ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਸ਼੍ਰੀਲੰਕਾ ਦੌਰਾ 2019
|
|
|
ਸ਼੍ਰੀਲੰਕਾ
|
ਨਿਊਜ਼ੀਲੈਂਡ
|
ਤਰੀਕਾਂ
|
8 ਅਗਸਤ – 6 ਸਤੰਬਰ 2019
|
ਕਪਤਾਨ
|
ਦਿਮੁਥ ਕਰੁਣਾਰਤਨੇ
|
ਕੇਨ ਵਿਲੀਅਮਸਨ
|
ਟੈਸਟ ਲੜੀ
|
ਟੀ20ਆਈ ਲੜੀ
|
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ 2019 ਵਿੱਚ ਸ਼੍ਰੀਲੰਕਾ ਵਿੱਚ ਦੋ ਟੈਸਟ ਅਤੇ ਤਿੰਨ ਟੀ -20 ਅੰਤਰਰਾਸ਼ਟਰੀ (ਟੀ 20 ਆਈ) ਮੈਚ ਖੇਡਣ ਲਈ ਅਗਸਤ ਅਤੇ ਸਤੰਬਰ 2019 ਵਿੱਚ ਸ੍ਰੀਲੰਕਾ ਦਾ ਦੌਰਾ ਕਰ ਰਹੀ ਹੈ। ਟੈਸਟ ਲੜੀ ਪਹਿਲੀ 2019–21 ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ।[1][2] ਦੌਰੇ ਲਈ ਤਰੀਕਾਂ ਦੀ ਪੁਸ਼ਟੀ ਜੁਲਾਈ 2019 ਵਿੱਚ ਕੀਤੀ ਗਈ ਸੀ।[3] ਪਹਿਲਾਂ ਪਹਿਲੇ ਦੋ ਟੀ-20ਆਈ ਮੈਚ ਕੋਲੰਬੋ ਵਿਖੇ ਆਰ. ਪ੍ਰੇਮਦਾਸਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਕਰਵਾਏ ਜਾਣੇ ਤੈਅ ਕੀਤੇ ਗਏ ਸਨ ਪਰ ਮਗਰੋਂ ਉਨ੍ਹਾਂ ਨੂੰ ਕੈਂਡੀ ਵਿਖੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਕਰ ਦਿੱਤਾ ਗਿਆ।[4]
ਸ਼੍ਰੀਲੰਕਾ ਕ੍ਰਿਕਟ ਨੇ ਟੈਸਟ ਲੜੀ ਲਈ ਆਪਣੀ 22 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ,[5] ਅਤੇ ਮਗਰੋਂ ਇਸਨੂੰ 15 ਮੈਂਬਰੀ ਟੀਮ ਵਿੱਚ ਬਦਲ ਦਿੱਤਾ ਗਿਆ ਸੀ।[6]
ਟੀਮਾਂ
ਲੜੀ ਦੇ ਮੈਚ
ਟੈਸਟ ਲੜੀ
ਪਹਿਲਾ ਟੈਸਟ
- ਨਿਊਜ਼ੀਲੈਂਡ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ
- ਪਹਿਲੇ ਦਿਨ ਮੀਂਹ ਕਾਰਨ 22 ਓਵਰਾਂ ਦਾ ਨੁਕਸਾਨ ਹੋਇਆ।
- ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਸ਼੍ਰੀਲੰਕਾ 60, ਨਿਊਜ਼ੀਲੈਂਡ 0.
ਦੂਜਾ ਟੈਸਟ
ਟੀ20ਆਈ ਲੜੀ
ਪਹਿਲਾ ਟੀ20ਆਈ
- ਸ਼੍ਰੀਲੰਕਾ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਵਾਨਿੰਦੂ ਹਸਰੰਗਾ (ਸ਼੍ਰੀਲੰਕਾ) ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
- ਲਸਿਥ ਮਲਿੰਗਾ (ਸ਼੍ਰੀਲੰਕਾ) ਆਪਣੇ ਟੀ20ਆਈ ਕੈਰੀਅਰ ਦੀ 99ਵੀਂ ਵਿਕਟ ਲੈ ਕੇ ਟੀ20ਆਈ ਮੈਚਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਿਆ।[9]
ਦੂਜਾ ਟੀ20ਆਈ
- ਸ਼੍ਰੀਲੰਕਾ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਤੀਜਾ ਟੀ20ਆਈ
- ਸ਼੍ਰੀਲੰਕਾ ਨੇ ਟਾੱਸ ਜਿੱਤੀ ਅਤੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਲਾਹਿਰੂ ਮਧੂਸ਼ੰਕਾ (ਸ਼੍ਰੀਲੰਕਾ) ਨੇ ਆਪਣਾ ਪਹਿਲਾ ਟੀ20 ਅੰਤਰਰਾਸ਼ਟਰੀ ਮੈਚ ਖੇਡਿਆ।
- ਲਸਿਥ ਮਲਿੰਗਾ (ਸ਼੍ਰੀਲੰਕਾ) ਨੇ ਟੀ20ਆਈ ਮੈਚਾਂ ਵਿੱਚ ਆਪਣੀਆਂ 100 ਵਿਕਟਾਂ ਪੂਰੀਆਂ ਕੀਤੀਆਂ, ਅਤੇ ਹੈਟ੍ਰਿਕ ਸਮੇਤ ਲਗਾਤਾਰ 4 ਗੇਂਦਾਂ ਵਿੱਚ 4 ਵਿਕਟਾਂ ਝਟਕਾਈਆਂ।[10]
ਹਵਾਲੇ
ਬਾਹਰੀ ਲਿੰਕ