ਕੁਮਾਊਂ ਰੈਜੀਮੈਂਟ |
---|
 Cap badge of the Kumaon Regiment |
ਸਰਗਰਮ | 1813 – ਵਰਤਮਾਨ |
---|
ਦੇਸ਼ | ਭਾਰਤ |
---|
ਬ੍ਰਾਂਚ | ਭਾਰਤੀ ਫੌਜ |
---|
ਕਿਸਮ | ਇੰਫੈਂਟਰੀ |
---|
ਆਕਾਰ | 21 ਬਟਾਲੀਅਨ |
---|
ਰੈਜੀਮੈਂਟਲ ਸੈਂਟਰ | ਰਾਨੀਖੇਤ ਕੈਂਟ, ਉੱਤਰਾਖੰਡ |
---|
ਮਾਟੋ | ਪਰਾਕਰਮੋ ਵਿਜਯਤੇ |
---|
ਯੁੱਧਘੋਸ਼ | ਕਾਲਿਕਾ ਮਾਤਾ ਕੀ ਜਯ ਬਜਰੰਗ ਬਲੀ ਕੀ ਜਯ ਦਾਦਾ ਕਿਸ਼ਨ ਕੀ ਜਯ
|
---|
ਸਨਮਾਨ | 2 ਪਰਮਵੀਰ ਚੱਕਰ 4 ਅਸ਼ੋਕ ਚੱਕਰ 10 ਮਹਾਵੀਰ ਚੱਕਰ 6 ਕੀਰਤੀ ਚੱਕਰ 2 ਉੱਤਮ ਜੁਧ ਸੇਵਾ ਮੈਡਲ 78 ਵੀਰ ਚੱਕਰ 1 ਵੀਰ ਚੱਕਰ ਐਂਡ ਬਾਰ 23 ਸ਼ੌਰਿਆ ਚੱਕਰ 1 ਯੂਡ ਸੇਵਾ ਮੈਡਲ 127 ਸੈਨਾ ਮੇਡਲ 2 ਸੈਨਾ ਮੈਡਲ ਅਤੇ ਬਾਰ 8 ਪਰਮ ਵੀਸ਼ ਸੇਵਾ ਮੈਡਲ 24 ਅਤੀ ਵਿਸ਼ਿਸ਼ਟ ਸਰਵਿਸ ਮੈਡਲ 36 ਵਿਸ਼ਿਸ਼ਟ ਸੇਵਾ ਮੈਡਲ |
---|
ਲੜਾਈ ਸਨਮਾਨ | ਆਜ਼ਾਦੀ ਦੇ ਬਾਅਦ
ਸ਼੍ਰੀਨਗਰ, ਰੇਜ਼ੰਗ ਲਾ, ਗਦਰਾ ਸ਼ਹਿਰ, ਭਦੂਰਿਆ, ਦਾਊਦਕੰਡੀ, ਸੰਜੋਈ-ਮੀਰਪੁਰ ਅਤੇ ਸ਼ਮਸ਼ੇਰ ਨਗਰ |
---|
|
ਮੌਜੂਦਾ ਕਮਾਂਡਰ | ਲੇਫ਼ਟੀਨੇੰਟ ਜਨਰਲ ਬੀ.ਐਸ. ਸਹਰਾਵਤ |
---|
ਪ੍ਰਮੁੱਖ ਕਮਾਂਡਰ | ਜਨਰਲ ਐਸ.ਐਮ. ਸ਼੍ਰੀਨਾਗੇਸ਼ ਜਨਰਲ ਕੇ.ਐਸ. ਥਿਮੱਯਾ ਜਨਰਲ ਟੀ.ਏਨ. ਰੈਨਾ |
---|
ਕੁਮਾਊਂ ਰੈਜੀਮੈਂਟ ਭਾਰਤੀ ਫੌਜ ਦੀ ਇੱਕ ਇੰਫੈਂਟਰੀ ਰੈਜੀਮੈਂਟ ਹੈ, ਜਿਸ ਦੀ ਸਥਾਪਨਾ 1813 ਵਿੱਚ ਹੈਦਰਾਬਾਦ ਵਿੱਚ ਹੋਈ ਸੀ। 18 ਵੀਂ ਸਦੀ ਵਿਚ, ਜਦੋਂ ਇਹ ਸਥਾਪਿਤ ਕੀਤੀ ਗਈ ਸੀ, ਉਦੋਂ ਸਿਰਫ ਚਾਰ ਬਟਾਲੀਅਨ ਸਨ, ਜਿਨ੍ਹਾਂ ਦੀ ਗਿਣਤੀ ਹੁਣ (2017 ਵਿਚ) ਇੱਕੀ ਹੈ। ਕੁਮਾਊਂ ਰੈਜੀਮੈਂਟ ਦਾ ਰੈਜੀਮੈਂਟਲ ਸੈਂਟਰ ਰਾਨੀਖੇਤ ਕੈਂਟ ਵਿੱਚ ਸਥਿਤ ਹੈ। ਰੈਜੀਮੈਂਟ ਦੂਆਰਾ ਉੱਤਰਾਖੰਡ ਰਾਜ ਦੇ ਕੁਮਾਊਂ ਡਵੀਜ਼ਨ ਤੇ ਕੁਮਾਊਂਨੀ ਲੋਕਾਂ ਦੀ, ਅਤੇ ਮੈਦਾਨੀ ਇਲਾਕਾਂ ਤੋਂ ਅਹੀਰ ਲੋਕਾਂ ਦੀ ਭਰਤੀ ਕੀਤੀ ਜਾਂਦੀ ਹੈ।
ਇਕਾਈਆਂ
- ਦੂਜੀ ਬਟਾਲੀਅਨ
- ਤੀਜੀ ਬਟਾਲੀਅਨ
- 4 ਵੀਂ ਬਟਾਲੀਅਨ
- 5 ਵੀਂ ਬਟਾਲੀਅਨ
- 6 ਵੀਂ ਬਟਾਲੀਅਨ
- 7 ਵੀਂ ਬਟਾਲੀਅਨ
- 8 ਵੀਂ ਬਟਾਲੀਅਨ
- 9 ਵੀਂ ਬਟਾਲੀਅਨ
- 11 ਵੀਂ ਬਟਾਲੀਅਨ
- 12 ਵੀਂ ਬਟਾਲੀਅਨ
- 13 ਵੀਂ ਬਟਾਲੀਅਨ
- 15 ਵੀਂ ਬਟਾਲੀਅਨ - (ਸਾਬਕਾ ਇੰਦੌਰ ਸਟੇਟ ਇਨਫੈਂਟਰੀ, ਇਮਪੀਰੀਅਲ ਸਰਵਿਸ ਟਰੌਪ)
- 16 ਵੀਂ ਬਟਾਲੀਅਨ
- 17 ਵੀਂ ਬਟਾਲੀਅਨ
- 18 ਵੀਂ ਬਟਾਲੀਅਨ
- 19 ਵੀਂ ਬਟਾਲੀਅਨ
- 20 ਵੀਂ ਬਟਾਲੀਅਨ
- 21 ਵੀਂ ਬਟਾਲੀਅਨ
- 111 ਇਨਫੈਂਟਰੀ ਬਟਾਲੀਅਨ ਟੈਰੇਟੋਰੀਅਲ ਆਰਮੀ (ਕੁਮਾਊਂ)
- 130 ਇਨਫੈਂਟਰੀ ਬਟਾਲੀਅਨ ਟੈਰੀਟੋਰੀਅਲ ਆਰਮੀ (ਕੁਮਾਊਂ)
- ਕੁਮਾਊਂ ਸਕਾਊਟ
ਦੂਸਰੇ:
- ਪਹਿਲੀ ਬਟਾਲੀਅਨ ਹੁਣ ਤੀਜੀ ਬਟਾਲੀਅਨ (ਸਪੈਸ਼ਲ ਫਾਰਸਿਜ਼), ਪੈਰਾਸ਼ੂਟ ਰੇਜੀਮੈਂਟ ਹੈ।
- 10 ਵੀਂ ਬਟਾਲੀਅਨ ਹੁਣ ਕੁਮਾਊਂ ਰੈਜੀਮੈਂਟਲ ਸੈਂਟਰ ਹੈ।
- 14 ਵੀਂ ਬਟਾਲੀਅਨ (ਸਾਬਕਾ ਗਵਾਲੀਅਰ ਸਟੇਟ ਇਨਫੈਂਟਰੀ, ਇੰਪੀਰੀਅਲ ਸਰਵਿਸ ਟਰੂਪਸ) ਹੁਣ 5 ਵੀਂ ਬਟਾਲੀਅਨ, ਮਕੈਨਾਈਜ਼ਡ ਇੰਫੈਂਟਰੀ ਰੈਜੀਮੈਂਟ ਹੈ।
ਇਸ ਤੋਂ ਅਲਾਵਾ ਕੁਮਾਊਂ ਰੈਜੀਮੈਂਟ ਦੇ ਨਾਲ ਨਾਗਾ ਰੈਜੀਮੈਂਟ, ਨੇਵੀ ਸਮੁੰਦਰੀ ਜਹਾਜ਼ਾਂ ਅਤੇ ਏਅਰ ਫੋਰਸ ਸਕੁਆਡ੍ਰੋਨ ਦੇ ਤਿੰਨ ਬਟਾਲੀਅਨ ਵੀ ਸੰਬੰਧਿਤ ਹਨ।
ਲੜਾਈ ਸਨਮਾਨ
ਕੁਮਾਊਂ ਰੈਜੀਮੈਂਟ ਦੇ ਲੜਾਈ ਅਤੇ ਥਿਏਟਰ ਸਨਮਾਨਾਂ ਦੀ ਸੂਚੀ ਇਸ ਪ੍ਰਕਾਰ ਹੈ:[1]
- ਪਹਿਲੀ ਸੰਸਾਰ ਜੰਗ ਤੋਂ ਪਹਿਲੇ
ਨਾਗਪੁਰ – ਮਹਿਦਪੁਰ – ਨੋਵਾ – ਕੇਂਦਰੀ ਭਾਰਤ – ਬਰਮਾ 1885-87 – ਚੀਨ 1900 – ਅਫ਼ਗ਼ਾਨਿਸਤਾਨ 1919.
- ਪਹਿਲੀ ਸੰਸਾਰ ਜੰਗ
ਨਵਾਂ ਚੈਪਲ - ਫਰਾਂਸ ਅਤੇ ਫਲੈਂਡਰਜ਼ 1914-15 – ਸੁਏਜ਼ ਕੈਨਾਲ – ਜਯਪਤ 19l5-16 – ਗਾਜ਼ਾ – ਜੇਰੂਸਲੇਮ – ਮਗਿੱਦੋ – ਸ਼ੈਰਨ – ਨਾਬਲੂਸ – ਪਲੇਸਟੀਨ 1917-18 – ਟਾਈਗ੍ਰਿਸ 1916 – ਖਾਨ ਬਗ਼ਦਾਦੀ – ਮੇਸੋਪੋਟਾਮਿਆ 1915-18 – ਪਰਸਿਆ 1915-18 – ਸੁਵਲਾ – ਲੈਂਡਿੰਗ ਏਟ ਸੁਵਲਾ – ਸਚੀਮਿਟਾਰ ਹਿੱਲ – ਗੈਲੀਪੋਲੀ 1915 – ਮੈਸੇਡੋਨੀਆ 1916-18 – ਈਸਟ ਅਫਰੀਕਾ 1914-16 – ਨਾਰਥ ਵੈਸਟ ਫਰੰਟੀਅਰ ਇੰਡੀਆ 1914-15, 1916–17
- ਦੂਜੀ ਸੰਸਾਰ ਜੰਗ
ਉੱਤਰ ਮਲਯ – ਸ੍ਲਿਮ ਦਰਿਆ – ਮਲਯ 1941-42 – ਕੰਗਾਵ – ਬਿਸ਼ਨਪੁਰ – ਬਰਮਾ 1942-45
- ਆਜ਼ਾਦੀ ਦੇ ਬਾਅਦ
- ਜੰਮੂ ਕਸ਼ਮੀਰ
- ਸ਼੍ਰੀਨਗਰ – ਜੰਮੂ ਕਸ਼ਮੀਰ 1947-48
- ਚੀਨੀ ਅਗਰਤਾਨੀ 1962
- ਰੇਜ਼ੰਗ ਲਾ – ਲੱਦਾਖ 1962
- ਭਾਰਤ-ਪਾਕਿ ਸੰਘਰਸ਼ 1965
- ਸੰਜੋਈ-ਮੀਰਪੁਰ – ਜੰਮੂ ਕਸ਼ਮੀਰ 1965 – ਪੰਜਾਬ 1965
- ਭਾਰਤ-ਪਾਕਿ ਸੰਘਰਸ਼ 1971
- ਭਦੂਰਿਆ – ਸ਼ਮਸ਼ੇਰ ਨਗਰ – ਈਸਟ ਪਾਕਿਸਤਾਨ 1971 – ਜੰਮੂ ਕਸ਼ਮੀਰ 1971 – ਪੰਜਾਬ 1971 – ਗਦਰਾ ਸ਼ਹਿਰ - ਸਿੰਧ 1971
ਬਹਾਦਰੀ ਪੁਰਸਕਾਰ
ਰੈਜੀਮੈਂਟ ਨੇ 2 ਪਰਮਵੀਰ ਚੱਕਰ, 4 ਅਸ਼ੋਕ ਚੱਕਰ, 10 ਮਹਾ ਵੀਰ ਚੱਕਰ, 6 ਕੀਰਤੀ ਚੱਕਰ, 2 ਉੱਤਮ ਜੁਧ ਸੇਵਾ ਮੈਡਲ, 78 ਵੀਰ ਚੱਕਰ, 1 ਵੀਰ ਚੱਕਰ ਐਂਡ ਬਾਰ, 23 ਸ਼ੌਰਿਆ ਚੱਕਰ, 1 ਯੂਡ ਸੇਵਾ ਮੈਡਲ, 127 ਸੈਨਾ ਮੇਡਲ, 2 ਸੈਨਾ ਮੈਡਲ ਅਤੇ ਬਾਰ, 8 ਪਰਮ ਵੀਸ਼ ਸੇਵਾ ਮੈਡਲ, 24 ਅਤੀ ਵਿਸ਼ਿਸ਼ਟ ਸਰਵਿਸ ਮੈਡਲ, 1 ਪੀ.ਵੀ., 2 ਪੀ.ਬੀ., 1 ਪੀਐਸ, 1 ਏ.ਡਬਲਿਯੂ ਅਤੇ 36 ਵਿਸ਼ਿਸ਼ਟ ਸਰਵਿਸ ਮੈਡਲ ਜਿੱਤੇ ਹਨ।
- ਪਰਮ ਵੀਰ ਚੱਕਰ
- ਅਸ਼ੋਕ ਚੱਕਰ
- ਮੇਜਰ ਭੁਕਾਂਤ ਮਿਸ਼ਰਾ (ਮਰਨ ਉਪਰੰਤ), 15 ਕੁਮਾਊਂ - ਸਾਕਾ ਨੀਲਾ ਤਾਰਾ[2][3]
- ਨਾਇਕ ਨਿਰਭੈ ਸਿੰਘ (ਮਰਨ ਉਪਰੰਤ), 15 ਕੁਮਾਊਂ - ਸਾਕਾ ਨੀਲਾ ਤਾਰਾ[2][3]
- ਸੂਬੇਦਾਰ ਸੁੱਜਣ ਸਿੰਘ (ਮਰਨ ਉਪਰੰਤ), 13 ਕੁਮਾਊਂ[2][3]
- ਨਾਇਕ ਰਾਮਬੀਰ ਸਿੰਘ ਤੋਮਰ (ਮਰਨ ਉਪਰੰਤ), 15 ਕੁਮਾਊਂ[2][3]
- ਮਹਾ ਵੀਰ ਚੱਕਰ
- ਲੇਫ਼ਟੀਨੇੰਟ ਕਰਨਲ ਧਰਮ ਸਿੰਘ - ਭਾਰਤ-ਪਾਕਿਸਤਾਨ ਯੁੱਧ (1947)[2]
- ਸਿਪਾਹੀ ਮਾਨ ਸਿੰਘ (ਮਰਨ ਉਪਰੰਤ) - ਭਾਰਤ-ਪਾਕਿਸਤਾਨ ਯੁੱਧ (1947)[2]
- ਨਾਇਕ ਨਰ ਸਿੰਘ (ਮਰਨ ਉਪਰੰਤ) - ਭਾਰਤ-ਪਾਕਿਸਤਾਨ ਯੁੱਧ (1947)[2]
- ਸਿਪਾਹੀ ਦੀਵਾਨ ਸਿੰਘ - ਭਾਰਤ-ਪਾਕਿਸਤਾਨ ਯੁੱਧ (1947)[2]
- ਮੇਜਰ ਮਲਕੀਅਤ ਸਿੰਘ ਬਰਾੜ (ਮਰਨ ਉਪਰੰਤ) - ਭਾਰਤ-ਪਾਕਿਸਤਾਨ ਯੁੱਧ (1947)[2]
- ਬ੍ਰਿਗੇਡੀਅਰ (ਬਾਅਦ ਵਿੱਚ ਜਨਰਲ) ਤਪਿਸ਼ਵਰ ਨਾਰਾਇਣ ਰੈਨਾ - ਭਾਰਤ-ਚੀਨ ਜੰਗ[2]
- ਚੀਫ ਓਫ ਆਰਮੀ ਸਟਾਫ ਦੀ ਪ੍ਰਸ਼ੰਸਾ
- ਬ੍ਰਿਗੇਡੀਅਰ ਐਸ.ਕੇ. ਸਪਰੂ
- ਬ੍ਰਿਗੇਡੀਅਰ ਦਾਰਾ ਗੋਵਾਦੀਆਂ
ਹਵਾਲੇ