ਸਰਫ਼ਰਾਜ਼ ਅਹਮਦ
ਸਰਫ਼ਰਾਜ਼ ਅਹਮਦ (Urdu: سرفراز احمد; ਜਨਮ 22 ਮਈ 1987) ਇੱਕ ਕ੍ਰਿਕਟ ਖਿਡਾਰੀ ਹੈ ਜੋ ਕਿ ਬਤੌਰ ਵਿਕਟ-ਰੱਖਿਅਕ ਬੱਲੇਬਾਜ਼ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਅੰਤਰਰਾਸ਼ਟਰੀ ਪੱਧਰ ਤੱਕ ਕ੍ਰਿਕਟ ਖੇਡਦਾ ਹੈ। ਸਰਫ਼ਰਾਜ਼ ਪਾਕਿਸਤਾਨ ਕ੍ਰਿਕਟ ਟੀਮ ਦਾ ਟਵੰਟੀ20 ਕ੍ਰਿਕਟ ਵਿੱਚ ਕਪਤਾਨ ਹੈ ਅਤੇ ਉਹ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਪਾਕਿਸਤਾਨੀ ਟੀਮ ਦਾ ਉੱਪ-ਕਪਤਾਨ ਹੈ। ਸਰਫ਼ਰਾਜ਼ ਤੇਜ਼ੀ ਨਾਲ ਬੱਲੇਬਾਜ਼ੀ ਕਰਨ ਵਾਲਾ ਖਿਡਾਰੀ ਹੈ ਭਾਵ ਕਿ ਉਹ ਤੇਜ਼ੀ ਨਾਲ ਦੌੜਾਂ ਬਣਾਉਂਦਾ ਹੈ ਅਤੇ ਉਸਨੂੰ ਟਵੰਟੀ20 ਕ੍ਰਿਕਟ ਵਿੱਚ ਵਧੇਰੇ ਸਫ਼ਲ ਮੰਨਿਆ ਜਾਂਦਾ ਹੈ। ਸਰਫ਼ਰਾਜ਼, ਸਵ: ਸ਼ਕੀਲ ਅਹਮਦ ਮੈਮਨ ਦਾ ਪੁੱਤਰ ਹੈ ਜੋ ਕਿ 'ਸ਼ਕੀਲ ਬ੍ਰਦਰਜ਼' ਦੇ ਮੁਖੀ ਸਨ, ਇਹ ਇੱਕ ਪਬਲਿਸ਼ਿੰਗ ਕੰਪਨੀ ਹੈ। ਭਾਰਤ ਵਿੱਚ ਹੋਏ 2016 ਆਈ.ਸੀ.ਸੀ. ਵਿਸ਼ਵ ਟਵੰਟੀ20 ਕੱਪ ਕਾਰਨ ਸਰਫ਼ਰਾਜ਼ ਅਹਮਦ ਨੂੰ ਪਾਕਿਸਤਾਨ ਦੀ ਟਵੰਟੀ20 ਟੀਮ ਦਾ ਕਪਤਾਨ ਥਾਪਿਆ ਗਿਆ ਸੀ ਅਤੇ ਉਸਦੀ ਕਪਤਾਨੀ ਹੇਠ ਪਾਕਿਸਤਾਨੀ ਟੀਮ ਨੇ 2016 ਟਵੰਟੀ20 ਵਿਸ਼ਵ ਕੱਪ ਚੈਂਪੀਅਨ ਵੈਸਟ ਇੰਡੀਜ਼ ਦੀ ਟੀਮ ਨੂੰ 3 ਮੈਚਾਂ ਦੀ ਸੀਰੀਜ਼ ਵਿੱਚ 3-0 ਨਾਲ ਹਰਾ ਦਿੱਤਾ ਸੀ।[1] ਜੀਵਨਸਰਫ਼ਰਾਜ਼ ਅਹਮਦ ਦਾ ਜਨਮ 22 ਮਈ 1987 ਨੂੰ ਪਿਤਾ ਸ਼ਕੀਲ ਅਹਮਦ ਦੇ ਘਰ ਕਰਾਚੀ, ਸਿੰਧ, ਪਾਕਿਸਤਾਨ ਵਿੱਚ ਹੋਇਆ ਸੀ। ਉਹ ਇੱਕ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਵਿਕਟ-ਰੱਖਿਅਕ ਹੈ। ਸਰਫ਼ਰਾਜ਼ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਆਸਟਰੇਲੀਆਈ ਕ੍ਰਿਕਟ ਟੀਮ ਖਿਲਾਫ਼ 14 ਜਨਵਰੀ 2010 ਨੂੰ ਖੇਡਿਆ ਸੀ ਅਤੇ ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ 18 ਨਵੰਬਰ 2007 ਨੂੰ ਭਾਰਤੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ। ਟੈਸਟ ਕ੍ਰਿਕਟ ਖੇਡਣ ਵਾਲਾ ਉਹ 198ਵਾਂ ਪਾਕਿਸਤਾਨੀ ਖਿਡਾਰੀ ਸੀ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲਾ ਉਹ ਪਾਕਿਸਤਾਨ ਦਾ 156ਵਾਂ ਖਿਡਾਰੀ ਸੀ। ਕਪਤਾਨੀ ਕੌਸ਼ਲ3 ਅਪ੍ਰੈਲ 2016 ਨੂੰ ਜਦੋਂ ਸ਼ਾਹਿਦ ਅਫ਼ਰੀਦੀ ਨੇ ਕਪਤਾਨੀ ਤਿਆਗ ਦਿੱਤੀ ਸੀ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਰਫ਼ਰਾਜ਼ ਅਹਮਦ ਨੂੰ 5 ਅਪ੍ਰੈਲ 2016 ਨੂੰ ਪਾਕਿਸਤਾਨ ਦੀ ਟਵੰਟੀ20 ਟੀਮ ਦਾ ਕਪਤਾਨ ਬਣਾ ਦਿੱਤਾ ਸੀ। ਉਸਦੀ ਕਪਤਾਨੀ ਹੇਠ ਪਾਕਿਸਤਾਨੀ ਟੀਮ ਨੇ ਆਪਣਾ ਪਹਿਲਾ ਮੈਚ ਇੰਗਲੈਂਡ ਖਿਲਾਫ਼ ਨੌਂ ਵਿਕਟਾਂ ਨਾਲ ਜਿੱਤਿਆ।[2] ਫਿਰ ਉਸਦੀ ਕਪਤਾਨੀ ਹੇਠ ਟੀਮ ਨੇ 2016 ਟਵੰਟੀ20 ਵਿਸ਼ਵ ਕੱਪ ਦੇ ਮੌਜੂਦਾ ਚੈਂਪੀਅਨ ਵੈਸਟ ਇੰਡੀਜ਼ ਨੂੰ ਹਰਾ ਦਿੱਤਾ ਅਤੇ ਸੀਰੀਜ਼ 3-0 ਨਾਲ ਆਪਣੇ ਨਾਮ ਕਰ ਲਈ।[3] ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਪਾਕਿਸਤਾਨੀ ਕ੍ਰਿਕਟ ਟੀਮ ਨੇ 3 ਮੈਚਾਂ ਦੀ ਟਵੰਟੀ20 ਸੀਰੀਜ਼ 3-0 ਨਾਲ ਜਿੱਤੀ ਹੋਵੇ।[4] ਹਵਾਲੇ
|
Portal di Ensiklopedia Dunia