ਜੈਮਲ ਸਿੰਘ
ਜੈਮਲ ਸਿੰਘ (ਜੁਲਾਈ 1839–29 ਦਸੰਬਰ 1903) ਰਾਧਾ ਸੁਆਮੀ ਸਤਿਸੰਗ ਬਿਆਸ ਦੇ ਬਾਨੀ ਤੇ ਪਹਿਲੇ ਸੰਤ ਸਨ। ਓਹਨਾ ਨੂੰ ਸੇਠ ਸ਼ਿਵ ਦਿਆਲ ਸਿੰਘ ਤੋਂ ਸੰਨ 1856 ਈ. ਵਿੱਚ ਨਾਮਦਾਨ ਦੀ ਪ੍ਰਾਪਤੀ ਹੋਈ ਤੇ ਬਾਅਦ ਵਿੱਚ ਉਨ੍ਹਾਂ ਦੇ ਉੱਤਰਾਧਿਕਾਰੀ ਬਣੇ। ਬਾਬਾ ਜੈਮਲ ਸਿੰਘ ਨੇ ਸਤਾਰਾਂ ਸਾਲ ਦੀ ਉਮਰ ਤੋਂ ਬ੍ਰਿਟਿਸ਼ ਭਾਰਤੀ ਫੌਜ ਵਿੱਚ ਸਿਪਾਹੀ (ਪ੍ਰਾਈਵੇਟ) ਵਜੋਂ ਸੇਵਾ ਨਿਭਾਈ ਅਤੇ ਹਵਾਲਦਾਰ (ਸਰਜੈਂਟ) ਦਾ ਦਰਜਾ ਪ੍ਰਾਪਤ ਕੀਤਾ। ਸੇਵਾਮੁਕਤੀ ਤੋਂ ਬਾਅਦ ਓਹ ਬਿਆਸ (ਅਵਿਭਾਜਿਤ ਪੰਜਾਬ , ਹੁਣ ਪੂਰਬੀ ਪੰਜਾਬ) ਦੇ ਬਾਹਰ ਇੱਕ ਉਜਾਡ਼ ਅਤੇ ਅਲੱਗ - ਥਲੱਗ ਜਗ੍ਹਾ ਵਿੱਚ ਵਸ ਗਏ ਅਤੇ ਆਪਣੇ ਗੁਰੂ ਸੁਆਮੀ ਜੀ ਦੀ ਸਿੱਖਿਆ ਦਾ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ। ਇਹ ਸਥਾਨ ਇੱਕ ਛੋਟੀ ਜਿਹੀ ਬਸਤੀ ਬਣ ਗਿਆ ਜਿਸ ਨੂੰ " ਡੇਰਾ ਬਾਬਾ ਜੈਮਲ ਸਿੰਘ " (ਬਾਬਾ ਜੈਮਲ ਦਾ ਕੈਂਪ) ਕਿਹਾ ਜਾਣ ਲੱਗਾ ਅਤੇ ਜੋ ਹੁਣ ਰਾਧਾ ਸ਼ਾਮੀ ਸਤਿਸੰਗ ਬਿਆਸ ਸੰਪਰਦਾ ਦਾ ਵਿਸ਼ਵ ਕੇਂਦਰ ਹੈ। ਬਾਬਾ ਜੈਮਲ ਸਿੰਘ 1903 ਵਿੱਚ ਆਪਣੇ ਜੋਤੀ ਜੋਤਿ ਸਮਾਉਣ ਤੱਕ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਪਹਿਲੇ ਅਧਿਆਤਮਿਕ ਗੁਰੂ ਅਤੇ ਮੁਖੀ ਰਹੇ। ਆਪਣੇ ਤੋਂ ਬਾਅਦ ਉਨ੍ਹਾਂ ਨੇ ਸਾਵਣ ਸਿੰਘ ਨੂੰ ਆਪਣਾ ਅਧਿਆਤਮਿਕ ਉੱਤਰਾਧਿਕਾਰੀ ਨਿਯੁਕਤ ਕੀਤਾ। ਮੁੱਢਲਾ ਜੀਵਨ ਅਤੇ ਸਿੱਖਿਆਜੈਮਲ ਸਿੰਘ ਦਾ ਜਨਮ ਜੁਲਾਈ 1839 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜ੍ਹੇ ਪਿੰਡ ਘੁਮਾਣ ਵਿੱਚ ਹੋਇਆ ਸੀ। ਓਹਨਾਂ ਦੇ ਪਿਤਾ ਸਰਦਾਰ ਜੋਧ ਸਿੰਘ, ਜੋ ਕਿ ਇੱਕ ਕਿਸਾਨ ਸਨ, ਅਤੇ ਮਾਤਾ ਦਇਆ ਕੌਰ ਸਨ। ਓਹਨਾਂ ਦੇ ਮਾਤਾ, ਬੀਬੀ ਦਇਆ ਕੌਰ ਉੱਤਰੀ ਭਾਰਤੀ ਸੰਤ ਨਾਮਦੇਵ ਜੀ ਦੇ ਭਗਤ ਸਨ ਅਤੇ ਚਾਰ ਸਾਲ ਦੀ ਉਮਰ ਵਿੱਚ ਜੈਮਲ ਸਿੰਘ ਨੇ ਵੀ ਭਗਤ ਨਾਮਦੇਵ ਜੀ ਦੇ ਘੁਮਾਣ ਗੁਰੂਦੁਆਰਾ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ ਸੀ।[1] ਪੰਜ ਸਾਲ ਦੀ ਉਮਰ ਵਿੱਚ ਜੈਮਲ ਸਿੰਘ ਨੇ ਆਪਣੀ ਸਿੱਖਿਆ ਵੇਦਾਂਤ ਦੇ ਰਿਸ਼ੀ ਬਾਬਾ ਖੇਮਾ ਦਾਸ ਤੋਂ ਸ਼ੁਰੂ ਕੀਤੀ। ਦੋ ਸਾਲਾਂ ਦੇ ਅੰਦਰ - ਅੰਦਰ ਜੈਮਲ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਚੰਗੇ ਪਾਠਕ ਬਣ ਗਏ ਅਤੇ ਉਨ੍ਹਾਂ ਨੇ ਦਸਮ ਗ੍ਰੰਥ ਵੀ ਪੜ੍ਹਿਆ। ਓਹਨਾ ਵਿਸ਼ੇਸ਼ ਤੌਰ' ਤੇ ਇੱਕ ਅਜਿਹਾ ਗੁਰੂ ਲੱਭਣਾ ਚਾਹੁੰਦੇ ਸਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਚ ਸ਼ਬਦਾਂ ਦੇ ਹਵਾਲੇ ਦੀ ਵਿਆਖਿਆ ਕਰ ਸਕੇ। ਅਜਿਹੀ ਹੀ ਇੱਕ ਤੁੱਕ ਗੁਰੂ ਨਾਨਕ ਦੇਵ ਜੀ ਦੀ ਹੈਃ
ਪੂਰੇ ਗੁਰੂ ਦੀ ਖੋਜ ਅਤੇ ਸਿੱਖਿਆਤਕਰੀਬਨ 17 ਸਾਲ ਦੀ ਉਮਰ ਵਿੱਚ, ਜੈਮਲ ਸਿੰਘ ਨੇ ਇੱਕ ਪੂਰੇ ਗੁਰੂ ਦੀ ਭਾਲ ਵਿੱਚ ਉੱਤਰੀ ਭਾਰਤ ਵਿੱਚ ਇੱਕ ਔਖੀ ਯਾਤਰਾ ਕੀਤੀ। ਓਹਨਾਂ ਨੇ 14 ਸਾਲ ਦੀ ਉਮਰ ਵਿੱਚ ਫੈਸਲਾ ਕੀਤਾ ਸੀ ਕਿ ਉਸਨੂੰ ਪੰਚ ਸ਼ਬਦ ਦਾ ਗੁਰੂ ਲੱਭਣ ਦੀ ਜ਼ਰੂਰਤ ਹੈ। ਸੰਨ 1856 ਵਿੱਚ ਉਹਨਾਂ ਦੀ ਯਾਤਰਾ ਆਗਰਾ ਸ਼ਹਿਰ ਵਿੱਚ ਆਪਣੇ ਗੁਰੂ ਸ਼ਿਵ ਦਿਆਲ ਦੇ ਚਰਨਾਂ ਵਿੱਚ ਸਮਾਪਤ ਹੋਈ , ਜਿਨ੍ਹਾਂ ਨੇ ਓਹਨਾਂ ਨੂੰ ਨਾਮਦਾਨ ਦੀ ਬਖ਼ਸ਼ਿਸ਼ ਕੀਤੀ। ਨਾਮਦਾਨ ਦੀ ਪ੍ਰਾਪਤੀ ਤੋਂ ਬਾਅਦ ਬਾਬਾ ਜੈਮਲਇੱਕ ਤਿਆਗੀ ਸਾਧੂ ਬਣਨ ਵੱਲ ਪੂਰਾ ਧਿਆਨ ਦੇਣ ਲਈ ਤਿਆਰ ਹੋ ਗਏ ਸਨ। ਹਾਲਾਂਕਿ, ਓਹਨਾਂ ਦੇ ਗੁਰੂ ਨੇ ਓਹਨਾਂ ਨੂੰ ਦੱਸਿਆ ਕਿ ਸੰਤ ਪਰੰਪਰਾ ਦੇ ਪੈਰੋਕਾਰ ਜ਼ਿਆਦਾਤਰ ਸਾਧੂਆਂ ਵਾਂਗ ਭੀਖ ਨਹੀਂ ਮੰਗਦੇ, ਬਲਕਿ ਆਪਣੀ ਹੱਕ - ਹਲਾਲ ਦੀ ਕਮਾਈ ਕਰਦੇ ਹਨ। ਬਾਬਾ ਜੈਮਲ ਸਿੰਘ ਜੀ ਦਾ ਆਪਣੇ ਪਰਿਵਾਰ ਦੀ ਖੇਤੀ ਦੀ ਪਰੰਪਰਾ ਅਨੁਸਾਰ ਕੰਮ ਕਰਨ ਦਾ ਕੋਈ ਝੁਕਾਅ ਨਹੀਂ ਸੀ । ਇਸ ਲਈ ਸੇਠ ਸ਼ਿਵ ਦਿਆਲ ਸਿੰਘ ਜੀ ਨੇ ਬਾਬਾ ਜੈਮਲ ਸਿੰਘ ਨੂੰ ਫ਼ੌਜ ਵਿੱਚ ਭਰਤੀ ਹੋਣ ਦੀ ਸਲਾਹ ਦਿੱਤੀ। ਬਾਬਾ ਜੈਮਲ ਸਿੰਘ 7 ਜੂਨ 1889 ਨੂੰ ਫੌਜ ਤੋਂ ਸੇਵਾਮੁਕਤ ਹੋਏ ਅਤੇ ਆਪਣੇ ਜੱਦੀ ਪਿੰਡ ਘੁਮਾਣ ਵਾਪਸ ਆ ਗਏ। ਬਾਅਦ ਵਿੱਚ ਓਹਨਾਂ ਨੇ ਪੰਜਾਬ ਵਿੱਚ ਬਿਆਸ ਨਦੀ ਦੇ ਕਿਨਾਰੇ ਬੱਲ ਸਰਾਏ ਪਿੰਡ ਵਿੱਚ ਆਪਣੇ ਨਿਵਾਸ ਲਈ ਇੱਕ ਛੋਟੀ ਜਿਹੀ ਝੌਂਪੜੀ ਬਣਾਈ। ਇਹ ਸਥਾਨ ਹੁਣ ਇੱਕ ਵਿਸ਼ਾਲ ਸ਼ਹਿਰ ਹੈ ਜੋ ਡੇਰਾ ਬਾਬਾ ਜੈਮਲ ਸਿੰਘ ਵਜੋਂ ਜਾਣਿਆ ਜਾਂਦਾ ਹੈ। ਅਕਤੂਬਰ 1877 ਵਿੱਚ, ਸੇਠ ਸ਼ਿਵ ਦਿਆਲ ਸਿੰਘ ਨੇ ਬਾਬਾ ਜੈਮਲ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਹੁਣ ਲੋਕਾਂ ਨੂੰ ਨਾਮਦਾਨ ਦੀ ਬਖ਼ਸ਼ਿਸ਼ (ਪੰਜ ਸ਼ਬਦ ਦਾ ਭੇਦ) ਭਾਵ ਸੁਰਤ ਸ਼ਬਦ ਦਾ ਭੇਦ ਦੱਸ ਸਕਦੇ ਹਨ। ਮਰ੍ਹੀ ਪਹਾੜ (ਜੋ ਹੁਣ ਪਾਕਿਸਤਾਨ ਵਿੱਚ ਹੈ) ਦੇ ਦੌਰੇ 'ਤੇ ਬਾਬਾ ਜੈਮਲ ਸਿੰਘ ਨੇ ਇੱਕ ਫੌਜੀ ਇੰਜੀਨੀਅਰ ਸਾਵਣ ਸਿੰਘ ਨੂੰ ਨਾਮਦਾਨ ਦੀ ਬਖ਼ਸ਼ਿਸ਼ ਕੀਤੀ ਜੋ ਬਾਅਦ ਵਿੱਚ ਓਹਨਾਂ ਦੇ ਉੱਤਰਾਧਿਕਾਰੀ ਬਣੇ। ਬਾਬਾ ਜੈਮਲ ਸਿੰਘ ਨੇ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ "ਡੇਰੇ" ਵਿੱਚ ਆਉਣ ਵਾਲੀ ਸੰਗਤ ਅਤੇ ਪੈਰੋਕਾਰਾਂ ਦੀ ਸੇਵਾ ਵਿੱਚ ਬਿਤਾਈ। ਆਪ ਨੇ 29 ਦਸੰਬਰ 1903 ਨੂੰ ਦੇਹ ਦਾ ਚੋਲ਼ਾ ਤਿਆਗ ਦਿੱਤਾ। ਸਿੱਖਿਆਵਾਂਬਾਬਾ ਜੈਮਲ ਸਿੰਘ ਦੀਆਂ ਸਿੱਖਿਆਵਾਂ ਉਨ੍ਹਾਂ ਦੇ ਗੁਰੂ ਦੀਆਂ ਸਨ ਜਿਨ੍ਹਾਂ ਨੇ ਨਾਮ ਜਾਂ ਅੰਦਰੂਨੀ ਧੁਨੀ ਦੇ ਅਭਿਆਸ ਵਿੱਚ ਨਿਪੁੰਨ ਇੱਕ ਜੀਵਤ ਅਧਿਆਤਮਿਕ ਮਾਰਗਦਰਸ਼ਕ ਦੀ ਜ਼ਰੂਰਤ ਬਾਰੇ ਸਿਖਾਇਆ। ਆਪਣੀ ਜਵਾਨੀ ਦੌਰਾਨ ਕਈ ਵੱਖ - ਵੱਖ ਸਾਧਨਾਵਾਂ ਦਾ ਅਭਿਆਸ ਕਰਨ ਤੋਂ ਬਾਅਦ , ਬਾਬਾ ਜੈਮਲ ਸਿੰਘ ਸੁਰਤ ਸ਼ਬਦ ਯੋਗ ਦੇ ਸਬੰਧ ਵਿੱਚ ਵੱਖ ਵੱਖ ਯੋਗਿਕ ਵਿਧੀਆਂ ਦੇ ਗੁਣਾਂ ਅਤੇ ਕਮੀਆਂ ਦਾ ਵਰਣਨ ਕਰਨ ਦੇ ਯੋਗ ਹੋਏ - ਅਭਿਆਸ ਜੋ ਉਨ੍ਹਾਂ ਨੇ ਆਪਣੇ ਗੁਰੂ ਤੋਂ ਸਿੱਖਿਆ ਸੀ। ਆਪ ਜੀ ਦੀਆਂ ਸਿੱਖਿਆਵਾਂ ਦੇ ਕੁਝ ਅੰਸ਼ਃ
ਕਿਤਾਬਾਂਓਹਨਾਂ ਨੇ ਹੇਠ ਲਿਖੀਆਂ ਕਿਤਾਬਾਂ ਲਿਖੀਆਂ:
ਨੋਟ |
Portal di Ensiklopedia Dunia