਾਈ, ਜੋ ਸੱਚ ਦੇ ਲਈ ਖੜ੍ਹੀ ਇੱਕ ਪਾਤਰ ਹੈ ਅਤੇ ਆਪਣੇ ਪਰਿਵਾਰ ਨੂੰ ਧਾਰਾ 498 ਏ ਦੀ ਦੁਰਵਰਤੋਂ ਦੇ ਕਾਰਨ ਬਰਬਾਦ ਹੋਣ ਤੋਂ ਬਚਾਉਂਦੀ ਹੈ ਜਿਸਦਾ ਉਦੇਸ਼ ਔਰਤਾਂ ਨੂੰ ਘਰੇਲੂ ਹਿੰਸਾ ਅਤੇ ਦੁਰਵਿਵਹਾਰ ਤੋਂ ਬਚਾਉਣਾ ਹੈ।[8] ਮਈ 2011 ਨੂੰ, ਸ਼ੋਅ ਪ੍ਰਸਿੱਧੀ ਹਾਸਲ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਬੰਦ ਹੋ ਗਿਆ।[9] ਜਨਵਰੀ 2011 ਵਿੱਚ, ਮਹਿਤਾ ਨੇ ਕਲਰਸ ਟੀਵੀ ਉੱਤੇ ਸਿਧਾਰਥ ਤਿਵਾੜੀ ਦੀ ਡਰਾਮਾ ਸੀਰੀਜ਼ 'ਫੁਲਵਾ' ਵਿੱਚ ਅਜੈ ਚੌਧਰੀ ਦੇ ਨਾਲ ਮੁੱਖ ਨਾਇਕ ਦੇ ਰੂਪ ਵਿੱਚ ਦਿਖਾਈ ਦਿੱਤੀ, ਜਿਸ ਵਿੱਚ ਉਸ ਨੇ ਮੁੱਖ ਭੂਮਿਕਾ ਨਿਭਾਈ। ਇਹ ਕਹਾਣੀ ਡਾਕੂ ਤੋਂ ਸਿਆਸਤਦਾਨ ਬਣੀ ਫੂਲਨ ਦੇਵੀ ਦੇ ਜੀਵਨ 'ਤੇ ਅਧਾਰਤ ਹੈ। ਸੀਰੀਜ਼ ਵਿੱਚ, ਆਪਣੇ ਕੰਮ ਦਾ ਹਵਾਲਾ ਦਿੰਦੇ ਹੋਏ, ਉਸ ਨੇ ਕਿਹਾ, "ਜਦੋਂ ਮੈਂ ਫੁਲਵਾ ਵਿੱਚ ਕੰਮ ਕੀਤਾ ਤਾਂ ਇਹ ਮੇਰੇ ਕਰੀਅਰ ਦਾ ਮਹੱਤਵਪੂਰਨ ਮੋੜ ਬਣ ਗਿਆ, ਜਿਸ ਨੇ ਮੈਨੂੰ ਮਾਨਤਾ ਅਤੇ ਰਚਨਾਤਮਕ ਸੰਤੁਸ਼ਟੀ ਵੀ ਦਿੱਤੀ।" ਅਗਲੇ ਸਾਲ, ਉਹ ਸੋਨੀ ਟੈਲੀਵਿਜ਼ਨ ਦੀ ਕ੍ਰਾਈਮ ਸੀਰੀਜ਼ ਕ੍ਰਾਈਮ ਪੈਟਰੋਲ ਦੇ ਇੱਕ ਐਪੀਸੋਡ ਵਿੱਚ ਆਰਤੀ ਸ਼ੇਖਰ ਦੇ ਰੂਪ ਵਿੱਚ ਨਜ਼ਰ ਆਈ।[10] 2012 ਵਿੱਚ, ਮਹਿਤਾ ਨੂੰ ਆਤਿਸ਼ਬਾਜ਼ੀ ਪ੍ਰੋਡਕਸ਼ਨ ਦੀ ਸਸਪੈਂਸ/ਥ੍ਰਿਲਰ ਸੀਰੀਜ਼ 'ਹਮ ਨੇ ਲੀ ਹੈ ... ਸ਼ਪਤ' ਵਿੱਚ ਰਾਹੀਲ ਆਜ਼ਮ ਦੇ ਨਾਲ, ਸੋਨੀਆ ਦੀ ਮੁੱਖ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਸੀ। ਕਹਾਣੀ ਰੈਵ ਪਾਰਟੀ ਵਿੱਚ ਹੋਏ ਇੱਕ ਕਤਲ ਦੇ ਦੁਆਲੇ ਘੁੰਮਦੀ ਹੈ।[11] ਮਹਿਤਾ ਨੇ ਅਗਸਤ 2012 ਵਿੱਚ ਸ਼ੋਂਤਾਰਾ ਪ੍ਰੋਡਕਸ਼ਨਜ਼ ਦੀ 'ਤੇਰੀ ਮੇਰੀ ਲਵ ਸਟੋਰੀਜ਼' ਸਟਾਰ ਪਲੱਸ ਨੈੱਟਵਰਕ ਐਂਥੋਲੋਜੀ ਸੀਰੀਜ਼ ਵਿੱਚ ਕਰਨ ਪਟੇਲ ਦੇ ਨਾਲ ਅਨਿਕਾ ਦੇ ਰੂਪ ਵਿੱਚ ਮਹਿਮਾਨ-ਅਭਿਨੇਤਾ ਵਜੋਂ ਭੂਮਿਕਾ ਨਿਭਾਈ। ਅਕਤੂਬਰ 2012 ਦੇ ਅਖੀਰ ਵਿੱਚ, ਮਹਿਤਾ ਨੂੰ ਸ਼ਸ਼ੀ ਮਿੱਤਲ ਦੇ ਸ਼ੋਅ 'ਦਿਲ ਕੀ ਨਜ਼ਰ ਸੇ ਖੁਬਸੂਰਤ' ਵਿੱਚ ਆਰਾਧਿਆ ਦੀ ਭੂਮਿਕਾ ਲਈ ਸੰਪਰਕ ਕੀਤਾ ਗਿਆ ਸੀ, ਪਰ ਵਿਚਾਰਧਾਰਕ ਤਬਦੀਲੀਆਂ ਦੇ ਕਾਰਨ ਸ਼ੋਅ ਤੋਂ ਹਟਾ ਦਿੱਤਾ ਗਿਆ ਸੀ।[12] ਏਕਤਾ ਕਪੂਰ ਦਾ ਸੋਪ ਓਪੇਰਾ 'ਕਿਆ ਹੁਆ ਤੇਰਾ ਵਾਅਦਾ' ਮਹਿਤਾ ਦਾ ਅਗਲਾ ਸ਼ੋਅ ਸੀ। ਇਸ ਵਿੱਚ, ਉਸ ਨੇ ਸ਼ੋਅ ਦੀ ਕਹਾਣੀ ਵਿੱਚ ਦਸ ਸਾਲਾਂ ਦੀ ਛਲਾਂਗ ਦੇ ਬਾਅਦ ਇੱਕ ਸੁਤੰਤਰ ਲੜਕੀ ਦਾ ਕਿਰਦਾਰ ਨਿਭਾਇਆ। ਮੋਹਿਤ ਮਲਹੋਤਰਾ, ਮੋਨਾ ਸਿੰਘ, ਮੌਲੀ ਗਾਂਗੁਲੀ ਅਤੇ ਨੀਲਮ ਸਿਵੀਆ ਦੇ ਨਾਲ ਸਹਿ-ਅਭਿਨੇਤਰੀ ਰਹੀ, ਉਸ ਨੂੰ ਇੱਕ ਪੱਤਰਕਾਰ ਬੁੱਲਬੁਲ ਦੇ ਰੂਪ ਵਿੱਚ ਲਿਆ ਗਿਆ ਸੀ। ਉਸ ਨੇ 5 ਦਸੰਬਰ ਨੂੰ ਸ਼ੂਟਿੰਗ ਸ਼ੁਰੂ ਕੀਤੀ ਅਤੇ ਦਸੰਬਰ 2012 ਦੇ ਅੱਧ ਵਿੱਚ ਟੈਲੀਕਾਸਟ ਕੀਤੀ ਗਈ। ਉਸ ਨੇ ਕਿਹਾ: "ਮੇਰੇ ਕਿਰਦਾਰ ਦੇ ਵੱਖੋ-ਵੱਖਰੇ ਸ਼ੇਡ ਹਨ। ਮੈਂ ਇਸ ਤਰ੍ਹਾਂ ਦੀ ਭੂਮਿਕਾ ਪਹਿਲਾਂ ਨਹੀਂ ਨਿਭਾਈ ਸੀ। ਮਈ 2013 ਦਾ ਅੰਤ ਵਿੱਚ ਇਹ ਸੋਪ ਬੰਦ ਹੋ ਗਿਆ ਸੀ।[13] 12/24 ਕਰੋਲ ਬਾਗ (2009), ਫੁਲਵਾ (2011) ਅਤੇ ਕਿਆ ਹੁਆ ਤੇਰਾ ਵਾਅਦਾ (2012) ਵਿੱਚ ਅਦਾਕਾਰੀ ਕਰਨ ਤੋਂ ਬਾਅਦ, ਉਸਨੇ ਕਲਰਜ਼ ਦੀ ਡਰਾਮਾ ਸੀਰੀਜ਼ 'ਬਾਲਿਕਾ ਵਧੂ' ਵਿੱਚ ਗੰਗਾ ਦੇ ਇੱਕ ਨਿਮਰ ਕਿਰਦਾਰ ਦੀ ਭੂਮਿਕਾ ਨਿਭਾਈ। ਹਿੰਦੁਸਤਾਨ ਟਾਈਮਜ਼ ਨੂੰ ਦਿੱਤੀ ਇੰਟਰਵਿਊ ਵਿੱਚ, ਮਹਿਤਾ ਨੇ ਕਿਹਾ ਕਿ ਉਹ ਇਸ ਭੂਮਿਕਾ ਦੀ ਪੇਸ਼ਕਸ਼ ਕਰਕੇ ਹੈਰਾਨ ਸੀ, ਕਿਉਂਕਿ ਇਹ ਉਸ ਦਾ ਆਮ ਕਿਰਦਾਰ ਨਹੀਂ ਸੀ। ਨਵੰਬਰ 2014 ਦੇ ਅੱਧ ਵਿੱਚ, ਉਸ ਨੇ ਰਚਨਾਤਮਕ ਅਸੰਤੁਸ਼ਟੀ ਦੇ ਕਾਰਨ ਸ਼ੋਅ ਛੱਡ ਦਿੱਤਾ।[14] ![]() ਕਾਲਪਨਿਕ ਸ਼ੋਅ ਵਲੋਂ ਲੰਬੇ ਬਰੇਕ ਤੋਂ ਬਾਅਦ, ਮਹਿਤਾ ਨੇ ਜ਼ੀ ਟੀਵੀ ਦੀ ਮਿੰਨੀ ਸੀਰੀਜ਼ 'ਰਿਸ਼ਤੋਂ ਕਾ ਮੇਲਾ' ਨਾਲ ਵਾਪਸੀ ਕੀਤੀ, ਉਸ ਨੇ 16 ਅਪ੍ਰੈਲ 2015 ਨੂੰ ਸ਼ੋਅ ਦੀ ਸ਼ੂਟਿੰਗ ਸ਼ੁਰੂ ਕੀਤੀ, ਇਸ ਵਿੱਚ ਉਸ ਨੇ ਕੇਂਦਰੀ ਕਿਰਦਾਰ ਦੀਪਿਕਾ ਦੀ ਭੂਮਿਕਾ ਨਿਭਾਈ, ਜੋ ਕਿ ਅੱਜ ਦੇ ਆਧੁਨਿਕ ਯੁੱਗ ਦੀ ਇੱਕ ਨੌਜਵਾਨ ਸੁੰਦਰ ਕੁੜੀ ਹੈ। ਇਸ ਸ਼ੋਅ ਵਿੱਚ ਦਸ ਐਪੀਸੋਡ ਸਨ, ਜਿਸ ਵਿੱਚ ਉਸ ਨੇ ਏਜਾਜ਼ ਖਾਨ, ਊਸ਼ਾ ਨਾਡਕਰਨੀ, ਰਤਨ ਰਾਜਪੂਤ, ਅਨੁਪਮ ਸ਼ਿਆਮ, ਕਰਨ ਮਹਿਰਾ, ਹਿਤੇਨ ਤੇਜਵਾਨੀ, ਗੌਰੀ ਪ੍ਰਧਾਨ ਤੇਜਵਾਨੀ, ਸਯੰਤਾਨੀ ਘੋਸ਼ ਅਤੇ ਕਰਨ ਗਰੋਵਰ ਦੇ ਨਾਲ ਕੰਮ ਕੀਤਾ ਸੀ। ਇਹ ਸ਼ੋਅ ਦੀਪਿਕਾ, ਇੱਕ ਭਗੌੜੀ ਲਾੜੀ ਦੇ ਸਫ਼ਰ ਤੋਂ ਬਾਅਦ, ਆਪਣੇ ਜ਼ਾਲਮ ਪੁਲਿਸ ਇੰਸਪੈਕਟਰ ਮੰਗੇਤਰ (ਏਜਾਜ਼ ਖਾਨ ਦੁਆਰਾ ਨਿਭਾਈ ਗਈ) ਤੋਂ ਬਚ ਜਾਂਦੀ ਹੈ।[15] ਦੀਪਿਕਾ ਇੱਕ ਮੇਲੇ ਵਿੱਚ ਭੱਜਦੀ ਹੈ ਜਿੱਥੇ ਉਹ ਔਰਤਾਂ ਨੂੰ ਮਿਲਦੀ ਹੈ ਜਿਨ੍ਹਾਂ ਵਿੱਚੋਂ ਹਰ ਇੱਕ ਦੀ ਕਹਾਣੀ ਦੱਸੀ ਜਾਂਦੀ ਹੈ। ਸ਼ੋਅ 8 ਮਈ 2015 ਨੂੰ ਖਤਮ ਹੋ ਗਿਆ।[16] ਸਰਗੁਣ ਮਹਿਤਾ ਹਾਰਡੀ ਸੰਧੂ ਦੇ ਨਾਲ 'ਟਾਈਟਲਿਅਨ' ਲਈ ਮਿਊਜ਼ਿਕ ਵਿਡੀਓ ਵਿੱਚ ਨਜ਼ਰ ਆਈ।[17] ਪੰਜਾਬੀ ਫਿਲਮਾਂਚੰਡੀਗੜ੍ਹ ਦੀ ਜੰਮਪਲ ਹੋਣ ਦੇ ਬਾਵਜੂਦ ਇਸ ਨੇ ਕਦੇ ਪੰਜਾਬੀ ਫ਼ਿਲਮਾਂ ’ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਇਹ ਮੁੰਬਈ ’ਚ ਸਰਗਰਮ ਸੀ ਤੇ ਉੱਥੇ ਹੀ ਰਹਿਣਾ ਚਾਹੁੰਦੀ ਸੀ। ਅੰਗਰੇਜ਼ ਦੇ ਲੇਖਕ ਅੰਬਰਦੀਪ ਸਿੰਘ ਨੂੰ ਇਹ ਪਹਿਲਾਂ ਤੋਂ ਜਾਣਦੀ ਸੀ। ਇਸ ਫ਼ਿਲਮ ਵਿੱਚ ਉਸ ਨੇ ਅਮਰਿੰਦਰ ਗਿੱਲ ਦੇ ਨਾਲ ਧੰਨ ਕੌਰ ਦੀ ਭੂਮਿਕਾ ਨਿਭਾਈ।[18] ਉਹ ਦੋਵੇਂ ‘ਕਾਮੇਡੀ ਨਾਈਟ ਦੇ ਆਜੂਬੇ’ ਦਾ ਹਿੱਸਾ ਰਹੇ ਹਨ। ਅੰਬਰ ਨੇ ਹੀ ਉਸ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਅਤੇ ਇਸ ਵਿੱਚ ਕੰਮ ਕਰਨ ਲਈ ਕਿਹਾ ਸੀ। ਆਖਰ ਇਸ ਨੇ ਫ਼ਿਲਮ ਲਈ ਹਾਮੀ ਭਰੀ ਤੇ ਜ਼ਿੰਦਗੀ ਦਾ ਇਹ ਫ਼ੈਸਲਾ ਉਸ ਨੂੰ ਨਵੇਂ ਮੁਕਾਮ ’ਤੇ ਲੈ ਗਿਆ। ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਨਾਲ ਸਰਗੁਣ ਇਕੱਲੀ ਹੀਰੋਇਨ ਨਹੀਂ ਸੀ, ਬਲਕਿ ਬਾਲੀਵੁੱਡ ਅਦਾਕਾਰਾ ਅਦਿਤੀ ਸ਼ਰਮਾ ਵੀ ਇਸ ਦਾ ਅਹਿਮ ਹਿੱਸਾ ਸੀ ਪਰ ਸਗਰੁਣ ਵੱਲੋਂ ਨਿਭਾਇਆ ਧੰਨ ਕੌਰ ਦਾ ਕਿਰਦਾਰ ਇਸ ਕਦਰ ਮਕਬੂਲ ਹੋਇਆ ਕਿ ਇਹ ਫ਼ਿਲਮ ਅਮਰਿੰਦਰ-ਸਰਗੁਣ ਦੀ ਜੋੜੀ ਦੀ ਫ਼ਿਲਮ ਬਣ ਗਈ। ਅੰਗਰੇਜ਼ ਤੋਂ ਬਾਅਦ ਇਸ ਜੋੜੀ ਨੂੰ ਲਵ ਪੰਜਾਬ ਵਿੱਚ ਵੀ ਲਿਆਂਦਾ ਗਿਆ।[19] 2017 ਵਿੱਚ, ਉਹ 'ਜਿੰਦੁਆ' ਵਿੱਚ ਸੱਗੀ ਦੇ ਰੂਪ ਵਿੱਚ, ਅਤੇ 'ਲਾਹੌਰੀਏ' ਵਿੱਚ ਅਮੀਰਨ ਦੇ ਰੂਪ ਵਿੱਚ ਦਿਖਾਈ ਦਿੱਤੀ, ਜਿਸ ਨੇ ਇਸ ਫ਼ਿਲਮ ਲਈ ਸਰਬੋਤਮ ਅਭਿਨੇਤਰੀ ਦਾ ਦੂਜਾ ਫਿਲਮਫੇਅਰ ਅਵਾਰਡ ਪ੍ਰਾਪਤ ਕੀਤਾ।[20] 2018 ਵਿੱਚ ਉਸ ਨੇ ਕਿਸਮਤ ਵਿੱਚ ਬਾਣੀ ਦਾ ਕਿਰਦਾਰ ਨਿਭਾਇਆ, ਅਤੇ ਸਰਬੋਤਮ ਅਭਿਨੇਤਰੀ ਲਈ ਪੀਟੀਸੀ ਫ਼ਿਲਮ ਪੁਰਸਕਾਰ ਪ੍ਰਾਪਤ ਕੀਤਾ।[21] 2019 ਵਿੱਚ, ਉਸਨੇ ਬੀਨੂੰ ਢਿੱਲੋਂ ਨਾਲ ਵਪਾਰਕ ਹਿੱਟ 'ਕਾਲਾ ਸ਼ਾਹ ਕਾਲਾ' ਦਿੱਤੀ, ਜੋ ਕਿ ਹੁਣ ਤੱਕ 2019 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਹੈ।[22] ਗਿੱਪੀ ਗਰੇਵਾਲ ਦੇ ਨਾਲ ਉਸ ਦੀ ਦੂਜੀ ਰਿਲੀਜ਼ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਸੀ।[23] ਸਾਲ ਦੀ ਉਸ ਦੀ ਤੀਜੀ ਰਿਲੀਜ਼ ਗੁਰਨਾਮ ਭੁੱਲਰ ਦੇ ਨਾਲ 'ਸੁਰਖੀ ਬਿੰਦੀ' ਸੀ। ਦਿ ਟ੍ਰਿਬਿਨ ਦੇ ਗੁਰਨਾਜ਼ ਨੇ ਮਹਿਤਾ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ, "ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੁਆਰਾ ਪ੍ਰਦਰਸ਼ਿਤ ਸ਼ਾਨਦਾਰ ਅਭਿਨੈ, ਉਨ੍ਹਾਂ ਦੀ ਸ਼ਾਨਦਾਰ ਪ੍ਰੇਮ ਕਹਾਣੀ ਅਤੇ ਖੁਸ਼ਹਾਲ ਅੰਤ ਜੋ ਤੁਸੀਂ ਥੀਏਟਰ ਤੋਂ ਬਾਹਰ ਨਿਕਲਦੇ ਹੋਏ ਵੀ ਤੁਹਾਡੇ ਨਾਲ ਰਹਿੰਦੇ ਹਨ, ਲਈ ਜ਼ਰੂਰ ਦੇਖੋ।"[24] ਉਸ ਦੀ ਚੌਥੀ ਰਿਲੀਜ਼ ਬਿੰਨੂ ਢਿੱਲੋਂ ਦੇ ਨਾਲ ਵਿਲੱਖਣ ਕਾਮੇਡੀ 'ਝੱਲੇ' ਸੀ, ਜੋ ਕਿ ਖੁਦ ਢਿੱਲੋਂ ਅਤੇ ਮੁਨੀਸ਼ ਵਾਲੀਆ ਦੇ ਵਲੋਂ ਮਿਲ ਕੇ ਬਣਾਈ ਗਈ ਸੀ। ਇਹ 15 ਨਵੰਬਰ ਨੂੰ ਰਿਲੀਜ਼ ਕੀਤੀ ਗਈ ਸੀ।[25] ਮਾਰਚ 2021 ਤੱਕ, ਉਸ ਦੀਆਂ ਦੋ ਫ਼ਿਲਮਾਂ ਨਿਰਮਾਣ ਅਧੀਨ ਹਨ, 'ਸੋਹਰਿਆਂ ਦਾ ਪੰਡ ਆ ਗਿਆ', ਗੁਰਨਾਮ ਭੁੱਲਰ ਦੇ ਨਾਲ, ਜੋ ਕਿ ਕੋਵਿਡ -19 ਮਹਾਂਮਾਰੀ ਦੇ ਕਾਰਨ ਦੇਰੀ ਨਾਲ ਰਿਲੀਜ਼ ਹੋਈ[26], ਅਤੇ ਕਿਸਮਤ 2, ਉਸ ਦੀ 2018 ਦੀ ਫ਼ਿਲਮ ਕਿਸਮਤ ਦਾ ਸੀਕੁਅਲ ਹੈ, ਜੋ ਕਿ 24 ਸਤੰਬਰ 2021 ਨੂੰ ਰਿਲੀਜ਼ ਕੀਤੀ ਗਈ ਹੈ।[27] ਫਿਲਮੋਗ੍ਰਾਫ਼ੀ
ਹਵਾਲੇ
ਬਾਹਰੀ ਕੜੀਆਂ![]() ਵਿਕੀਮੀਡੀਆ ਕਾਮਨਜ਼ ਉੱਤੇ ਸਰਗੁਣ ਮਹਿਤਾ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia