ਸ਼ਿਵ ਦਿਆਲ ਸਿੰਘ
ਸ਼ਿਵ ਦਿਆਲ ਸਿੰਘ (ਜਨਮ 25 ਅਗਸਤ 1818 - 15 ਜੂਨ 1878 ਤੱਕ), ਜੋ ਆਪਣੇ ਚੇਲਿਆਂ ਅਤੇ ਸ਼ਰਧਾਲੂਆਂ ਦੁਆਰਾ "ਪਰਮ ਪੁਰਖ ਪੂਰਨ ਧਨੀ ਹਜ਼ੂਰ ਸੁਆਮੀ ਜੀ ਮਹਾਰਾਜ" ਵਜੋਂ ਜਾਣੇ ਜਾਂਦੇ ਹਨ, ਇੱਕ ਭਾਰਤੀ ਅਧਿਆਤਮਿਕ ਗੁਰੂ ਅਤੇ 19ਵੀਂ ਸਦੀ ਦੇ ਇੱਕ ਅਧਿਆਤਮਿਕ ਸੰਪਰਦਾ ਰਾਧਾ ਸੁਆਮੀ ਦੇ ਸੰਸਥਾਪਕ ਸਨ।[1] ਓਹਨਾਂ ਦਾ ਜਨਮ ਜਨਮਾਸ਼ਟਮੀ ਦੇ ਦਿਨ ਆਗਰਾ, ਉੱਤਰ ਪ੍ਰਦੇਸ਼, ਭਾਰਤ ਵਿੱਚ 25 ਅਗਸਤ 1818 ਨੂੰ ਹੋਇਆ ਸੀ। ਓਹਨਾਂ ਦੇ ਪਿਤਾ ਦਾ ਨਾਮ ਸੇਠ ਦਿਲਵਾਲੀ ਸਿੰਘ ਅਤੇ ਮਾਤਾ ਦਾ ਨਾਮ ਮਾਤਾ ਮਹਾਂ ਮਾਇਆ ਸੀ। ਪੰਜ ਸਾਲ ਦੀ ਉਮਰ ਵਿੱਚ, ਓਹਨਾਂ ਨੂੰ ਸਕੂਲ ਭੇਜਿਆ ਗਿਆ ਜਿੱਥੇ ਓਹਨਾਂ ਨੇ ਹਿੰਦੀ, ਉਰਦੂ, ਫ਼ਾਰਸੀ, ਅਰਬੀ, ਸੰਸਕ੍ਰਿਤ ਅਤੇ ਗੁਰਮੁਖੀ ਸਿੱਖੀ। ਓਹਨਾਂ ਨੇ ਅਰਬੀ ਅਤੇ ਸੰਸਕ੍ਰਿਤ ਭਾਸ਼ਾ ਦਾ ਕਾਰਜਕਾਰੀ ਗਿਆਨ ਵੀ ਹਾਸਲ ਕੀਤਾ। ਓਹਨਾਂ ਦੇ ਮਾਤਾ-ਪਿਤਾ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਹਾਥਰਸ, ਭਾਰਤ ਦੇ ਸੰਤ ਤੁਲਸੀ ਸਾਹਿਬ ਦੇ ਪੈਰੋਕਾਰ ਸਨ।[2][3][4] ਓਹਨਾਂ ਦੇ ਦੋ ਭਰਾ ਸਨ, ਸੇਠ ਪ੍ਰਤਾਪ ਸਿੰਘ ਅਤੇ ਸੇਠ ਰਾਏ ਬਿੰਦਰਾਬਨ, ਜੋ ਓਹਨਾਂ ਤੋਂ ਛੋਟੇ ਸਨ। ਓਹਨਾਂ ਦਾ ਵਿਆਹ ਫਰੀਦਾਬਾਦ ਦੇ ਲਾਲਾ ਇੱਜ਼ਤ ਰਾਏ ਦੀ ਪੁੱਤਰੀ ਮਾਤਾ ਨਰਾਇਣੀ ਦੇਵੀ (ਮਾਤਾ ਰਾਧਾ ਜੀ) ਨਾਲ ਹੋਇਆ ਸੀ। ਸੇਠ ਸ਼ਿਵ ਦਿਆਲ ਸਿੰਘ ਨੂੰ ਬੰਦਾ, ਉੱਤਰ ਪ੍ਰਦੇਸ਼ ਵਿੱਚ ਇੱਕ ਸਰਕਾਰੀ ਦਫਤਰ ਲਈ ਫ਼ਾਰਸੀ ਦੇ ਮਾਹਰ ਵਜੋਂ ਸਕੂਲ ਤੋਂ ਚੁਣਿਆ ਗਿਆ ਸੀ। ਉਸਨੂੰ ਇਹ ਕੰਮ ਪਸੰਦ ਨਹੀਂ ਸੀ। ਉਸਨੇ ਇਹ ਨੌਕਰੀ ਛੱਡ ਦਿੱਤੀ ਅਤੇ ਵੱਲਭਗੜ੍ਹ ਅਸਟੇਟ ਦੇ ਤਾਲੁਕਾ ਵਿੱਚ ਇੱਕ ਫ਼ਾਰਸੀ ਅਧਿਆਪਕ ਵਜੋਂ ਨੌਕਰੀ ਕੀਤੀ। ਉਹ ਨੌਕਰੀ ਵੀ ਛੱਡ ਦਿੱਤੀ। ਉਹ ਆਪਣਾ ਸਾਰਾ ਸਮਾਂ ਧਾਰਮਿਕ ਕੰਮਾਂ ਵਿਚ ਲਗਾਉਣ ਲਈ ਘਰ ਪਰਤਿਆ। ਓਹਨਾਂ ਨੇ 5 ਸਾਲ ਦੀ ਉਮਰ ਤੋਂ ਅਖੌਤੀ ਸੂਰਤ ਸ਼ਬਦ ਯੋਗਾ ਦਾ ਅਭਿਆਸ ਕੀਤਾ। 1861 ਵਿੱਚ, ਉਸਨੇ ਬਸੰਤ ਪੰਚਮੀ (ਬਸੰਤ ਦੇ ਤਿਉਹਾਰ) ਦੇ ਦਿਨ ਆਮ ਲੋਕਾਂ ਲਈ ਸਤਿਸੰਗ ਜਾਰੀ ਕੀਤੇ। ਸੁਆਮੀ ਜੀ ਮਹਾਰਾਜ ਨੇ ਆਪਣੇ ਫਲਸਫੇ ਦਾ ਨਾਮ "ਸਤਨਾਮ ਅਨਾਮੀ" ਰੱਖਿਆ। ਇਹ ਰਾਧਾ ਸੁਆਮੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। "ਰਾਧਾ" ਦਾ ਅਰਥ ਹੈ "ਸੂਰਤ" ਅਤੇ ਸੁਆਮੀ ਦਾ ਅਰਥ ਹੈ "ਆਦਿ ਸ਼ਬਦ ਜਾਂ ਮਾਸਟਰ", ਇਸ ਤਰ੍ਹਾਂ ਦਾ ਅਰਥ ਹੈ "ਸੁਰਤ ਦਾ ਆਦਿ ਸ਼ਬਦ ਜਾਂ ਮਾਸਟਰ ਵਿੱਚ ਅਭੇਦ ਹੋਣਾ।" ਸੁਆਮੀ ਜੀ ਮਹਾਰਾਜ ਦੁਆਰਾ ਸਿਖਾਈ ਯੋਗ ਵਿਧੀ ਨੂੰ "ਸੂਰਤ ਸ਼ਬਦ ਯੋਗ" ਵਜੋਂ ਜਾਣਿਆ ਜਾਂਦਾ ਹੈ। ਸੁਆਮੀ ਜੀ ਨੇ ਅਧਿਆਤਮਿਕਤਾ ਅਤੇ ਸੱਚੇ ‘ਨਾਮ’ ਵਿੱਚ ਅੰਤਰ ਦੱਸਿਆ ਹੈ। ਉਨ੍ਹਾਂ ਨੇ ‘ਸਾਰ-ਵਚਨ’ ਪੁਸਤਕ ਦੋ ਭਾਗਾਂ ਵਿੱਚ ਲਿਖੀ:[5][6]
'ਸਾਰ ਬਚਨ ਵਾਰਤਿਕ' ਵਿੱਚ ਸੁਆਮੀ ਜੀ ਮਹਾਰਾਜ ਦੇ ਸਤਿਸੰਗ ਹਨ ਜੋ ਉਨ੍ਹਾਂ ਨੇ 1878 ਤੱਕ ਦਿੱਤੇ ਸਨ। ਇਨ੍ਹਾਂ ਵਿੱਚ ਇਸ ਮੱਤ ਦੀਆਂ ਅਹਿਮ ਸਿੱਖਿਆਵਾਂ ਹਨ। ‘ਸਾਰ ਬਚਨ ਛੰਦ ਬੰਧ’ ਵਿਚ ਉਸ ਦੀ ਕਵਿਤਾ ਦੀ ਭਾਵਾਤਮਕ ਪਹੁੰਚ ਬਹੁਤ ਡੂੰਘੀ ਹੈ ਜੋ ਕਿ ਖੜੀ ਬੋਲੀ, ਅਵਧੀ, ਬ੍ਰਜ ਭਾਸ਼ਾ, ਵਰਗੀਆਂ ਉੱਤਰ ਭਾਰਤ ਦੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਬਹੁਤ ਡੂੰਘੀ ਹੈ। ਰਾਜਸਥਾਨੀ ਅਤੇ ਪੰਜਾਬੀ ਆਦਿ ਵੱਖ-ਵੱਖ ਭਾਸ਼ਾਵਾਂ ਦੇ ਕਾਵਿ ਪ੍ਰਗਟਾਵੇ ਦਾ ਸਫਲ ਅਤੇ ਮਿਸ਼ਰਤ ਰੂਪ ਹੈ। ਓਹ 15 ਜੂਨ 1878 ਨੂੰ ਆਗਰਾ, ਭਾਰਤ ਵਿੱਚ ਜੋਤੀ ਜੋਤਿ ਸਮਾਏ। ਓਹਨਾ ਦੀ ਸਮਾਧ ਦਿਆਲ ਬਾਗ਼, ਆਗਰਾ ਵਿੱਚ ਬਣਾਈ ਗਈ ਹੈ। ਸੁਆਮੀ ਜੀ ਨੇ ਬਾਬਾ ਜੈਮਲ ਸਿੰਘ ਜੀ ਨੂੰ ਪੰਜਾਬ ਲਈ, ਹਜ਼ੂਰ ਰਾਏ ਸਾਲਿਗਰਾਮ ਅਤੇ ਮਾਤਾ ਰਾਧਾ ਜੀ ਨੂੰ ਆਗਰਾ ਅਤੇ ਬਾਬਾ ਗ਼ਰੀਬ ਦਾਸ ਨੂੰ ਦਿੱਲੀ ਲਈ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਹਵਾਲੇ
|
Portal di Ensiklopedia Dunia