ਸੁਰੇਸ਼ ਰੈਨਾ
ਸੁਰੇਸ਼ ਰੈਨਾ (ਜਨਮ 27 ਨਵੰਬਰ 1986) ਭਾਰਤੀ ਕ੍ਰਿਕਟ ਟੀਮ ਦੇ ਮੱਧ ਵਰਗ ਦਾ ਸਰਵਪੱਖੀ ਖਿਡਾਰੀ ਹੈ। ਇਹ ਖਿਡਾਰੀ ਖੱਬੂ ਹੈ ਅਤੇ ਗੇਂਦਬਾਜ਼ੀ ਵੀ ਆਫ਼-ਸਪਿੱਨ ਹੀ ਕਰਦਾ ਹੈ। ਘਰੇਲੂ ਕ੍ਰਿਕਟ ਵਿੱਚ ਇਹ ਉੱਤਰ ਪ੍ਰਦੇਸ਼ ਵੱਲੋਂ ਖੇਡਦਾ ਹੈ ਅਤੇ ਇਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਗੁਜਰਾਤ ਲਾਇਨਜ਼ ਦਾ ਕਪਤਾਨ ਹੈ। ਇਸਨੇ ਭਾਰਤੀ ਕ੍ਰਿਕਟ ਟੀਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਵੀ ਕਪਤਾਨੀ ਸੰਭਾਲੀ ਹੈ ਅਤੇ ਇਸ ਤਰ੍ਹਾਂ ਕਪਤਾਨੀ ਸੰਭਾਲਣ ਵਾਲਾ ਇਹ ਦੂਜਾ ਜਵਾਨ ਖਿਡਾਰੀ ਹੈ। ਇਸ ਤੋਂ ਇਲਾਵਾ ਇਸਨੇ ਕ੍ਰਿਕਟ ਦੀਆਂ ਤਿੰਨਾਂ ਬਣਾਵਟਾਂ (ਕਿਸਮਾਂ) ਵਿੱਚ ਸੈਂਕੜੇ ਲਗਾਏ ਹਨ ਅਤੇ ਅਜਿਹਾ ਕੀਰਤੀਮਾਨ ਸਥਾਪਿਤ ਕਰਨ ਵਾਲਾ ਇਹ ਦੂਜਾ ਭਾਰਤੀ ਖਿਡਾਰੀ ਹੈ। ਰੈਨਾ ਨੇ ਆਪਣਾ ਪਹਿਲੀ ਇੱਕ-ਦਿਨਾ ਪਾਰੀ ਜੁਲਾਈ 2005 ਵਿੱਚ ਸ਼੍ਰੀਲੰਕਾ ਵਿਰੁੱਧ ਖੇਡੀ ਸੀ ਤੇ ਉਸ ਸਮੇਂ ਇਸਦੀ ਉਮਰ 19 ਸਾਲ ਸੀ। ਇਸਦਾ ਟੈਸਟ ਕਰੀਅਰ ਪੰਜ ਸਾਲ ਬਾਅਦ ਜੁਲਾਈ 2010 ਵਿੱਚ ਸ਼੍ਰੀਲੰਕਾ ਵਿਰੁੱਧ ਹੀ ਸ਼ੁਰੂ ਹੋਇਆ। ਇਸਨੇ ਆਪਣੇ ਪਹਿਲੇ ਟੈਸਟ ਮੈਚ ਵਿੱਚ ਹੀ ਸੈਂਕੜਾ ਲਗਾ ਦਿੱਤਾ ਸੀ। ਇਹ 2011 ਵਿੱਚ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਮੈਂਬਰ ਵੀ ਸੀ। ਹਵਾਲੇਬਾਹਰੀ ਕੜੀਆਂ
|
Portal di Ensiklopedia Dunia