ਸ਼ਿਵ ਕੇ ਕੁਮਾਰ
ਸ਼ਿਵ ਕੇ ਕੁਮਾਰ (16 ਅਗਸਤ 1921, ਲਾਹੌਰ, ਬ੍ਰਿਟਿਸ਼ ਭਾਰਤ – 1 ਮਾਰਚ 2017, ਹੈਦਰਾਬਾਦ, ਭਾਰਤ)[1] ਇੱਕ ਭਾਰਤੀ ਅੰਗਰੇਜ਼ੀ ਕਵੀ, ਨਾਟਕਕਾਰ, ਨਾਵਲਕਾਰ, ਅਤੇ ਨਿੱਕੀ ਕਹਾਣੀ ਲੇਖਕ ਸੀ। [2] ਮੁਢਲਾ ਜੀਵਨ ਅਤੇ ਸਿੱਖਿਆਸ਼ਿਵ ਕੇ ਕੁਮਾਰ ਲਾਹੌਰ, ਬ੍ਰਿਟਿਸ਼ ਭਾਰਤ ਵਿੱਚ 1921 ਵਿੱਚ ਪੈਦਾ ਹੋਇਆ ਸੀ। ਉਸ ਨੇ ਦਯਾਨੰਦ ਐਂਗਲੋ ਵੈਦਿਕ ਹਾਈ ਸਕੂਲ ਤੋਂ 1937 ਵਿਚ ਮੈਟ੍ਰਿਕ ਪਾਸ ਕੀਤੀ। ਉਸ ਨੇ ਬੀ.ਏ. ਸਰਕਾਰੀ ਕਾਲਜ, ਲਾਹੌਰ ਤੋਂ ਅਤੇ ਫਾਰਮੈਨ ਕ੍ਰਿਸਚੀਅਨ ਕਾਲਜ, ਲਾਹੌਰ (1943) ਤੋਂ ਐਮ.ਏ. ਦੀ ਡਿਗਰੀ ਕੀਤੀ। [3] ਕੈਰੀਅਰ1943 ਵਿਚ, ਉਹ ਡੀ.ਏ.ਵੀ. ਕਾਲਜ ਲਾਹੌਰ ਵਿੱਚ ਲੈਕਚਰਾਰ ਦੇ ਤੌਰ ਤੇ ਨਿਯੁਕਤ ਹੋਇਆ ਸੀ, ਪਰ ਉਹ ਦੇਸ਼ ਦੀ ਵੰਡ ਸਮੇਂ ਦਿੱਲੀ ਚਲੇ ਗਿਆ। ਦਿੱਲੀ ਦੇ ਹੰਸਰਾਜ ਕਾਲਜ ਵਿਚ ਲੈਕਚਰਾਰ ਦੇ ਤੌਰ ਤੇ ਅਤੇ ਦਿੱਲੀ ਦੇ ਆਲ ਇੰਡੀਆ ਰੇਡੀਓ ਦੇ ਪ੍ਰੋਗਰਾਮ ਅਫਸਰ ਵਜੋਂ ਥੋੜਾ ਥੋੜਾ ਸਮਾਂ ਲੰਮ ਕਰਨ ਦੇ ਬਾਅਦ ਉਹ 1950 ਵਿੱਚ ਫਿਜ਼ਵਿਲੀਅਮ ਕਾਲਜ, ਕੈਮਬ੍ਰਿਜ ਵਿੱਚ ਉਚ ਪੜ੍ਹਾਈ ਕਰਨ ਲਈ ਭਾਰਤ ਛੱਡ ਇੰਗਲੈਂਡ ਚਲਾ ਗਿਆ। 1956 ਵਿਚ ਉਸ ਨੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿਚ ਡਾਕਟਰੇਟ ਕੀਤੀ। ਉਸ ਦੇ ਖੋਜ ਪੱਤਰ ਦਾ ਵਿਸ਼ਾ ਸੀ- 'ਬਰਗਸਨ ਅਤੇ ਚੇਤਨਾ ਧਾਰਾ ਦਾ ਨਾਵਲ'। ਉਸ ਦਾ ਖੋਜ ਸੁਪਰਵਾਈਜ਼ਰ ਪ੍ਰੋਫੈਸਰ ਡੇਵਿਡ ਡੇਚਿਜ ਸੀ। ਉਸ ਨੇ ਕੈਮਬ੍ਰਿਜ ਵਿੱਚ ਆਪਣੇ ਠਹਿਰਾਅ ਦੌਰਾਨ ਪ੍ਰਭਾਵਸ਼ਾਲੀ ਬ੍ਰਿਟਿਸ਼ ਆਲੋਚਕ ਐੱਫ. ਆਰ. ਲੀਵਿਸ ਕੋਲੋਂ ਵੀ ਪੜ੍ਹਾਈ ਕੀਤੀ। ਸ਼ਿਵ ਕੇ ਕੁਮਾਰ ਨੇ ਓਸਮਾਨੀਆ ਯੂਨੀਵਰਸਿਟੀ, ਹੈਦਰਾਬਾਦ ਅਤੇ ਹੈਦਰਾਬਾਦ ਯੂਨੀਵਰਸਿਟੀ ਵਿਚ ਅੰਗਰੇਜ਼ੀ ਸਾਹਿਤ ਪੜ੍ਹਾਇਆ। 1972-74 ਦੇ ਦੌਰਾਨ, ਉਹ ਅੰਗਰੇਜ਼ੀ ਵਿਚ ਯੂਜੀਸੀ ਨੈਸ਼ਨਲ ਲੈਕਚਰਰ ਸੀ। ਉਹ ਹੈਦਰਾਬਾਦ ਯੂਨੀਵਰਸਿਟੀ ਦੇ ਅੰਗ੍ਰੇਜ਼ੀ ਵਿਭਾਗ ਦਾ ਬਾਨੀ ਮੁਖੀ ਅਤੇ ਸਕੂਲ ਆਫ ਹਿਊਮੈਨਟੀਜ਼ ਦਾ ਪਹਿਲਾ ਡੀਨ ਹੈ। ਉਹ 1980 ਵਿਚ ਹੈਦਰਾਬਾਦ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦੇ ਤੌਰ ਤੇ ਸੇਵਾ ਮੁਕਤ ਹੋਇਆ। ਉਹ ਓਕਲਾਹੋਮਾ ਅਤੇ ਉੱਤਰੀ ਆਇਓਵਾ ਦੀਆਂ ਯੂਨੀਵਰਸਿਟੀਆਂ ਵਿਚ ਵਿਸ਼ੇਸ਼ ਵਿਜ਼ਿਟਿੰਗ ਪ੍ਰੋਫੈਸਰ ਅਤੇ ਡਰੇਕ, ਹੋਫਸਟਰਾ, ਮਾਰਸ਼ਲ ਆਦਿ ਦੀਆਂ ਯੂਨੀਵਰਸਿਟੀਆਂ ਵਿਚ ਵਿਜ਼ਟਿੰਗ ਪ੍ਰੋਫੈਸਰ ਰਿਹਾ। ਯੇਲ ਯੂਨੀਵਰਸਿਟੀ ਵਿਚ ਇਕ ਵਿਜ਼ਿਟਿੰਗ ਫੁਲਬ੍ਰਾਈਟ ਫੈਲੋ ਵੀ ਸੀ। ਉਸਨੂੰ ਸਾਹਿਤ ਲਈ ਨਿਊਜਟੈਡਟ ਇੰਟਰਨੈਸ਼ਨਲ ਇਨਾਮ ਲਈ ਜਿਊਰੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਸੀ (ਅਮਰੀਕਾ, 1981)। ਬੀ.ਬੀ.ਸੀ. ਉੱਤੇ ਉਨ੍ਹਾਂ ਦੀਆਂ ਕਈ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਪ੍ਰਸਾਰਿਤ ਕੀਤੀਆਂ ਗਈਆਂ- ਅਤੇ ਭਾਰਤੀ, ਬ੍ਰਿਟਿਸ਼, ਅਮਰੀਕੀ, ਕੈਨੇਡੀਅਨ ਅਤੇ ਆਸਟਰੇਲਿਆਈ ਰਸਾਲਿਆਂ ਅਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ। ਇਹਨਾਂ ਦਾ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। 1978 ਵਿੱਚ, ਉਸ ਨੂੰ ਇੰਗਲੈਂਡ ਵਿੱਚ ਕੈਂਟਰਬਰੀ ਵਿਖੇ ਕੈਨੀਟ ਯੂਨੀਵਰਸਿਟੀ ਦੇ ਕਾਮਨਵੈਲਥ ਵਿਜ਼ਿਟਿੰਗਪ੍ਰੋਫੈਸਰ ਦੇ ਤੌਰ ਤੇ ਇੰਗਲੈਂਡ ਵਿੱਚ ਰਾਇਲ ਸੁਸਾਇਟੀ ਆਫ ਲਿਟਰੇਚਰ ਦਾ ਫੈਲੋ ਚੁਣਿਆ ਗਿਆ ਸੀ। [4] ਉਸ ਨੇ 1987 ਵਿੱਚ 'ਟ੍ਰੈਪਫਾਲਸ ਇਨ ਦਿ ਸਕਾਈ' ਕਵਿਤਾਵਾਂ ਦੇ ਸੰਗ੍ਰਹਿ ਲਈ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਕੀਤਾ। 2001 ਵਿਚ ਸਾਹਿਤ ਵਿਚ ਉਸ ਦੇ ਯੋਗਦਾਨ ਲਈ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ ਸੀ। ਉਹ ਹੈਦਰਾਬਾਦ ਵਿਚ ਰਹਿੰਦਾ ਸੀ ਅਤੇ ਮਧੂ ਨਾਲ ਵਿਆਹਿਆ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਸਨ। [5][6][7] == ਰਚਨਾਵਾਂ == ਸ਼ਿਵ ਕੁਮਾਰ ਇਹ ਵੀ ਵੇਖੋ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia