ਬੋਸਨੀਆ ਅਤੇ ਹਰਜ਼ੇਗੋਵੀਨਾ

ਬਾਸਨਿਆ ਅਤੇ ਹਰਜੇਗੋਵਿਨਾ ਦਾ ਝੰਡਾ
ਬਾਸਨਿਆ ਅਤੇ ਹਰਜੇਗੋਵਿਨਾ ਦਾ ਨਿਸ਼ਾਨ

ਬੋਸਨੀਆ ਅਤੇ ਹਰਜ਼ੇਗੋਵੀਨਾ (ਲਾਤੀਨੀ: Bosna i Hercegovina ; ਸਰਬੀਆਈ ਸਿਰੀਲਿਕ: Босна и Херцеговина) ਦੱਖਣ-ਪੂਰਬੀ ਯੁਰਪ ਵਿੱਚ ਬਾਲਕਨ ਪਰਾਇਦੀਪ ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦੇ ਉੱਤਰ, ਪੱਛਮ ਅਤੇ ਦੱਖਣ ਵੱਲ ਕਰੋਏਸ਼ੀਆ, ਪੂਰਬ ਵੱਲ ਸਰਬੀਆ ਅਤੇ ਦੱਖਣ ਵੱਲ ਮੋਂਟੇਨੇਗਰੋ ਸਥਿਤ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਲਗਭਗ ਘਿਰਿਆ ਹੋਇਆ ਦੇਸ਼ ਹੈ, ਸਿਰਫ਼ ਏਡਰਿਆਟਿਕ ਸਾਗਰ ਨਾਲ਼ ਲੱਗਦੀ 26 ਕਿਲੋਮੀਟਰ ਲੰਮੀ ਤਟਰੇਖਾ ਨੂੰ ਛੱਡਕੇ, ਜਿਸ ਦੇ ਮੱਧ ਵਿੱਚ ਨਿਊਮ ਸ਼ਹਿਰ ਸਥਿਤ ਹੈ। ਦੇਸ਼ ਦੇ ਅੰਦਰੂਨੀ ਹਿੱਸਿਆਂ ਵਿੱਚ ਮੱਧ-ਦੱਖਣੀ ਹਿੱਸਾ ਪਹਾੜੀ, ਉੱਤਰ-ਪੱਛਮੀ ਹਿੱਸਾ ਪਹਾੜੀ, ਉੱਤਰ-ਪੂਰਬੀ ਹਿੱਸਾ ਮੈਦਾਨੀ ਹੈ। ਮੁਲਕ ਦੇ ਵੱਡੇ ਹਿੱਸੇ ਬੋਸਨੀਆ ਵਿੱਚ ਮੱਧ-ਮਹਾਂਦੀਪੀ ਜਲਵਾਯੂ ਹੈ ਜਿੱਥੇ ਗਰਮ ਗਰਮੀ ਅਤੇ ਸਰਦੀ, ਬਰਫ਼ੀਲੀ ਸਰਦੀਆਂ ਹੁੰਦੀਆਂ ਹਨ। ਦੇਸ਼ ਦੇ ਦੱਖਣੀ ਸਿਰੇ ਉੱਤੇ ਸਥਿਤ ਛੋਟਾ ਹਰਜ਼ੇਗੋਵੀਨਾ ਭੂ-ਮੱਧ ਸਾਗਰੀ ਜਲਵਾਯੂ ਵਾਲਾ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਕੁਦਰਤੀ ਸੰਸਾਧਨਾਂ ਦੇ ਬਹੁਤ ਜ਼ਿਆਦਾ ਪ੍ਰਚੁਰ ਮਾਤਰਾ ਵਿੱਚ ਹਨ। ਇਹਦੀ ਰਾਜਧਾਨੀ ਸਾਰਾਯੇਵੋ ਹੈ।

ਤਸਵੀਰਾਂ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya