ਆਨੰਦਪੁਰ ਸਾਹਿਬ ਦੀ ਲੜਾਈ (1700)
ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜੋ ਸਿੱਖਾਂ ਅਤੇ ਮੁਗਲ ਫ਼ੌਜ਼, ਪਹਾੜੀ ਰਾਜਿਆਂ ਦੇ ਦਰਮਿਆਨ 1701 ਈ: ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੜੀ ਗਈ। ਕਾਰਨਖ਼ਾਲਸਾ ਰਾਜ ਦੀ ਸਥਾਪਨਾ ਦੇ ਲਗਭਗ ਦੋ ਸਾਲ ਪਿੱਛੋਂ ਹੀ ਪਹਾੜੀ ਰਾਜੇ ਘਬਰਾ ਗਏ। ਖ਼ਾਲਸਾ ਦੇ ਸਿਧਾਂਤ ਵੀ ਪਹਾੜੀ ਰਾਜਿਆਂ ਦੇ ਧਰਮ ਦੇ ਖਿਲਾਫ਼ ਸਨ। ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਆਨੰਦਪੁਰ ਛੱਡ ਦੇਣ ਜਾਂ ਉਹ ਜਿਨਾਂ ਸਮੇਂ ਇਥੇ ਰਹੇ ਉਸ ਦਾ ਬਣਦਾ ਕਿਰਾਇਆ ਦੇਣ। ਗੁਰੂ ਜੀ ਨੇ ਇਹ ਮੰਗ ਨੂੰ ਠੁਕਰਾ ਦਿੱਤਾ। ਯੁੱਧਜਿਸ ਦੇ ਸਿੱਟੇ ਵਜੋਂ 1701 ਵਿੱਚ ਭੀਮ ਚੰਦ ਅਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਇਸ ਲੜਾਈ ਵਿੱਚ ਗੁਰੂ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਿੱਖਾਂ ਨੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਦਾ ਬਹੁਤ ਨੁਕਸਾਨ ਕੀਤਾ। ਇਸ ਤੋਂ ਨਿਰਾਸ ਹੋ ਕਿ ਪਹਾੜੀ ਰਾਜਿਆਂ ਨੇ ਗੁਰੂ ਨਾਲ ਸਮਝੌਤਾ ਕਰਨਾ ਚਾਹਿਆ। ਗੁਰੂ ਜੀ ਪਹਾੜੀ ਰਾਜਿਆਂ ਨਾਲ ਲੜਨਾ ਨਹੀਂ ਸਨ ਚਾਹੁੰਦੇ ਜਿਸ ਦੇ ਸਿੱਟੇ ਵਜੋਂ ਗੁਰੂ ਜੀ ਨੇ ਸਮਝੌਤਾ ਕਰ ਲਿਆ।ਪਹਾੜੀ ਰਾਜਿਆ ਨੇ ਆਟੇ ਦੀ ਗਊ ਬਣਾ ਕੇ ਉਸ ਦੀ ਕਸਮ ਖਾ ਕੇ ਗੁਰੂ ਜੀ ਨਾਲ ਸਮਝੋਤਾ ਕੀਤਾ ਸੀ ਕਿ ਅਸੀ ਹਮਲਾ ਨਹੀ ਕਰਾਗੇ ਗੁਰੂ ਜੀ ਸਹਿਮਤ ਹੋਏ ਆਨੰਦਪੁਰ ਦਾ ਕਿਲਾ੍ ਛੱਡ ਦਿਤਾ ਪਰ ਪਹਾੜੀ ਰਾਜਿਆ ਨੇ ਆਪਣੀਆ ਕਸਮਾ ਤੋੜ ਦਿਤੀਆ ਮੁਗਲਾ ਨਾਲ ਰਲ ਕੇ ਗੁਰੂ ਸਾਹਿਬ ਜੀ ਦਾ ਪਿਛਾ ਕੀਤਾ ਤੇ ਚਮਕੌਰ ਦੀ ਗੜੀ ਵਿਚ ਫਿਰ 10 ਲੱਖ ਦੀ ਫੋਜ ਨਾਲ ਘੇਰਾ ਪਾ ਲਿਆ ਗੜ੍ਹੀ ਵਿੱਚ ਹਾਜਿਰ ਸੂਰਮੇਚਮਕੌਰ ਦੀ ਕੱਚੀ ਗੜ੍ਹੀ ਵਿੱਚ ਗੁਰੂ ਜੀ ਅਤੇ 40 ਸਿੰਘਾਂ ਨੇ ਫੌਜਾਂ ਨਾਲ ਮੁਕਾਬਲਾ ਕੀਤਾ, ਗੜ੍ਹੀ ਵਿੱਚ ਹਾਜਿਰ ਸੂਰਮਿਆਂ ਦੇ ਨਾਮ ਇਸ ਤਰਾਂ ਦਸੇ ਹਨ।[2]
ਹਵਾਲੇ
|
Portal di Ensiklopedia Dunia