ਨਾਗਾਲੈਂਡ
ਨਾਗਾਲੈਂਡ ਭਾਰਤ ਦਾ ਉੱਤਰੀ ਪੂਰਬੀ ਸਭ ਤੋਂ ਛੋਟਾ ਪ੍ਰਾਂਤ ਹੈ। ਇਸ ਦੇ ਪੱਛਮ 'ਚ ਅਸਾਮ, ਉੱਤਰ 'ਚ ਅਰੁਨਾਚਲ ਪ੍ਰਦੇਸ਼, ਕੁਝ ਹਿਸਾ ਅਸਾਮ, ਪੂਰਬ 'ਚ ਮਿਆਂਮਾਰ ਅਤੇ ਦੱਖਣ 'ਚ ਮਨੀਪੁਰ ਹੈ।ਇਸ ਦੀ ਰਾਜਧਾਨੀ ਕੋਹਿਮਾ ਅਤੇ ਵੱਡਾ ਸ਼ਹਿਰ ਦਿਮਾਪੁਰ ਹੈ। ਇਸ ਪ੍ਰਾਂਤ ਦਾ ਖੇਤਰਫਲ 16,579 ਵਰਗ ਕਿਲੋਮੀਟਰ (6,401 ਵਰਗ ਮੀਲ) ਜਨਸੰਖਿਆ 1,988,636(2001 ਅਨੁਸਾਰ) ਹੈ। ਇਸਦੀ ਮੁੱਖ ਭਾਸ਼ਾ ਸੇਮਾ ਅਤੇ ਅੰਗਰੇਜ਼ੀ ਹੈ। ਇਸ ਰਾਜ ਵਿੱਚ ਜ਼ਿਲ੍ਹਿਆਂ ਦੀ ਗਿਣਤੀ 8 ਹੈ। ਕਬੀਲੇਇਸ ਪ੍ਰਾਂਤ 'ਚ 16 ਮੁੱਖ ਕਬੀਲੇ ਰਹਿੰਦੇ ਹਨ। ਅੋ ਕਬੀਲਾ, ਅੰਗਾਮੀ ਕਬੀਲਾ, ਚਾਂਗ ਕਬੀਲਾ, ਕੋਨੀਅਕ ਕਬੀਲਾ, ਲੋਚਾ ਕਬੀਲਾ, ਸੁਮੀ ਕਬੀਲਾ, ਚਾਕੇਸੰਗ ਕਬੀਲਾ, ਖਿਆਮਨੀਉਂਗਾਂ ਕਬੀਲਾ, ਬੋਡੋ-ਕਚਾਰੀ ਕਬੀਲਾ, ਫੋਮ ਕਬੀਲਾ, ਰੇੰਗਮਾ ਕਬੀਲਾ, ਸੰਗਤਮ ਕਬੀਲਾ, ਯਿਮਚੁੰਗਰ ਕਬੀਲਾ, ਥਾਡੋਓ ਕਬੀਲਾ, ਜ਼ੇਮੇ-ਲਿਆਂਗਮਈ ਕਬੀਲਾ, ਪੋਚੂਰੀ ਕਬੀਲਾ ਆਦਿ ਹਨ। ਹਰੇਕ ਕਬੀਲੇ ਦਾ ਲਿਬਾਸ, ਰਹਿਣੀ ਬਹਿਣੀ, ਰਸਮਾਂ ਰਿਵਾਜ ਭਾਸ਼ਾ ਵੱਖਰੀ ਵੱਖਰੀ ਹੈ। ਇਸ ਰਾਜ ਵਿੱਚ ਇਸਾਈ ਧਰਮ ਅਤੇ ਅੰਗਰੇਜ਼ੀ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਹੈ।[1] 2001 'ਚ ਨਾਗਾਲੈਂਡ ਦੀ ਭਾਸ਼ਾ ਅੋ ਕਬੀਲਾ (12.91%) ਕੋਨੀਅਕ ਕਬੀਲਾ (12.46%) ਲੋਥਾ ਕਬੀਲਾ (8.44%) ਅੰਗਾਮੀ ਕਬੀਲਾ (6.58%) ਫੋਮ ਕਬੀਲਾ (6.13%) ਸੇਮਾ ਕਬੀਲਾ (4.67%) ਯਿਮਚੁੰਗਰ ਕਬੀਲਾ (4.6%) ਸੰਗਤਮ ਕਬੀਲਾ (4.22%) ਚੱਕਰੂ ਕਬੀਲਾ (4.17%) ਚਾਂਗ ਕਬੀਲਾ (3.11%) ਜ਼ੇਲਿੰਗ ਕਬੀਲਾ (3.06%) ਰੇੰਗਮਾ ਕਬੀਲਾ (2.91%) ਹੋਰ (26.74%) ਹਵਾਲੇ
|
Portal di Ensiklopedia Dunia