ਹਰਜੀਤ ਸਿੰਘ ਸੱਜਣ
ਹਰਜੀਤ ਸਿੰਘ ਸੱਜਣ (ਜਨਮ: 6 ਸਤੰਬਰ 1970) ਕਨੇਡਾ ਦਾ ਰੱਖਿਆ ਮੰਤਰੀ ਹੈ। ਇੱਕ ਕੈਨੇਡੀਅਨ ਲਿਬਰਲ ਸਿਆਸਤਦਾਨ, ਕਨੇਡਾ ਦਾ ਮੌਜੂਦਾ ਮੰਤਰੀ ਅਤੇ ਵੈਨਕੂਵਰ ਦੱਖਣੀ ਰਾਈਡਿੰਗ ਦੀ ਨੁਮਾਇੰਦਗੀ ਕਰਦਾ ਸੰਸਦ ਦਾ ਇੱਕ ਮੈਂਬਰ ਹੈ। ਸੱਜਣ ਪਹਿਲੀ ਵਾਰ, 2015 ਫੈਡਰਲ ਚੋਣ ਦੌਰਾਨ ਉਦੋਂ ਦੇ ਕੰਜ਼ਰਵੇਟਿਵ ਸੰਸਦ ਵੇਈ ਯੰਗ ਨੂੰ ਹਰਾ ਕੇ ਚੁਣਿਆ ਗਿਆ ਸੀ, ਅਤੇ ਉਸਨੂੰ 4 ਨਵੰਬਰ 2015 ਨੂੰ ਰੱਖਿਆ ਮੰਤਰੀ ਦੇ ਤੌਰ ਤੇ ਜਸਟਿਨ ਟਰੂਡੋ ਦੀ ਮੰਤਰੀ ਮੰਡਲ ਵਿੱਚ ਸਹੁੰ ਚੁੱਕਾਈ ਗਈ ਸੀ।ਇਸ ਅਹੁਦੇ ’ਤੇ ਪਹੁੰਚਣ ਵਾਲਾ ਪਹਿਲਾ ਭਾਰਤੀ-ਪੰਜਾਬੀ ਹੈ। ਇਸ ਤੋਂ ਪਹਿਲਾਂ ਸੱਜਣ ਵੈਨਕੂਵਰ ਪੁਲਿਸ ਵਿਭਾਗ ਵਿੱਚ ਗੈਂਗਾਂ ਦੀ ਪੜਤਾਲ ਕਰਨ ਲਈ ਇੱਕ ਜਾਸੂਸ ਸੀ ਅਤੇ ਅਫਗਾਨਿਸਤਾਨ ਵਿੱਚ ਸੇਵਾ ਲਈ ਤਮਗੇ ਯਾਫਤਾ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਇੱਕ ਰੈਜ਼ਮੈਂਟਲ ਕਮਾਂਡਰ ਸੀ। ਸੱਜਣ ਇੱਕ ਫੌਜ ਰੈਜ਼ਮੈਂਟ ਨੂੰ ਕਮਾਂਡ ਕਰਨ ਵਾਲਾ ਪਹਿਲਾ ਸਿੱਖ-ਕੈਨੇਡੀਅਨ ਹੈ। ਮੁੱਢਲੀ ਜ਼ਿੰਦਗੀਹਰਜੀਤ ਸਿੰਘ ਸੱਜਣ ਦਾ ਜਨਮ ਪੰਜਾਬ, ਭਾਰਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੰਬੇਲੀ ਵਿੱਚ ਸਿੱਖ ਮਾਪਿਆਂ ਦੇ ਘਰ ਹੋਇਆ ਸੀ। ਉਹ ਪੰਜ ਸਾਲ ਦੀ ਉਮਰ ਦਾ ਸੀ, ਜਦ ਕਿ ਉਸ ਦਾ ਪਰਿਵਾਰ ਕੈਨੇਡਾ ਵਿੱਚ ਆ ਗਿਆ। ਉਹ ਵੈਨਕੂਵਰ ਵਿੱਚ ਵੱਡਾ ਹੋਇਆ। ਉਸ ਨੇ ਕੁਲਜੀਤ ਕੌਰ, ਇੱਕ ਫੈਮਿਲੀ ਡਾਕਟਰ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਕੋਲ ਇੱਕ ਪੁੱਤਰ ਅਤੇ ਇੱਕ ਧੀ ਹੈ।[2] ਉਸ ਦੇ ਪਿਤਾ ਕੁੰਦਨ ਸਿੰਘ ਸੱਜਣ ਪੰਜਾਬ ਵਿੱਚ ਪੁਲੀਸ ਅਧਿਕਾਰੀ ਸਨ ਤੇ ਹੁਣ ਸਰੀ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਹਨ। ਹਰਜੀਤ ਸਿੰਘ ਸੱਜਣ ਵੀ ਅੰਮ੍ਰਿਤਧਾਰੀ ਸਿੱਖ ਹੈ।[3] ਸੱਜਣ ਨੇ 11 ਸਾਲ ਦੇ ਲਈ ਵੈਨਕੂਵਰ ਪੁਲਿਸ ਵਿਭਾਗ ਦੇ ਇੱਕ ਅਧਿਕਾਰੀ ਦੇ ਤੌਰ ਤੇ ਸੇਵਾ ਕੀਤੀ।[4] ਉਸ ਨੇ ਵਿਭਾਗ ਦੇ ਗਰੋਹ ਅਪਰਾਧ ਯੂਨਿਟ ਦੇ ਨਾਲ ਇੱਕ ਜਾਸੂਸ ਤੌਰ ਉੱਤੇ ਆਪਣੇ ਕੈਰੀਅਰ ਦੀ ਸਮਾਪਤੀ ਕੀਤੀ।[4] ਮਿਲਟਰੀ ਕੈਰੀਅਰਸੱਜਣ 1989 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਅਤੇ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਉਪ-ਕਰਨਲ ਦੇ ਤੌਰ ਤੇ ਸੇਵਾ ਕੀਤੀ। ਫ਼ੌਜ ਦੀ ਸੇਵਾ ਦੌਰਾਨ ਉਹ ਕੰਧਾਰ ਵਿੱਚ ਰਾਇਲ ਕੈਨੇਡੀਅਨ ਰਜਮੈਂਟ ਦੀ 1 ਬਟਾਲੀਅਨ ਸ਼ਾਮਲ ਹੋ ਗਿਆ। ਉਸ ਨੇ ਆਪਣੇ ਕੈਰੀਅਰ ਦੇ ਕੋਰਸ ਦੌਰਾਨ ਚਾਰ ਵਾਰ ਵਿਦੇਸ਼ਾਂ ਵਿੱਚ ਤਾਇਨਾਤ ਕੀਤਾ ਗਿਆ ਸੀ: ਇੱਕ ਵਾਰ ਬੋਸਨੀਆ ਅਤੇ ਹਰਜ਼ੇਗੋਵੀਨਾ, ਅਤੇ ਤਿੰਨ ਵਾਰ ਅਫਗਾਨਿਸਤਾਨ ਵਿੱਚ।[4] ਰੱਖਿਆ ਮੰਤਰੀਸਨਮਾਨ ਅਤੇ ਪ੍ਰਾਪਤੀਆਂਹਰਜੀਤ ਸਿੰਘ ਸੱਜਣ ਆਪਣੀ ਬਹਾਦਰੀ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਕਾਰਨ 2013 ਵਿੱਚ ਮੈਰੀਟੋਰੀਅਸ ਸਰਵਿਸ ਮੈਡਲ, ਕੈਨੇਡੀਅਨ ਪੀਸ ਕੀਪਿੰਗ ਮੈਡਲ, ਆਰਡਰ ਆਫ ਮਿਲਟਰੀ ਮੈਰਿਟ ਐਵਾਰਡ ਸਮੇਤ ਅਨੇਕਾਂ ਮੈਡਲ ਅਤੇ ਮਾਣ ਸਨਮਾਨ ਪ੍ਰਾਪਤ ਚੁੱਕਾ ਹੈ। ਉਹ ਤਾਲਿਬਾਨ ਖ਼ਿਲਾਫ਼ ਗੁਪਤ ਸੂਚਨਾ ਇਕੱਠੀ ਕਰਨ ਦਾ ਬਹੁਤ ਮਾਹਰ ਸੀ। ਉਸ ਨੂੰ ਨਾਟੋ ਦੇ ਇੰਚਾਰਜ ਬ੍ਰਿਗੇਡੀਅਰ ਜਨਰਲ ਡੇਵਿਡ ਫਰੇਜ਼ਰ ਵੱਲੋਂ ਬੈਸਟ ਇਟੈਲੀਜੈਂਸ ਅਫ਼ਸਰ ਦਾ ਐਵਾਰਡ ਵੀ ਦਿੱਤਾ ਜਾ ਚੁੱਕਾ ਹੈ। ਉਹ ਬ੍ਰਿਟਿਸ਼ ਕੋਲੰਬੀਆ ਦੇ ਲੈਫਟੀਨੈਂਟ ਗਵਰਨਰ ਦਾ ਏਡੀਸੀ ਵੀ ਰਹਿ ਚੁੱਕਾ ਹੈ।[3] References
External links |
Portal di Ensiklopedia Dunia