ਹਬੀਬ ਤਨਵੀਰ
ਹਬੀਬ ਤਨਵੀਰ (1 ਸਤੰਬਰ 1923 – 8 ਜੂਨ 2009) ਭਾਰਤ ਦੇ ਸਭ ਤੋਂ ਮਸ਼ਹੂਰ ਪਟਕਥਾ ਲੇਖਕਾਂ, ਨਾਟਕ ਨਿਰਦੇਸ਼ਕਾਂ, ਕਵੀਆਂ ਅਤੇ ਅਭਿਨੇਤਾਵਾਂ ਵਿੱਚੋਂ ਇੱਕ ਸੀ। ਉਹ ਆਗਰਾ ਬਾਜ਼ਾਰ (1954) ਅਤੇ ਚਰਨਦਾਸ ਚੋਰ (1975), ਵਰਗੇ ਨਾਟਕਾਂ ਦਾ ਲਿਖਾਰੀ ਸੀ। ਉਹ ਉਰਦੂ, ਹਿੰਦੀ ਥੀਏਟਰ ਦਾ ਥੰਮ ਸੀ ਅਤੇ ਨਯਾ ਥੀਏਟਰ ਤੇ, ਛੱਤੀਸਗੜ੍ਹੀ ਕਬਾਇਲੀਆਂ ਦੇ ਨਾਲ ਆਪਣੇ ਕੰਮ ਲਈ ਜਾਣਿਆ ਜਾਂਦਾ ਸੀ। ਨਯਾ ਥੀਏਟਰ ਨਾਮ ਦੀ ਥੀਏਟਰ ਕੰਪਨੀ ਦੀ ਉਸ ਨੇ ਭੋਪਾਲ ਵਿੱਚ 1959 ਨੂੰ ਸਥਾਪਨਾ ਕੀਤੀ ਸੀ। ਉਸ ਨੇ ਨਾਚਾ ਵਰਗੇ ਦੇਸੀ ਕਲਾ ਰੂਪ ਆਪਣਾ ਕੇ, ਨਾ ਸਿਰਫ ਇੱਕ ਨਵੀਂ ਥੀਏਟਰ-ਭਾਸ਼ਾ ਦੀ ਸਿਰਜਣਾ ਕੀਤੀ, ਸਗੋਂ ਚਰਨਦਾਸ ਚੋਰ, ਗਾਂਵ ਕਾ ਨਾਮ ਸਸੁਰਾਲ, ਮੋਰ, ਨਾਮ ਦਾਮਾਦ ਅਤੇ ਕਾਮਦਿਓ ਕਾ ਅਪਨਾ ਬਸੰਤ ਰਿਤੂ ਕਾ ਸਪਨਾ ਵਰਗੇ ਮੀਲਪੱਥਰ ਨਾਟਕਾਂ ਦਾ ਵੀ ਨਿਰਮਾਣ ਕੀਤਾ।[1][2][3] ਜੀਵਨ ਵੇਰਵੇਮੁਢਲਾ ਜੀਵਨਹਬੀਬ ਤਨਵੀਰ ਦਾ ਜਨਮ ਛੱਤੀਸਗੜ ਦੀ ਰਾਜਧਾਨੀ ਰਾਏਪੁਰ ਵਿੱਚ ਹੋਇਆ ਸੀ, ਜਦੋਂ ਕਿ ਮੌਤ 8 ਜੂਨ 2009 ਨੂੰ ਮੱਧਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਹੋਈ। ਉਸ ਨੇ 1959 ਵਿੱਚ ਭੋਪਾਲ ਵਿੱਚ ਨਯਾ ਥੀਏਟਰ ਕੰਪਨੀ ਸਥਾਪਤ ਕੀਤੀ ਸੀ। ਇਪਟਾ ਨਾਲ1946 ਵਿੱਚ ਹਬੀਬ ਤਨਵੀਰ ਮੁੰਬਈ ਪਹੁੰਚ ਗਿਆ, ਜਿਥੇ ਉਸਨੇ ਫਿਲਮਾਂ ਵਿੱਚ ਅਭਿਨੇ ਕੀਤਾ, ਸਵਤੰਤਰਤਾ ਲਈ ਕਵਿਤਾਵਾਂ ਲਿਖੀਆਂ ਅਤੇ ਇਪਟਾ ਦੇ ਬੈਨਰ ਥੱਲੇ ‘ਅਰੇ ਅਬ ਭਾਗੋ ਲੰਦਨ ਜਾਓ’ ਵਰਗੇ ਗਾਣੇ ਗਾਏ। ਉਸ ਸਮੇਂ ਸਾਹਿਰ, ਕੈਫ਼ੀ ਆਜ਼ਮੀ ਅਤੇ ਸ਼ੈਲੇਂਦਰ ਦੀਆਂ ਕਵਿਤਾਵਾਂ ਦੀ ਬਹੁਤ ਚਰਚਾ ਹੁੰਦੀ ਸੀ। ਹਬੀਬ ਤਨਵੀਰ ਇਪਟਾ ਵਿੱਚ 1948 ਤੋਂ ਖੂਬ ਸਰਗਰਮ ਹੋ ਗਿਆ ਸੀ। 1948 ਵਿੱਚ ਹੀ ਇਲਾਹਾਬਾਦ ਵਿੱਚ ਇਪਟਾ ਦੇ ਇੱਕ ਸਮੇਲਨ ਵਿੱਚ ਮੁੰਬਈ ਇਪਟਾ ਦੇ ਜਨਰਲ ਸਕੱਤਰ ਰਾਮਾਰਾਓ, ਬਲਰਾਜ ਸਾਹਿਨੀ, ਦੀਨਾ ਪਾਠਕ, ਮੋਹਨ ਸਹਿਗਲ ਅਤੇ ਹੋਰ ਸਾਥੀਆਂ ਦੇ ਨਾਲ ਹਬੀਬ ਤਨਵੀਰ ਜਾਦੂ ਕੀ ਕੁਰਸੀ ਨਾਮ ਦਾ ਡਰਾਮਾ ਲੈ ਕੇ ਗਏ ਸੀ। ਇਸ ਡਰਾਮੇ ਦਾ ਸ਼ੋਅ ਜਬਲਪੁਰ ਵਿੱਚ ਵੀ ਕੀਤਾ ਗਿਆ ਸੀ। ਮੁੰਬਈ ਪਰਤਣ ਤੇ ਬਲਰਾਜ ਸਾਹਿਨੀ ਅਤੇ ਸਰਦਾਰ ਜਾਫਰੀ ਨੂੰ ਗਿਰਫਤਾਰ ਕਰ ਲਿਆ ਗਿਆ ਸੀ। ਉਸ ਸਮੇਂ ਹਬੀਬ ਤਨਵੀਰ ਅੰਡਰਗਰਾਊਂਡ ਹੋਇਆ ਸੀ। ਕੁੱਝ ਸਮੇਂ ਬਾਅਦ ਉਸਨੂੰ ਇਪਟਾ ਦਾ ਸਕੱਤਰ ਬਣਾਇਆ ਗਿਆ। ਉਹ ਨਵੇਂ ਨਵੇਂ ਮੁੰਡਿਆਂ ਨੂੰ ਅਸੀਂ ਇਕੱਠਾ ਕਰਦੇ ਅਤੇ ਇਪਟਾ ਵਿੱਚ ਡਰਾਮਾ ਕਰਦੇ। ਉਸ ਸਮੇਂ ਉਸਨੇ ਸ਼ਾਂਤੀਦੂਤ ਕਾਮਗਾਰ ਨਾਮ ਦਾ ਡਰਾਮਾ ਲਿਖਿਆ ਅਤੇ ਉਸਦਾ ਨਿਰਦੇਸ਼ਨ ਵੀ ਕੀਤਾ। ਪ੍ਰਮੁੱਖ ਕ੍ਰਿਤੀਆਂ
ਸਨਮਾਨ ਅਤੇ ਪੁਰਸਕਾਰ
ਹਵਾਲੇ
|
Portal di Ensiklopedia Dunia