ਕਲਾਨੌਰ
ਕਲਾਨੌਰ ਗੁਰਦਾਸਪੁਰ ਸ਼ਹਿਰ ਤੋਂ 25 ਕਿਲੋਮੀਟਰ, ਬਟਾਲਾ ਤੋਂ 26 ਅਤੇ ਅੰਮ੍ਰਿਤਸਰ ਤੋਂ 51 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਇਥੋਂ 10 ਕਿਲੋਮੀਟਰ ਦੂਰ ਹੈ। ਮੁਗ਼ਲ ਬਾਦਸ਼ਾਹ ਅਕਬਰ ਸਮੇਂ ਭਾਰਤ ਦੀ ਰਾਜਧਾਨੀ ਰਿਹਾ ਕਲਾਨੌਰ ਪ੍ਰਾਚੀਨ ਕਾਲ ਦਾ ਵਸਿਆ ਹੋਇਆ ਸ਼ਹਿਰਨੁਮਾ ਕਸਬਾ ਹੈ ਜੋ ਪ੍ਰਾਚੀਨ ਭਾਰਤੀ ਸੱਭਿਅਤਾ ਦਾ ਗਵਾਹ ਹੈ। ਮੁਗ਼ਲ ਕਾਲਕਲਾਨੌਰ ਸ਼ਹਿਰ ਮੁਗ਼ਲ ਕਾਲ ਸਮੇਂ ਪੂਰੀ ਸ਼ਾਨੋ-ਸ਼ੌਕਤ ਦੀ ਚਰਮ ਸੀਮਾ ’ਤੇ ਸੀ। ਕਿਰਨ ਨਦੀ ਦੇ ਕੰਢੇ ਅਤੇ ਇੱਥੋਂ ਥੋੜ੍ਹੀ ਦੂਰ ਰਾਵੀ ਦਰਿਆ ਵਿੱਚ ਹੜ੍ਹ ਆਉਣ ਕਾਰਨ ਪ੍ਰਾਚੀਨ ਕਾਲ ਸਮੇਂ ਕਲਾਨੌਰ ਸ਼ਹਿਰ ਕਈ ਵਾਰ ਉੱਜੜਿਆ ਤੇ ਵੱਸਿਆ। ਉਸ ਸਮੇਂ ਇੱਥੇ ਜੰਗਲ ਮੌਜੂਦ ਸਨ। ਅਕਬਰ ਨੇ ਤਾਜਪੋਸ਼ੀ ਉੱਪਰੰਤ ਬਾਦਸ਼ਾਹ ਬਣ ਕੇ ਕਲਾਨੌਰ ਨੂੰ ਆਪਣੀ ਰਾਜਧਾਨੀ ਬਣਾਇਆ। ਉਸ ਸਮੇਂ ਇਹ ਸ਼ਹਿਰਨੁਮਾ ਕਸਬਾ ਮੁਗ਼ਲ ਸਾਮਰਾਜ ਦਾ ਕੇਂਦਰ ਬਣਿਆ। ਇਤਿਹਾਸਕਲਾਨੌਰ ਦੀ ਸਥਾਪਨਾ ਦੋ ਮੁਸਲਮਾਨ ਭਰਾਵਾਂ ਕਾਲਾ ਅਤੇ ਨੌਰਾ ਦੇ ਨਾਂ ’ਤੇ ਹੋਈ। ਕਲਾਨੌਰ ਦੀ ਸਥਾਪਨਾ ਦੱਖਣੀ ਭਾਰਤ ਤੋਂ ਪਰਵਾਸ ਕਰ ਕੇ ਇੱਥੇ ਆਏ ਨੂਰ ਵੰਸ਼ ਦੇ ਰਾਜਪੂਤਾਂ ਨੇ ਕੀਤੀ। ਜਾਂ ਇਸ ਸ਼ਹਿਰ ਦਾ ਨਾਂ ਕਲਾਨੌਰ ਕਾਲੇਸ਼ਵਰ ਮੰਦਰ ਦੇ ਨਾਂ ’ਤੇ ਰੱਖਿਆ ਗਿਆ ਹੋਵੇ। ਕਲਾਨੌਰ ਦੇ ਬਾਹਰ ਉੱਤਰ-ਪੱਛਮ ਵਾਲੇ ਪਾਸੇ ਬਾਵਾ ਲਾਲ ਦਿਆਲ ਜੀ ਨੇ ਕਿਰਨ ਨਦੀ ਦੇ ਕੰਢੇ 92 ਸਾਲ ਤਪ ਕੀਤਾ। ਹਵਾਲੇ
|
Portal di Ensiklopedia Dunia