ਗਰੁੱਪ 5 ਤੱਤ
ਗਰੁੱਪ 5 ਤੱਤ ਮਿਆਦੀ ਪਹਾੜਾ ਵਿੱਚ ਵੈਨੇਡੀਅਮ, ਨਿਓਬੀਅਮ, ਟੈਟਲਮ ਅਤੇ ਡੂਬਨੀਅਮ ਤੱਤਾਂ ਦਾ ਸਮੂਹ ਹੈ। ਇਹ ਗਰੁੱਪ ਮਿਆਦੀ ਪਹਾੜਾ ਵਿੱਚ d-ਬਲਾਕ ਦੇ ਵਿੱਚ ਆਉਂਦਾ ਹੈ। ਪਹਿਲੇ ਤਿੰਨ ਤੱਤ ਇਸ ਗਰੁੱਪ ਦੇ ਪ੍ਰਕਿਰਤੀ ਵਿੱਚ ਮਿਲਦੇ ਹਨ, ਇਹਨਾਂ ਦੇ ਗੁਣ ਮਿਲਦੇ ਜੁਲਦੇ ਹਨ ਅਤੇ ਸਧਾਰਨ ਹਾਲਤਾਂ ਵਿੱਚ ਇਹ ਧਾਤਾਂ ਹਨ। ਚੌਥਾ ਡੂਬਨੀਅਮ ਨੂੰ ਪ੍ਰਯੋਗਸ਼ਾਲਾ ਵਿੱਚ ਤਿਆਰ ਕਿਤਾ ਜਾਂਦਾ ਹੈ ਇਸ ਦੇ ਰੇਡੀਓ ਐਕਟਿਵ ਤੱਤ ਡੂਬਨੀਅਮ-268 ਜੋ ਸਾਰਿਆ ਵਿੱਚ ਸਥਿਰ ਹੈ ਦੀ ਅਰਧ ਆਯੂ ਉਮਰ 29 ਘੰਟੇ ਹੈ ਅਤੇ ਬਾਕੀ ਦੇ ਜ਼ਿਆਦਾ ਰੇਡੀਓ ਐਕਟਿਵ ਹਨ। ਅੱਜ ਦੀ ਤਰੀਕ ਤੱਕ ਇਸ ਗਰੁੱਪ ਦੇ ਤੱਤ ਅਣਪੈਂਟਪੈਂਟਟੀਅਮ (Upp) ਜਾਂ ਅਣਪੈਂਟਸੈਪਟੀਅਮ (Ups)। ਗੁਣਇਸ ਗਰੁੱਪ ਦੇ ਸਾਰੇ ਤੱਤਾਂ ਦੀ ਇਲੈਕਟ੍ਰਾਨ ਤਰਤੀਬ ਅਨੁਸਾਰ ਹਰੇਕ ਤੱਤ ਦੇ ਸਭ ਤੋਂ ਬਾਹਰੀ ਸੈੱਲ ਦੋ ਦੋ ਇਲੈਕਟ੍ਰਾਨ ਹਨ ਪਰ ਨਿਓਬੀਅਮ ਇਸ ਤਰ੍ਹਾਂ ਨਹੀਂ ਹੈ।
ਇਸ ਗਰੁੱਪ ਦੀਆਂ ਧਾਤਾਂ ਵੱਖ ਵੱਖਆਕਸਾਈਡ ਬਣਾਉਂਦੀਆਂ ਹਨ। ਜਿਵੇ: ਵੈਨੇਡੀਅਮ ਦੇ ਆਕਸਾਈਡ ਹਨ: ਵੈਨੇਡੀਅਮ(II) ਆਕਸਾਈਡ, ਵੈਨੇਡੀਅਮ(III) ਆਕਸਾਈਡ, ਵੈਨੇਡੀਅਮ(IV) ਆਕਸਾਈਡ ਅਤੇ ਵੈਨੇਡੀਅਮ(V) ਆਕਸਾਈਡ, ਨਿਓਬੀਅਮ ਦੇ ਆਕਸਾਈਡ ਹਨ: ਨਿਓਬੀਅਮ(II) ਆਕਸਾਈਡ, ਨਿਓਬੀਅਮ(IV) ਆਕਸਾਈਡ ਅਤੇ ਨਿਓਬੀਅਮ(V) ਆਕਸਾਈਡ, ਪਰੰਤੂ ਟੈਂਟਲਮ(V) ਆਕਸਾਈਡ ਹੀ ਹੈ।[1] ਹਵਾਲੇ
|
Portal di Ensiklopedia Dunia