ਸੁਮਿਤਾ ਦੇਵੀ
ਨੀਲੂਫ਼ਰ ਬੇਗ਼ਮ (2 ਫਰਵਰੀ 1936 - 6 ਜਨਵਰੀ 2004; ਜਨਮ ਹਿਨਾ ਭੱਟਾਚਾਰੀਆ), ਜਿਸਨੂੰ ਮੰਚ ਨਾਮ ਸੁਮਿਤਾ ਦੇਵੀ ਨਾਲ ਜਾਣਿਆ ਜਾਂਦਾ ਹੈ, ਉਹ ਇੱਕ ਬੰਗਲਾਦੇਸ਼ੀ ਅਭਿਨੇਤਰੀ ਸੀ। [1] ਆਪਣੇ ਕਰੀਅਰ ਦੇ 45 ਸਾਲਾਂ ਵਿੱਚ ਉਸਨੇ ਲਗਭਗ 200 ਫ਼ਿਲਮਾਂ ਅਤੇ 150 ਰੇਡੀਓ ਅਤੇ ਟੈਲੀਵੀਜ਼ਨ ਡਰਾਮਿਆਂ ਵਿੱਚ ਕੰਮ ਕੀਤਾ।[2] ਉਹ 1971 ਵਿੱਚ ਸੁਤੰਤਰ ਬੰਗਲਾ ਬੇਤਰ ਕੇਂਦਰ ਵਿੱਚ ਇੱਕ ਕਲਾਕਾਰ ਸੀ। [3] ਸ਼ੁਰੂਆਤੀ ਜ਼ਿੰਦਗੀ ਅਤੇ ਕਰੀਅਰਦੇਵੀ ਦਾ ਜਨਮ ਤਤਕਾਲੀ ਬੰਗਾਲ ਰਾਸ਼ਟਰਪਤੀ ਦੇ ਮਨਿਕਗੰਜ ਜ਼ਿਲ੍ਹੇ ਵਿੱਚ ਹੋਇਆ ਸੀ। [1] ਉਹ ਆਪਣੇ ਮਾਪਿਆਂ ਨਾਲ 1944 ਵਿਚ ਢਾਕਾ, ਫਿਰ 1951 ਵਿਚ ਕਲਕੱਤੇ ਚਲੀ ਗਈ ਸੀ। [4] ਉਸਨੇ ਫ਼ਿਲਮ ਅਸੀਆ (1960) ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਹ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਦੀ ਪਹਿਲੀ ਅਭਿਨੇਤਰੀ ਸੀ ਜਿਸਨੇ ਪੱਛਮੀ ਪਾਕਿਸਤਾਨ ਵਿੱਚ ਨਿਰਮਤ ਫ਼ਿਲਮ ਧੂਪਛਾਇਆ ਵਿੱਚ ਅਦਾਕਾਰੀ ਕੀਤੀ ਸੀ। [2] ਬਾਅਦ ਵਿੱਚ ਉਸਨੇ ਪੰਜ ਫ਼ਿਲਮਾਂ ਦਾ ਨਿਰਮਾਣ ਕੀਤਾ। ਕੰਮ
ਨਿੱਜੀ ਜ਼ਿੰਦਗੀ ਅਤੇ ਮੌਤਦੇਵੀ ਦਾ ਅਮੂਲਿਆ ਲਹਿਰੀ ਨਾਲ ਪਹਿਲਾ ਵਿਆਹ ਬਹੁਤ ਘੱਟ ਸਮੇਂ ਤੱਕ ਰਿਹਾ ਸੀ। [1] ਬਾਅਦ ਵਿਚ ਉਸਨੇ 1962 ਵਿਚ ਫ਼ਿਲਮ ਨਿਰਮਾਤਾ ਜ਼ਾਹਿਰ ਰਾਇਹਨ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਉਸਨੇ ਇਸਲਾਮ ਧਰਮ ਅਪਣਾ ਲਿਆ ਅਤੇ ਨਾਮ ਨੀਲੂਫ਼ਰ ਬੇਗਮ ਰੱਖ ਲਿਆ। ਰਾਇਹਨ ਦੇ ਨਾਲ ਉਸ ਦੇ ਦੋ ਪੁੱਤਰ, ਅਨਲ ਅਤੇ ਬਿਪੂਲ ਸਨ।[8] [9] ਉਸਦਾ ਇੱਕ ਹੋਰ ਪੁੱਤਰ ਅਤੇ ਇੱਕ ਧੀ ਸੀ। [3] 1972 ਵਿਚ ਰਾਇਹਾਨ ਦੇ ਲਾਪਤਾ ਹੋਣ ਤੋਂ ਬਾਅਦ ਸਰਕਾਰ ਨੇ ਮੁਹੰਮਦਪੁਰ ਥਾਨਾ ਵਿਚ ਦੇਵੀ ਨੂੰ 7.5 ਕਥਾ 'ਤੇ ਇਕ ਛੱਡਿਆ ਹੋਇਆ ਘਰ ਅਲਾਟ ਕਰ ਦਿੱਤਾ ਸੀ। ਦੇਵੀ ਦੀ ਮੌਤ ਬੰਗਲਾਦੇਸ਼ ਮੈਡੀਕਲ ਹਸਪਤਾਲ, ਢਾਕਾ ਵਿਚ 6 ਜਨਵਰੀ 2004 ਨੂੰ ਦਿਮਾਗ ਦੀ ਬਿਮਾਰੀ ਕਾਰਨ ਹੋ ਗਈ। ਹਸਪਤਾਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਸ ਦੇ ਦੋਵੇਂ ਗੁਰਦੇ ਅਤੇ ਜਿਗਰ ਖ਼ਰਾਬ ਹੋ ਚੁੱਕੇ ਸਨ। ਜਦੋਂ ਤੋਂ ਉਸ ਦਾ ਇਲਾਜ਼ ਸ਼ੁਰੂ ਹੋਇਆ ਸੀ ਤਾਂ ਉਦੋਂ ਤੋਂ ਹੀ ਉਹ ਕੋਮਾ ਵਿੱਚ ਸੀ।[2] ਸਨਮਾਨ![]()
ਹਵਾਲੇ
ਬਾਹਰੀ ਲਿੰਕ |
Portal di Ensiklopedia Dunia