ਚੌਕਲੇਟ
ਚੌਕਲੇਟ (ਉੱਚਾਰਨ: /ˈtʃɒk[invalid input: '(ə)']lət/ ( ਸ਼ਬਦ ਨਿਰੁਕਤੀਪੰਜਾਬੀ ਸ਼ਬਦ "ਚੌਕਲੇਟ"(chocolate) ਅੰਗਰੇਜ਼ੀ ਸ਼ਬਦ ਦਾ ਤਤਸਮ ਰੂਪ ਹੈ। ਅੰਗਰੇਜ਼ੀ ਵਿੱਚ ਇਹ ਸ਼ਬਦ ਸਪੇਨੀ ਵਿੱਚੋਂ ਆਇਆ ਹੈ।[3] ਜ਼ਿਆਦਾਤਰ ਸਰੋਤਾਂ ਦਾ ਕਹਿਣਾ ਹੈ ਕਿ ਸਪੇਨੀ ਵਿੱਚ ਇਹ ਸ਼ਬਦ ਨਾਵਾਚ ਭਾਸ਼ਾ ਦੇ ਸ਼ਬਦ "ਸ਼ੋਕੋਲਾਚ"(chocolātl) ਤੋਂ ਆਇਆ ਹੈ ਜਿਸਦਾ ਅਰਥ ਹੈ "ਕੌੜਾ ਪਾਣੀ"। ਇਸ ਦੇ ਉਲਟ ਵਿਲੀਅਮ ਬਰਾਈਟ ਦਾ ਕਹਿਣਾ ਹੈ ਕਿ ਸ਼ੋਕੋਲਾਚ ਸ਼ਬਦ ਮੈਕਸੀਕਨ ਬਸਤੀਵਾਦੀ ਸਰੋਤਾਂ ਵਿੱਚ ਨਹੀਂ ਮਿਲਦਾ।[4] ਫ਼ਰਾਂਸਿਸਕੋ ਸਾਂਤਾਮਾਰੀਆ ਦਾ ਕਹਿਣਾ ਹੈ ਕਿ ਇਹ ਸ਼ਬਦ ਯੂਕਾਤੇਕ ਮਾਇਆ ਭਾਸ਼ਾ ਦੇ ਸ਼ਬਦ ਸ਼ੋਕੋਲ (chokol) ਭਾਵ "ਗਰਮ" ਅਤੇ ਨਾਵਾਚ ਦੇ ਸ਼ਬਦ ਆਚ ਭਾਵ "ਪਾਣੀ" ਤੋਂ ਬਣਿਆ ਹੈ।[5] ਸੋਫੀ ਡੀ. ਕੋ ਅਤੇ ਮਾਈਕਲ ਡੀ. ਕੋ ਇਸ ਸ਼ਬਦ ਨਿਰੁਕਤੀ ਨਾਲ ਸਹਿਮਤ ਹਨ। ਕਹਾਣੀਦੁਨੀਆ ਵਿੱਚ ਸਭ ਤੋਂ ਪਹਿਲਾਂ ਚਾਕਲੇਟ ਦਾ ਨਿਰਮਾਣ 11ਵੀਂ ਸਦੀ ਵਿੱਚ ਮਿਸਰ ਦੇ ਇੱਕ ਦੋਧੀ ਨੇ ਕੀਤਾ। ਉਸ ਨੇ ਦੁੱਧ ਨੂੰ ਜ਼ਿਆਦਾ ਗਰਮ ਕਰਕੇ ਉਸ ਵਿੱਚ ਸ਼ਹਿਦ ਅਤੇ ਇਲਾਇਚੀ ਮਿਲ ਕੇ ਪੰਜ-ਸੱਤ ਦਿਨ ਛਾਂ ਵਿੱਚ ਰੱਖ ਦਿੱਤਾ। ਜਦ ਇਹ ਮਿਸ਼ਰਣ ਸੁੱਕ ਗਿਆ ਤਾਂ ਉਸ ਨੇ ਇਸ ਦਾ ਇੱਕ ਟੁਕੜਾ ਖਾ ਕੇ ਦੇਖਿਆ ਤਾਂ ਉਸ ਨੂੰ ਬੇਹੱਦ ਸੁਆਦ ਲੱਗਾ। ਉਸ ਤੋਂ ਪਿੱਛੋਂ ਉਹ ਦੁੱਧ ਦੇ ਚਾਕਲੇਟ ਬਣਾ ਕੇ ਵੇਚਣ ਲੱਗਾ। 13ਵੀਂ ਸਦੀ ਵਿੱਚ ਰੋਮ ਵਿੱਚ ਖਰਬੂਜ਼ੇ ਨਾਰੰਗੀ ਅਤੇ ਅੰਬ ਦੇ ਚਾਕਲੇਟ ਬਣਨ ਲੱਗ ਪਏ ਸਨ। ਹੌਲੀ-ਹੌਲੀ ਰੋਮ ਵਿੱਚ ਚਾਕਲੇਟ ਬਣਾਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਗਈ। ਕਈ ਲੋਕਾਂ ਨੇ ਅਖਰੋਟਾਂ ਨੂੰ ਖੰਡ ਦੀ ਚਾਸ਼ਣੀ ਦੇ ਨਾਲ ਮਿਲ ਕੇ ਚਾਕਲੇਟ ਬਣਾਈ, ਜੋ ਬੇਹੱਦ ਸੁਆਦ ਸੀ। 15ਵੀਂ ਸਦੀ ਵਿੱਚ ਰੂਸ ਵਿੱਚ ਚਾਕਲੇਟ ਬਣਾਉਣ ਦਾ ਇੱਕ ਵੱਡਾ ਕਾਰਖਾਨਾ ਲੱਗਾ। 16ਵੀਂ ਸਦੀ ਅਤੇ 17ਵੀਂ ਸਦੀ ਦੇ ਵਿਚਕਾਰ ਭਾਰਤ ਵਿੱਚ ਚਾਕਲੇਟ ਬਣਨੇ ਸ਼ੁਰੂ ਹੋਏ। ਭਾਰਤ ਵਿੱਚ ਚਾਕਲੇਟ ਵਿੱਚ ਗੰਨੇ ਦਾ ਰਸ ਵਰਤਿਆ ਜਾਣ ਲੱਗਾ ਸੀ। ਫਿਰ ਚੁਕੰਦਰ, ਨਾਰੰਗੀ, ਅਨਾਨਾਸ, ਮੱਕੀ ਦਾ ਆਟਾ ਵੀ ਚਾਕਲੇਟ ਵਿੱਚ ਵਰਤਿਆ ਜਾਣ ਲੱਗਾ। 18ਵੀਂ ਸਦੀ ਦੇ ਸ਼ੁਰੂ ਵਿੱਚ ਇਨ੍ਹਾਂ ਚਾਕਲੇਟਾਂ ਦੇ ਰੰਗ ਅਤੇ ਸੁਆਦ ਵਿੱਚ ਕਾਫੀ ਤਬਦੀਲੀ ਆ ਗਈ ਸੀ। ਲਾਭਚੌਕਲੇਟ ਕੈਸਰ ਦੀ ਰੋਕਥਾਮ ਲਈ ਠੀਕ ਹੈ ਜੇਕਰ ਥੋੜੀ ਮਾਤਰਾ ਵਿੱਚ ਖਾਧੀ ਜਾਵੇ |ਕਾਲੀ ਚੌਕਲੇਟ ਵਾਲਾਂ ਲਈ ਵੀ ਠੀਕ ਮੰਨੀ ਗਈ ਹੈ | ਕਾਲੀ ਚੌਕਲੇਟ ਮਨ ਦੇ ਤਨਾਓ ਨੂੰ ਘਟ ਕਰਦੀ ਹੈ ਹਵਾਲੇ
|
Portal di Ensiklopedia Dunia