ਸ਼ਾਨੋ ਦੇਵੀ
ਸ਼ਾਨੋ ਦੇਵੀ (ਜਨਮ 1 ਜੂਨ, 1 9 01) ਇਕ ਭਾਰਤੀ ਸਿਆਸਤਦਾਨ ਅਤੇ ਪੰਜਾਬ ਰਾਜ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੈਂਬਰ ਸੀ। ਦੇਵੀ ਭਾਰਤ ਵਿੱਚ ਰਾਜ ਵਿਧਾਨ ਸਭਾ ਦੀ ਪਹਿਲੀ ਔਰਤ ਬੁਲਾਰੀ ਸੀ।[1] ਉਹ 6 ਦਸੰਬਰ, 1966 ਤੋਂ 17 ਮਾਰਚ, 1967 ਤੱਕ ਹਰਿਆਣਾ ਵਿਧਾਨ ਸਭਾ ਦੀ ਬੁਲਾਰੀ (Speaker) ਸੀ,[2][3] ਅਤੇ 19 ਮਾਰਚ, 1962 ਤੋਂ 31 ਅਕਤੂਬਰ, 1966 ਤਕ ਪੰਜਾਬ ਵਿਧਾਨ ਸਭਾ ਦੀ ਡਿਪਟੀ ਸਪੀਕਰ ਸੀ। ਸਿਆਸੀ ਜੀਵਨਦੇਵੀ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਤੋਂ ਸੀ ਅਤੇ ਭਾਰਤੀ ਦੇ ਪੰਜਾਬ ਰਾਜ ਦੇ ਅੰਮ੍ਰਿਤਸਰ ਪੱਛਮੀ ਹਲਕੇ (1951 ਤੋਂ 1957) ਅਤੇ ਜਗਧ੍ਰੀ ਹਲਕੇ (1962 ਤੋਂ 1966) ਦੀ ਪ੍ਰਤੀਨਿਧਤਾ ਕਰਦੀ ਸੀ। 1940 ਵਿੱਚ ਦੇਵੀ ਪਹਿਲੀ ਵਾਰ ਪੰਜਾਬ ਵਿਧਾਨ ਸਭਾ (ਅਣਵੰਡੇ ਭਾਰਤ) ਲਈ ਚੁਣੀ ਗਈ ਸੀ, ਜਦੋਂ ਮੁਲਤਾਨ ਨੇ ਸਰ ਗੰਗਾ ਰਾਮ ਦੇ ਪੁੱਤਰ ਨੂੰ 6000 ਵੋਟਾਂ ਨਾਲ ਹਰਾਇਆ ਸੀ। 1946 ਵਿਚ ਉਹ ਆਪਣੇ ਸਭ ਤੋਂ ਨੇੜਲੇ ਵਿਰੋਧੀ ਉਮੀਦਵਾਰ ਨੂੰ 19000 ਵੋਟਾਂ ਨਾਲ ਹਰਾ ਕੇ ਉਸੇ ਸੀਟ ਲਈ ਦੁਬਾਰਾ ਚੁਣੀ ਗਈ ਸੀ।[4] 1951 ਦੀਆਂ ਚੋਣਾਂ ਵਿੱਚ ਉਸਨੇ ਇੱਕ ਭਾਰਤੀ ਰਾਸ਼ਟਰੀ ਕਾਂਗਰਸ ਦੇ ਲਗਪਗ 8000 ਵੋਟਾਂ ਦੇ ਬੀ.ਜੇ.ਐਸ. ਦੇ ਪ੍ਰਕਾਸ਼ ਚੰਦ ਵਿਰੁੱਧ ਜਿੱਤੀ ਸੀ[5] ਅਤੇ 1962 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੇਐਸ ਦੇ ਇੰਦਰ ਸੈਨ ਨੂੰ 5000 ਵੋਟਾਂ ਨਾਲ ਹਰਾ ਕੇ ਪੰਜਾਬ ਵਿਧਾਨ ਸਭਾ ਦੀ ਉਹ ਦੁਬਾਰਾ ਮੈਂਬਰ ਚੁਣੀ ਗਈ ਸੀ।[6] ਨਿੱਜੀ ਜੀਵਨਦੇਵੀ ਦਾ ਜਨਮ ਅਣਵੰਡੇ ਭਾਰਤ ਵਿੱਚ ਮੁਲਤਾਨ ਵਿਚ ਹੋਇਆ। ਉਸਦੇ ਪਿਤਾ ਲਾਲ ਸੈੱਤ ਰਾਮ ਖੰਨਾ ਸਰਕਾਰੀ ਨੌਕਰ ਸਨ। ਦੇਵੀ ਨੇ ਕੇਂਦਰੀ ਮਹਾਂ ਵਿਦਿਆਲਾ , ਜਲੰਧਰ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਉਹ ਵਿਦਿਆਰਥੀ ਪਾਰਟੀ ਦੇ ਤੌਰ ’ਤੇ ਰਾਜਨੀਤੀ ਵਿੱਚ ਆਈ ਅਤੇ ਉਸਨੇ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਦਾ ਅਹੁਦਾ ਸੰਭਾਲਿਆ। ਭਾਰਤ ਦੀ ਵੰਡ ਤੋਂ ਬਾਅਦ ਉਹ ਪੰਜਾਬ, ਭਾਰਤ ਚਲੀ ਗਈ। ਉਹ ਪੰਜਾਬ ਵਿਧਾਨ ਸਭਾ ਅਤੇ ਫਿਰ ਹਰਿਆਣਾ ਵਿਧਾਨ ਸਭਾ ਲਈ ਦੋ ਵਾਰ ਚੁਣੀ ਗਈ।[7] 6 ਦਸੰਬਰ, 1966 ਨੂੰ ਉਹ ਹਰਿਆਣਾ ਵਿਧਾਨ ਸਭਾ ਦੇ ਪਹਿਲੇ ਬੁਲਾਰੇ ਵਜੋਂ ਸ਼ਾਮਿਲ ਹੋਈ ਜਿੱਥੇ ਉਸਨ ਡਿਪਟੀ ਸਪੀਕਰ ਵਜੋਂ ਵੀ ਕੰਮ ਕੀਤਾ।[8] ਹਵਾਲੇ
ਬਾਹਰੀ ਲਿੰਕ |
Portal di Ensiklopedia Dunia