ਆਵਤ ਪਾਉਣੀ![]() ਆਵਤ ਪਾਉਣੀ ਕਿਸਾਨਾ ਅਤੇ ਖੇਤ ਕਾਮਿਆਂ ਦੇ ਇਕੱਠ ਵਲੋਂ ਸਾਂਝੇ ਰੂਪ ਵਿੱਚ ਫ਼ਸਲ ਦੀ ਕਟਾਈ ਕਰਨ ਦੀ ਪਰੰਪਰਾ ਨੂੰ ਕਹਿੰਦੇ ਹਨ।[1] ਇਹ ਪਰੰਪਰਾ ਜਿਆਦਾਤਰ ਵਿਸਾਖੀ ਦੇ ਮੌਕੇ ਅਪਣਾਈ ਜਾਂਦੀ ਹੈ। ਆਵਤ ਦਾ ਭਾਵ ਹੈ "ਕਿਤੇ ਆਓਣਾ" ਜਾਂ "ਕੀਤੇ ਪਹੁੰਚਣਾ"।ਪੰਜਾਬ ਵਿੱਚ ਖੇਤੀ ਮਸ਼ਨੀਰੀ ਤੋਂ ਪਹਿਲਾਂ ਵੱਡੇ ਜਿਮੀਂਦਾਰ ਰਿਸ਼ਤੇਦਾਰਾਂ ਜਾਂ ਮਿਤਰਾਂ ਦੋਸਤਾਂ ਦੀ ਮਦਦ ਨਾਲ ਫ਼ਸਲ ਦੀ ਕਟਾਈ ਕਰਦੇ ਸਨ।ਉਹਨਾ ਨੂੰ ਇਸ ਮੰਤਵ ਨਾਲ ਬੁਲਾਓਣ ਦੀ ਪਰੰਪਰਾ ਨੂੰ ਆਵਤ ਕਿਹਾ ਜਾਂਦਾ ਸੀ[2] ਇਸ ਵਿੱਚ ਖੇਤ ਮਜਦੂਰ ਵੀ ਬੁਲਾਏ ਜਾਂਦੇ ਸਨ[3] ਇਹ ਮਹਿਮਾਨ ਵਜੋਂ ਬੁਲਾਏ ਜਾਂਦੇ ਸਨ ਜੋ ਆਲੇ ਦੁਆਲੇ ਦੇ ਪੀਂਦਾ ਦੇ ਸਹਿਚਾਰ ਵਾਲੇ ਲੋਕ ਵੀ ਹੁੰਦੇ ਸਨ।ਇਹ ਪਰੰਪਰਾ ਹੁਣ ਕਾਫੀ ਘਟ ਗਈ ਹੈ ਪਰ ਬਿਲਕੁਲ ਖਤਮ ਨਹੀ ਇਸ ਵਿੱਚ ਸ਼ਾਮਲ ਲੋਕਾਂ ਦੀ ਖੂਬ ਮਹਿਮਾਨ ਨਿਵਾਜੀ ਕੀਤੀ ਜਾਂਦੀ ਸੀ ਅਤੇ ਤਿੰਨ ਡੰਗ ਵੰਨ ਸੁਵੰਨੇ ਭੋਜਨ ਪਰੋਸੇ ਜਾਂਦੇ ਸਨ .[1] ਫ਼ਸਲ ਦੀ ਕਟਾਈ ਸਮੇਂ ਢੋਲ ਵਜਾਇਆ ਜਾਂਦਾ ਸੀ ਅਤੇ ਗੀਤ ਗਾਏ ਜਾਂਦੇ ਸਨ ਅਤੇ ਲੋਕ ਬੋਲੀਆਂ ਪਾਈਆਂ ਜਾਂਦੀਆਂ ਸਨ। ਮਹਿਮਾਨਾ ਲਈ ਵਿਸ਼ੇਸ਼ ਤੌਰ ਤੇ ਪਰੰਪਰਾਗਤ ਖਾਣਾ ਜਿਂਵੇ ਘਿਓ-ਸ਼ੱਕਰ ਖੀਰ ,ਕੜ੍ਹਾਹ,ਸੇਵੀਆਂ [1] ਆਵਤ ਆਮ ਤੌਰ ਤੇ ਉਹਨਾ ਪਰਿਵਾਰਾਂ ਵੱਲੋਂ ਪਾਈ ਜਾਂਦੀ ਸੀ ਜਿਹਨਾ ਕੋਲ ਜਿਆਦਾ ਜਮੀਨ ਹੁੰਦੀ ਸੀ ਜਾਂ ਜਿਹਨਾ ਦੇ ਖੇਤੀ ਕਰਨ ਵਾਲੇ ਬੰਦੇ ਜਾਨ ਪਸ਼ੂ ਕਿਸੇ ਬਿਮਾਰੀ ਆਦਿ ਕਾਰਨ ਮਰ ਜਾਂਦੇ ਸਨ। ਆਵਤ ਦਾ ਸ਼ਬਦੀ ਅਰਥ ਹੈ ਆਉਣਾ/ਆਗਮਨ। ਇਸ ਲਈ ਜਦੋਂ ਕੋਈ ਪਰਿਵਾਰ ਆਪਣੇ ਭਾਈਚਾਰੇ ਵਿਚੋਂ, ਪਿੰਡ ਵਿਚੋਂ ਅਤੇ ਰਿਸ਼ਤੇਦਾਰੀ ਵਿਚੋਂ ਆਵਤ ਪਾਉਂਦਾ ਸੀ ਤਾਂ ਉਨ੍ਹਾਂ ਦਾ ਬਹੁਤ ਆਗਮਨ ਕੀਤਾ ਜਾਂਦਾ ਸੀ। ਸੇਵਾ ਕੀਤੀ ਜਾਂਦੀ ਸੀ।ਆਵਤ ਨੂੰ ਕਈ ਇਲਾਕਿਆਂ ਵਿਚ ਮੰਗ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਸਾਰੀ ਖੇਤੀ ਹੱਥੀਂ ਕੀਤੀ ਜਾਂਦੀ ਸੀ। ਉਸ ਸਮੇਂ ਜਿਨ੍ਹਾਂ ਪਰਿਵਾਰਾਂ ਕੋਲ ਜਮੀਨ ਜਿਆਦਾ ਹੁੰਦੀ ਸੀ, ਉਹ ਪਰਿਵਾਰ ਕਈ ਵੇਰ ਵੇਲੇ ਸਿਰ ਜਮੀਨ ਦੀ ਵਾਹੀ ਕਰਨ, ਫ਼ਸਲ ਬੀਜਣ ਤੇ ਫ਼ਸਲ ਕੱਢਣ ਵਿਚ ਲੇਟ ਹੋ ਜਾਂਦੇ ਸਨ। ਜਿਸ ਕਰਕੇ ਉਨ੍ਹਾਂ ਪਰਿਵਾਰਾਂ ਨੂੰ ਆਪਣੇ ਲੇਟ ਹੋ ਰਹੇ ਖੇਤੀ ਕੰਮਾਂ ਨੂੰ ਵੇਲੇ ਸਿਰ ਕਰਨ ਲਈ ਆਵਤ ਪਾਉਣੀ ਪੈਂਦੀ ਸੀ। ਆਵਤ ਵਿਚ ਆਉਣ ਵਾਲੇ ਬੰਦਿਆਂ ਦੀ ਗਿਣਤੀ ਕੰਮ ਦੇ ਅਨੁਸਾਰ ਹੀ ਹੁੰਦੀ ਸੀ। ਜੇਕਰ ਫਸਲ ਦੀ ਵਾਢੀ ਲਈ ਆਵਤ ਪਾਉਣੀ ਹੁੰਦੀ ਸੀ ਤਾਂ ਆਮ ਤੌਰ ਤੇ ਵੱਧ ਤੋਂ ਵੱਧ 20 ਬੰਦਿਆਂ ਤੱਕ ਆਵਤ ਆਉਂਦੀ ਸੀ। ਜੇਕਰ ਖੇਤਾਂ ਦੀ ਵਾਹੀ ਕਰਨ ਤੇ ਖੇਤਾਂ ਨੂੰ ਕਰਾਹ ਲਾ ਕੇ ਪੱਧਰਾ ਕਰਨ ਲਈ ਆਵਤ ਪਾਉਣੀ ਹੁੰਦੀ ਸੀ ਤਾਂ 6/8 ਬਲਦਾਂ ਦੀਆਂ ਜੋੜੀਆਂ ਤੱਕ ਦੀ ਆਵਤ ਪਾਉਂਦੇ ਸਨ। ਆਵਤ ਆਪਣੇ ਪਿੰਡ ਦੇ ਭਾਈਚਾਰੇ ਵਿਚੋਂ ਵੀ ਪਾਈ ਜਾਂਦੀ ਸੀ। ਆਪਣੀ ਰਿਸ਼ਤੇਦਾਰੀ ਵਿਚੋਂ ਵੀ ਆਵਤ ਬੁਲਾਈ ਜਾਂਦੀ ਸੀ। ਕਈ ਪਰਿਵਾਰ ਆਪਣੀ ਵਧੀਆ ਹੋਈ ਫਸਲ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵਿਖਾਉਣ ਲਈ ਅਤੇ ਆਪਣੇ ਰਿਸ਼ਤੇਦਾਰਾਂ ਵਿਚ ਆਪਣੀ ਟੌਹਰ ਬਣਾਉਣ ਲਈ ਵੀ ਆਵਤ ਬੁਲਾ ਲੈਂਦੇ ਸਨ। ਆਵਤ ਵਿਚ ਚੰਗੇ ਜੁਆਨ ਤੇ ਚੰਗੇ ਕਾਮੇ ਬੁਲਾਏ ਜਾਂਦੇ ਸਨ। ਉਨ੍ਹਾਂ ਦੀ ਸੇਵਾ ਵੀ ਪੂਰੀ ਕੀਤੀ ਜਾਂਦੀ ਹੈ। ਉਸ ਸਮੇਂ ਦੀ ਸੇਵਾ ਸ਼ੱਕਰ-ਘਿਊ, ਖੀਰ-ਕੜਾਹ, ਸੋਮੀਆਂ, ਦੁੱਧ, ਦਹੀ ਆਦਿ ਨਾਲ ਹੁੰਦੀ ਸੀ। ਹੁਣ ਕੋਈ ਵੀ ਹੱਥੀਂ ਖੇਤੀ ਨਹੀਂ ਕਰਦਾ। ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ।ਹੁਣ ਪਿੰਡ ਵਿਚ ਨਾ ਕਿਸੇ ਦੇ ਆਵਤ ਆਉਂਦੀ ਹੈ ਅਤੇ ਨਾ ਹੀ ਪਿੰਡੋਂ ਆਵਤ ਕਿਸੇ ਦੇ ਜਾਂਦੀ ਹੈ। ਹੁਣ ਦੀ ਪੀੜ੍ਹੀ ਤਾਂ ਆਵਤ ਬਾਰੇ ਬਿਲਕੁਲ ਹੀ ਨਹੀਂ ਜਾਣਦੀ। ਸਾਡੀ ਇਹ ਭਾਈਚਾਰਕ ਸਾਂਝ ਹੁਣ ਬਿਲਕੁਲ ਖ਼ਤਮ ਹੋ ਗਈ ਹੈ।[4] ਆਵਤ ਦੀਆਂ ਕਿਸਮਾਂ
ਬੋਲੀਆਂ![]() ਇੱਕ ਆਦਮੀ ਬੋਲੀ ਪਾਓੰਦਾ ਹੈ ਜਿਂਵੇ :
ਬਾਕੀ ਸਾਥੀ ਇਸ ਵਿੱਚ ਸ਼ਾਮਲ ਹੋਕੇ ਇਸਨੂੰ ਹੋਰ ਉੱਚਾ ਗਾਓੰਦੇ ਹਨ ਅਤੇ ਭੰਗੜਾ ਪਾਓੰਦੇ ਹਨ। .[5] ਹਵਾਲੇ
|
Portal di Ensiklopedia Dunia