ਹਰਿਆਣਵੀ ਬੋਲੀ
ਹਰਿਆਣਵੀ ਭਾਰਤ ਦੇ ਹਰਿਆਣੇ ਪ੍ਰਾਂਤ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਜਿਸਨੂੰ ਰਸਮੀ ਤੌਰ ਤੇ ਹਿੰਦੁਸਤਾਨੀ ਦੀ ਉਪਬੋਲੀ ਮੰਨਿਆ ਜਾਂਦਾ ਹੈ। ਇਹ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ। ਉਂਜ ਤਾਂ ਹਰਿਆਣਵੀ ਵਿੱਚ ਕਈ ਲਹਿਜੇ ਹਨ ਨਾਲ ਹੀ ਵੱਖ ਵੱਖ ਖੇਤਰਾਂ ਵਿੱਚ ਬੋਲੀਆਂ ਦੀ ਭਿੰਨਤਾ ਹੈ। ਲੇਕਿਨ ਮੋਟੇ ਤੌਰ ਤੇ ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਉੱਤਰ ਹਰਿਆਣਾ ਵਿੱਚ ਬੋਲੀ ਜਾਣ ਵਾਲੀ ਅਤੇ ਦੂਜੀ ਦੱਖਣ ਹਰਿਆਣਾ ਵਿੱਚ ਬੋਲੀ ਜਾਣ ਵਾਲੀ। ਇਹ ਹਿੰਦੀ ਨਾਲ ਮਿਲਦੀ ਜੁਲਦੀ ਇਲਾਕਾਈ ਭਾਸ਼ਾ ਹੈ। ਹਰਿਆਣਵੀ ਭਾਸ਼ਾ ਰਾਜਸਥਾਨੀ ਅਤੇ ਬਾਗੜੀ ਭਾਸ਼ਾ ਨਾਲੋਂ ਵੱਖਰੀ ਹੈ। ਇਹ ਹਰਿਆਣਾ ਦੇ ਰੋਹਤਕ, ਭਿਵਾਨੀ ਆਦਿ ਜਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਉੱਤਰ ਹਰਿਆਣਾ ਵਿੱਚ ਬੋਲੀ ਜਾਣ ਵਾਲੀ ਹਰਿਆਣਵੀ ਜਰਾ ਸਰਲ ਹੁੰਦੀ ਹੈ ਅਤੇ ਹਿੰਦੀ ਭਾਸ਼ੀ ਵਿਅਕਤੀ ਇਸਨੂੰ ਥੋੜ੍ਹਾ ਬਹੁਤ ਸਮਝ ਸਕਦੇ ਹਨ। ਇਸਤੇ ਪੰਜਾਬੀ ਦਾ ਅਸਰ ਵਧੇਰੇ ਗੂੜਾ ਹੈ। ਦੱਖਣ ਹਰਿਆਣਾ ਵਿੱਚ ਬੋਲੀ ਜਾਣ ਵਾਲੀ ਬੋਲੀ ਨੂੰ ਠੇਠ ਹਰਿਆਣਵੀ ਕਿਹਾ ਜਾਂਦਾ ਹੈ। ਇਹ ਕਈ ਵਾਰ ਉੱਤਰੀ ਹਰਿਆਣਵੀਆਂ ਨੂੰ ਵੀ ਸਮਝ ਵਿੱਚ ਨਹੀਂ ਆਉਂਦੀ। ਹਵਾਲੇ
|
Portal di Ensiklopedia Dunia