ਦੱਖਣੀ ਅਫ਼ਰੀਕਾ ਕ੍ਰਿਕਟ ਟੀਮ ਦਾ ਭਾਰਤ ਦੌਰਾ 2019–20
|
|
|
ਭਾਰਤ
|
ਦੱਖਣੀ ਅਫ਼ਰੀਕਾ
|
ਤਰੀਕਾਂ
|
15 ਸਤੰਬਰ 2019 – 18 ਮਾਰਚ 2020
|
ਕਪਤਾਨ
|
ਵਿਰਾਟ ਕੋਹਲੀ
|
ਫ਼ਾਫ਼ ਡੂ ਪਲੈਸੀ (ਟੈਸਟ) ਕੁਇੰਟਨ ਡੀ ਕੌਕ (ਟੀ20ਆਈ)
|
ਟੈਸਟ ਲੜੀ
|
ਓਡੀਆਈ ਲੜੀ
|
ਟੀ20ਆਈ ਲੜੀ
|
ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਸਤੰਬਰ ਅਤੇ ਅਕਤੂਬਰ 2019 ਵਿੱਚ ਤਿੰਨ ਟੈਸਟ ਅਤੇ ਤਿੰਨ ਟੀ20ਆਈ ਮੈਚ ਖੇਡਣ ਲਈ ਭਾਰਤ ਦਾ ਦੌਰਾ ਕਰ ਰਹੀ ਹੈ। ਇਹ ਟੈਸਟ ਲੜੀ ਪਹਿਲੀ 2019-21 ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਸ਼ਾਮਿਲ ਹੋਵੇਗੀ।[1][2] ਇਸ ਦੌਰੇ ਤੋਂ ਮਗਰੋਂ ਦੱਖਣੀ ਅਫ਼ਰੀਕਾ ਮਾਰਚ ਵਿੱਚ ਦੋਬਾਰਾ ਭਾਰਤ ਦਾ ਦੌਰਾ ਕਰੇਗੀ ਜਿਸ ਵਿੱਚ ਉਹ ਤਿੰਨ ਇੱਕ ਦਿਨਾ ਅੰਤਰਰਾਸ਼ਰੀ ਮੈਚ ਖੇਡੇਗੀ।[3]
ਅਗਸਤ 2019 ਵਿੱਚ ਕ੍ਰਿਕਟ ਦੱਖਣੀ ਅਫ਼ਰੀਕਾ ਨੇ ਇਹ ਐਲਾਨ ਕੀਤਾ ਸੀ ਕਿ ਇਸ ਦੌਰੇ ਤੇ ਟੈਸਟ ਮੈਚਾਂ ਵਿੱਚ ਫ਼ਾਫ਼ ਡੂ ਪਲੈਸੀ ਕਪਤਾਨ ਹੋਵੇਗਾ,[4] ਅਤੇ ਟੀ20ਆਈ ਮੈਚਾਂ ਵਿੱਚ ਕੁਇੰਟਨ ਡੀ ਕੌਕ ਟੀਮ ਦੀ ਕਪਤਾਨੀ ਕਰੇਗਾ।[5]
ਇਸੇ ਮਹੀਨੇ ਝਾਰਖੰਡ ਕ੍ਰਿਕਟ ਐਸੋਸੀਏਸ਼ਨ ਦੀ ਬੇਨਤੀ ਕੀਤੀ ਸੀ ਕਿ ਰਾਂਚੀ ਵਿੱਚ ਅਕਤੂਬਰ ਦੇ ਦੂਜੇ ਮਹੀਨੇ ਦੁਰਗਾ ਪੂਜਾ ਦਾ ਤਿਓਹਾਰ ਮਨਾਇਆ ਜਾਣਾ ਹੈ, ਜਿਸ ਕਰਕੇ ਉਨ੍ਹਾਂ ਨੇ ਦੂਜੇ ਅਤੇ ਤੀਜੇ ਟੈਸਟ ਦੀਆਂ ਥਾਵਾਂ ਆਪਸ ਵਿੱਚ ਬਦਲਣ ਲਈ ਕਿਹਾ ਸੀ, ਅਤੇ ਉਨ੍ਹਾਂ ਦੀ ਇਹ ਬੇਨਤੀ ਪ੍ਰਬੰਧਕਾਂ ਨੇ ਮੰਨ ਕੇ ਦੂਜੇ ਅਤੇ ਤੀਜੇ ਟੈਸਟ ਮੈਚ ਦੇ ਸ਼ਹਿਰਾਂ ਨੂੰ ਆਪਸ ਵਿੱਚ ਬਦਲ ਦਿੱਤਾ ਸੀ।[6] ਪੂਨੇ, ਜਿੱਥੇ ਪਹਿਲਾਂ ਤੀਜਾ ਟੈਸਟ ਖੇਡਿਆ ਜਾਣਾ ਸੀ, ਹੁਣ ਉੱਥੇ ਦੂਜਾ ਟੈਸਟ ਮੈਚ ਖੇਡਿਆ ਜਾਵੇਗਾ ਅਤੇ ਉਸਦੀ ਥਾਂ ਤੇ ਰਾਂਚੀ ਵਿੱਚ ਤੀਜਾ ਟੈਸਟ ਖੇਡਿਆ ਜਾਵੇਗਾ।[7]
ਟੀਮਾਂ
ਇਸ ਦੌਰੇ ਤੋਂ ਪਹਿਲਾਂ ਰੂਡੀ ਸੈਕੰਡ ਨੂੰ ਸੱਟ ਲੱਗਣ ਦੇ ਕਾਰਨ ਟੈਸਟ ਮੈਚਾਂ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ,[11] ਅਤੇ ਉਸਦੀ ਥਾਂ ਤੇ ਹੈਨਰਿਸ਼ ਕਲਾਸੇਂ ਨੂੰ ਟੀਮ ਵਿੱਚ ਜਗ੍ਹਾ ਦਿੱਤੀ ਗਈ।[12] ਜੇ.ਜੇ. ਸਮਟਸ ਨੂੰ ਵੀ ਫਿਟਨੈਸ ਕਾਰਨਾਂ ਕਰਕੇ ਟੀ20ਆਈ ਦਲ ਵਿੱਚ ਬਾਹਰ ਕਰ ਦਿੱਤਾ ਗਿਆ ਸੀ, ਅਤੇ ਉਸਦੀ ਜਗ੍ਹਾ ਤੇ ਜੌਰਜ ਲਿੰਡੇ ਨੂੰ ਟੀਮ ਵਿੱਚ ਲਿਆਂਦਾ ਗਿਆ।[13]
ਟੀ20ਆਈ ਲੜੀ
ਪਹਿਲਾ ਟੀ20ਆਈ
- ਟਾੱਸ ਨਹੀਂ ਹੋਈ।
- ਮੀਂਹ ਪੈਣ ਕਾਰਨ ਕੋਈ ਖੇਡ ਨਾ ਹੋ ਸਕੀ।
ਦੂਜਾ ਟੀ20ਆਈ
- ਭਾਰਤ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਟੈਂਬਾ ਬਵੂਮਾ, ਬਿਓਰਨ ਫੌਰਚੂਨ ਅਤੇ ਐਨਰਿਸ਼ ਨੌਰਜੇ (ਦੱਖਣੀ ਅਫ਼ਰੀਕਾ), ਸਾਰਿਆਂ ਨੇ ਆਪਣਾ ਪਹਿਲਾ ਟੀ20ਆਈ ਅੰਤਰਰਾਸ਼ਟਰੀ ਮੈਚ ਖੇਡਿਆ।
- ਕੁਇੰਟਨ ਡੀ ਕੌਕ ਨੇ ਟੀ20ਆਈ ਮੈਚਾਂ ਵਿੱਚ ਪਹਿਲੀ ਵਾਰ ਦੱਖਣੀ ਅਫ਼ਰੀਕਾ ਰਾਸ਼ਟਰੀ ਟੀਮ ਦੀ ਕਪਤਾਨੀ ਕੀਤੀ।[14]
ਤੀਜਾ ਟੀ20ਆਈ
- ਭਾਰਤ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਰੋਹਿਤ ਸ਼ਰਮਾ ਭਾਰਤ ਲਈ ਸਭ ਤੋਂ ਵੱਧ ਟੀ20ਆਈ ਮੈਚ (98 ਮੈਚ) ਖੇਡਣ ਵਾਲਾ ਖਿਡਾਰੀ ਬਣਿਆ।[15]
ਟੈਸਟ ਲੜੀ
ਪਹਿਲਾ ਟੈਸਟ
- ਭਾਰਤ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
- ਪਹਿਲੇ ਦਿਨ ਮੀਂਹ ਕਾਰਨ ਚਾਹ ਦੇ ਪਿੱਛੋਂ ਕੋਈ ਖੇਡ ਨਾ ਸਕੀ।
- ਸੇਨੂਰਮ ਮੁਥੂਸਵਾਮੀ (ਦੱਖਣੀ ਅਫ਼ਰੀਕਾ) ਨੇ ਆਪਣਾ ਪਹਿਲਾ ਟੈਸਟ ਮੈਚ ਖੇਡਿਆ।
- ਮਯੰਕਾ ਅਗਰਵਾਲ (ਭਾਰਤ) ਨੇ ਆਪਣੇ ਟੈਸਟ ਜੀਵਨ ਦਾ ਪਹਿਲਾ ਸੈਂਕੜਾ ਬਣਾਇਆ ਅਤੇ ਮਗਰੋਂ ਇਸਨੂੰ ਦੋਹਰੇ ਸੈਂਕੜੇ ਵਿੱਚ ਤਬਦੀਲ ਕੀਤਾ।[16][17]
- ਰਵਿੰਦਰ ਜਡੇਜਾ (ਭਾਰਤ) ਨੇ ਟੈਸਟ ਮੈਚਾਂ ਵਿੱਚ ਆਪਣੀਆਂ 200 ਵਿਕਟਾਂ ਪੂਰੀਆਂ ਕੀਤੀਆਂ।[18]
- ਰਵੀਚੰਦਰਨ ਅਸ਼ਵਿਨ (ਭਾਰਤ) ਟੈਸਟ ਮੈਚਾਂ ਵਿੱਚ 350 ਵਿਕਟਾਂ ਲੈਣ ਵਾਲਾ ਸਭ ਤੋਂ ਤੇਜ਼ ਗੇਂਦਬਾਜ਼ ਬਣਿਆ, ਉਸਨੇ ਅਤੇ ਮੁਥੱਈਆ ਮੁਰਲੀਧਰਨ ਦੋਵਾਂ ਨੇ 66 ਮੈਚਾਂ ਵਿੱਚ ਆਪਣੀਆਂ 350 ਵਿਕਟਾਂ ਪੂਰੀਆਂ ਕੀਤੀਆਂ।[19]
- ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਭਾਰਤ 40, ਦੱਖਣੀ ਅਫ਼ਰੀਕਾ 0
ਦੂਜਾ ਟੈਸਟ
ਤੀਜਾ ਟੈਸਟ
ਓਡੀਆਈ ਲੜੀ
ਪਹਿਲਾ ਓਡੀਆਈ
ਦੂਜਾ ਓਡੀਆਈ
ਤੀਜਾ ਓਡੀਆਈ
ਹਵਾਲੇ