ਸਾਕਾ ਨੀਲਾ ਤਾਰਾ

ਸਾਕਾ ਨੀਲਾ ਤਾਰਾ

ਅਕਾਲ ਤਖ਼ਤ[1]
ਮਿਤੀ1-8 ਜੂਨ 1984
ਥਾਂ/ਟਿਕਾਣਾ
ਨਤੀਜਾ
Belligerents
  •  ਭਾਰਤੀ ਫੌਜ
  • ਕੇਂਦਰੀ ਰਿਜ਼ਰਵ ਪੁਲਿਸ ਬਲ
  • ਸੀਮਾ ਸੁਰੱਖਿਆ ਬਲ
  • ਪੰਜਾਬ ਪੁਲਿਸ (ਭਾਰਤ)
  • Supported by:
    ਫਰਮਾ:Country data ਬਰਤਾਨੀਆ ਸਪੈਸਲ ਹਵਾਈ ਸੇਵਾ
    ਸਿੱਖ ਖਾੜਕੂ
    ਨਿਹੰਗ ਰਾਖੇ
    Commanders and leaders
    ਮੇਜ਼ਰ ਜਰਨਲ ਕੁਲਦੀਪ ਸਿੰਘ ਬਰਾੜ
    ਲੈ. ਜਰਨਲ ਰਣਜੀਤ ਸਿੰਘ ਦਿਆਲ
    ਲੈ ਜਰਨਲ ਕ੍ਰਿਸ਼ਨਾਸਵਾਮੀ ਸੁੰਦਰਜੀ
    ਯੂਨਾਈਟਿਡ ਕਿੰਗਡਮ ਪੀਟਰ ਡੇ ਲ ਬਿਲੇਰੇ
    ਜਰਨੈਲ ਸਿੰਘ ਭਿੰਡਰਾਂਵਾਲੇ
    ਭਾਈ ਅਮਰੀਕ ਸਿੰਘ
    ਜਰਨਲ ਸ਼ਬੇਗ ਸਿੰਘ
    ਜਰਨਲ ਲਾਭ ਸਿੰਘ
    Strength
    + 30,000 ਫ਼ੌਜ ਆਰਮੀ, 175 ਕੌਮੀ ਸੁਰੱਖਿਆ ਰਾਖੇ
    700 ਸੀ. ਆਰ. ਪੀ. ਐਫ ਦੇ ਜਵਾਨ ਅਤੇ ਬੀਐਸਐਫ਼
    150 ਪੰਜਾਬ ਪੁਲਿਸ ਦੇ ਜਵਾਨ
    175 – 200
    Casualties and losses
    ਮੌਤਾਂ 15307(ਗ:ਬਰਾੜ ਦੀ ਕਿਤਾਬ ਬਲੂ ਸਟਾਰ ਅਸਲੀ ਕਹਾਣੀ ਮੁਤਬਿਕ) 140–200 ਹੋਰ ਮੌਤਾਂ
    492–7,000 ਮੌਤਾਂ ਆਮ ਲਕਾਂ

    ਸਾਕਾ ਨੀਲਾ ਤਾਰਾ (ਅੰਗ੍ਰੇਜ਼ੀ ਨਾਮ: Operation Blue Star) - 1 ਤੋਂ 10 ਜੂਨ 1984 ਦੇ ਵਿਚਕਾਰ ਭਾਰਤੀ ਫੌਜ ਦੁਆਰਾ ਅੰਮ੍ਰਿਤਸਰ ਵਿੱਚ ਸਿੱਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਤੇ ਕੀਤੀ ਹੋਈ ਫੌਜੀ ਕਾਰਵਾਈ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਮੁਕਤਸਰ ਅਤੇ ਜਰਨਲ ਸ਼ੁਬੇਗ ਸਿੰਘ ਉਸ ਸਮੇਂ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਸ਼ਾਮਲ ਸਨ। ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰੂਦਵਾਰਾ ਸਾਹਿਬ ਵਿੱਚ ਸਨ। ਜਿਨਾਂ ਨੂੰ ਅੱਤਵਾਦੀ ਕਹਿ ਕੇ ਫੌਜ ਗੁਰੁਦਵਾਰੇ ਵਿੱਚੋਂ ਕੱਢਣਾ ਚਾਹੁੰਦੀ ਸੀ। ਇਸ ਫੌਜੀ ਕਾਰਵਾਈ ਵਿੱਚ ਬਹੁਤ ਲੋਕਾਂ ਦੀ ਜਾਨ ਗਈ ਅਤੇ ਸਿੱਖ ਧਰਮ ਦੇ ਪਵਿੱਤਰ ਅਸਥਾਨਾਂ ਦਾ ਨੁਕਸਾਨ ਹੋਇਆ।

    ਸਿੱਖ ਭਾਈਚਾਰੇ ਲਈ ਵੱਡੇ ਰਾਜਨੀਤਿਕ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਲਹਿਰ ਪਹਿਲਾਂ ਭਾਰਤ ਦੇ ਪੰਜਾਬ ਰਾਜ ਵਿੱਚ ਮੌਜੂਦ ਸੀ, ਅਤੇ 1973 ਵਿੱਚ, ਸਿੱਖ ਕਾਰਕੁਨਾਂ ਨੇ ਭਾਰਤ ਸਰਕਾਰ ਨੂੰ ਆਨੰਦਪੁਰ ਸਾਹਿਬ ਮਤਾ ਪੇਸ਼ ਕੀਤਾ, ਜੋ ਕਿ ਪੰਜਾਬ ਲਈ ਵੱਡੀ ਖੁਦਮੁਖਤਿਆਰੀ ਦੀਆਂ ਮੰਗਾਂ ਦੀ ਇੱਕ ਸੂਚੀ ਸੀ। ਇਸ ਮਤੇ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ। ਜੁਲਾਈ 1982 ਵਿੱਚ, ਸਿੱਖ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਨੇ ਭਿੰਡਰਾਂਵਾਲੇ, ਜੋ ਅਧਿਕਾਰੀਆਂ ਦੁਆਰਾ ਲੋੜੀਂਦੇ ਸਨ, ਨੂੰ ਗ੍ਰਿਫ਼ਤਾਰੀ ਤੋਂ ਬਚਣ ਲਈ ਹਰਿਮੰਦਰ ਸਾਹਿਬ ਵਿੱਚ ਨਿਵਾਸ ਕਰਨ ਲਈ ਸੱਦਾ ਦਿੱਤਾ।[2] 1 ਜੂਨ 1984 ਨੂੰ ਗੱਲਬਾਤ ਅਸਫਲ ਹੋਣ ਤੋਂ ਬਾਅਦ, ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੌਜ ਨੂੰ ਜਲਦਬਾਜ਼ੀ ਵਿੱਚ ਆਪ੍ਰੇਸ਼ਨ ਬਲੂ ਸਟਾਰ ਸ਼ੁਰੂ ਕਰਨ ਦਾ ਹੁਕਮ ਦਿੱਤਾ, ਜਿਸ ਵਿੱਚ ਹਰਿਮੰਦਰ ਸਾਹਿਬ ਅਤੇ ਪੰਜਾਬ ਭਰ ਦੇ ਕਈ ਹੋਰ ਸਿੱਖ ਮੰਦਰਾਂ ਅਤੇ ਸਥਾਨਾਂ 'ਤੇ ਹਮਲਾ ਕੀਤਾ ਗਿਆ ਜਿਸ ਵਿੱਚ ਨਾਗਰਿਕਾਂ ਅਤੇ ਸ਼ਰਧਾਲੂਆਂ ਨੂੰ ਵੀ ਮਾਰਿਆ ਗਿਆ।[3]

    ਫੌਜ ਨੇ ਅੰਦਰ ਸ਼ਾਮਿਲ ਸਿੱਖਾਂ ਕੋਲ ਮੌਜੂਦ ਗੋਲੀਬਾਰੀ ਦੀ ਸ਼ਕਤੀ ਨੂੰ ਘੱਟ ਸਮਝਿਆ, ਜਿਨ੍ਹਾਂ ਦੇ ਹਥਿਆਰਾਂ ਵਿੱਚ ਚੀਨੀ-ਬਣੇ ਰਾਕੇਟ-ਪ੍ਰੋਪੇਲਡ ਗ੍ਰਨੇਡ ਲਾਂਚਰ ਅਤੇ ਸ਼ਸਤਰ-ਵਿੰਨ੍ਹਣ ਦੀਆਂ ਸਮਰੱਥਾਵਾਂ ਵਾਲੇ ਗੋਲਾ-ਬਾਰੂਦ ਸ਼ਾਮਲ ਸਨ। ਪਵਿੱਤਰ ਸਥਾਨ ਨੂੰ ਨੁਕਸਾਨ ਤੋਂ ਬਚਣ ਦੀ ਉਮੀਦ ਵਿੱਚ, ਭਾਰਤੀ ਫੌਜਾਂ ਨੇ ਹਲਕੇ ਹਥਿਆਰਾਂ ਦੀ ਵਰਤੋਂ ਕਰਕੇ ਮੰਦਰ 'ਤੇ ਅਸਫਲ ਹਮਲਾ ਕੀਤਾ ਅਤੇ ਫਿਰ ਭਾਰੀ ਟੈਂਕਾਂ, ਹੈਲੀਕਾਪਟਰਾਂ ਅਤੇ ਤੋਪਖਾਨੇ ਸਮੇਤ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ। ਲੜਾਈ ਲੰਬੇ ਸਮੇਂ ਦੇ ਸ਼ਹਿਰੀ ਯੁੱਧ ਵਿੱਚ ਬਦਲ ਗਈ, ਜਿਸ ਵਿੱਚ ਭਾਰਤੀ ਫੌਜਾਂ ਨੇ ਹੌਲੀ-ਹੌਲੀ ਜ਼ਮੀਨ ਹਾਸਲ ਕਰਨ ਲਈ ਕਾਫ਼ੀ ਬਲਾਂ ਨੂੰ ਸਮਰਪਿਤ ਕੀਤਾ। ਅੰਤ ਵਿੱਚ, 6 ਜੂਨ ਨੂੰ ਸਿੱਖਾਂ ਦਾ ਜ਼ਿਆਦਾਤਰ ਗੋਲਾ-ਬਾਰੂਦ ਖਤਮ ਹੋ ਗਿਆ, ਅਤੇ 10 ਜੂਨ ਤੱਕ ਲੜਾਈ ਕਾਫ਼ੀ ਹੱਦ ਤੱਕ ਬੰਦ ਹੋ ਗਈ, ਭਾਰਤੀ ਫੌਜਾਂ ਨੇ ਕੰਪਲੈਕਸ 'ਤੇ ਕਬਜ਼ਾ ਕਰ ਲਿਆ। ਭਾਰਤ ਸਰਕਾਰ ਨੇ ਸਿੱਖ ਲੜਾਕੂਆਂ ਨੂੰ ਅੱਤਵਾਦੀ ਐਲਾਨ ਕੀਤਾ ਅਤੇ ਓਹਨਾਂ ਨੂੰ ਉੱਚ ਨਾਗਰਿਕ ਦੀਆਂ ਮੌਤਾਂ ਦਾ ਕਾਰਨ ਦੱਸਿਆ ਜੋ ਮੰਦਰ ਦੇ ਅੰਦਰ ਫਸੇ ਸ਼ਰਧਾਲੂਆਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੇ ਸਨ। ਹਾਲਾਂਕਿ, ਭਾਰਤੀ ਫੌਜਾਂ ਨੂੰ ਪਤਾ ਸੀ ਕਿ ਨਾਗਰਿਕ ਅੰਦਰ ਮੌਜੂਦ ਸਨ, ਅਤੇ ਇਹ ਕਾਰਵਾਈ ਇੱਕ ਸਿੱਖ ਧਾਰਮਿਕ ਦਿਨ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਸ਼ੁਰੂ ਹੋਈ, ਜਦੋਂ ਬਹੁਤ ਸਾਰੇ ਸ਼ਰਧਾਲੂ ਮੌਜੂਦ ਹੋਣਗੇ। ਕਾਰਵਾਈ ਦੌਰਾਨ ਫੌਜ ਦੁਆਰਾ ਬਹੁਤ ਸਾਰੇ ਨਾਗਰਿਕਾਂ ਨੂੰ ਗੈਰ-ਨਿਆਇਕ ਕਤਲਾਂ ਦਾ ਸਾਹਮਣਾ ਕਰਨਾ ਪਿਆ।[4][5][6][7][8]

    ਹਰਮੰਦਿਰ ਸਾਹਿਬ ਕੰਪਲੈਕਸ ਵਿੱਚ ਇਸ ਫੌਜੀ ਕਾਰਵਾਈ ਦੀ ਦੁਨੀਆ ਭਰ ਦੇ ਸਿੱਖਾਂ ਦੁਆਰਾ ਆਲੋਚਨਾ ਕੀਤੀ ਗਈ ਸੀ, ਜਿਨ੍ਹਾਂ ਨੇ ਇਸਨੂੰ ਸਿੱਖ ਧਰਮ ਅਤੇ ਸਮੁੱਚੇ ਸਿੱਖ ਭਾਈਚਾਰੇ 'ਤੇ ਹਮਲਾ ਮੰਨਿਆ ਸੀ। ਇਸ ਕਾਰਵਾਈ ਤੋਂ ਪੰਜ ਮਹੀਨੇ ਬਾਅਦ, 31 ਅਕਤੂਬਰ 1984 ਨੂੰ, ਦੋ ਸਿੱਖਾਂ, ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੁਆਰਾ ਬਦਲੇ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ।[9] ਉਸਦੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਨੇ ਉਸਦੀ ਮੌਤ 'ਤੇ ਜਨਤਕ ਰੋਸ ਦਾ ਇਸਤੇਮਾਲ ਕੀਤਾ, ਜਿਸਦੇ ਨਤੀਜੇ ਵਜੋਂ 1984 ਵਿੱਚ ਕਾਂਗਰਸੀ ਵਰਕਰਾਂ ਅਤੇ ਗੁੱਸੇ ਵਿੱਚ ਆਈ ਭੀੜ ਦੀ ਅਗਵਾਈ ਵਿੱਚ ਸਿੱਖ ਵਿਰੋਧੀ ਦੰਗੇ ਹੋਏ, ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਸਿੱਖ ਨਾਗਰਿਕ ਮਾਰੇ ਗਏ।[10] ਆਪਣੇ ਦੱਸੇ ਗਏ ਉਦੇਸ਼ਾਂ ਨੂੰ ਪੂਰਾ ਕਰਨ ਦੇ ਬਾਵਜੂਦ, ਇਸ ਕਾਰਵਾਈ ਨੂੰ ਭਾਰਤੀ ਫੌਜ ਅਤੇ ਰਾਜ ਲਈ "ਵਿਨਾਸ਼ਕਾਰੀ" ਦੱਸਿਆ ਗਿਆ ਹੈ।[11] ਇਸਨੇ ਭਾਰਤ ਸਰਕਾਰ ਅਤੇ ਸਿੱਖ ਭਾਈਚਾਰੇ ਵਿਚਕਾਰ ਤਣਾਅ ਨੂੰ ਬਹੁਤ ਵਧਾ ਦਿੱਤਾ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇੱਕ ਵੱਖਰੇ ਰਾਜ ਦੀ ਮੰਗ ਕਰ ਰਹੇ ਸਨ। ਇਸ ਦੌਰਾਨ, 1984 ਦੇ ਸਿੱਖ ਵਿਰੋਧੀ ਦੰਗਿਆਂ ਨੇ ਪੁਲਿਸ ਕਾਰਵਾਈਆਂ ਦੀ ਇੱਕ ਲੜੀ ਨੂੰ ਵਿਆਪਕ ਸੰਪਰਦਾਇਕ ਹਿੰਸਾ ਵਿੱਚ ਬਦਲ ਦਿੱਤਾ। ਕਾਰਵਾਈ ਦੀ ਬੇਰਹਿਮੀ ਅਤੇ ਉੱਚ ਨਾਗਰਿਕ ਮੌਤਾਂ ਨੇ ਪੰਜਾਬ ਵਿੱਚ ਇੱਕ ਬਗਾਵਤ ਨੂੰ ਜਨਮ ਦਿੱਤਾ। ਇਸ ਕਾਰਵਾਈ ਨੂੰ ਇੱਕ ਕੇਸ ਸਟੱਡੀ ਵਜੋਂ ਵਰਤਿਆ ਗਿਆ ਹੈ ਜੋ ਫੌਜੀ ਕਾਰਵਾਈਆਂ ਸ਼ੁਰੂ ਕਰਨ ਤੋਂ ਪਹਿਲਾਂ ਧਾਰਮਿਕ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਦਾ ਸਤਿਕਾਰ ਕਰਨ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਬਾਅਦ ਵਿੱਚ ਆਪਰੇਸ਼ਨ ਬਲੈਕ ਥੰਡਰ I ਅਤੇ II ਦੇ ਹਿੱਸੇ ਵਜੋਂ ਕੰਪਲੈਕਸ 'ਤੇ ਦੋ ਵਾਰ ਛਾਪੇਮਾਰੀ ਕੀਤੀ ਗਈ, ਦੋਵਾਂ ਕਾਰਵਾਈਆਂ ਵਿੱਚ ਆਪਰੇਸ਼ਨ ਬਲੂ ਸਟਾਰ ਨਾਲੋਂ ਵੱਡੀ ਮਾਤਰਾ ਵਿੱਚ ਅੱਤਵਾਦੀਆਂ ਦੇ ਬਾਵਜੂਦ, ਨਾਗਰਿਕਾਂ ਦਾ ਨੁਕਸਾਨ ਜਾਂ ਮੰਦਰ ਨੂੰ ਬਹੁਤ ਘੱਟ ਜਾਂ ਕੋਈ ਨੁਕਸਾਨ ਨਹੀਂ ਹੋਇਆ।

    ਘੱਲੂਘਾਰਾ

    ਸੰਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਭਾਰਤੀ ਫੌਜ ਵੱਲੋਂ, ਜਿਸ ਨੂੰ ਫ਼ੌਜੀ ਰਵਾਇਤ ਅਨੁਸਾਰ ਸਾਕਾ ਨੀਲਾ ਤਾਰਾ ਆਖਿਆ ਗਿਆ ਹੈ ਆਜ਼ਾਦ ਭਾਰਤ ਵਿੱਚ ਕਿਸੇ ਧਰਮ ਅਸਥਾਨ ਅੰਦਰੋਂ ਅਖੌਤੀ ਅਪਰਾਧੀਆਂ ਨੂੰ ਕੱਢਣ ਲਈ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਹੈ। ਮਹਾਨ ਕੋਸ਼ ਮੁਤਾਬਕ ਘੱਲੂਘਾਰਾ ਦਾ ਅਰਥ ਤਬਾਹੀ, ਗਾਰਤੀ ਜਾਂ ਸਰਵਨਾਸ਼ ਹੈ। ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ, ਗੁਰੂ ਸਾਹਿਬਾਨ ਵੱਲੋਂ ਉਸਾਰੇ ਸਿਰਫ਼ ਦੋ ਹੀ ਪਵਿੱਤਰ ਅਸਥਾਨ ਹਨ।

    ਇਤਿਹਾਸ ਕਾਰਨ

    ਅੰਮ੍ਰਿਤਸਰ ਵਿਖੇ ਅਪਰੈਲ 1978 ਦੇ ਨਿਰੰਕਾਰੀ ਸਿੱਖ ਝਗੜੇ ਦੇ ਮੁਕੱਦਮੇ ਦੀ ਤਫ਼ਤੀਸ਼ ਤੋਂ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ 20 ਸਤੰਬਰ 1981 ਨੂੰ ਮਹਿਤਾ ਚੌਂਕ ਵਿੱਚ ਗ੍ਰਿਫ਼ਤਾਰੀ, ਧਰਮ ਯੁੱਧ ਮੋਰਚਾ 18 ਜੁਲਾਈ 1982 ਦੀ ਆਰੰਭਤਾ, ਸਾਕਾ ਨੀਲਾ ਤਾਰਾ, ਬਲੈਕ-ਥੰਡਰ ਤੋਂ ਬਾਅਦ ਸੰਨ 1997 ਤਕ ਲੇਖਕ ਨੇ ਵੱਖ-ਵੱਖ ਅਹੁਦਿਆਂ ’ਤੇ ਪੁਲੀਸ ਅਧਿਕਾਰੀ ਵਜੋਂ ਅੰਮ੍ਰਿਤਸਰ ਬਹੁਤ ਕੁਝ ਦੇਖਿਆ ਤੇ ਹੰਢਾਇਆ। ਰਾਜਸੀ, ਪੁਲੀਸ ਤੇ ਪ੍ਰਬੰਧਕੀ ਅਫ਼ਸਰਾਂ ਵੱਲੋਂ ਸਮੇਂ ਸਿਰ ਉਚਿਤ ਕਾਰਵਾਈ ਕਰਨ ਵਿੱਚ ਵਰਤੀ ਗਈ ਢਿੱਲ-ਮੱਠ ਤੇ ਰਾਜਸੀ ਲਾਹੇ ਦੇ ਲਾਲਚ ਕਾਰਨ ਹਾਲਾਤ ਬਹੁਤ ਵਿਗੜ ਗਏ ਸਨ। ਅਪਰੈਲ 1978 ਨੂੰ ਵਿਸਾਖੀ ਵਾਲੇ ਦਿਨ ਨਿਰੰਕਾਰੀਆਂ ਵੱਲੋਂ ਸ਼ਹਿਰ ਵਿੱਚ ਕੱਢਿਆ ਜਾ ਰਿਹਾ ਰੋਸ ਮਾਰਚ ਰੋਕਣ ਲਈ ਅਖੰਡ ਕੀਰਤਨੀ ਜਥੇ ਦੇ ਕੁੱਲ ਮੈਂਬਰ ਸਮਾਗਮ ਵਿੱਚ ਅਜੀਤ ਨਗਰ ਸੁਲਤਾਨਵਿੰਡ ਗਏ ਤੇ ਭਾਈ ਫ਼ੌਜਾ ਸਿੰਘ ਆਦਿ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਤੋਂ ਇਕੱਠੇ ਹੋ ਰਵਾਇਤੀ ਸ਼ਸਤਰਾਂ ਨਾਲ ਲੈਸ ਹੋ ਕੇ ਨਿਰੰਕਾਰੀ ਸਮਾਗਮ ਵੱਲ ਤੁਰ ਪਏ। ਟਕਰਾਓ ਵਿੱਚ 13 ਸਿੱਖ ਤੇ 4 ਹੋਰਾਂ ਦੀ ਮੌਤ ਹੋ ਗਈ। ਉਸ ਦਿਨ ਮੁਕੱਦਮਾ ਤਾਂ ਦਰਜ ਹੋਇਆ ਪਰ ਗ੍ਰਿਫ਼ਤਾਰੀ ਕੋਈ ਨਹੀਂ ਹੋਈ। ਮੁਕੱਦਮੇ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਰਨਾਲ ਤਬਦੀਲ ਹੋ ਗਈ। ਸਾਰੇ ਦੋਸ਼ੀ ਬਰੀ ਕਰ ਦਿੱਤੇ ਗਏ। ਉਸ ਮੁਕੱਦਮੇ ਵਿੱਚ ਵੇਲੇ ਦੀ ਸਰਕਾਰ ਨੇ ਹਾਈ ਕੋਰਟ ਵਿੱਚ ਅਪੀਲ ਤਕ ਨਹੀਂ ਕੀਤੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਸੰਨ 1978 ਵਿੱਚ ਆਤਮ ਰੱਖਿਆ ਲਈ ਹਥਿਆਰ ਖ਼ਰੀਦਣ ਵਾਸਤੇ ਲਾਇਸੈਂਸ ਵੀ ਪ੍ਰਾਪਤ ਕੀਤੇ। ਇਸੇ ਸਾਲ ਕਾਨ੍ਹਪੁਰ ਤੇ ਹੋਰ ਥਾਵਾਂ ਉੱਤੇ ਵੀ ਸਿੱਖ ਤੇ ਨਿਰੰਕਾਰੀਆਂ ਦੇ ਝਗੜੇ ਹੋਏ। ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਭਾਈ ਅਮਰੀਕ ਸਿੰਘ ਤੇ ਸੰਤ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ 31 ਮਈ 1981 ਨੂੰ ਸ਼ਹਿਰ ਵਿੱਚ ਮਾਰਚ ਕਰਨ ਦਾ ਐਲਾਨ ਕੀਤਾ। ਇਸ ਦੇ ਪ੍ਰਤੀਕਰਮ ਵਜੋਂ ਸਿਗਰਟ ਬੀੜੀ ਦੇ ਹੱਕ ਵਿੱਚ 29 ਮਈ 1981 ਨੂੰ ਹਰਬੰਸ ਲਾਲ ਖੰਨਾ ਦੀ ਅਗਵਾਈ ਹੇਠ ਇੱਕ ਜਲੂਸ ਕੱਢਿਆ ਗਿਆ। ਇਸ ਨਾਲ ਪਵਿੱਤਰ ਸ਼ਹਿਰ ਦਾ ਮਸਲਾ ਦੋ ਫ਼ਿਰਕਿਆਂ ਵਿੱਚ ਵੰਡ ਦਾ ਕਾਰਨ ਬਣ ਗਿਆ। ਸ਼ਹਿਰ ਵਿੱਚ ਸਿਗਰਟ ਬੀੜੀ ਦੇ ਖੋਖੇ ਵੀ ਸਾੜੇ ਗਏ। ਮੰਦਰਾਂ ਵਿੱਚ ਗਊਆਂ ਦੇ ਸਿਰ ਤੇ ਗੁਰਦੁਆਰਿਆਂ ਵਿੱਚ ਸਿਗਰਟ ਬੀੜੀਆਂ ਸੁੱਟੀਆਂ ਜਾਣ ਲੱਗ ਪਈਆਂ। ਤਣਾਉ ਨੂੰ ਵੇਖ ਕੇ ਸਰਕਾਰ ਨੇ 2 ਜੂਨ 1981 ਨੂੰ ਸਾਰੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਦੇ ਦਿੱਤੇ। ਦਮਦਮੀ ਟਕਸਾਲ ਵਾਲਿਆਂ ਨੇ ਆਪਣੇ ਹਥਿਆਰ ਜਮ੍ਹਾਂ ਨਾ ਕਰਵਾ ਕੇ ਇਸ ਹੁਕਮ ਦੀ ਉਲੰਘਣਾ ਕੀਤੀ। ਸੰਤ ਜਰਨੈਲ ਸਿੰਘ ਵਿਰੁੱਧ ਇਸ ਬਾਰੇ ਥਾਣਾ ਬਿਆਸ ਵਿੱਚ ਮੁਕੱਦਮਾ ਦਰਜ ਹੋਇਆ। ਤਫ਼ਤੀਸ਼ ਸਮੇਂ ਪਤਾ ਚੱਲਿਆ ਕਿ ਸੰਤ ਜਰਨੈਲ ਸਿੰਘ ਨੇ ਕੋਈ ਲਾਈਸੈਂਸੀ ਹਥਿਆਰ ਨਹੀਂ ਖ਼ਰੀਦਿਆ।

    ਪੰਜਾਬ ਤੇ ਕਤਲ

    ਨੌਂ ਸਤੰਬਰ 1981 ਨੂੰ ਹਿੰਦ ਸਮਾਚਾਰ ਗਰੁੱਪ ਦੇ ਮਾਲਕ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਦੋਸ਼ੀ ਮੌਕੇ ’ਤੇ ਹੀ ਗ੍ਰਿਫ਼ਤਾਰ ਹੋ ਗਿਆ ਸੀ। ਮੁਕੱਦਮੇ ਵਿੱਚ ਸੰਤ ਜਰਨੈਲ ਸਿੰਘ ਦਾ ਨਾਂ ਵੀ ਦੋਸ਼ੀ ਵਜੋਂ ਲਿਖਿਆ ਗਿਆ ਸੀ। ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਅਸੀਂ ਵੀ ਮਹਿਤਾ ਚੌਂਕ ਵਿੱਚ ਨਾਕਾਬੰਦੀ ਕਰ ਦਿੱਤੀ ਅੰਮ੍ਰਿਤਸਰ ਪੁਲੀਸ ਨੂੰ ਪਤਾ ਚੱਲਿਆ ਕਿ ਸੰਤ ਜਰਨੈਲ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਹਨ। ਗ੍ਰਿਫ਼ਤਾਰੀ ਲਈ 20 ਸਤੰਬਰ 1981 ਦੀ ਤਾਰੀਕ ਮਿੱਥੀ ਗਈ। ਪਹਿਲਾਂ ਸੰਤ ਜਰਨੈਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਚੰਦੋ ਕਲਾਂ ਵਿੱਚ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਥੇ ਦੀਆਂ ਬੱਸਾਂ ਗੱਡੀਆਂ ਨੂੰ ਅੱਗ ਲਾ ਦਿੱਤੀ ਸੀ। ਸੰਤ ਜਰਨੈਲ ਸਿੰਘ ਨੂੰ ਲੈ ਕੇ ਲੁਧਿਆਣਾ ਲਈ ਚੱਲ ਪਏ। ਗ੍ਰਿਫ਼ਤਾਰੀ ਲਈ ਸਰਕਾਰ ਨੇ ਵੱਡਾ ਉੱਦਮ ਕੀਤਾ ਪਰ ਰਾਜਸੀ ਆਗੂਆਂ ਦੀ ਵਿਚੋਲਗੀ ’ਤੇ ਸੰਤ ਜਰਨੈਲ ਸਿੰਘ ਨੂੰ ਅਕਤੂਬਰ 1981 ਵਿੱਚ ਮੁਕੱਦਮਾ ਚਲਾਏ ਬਿਨਾਂ ਹੀ ਰਿਹਾਅ ਕਰ ਦਿੱਤਾ ਗਿਆ।ਭਾਈ ਅਮਰੀਕ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਝੂਠੇ ਮੁੱਕਦਮੇ ਬਾਰੇ ਰੋਸ ਪ੍ਰਗਟ ਕਰਨ ਲਈ ਉੱਥੇ ਆ ਗਿਆ। ਅਮਰੀਕ ਸਿੰਘ ਤੇ ਉਸ ਦੇ ਸਾਥੀਆਂ ਨੂੰ ਥਾਣੇ ਅੰਦਰ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਠਾਹਰਾ ਸਿੰਘ ਤੇ ਅਮਰੀਕ ਸਿੰਘ ਦੀ ਰਿਹਾਈ ਲਈ ਮੋਰਚਾ ਸ਼ੁਰੂ ਹੋਇਆ।

    ਸ਼ੋਮਣੀ ਅਕਾਲੀ ਦਲ ਅਤੇ ਸਾਕਾ

    ਸ਼੍ਰੋਮਣੀ ਅਕਾਲੀ ਦਲ ਸਤਲੁਜ-ਯਮਨਾ ਨਹਿਰ ਦੀ ਉਸਾਰੀ ਵਿਰੁੱਧ ਕਪੂਰੀ ਤੋਂ ਮੋਰਚਾ ਚਲਾ ਰਿਹਾ ਸੀ ਜਿਸ ਨੂੰ ਬੰਦ ਕਰ ਕੇ ਸੰਤ ਜਰਨੈਲ ਸਿੰਘ ਨਾਲ ਮਿਲ ਕੇ 4 ਅਗਸਤ 1982 ਤੋਂ ਸਾਂਝਾ ਧਰਮ ਯੁੱਧ ਮੋਰਚਾ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਤੋਂ ਆਰੰਭ ਹੋ ਗਿਆ। ਇਸ ਦੀਆਂ ਮੰਗਾਂ ਆਨੰਦਪੁਰ ਸਾਹਿਬ ਮਤੇ ’ਤੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣਾ, ਗੁਰਬਾਣੀ ਪ੍ਰਸਾਰਨ ਲਈ ਰੇਡੀਓ ਸਟੇਸ਼ਨ ਦੀ ਆਗਿਆ, ਰੇਲਗੱਡੀ ਦਾ ਨਾ ਅੰਮ੍ਰਿਤਸਰ ਦੇ ਨਾਂ ’ਤੇ ਰੱਖਣਾ, ਚੰਡੀਗੜ੍ਹ, ਪੰਜਾਬੀ ਬੋਲੀ ਵਾਲੇ ਇਲਾਕੇ, ਭਾਖੜਾ ਡੈਮ ਤੇ ਪਾਣੀਆਂ ਦੇ ਮਸਲੇ ਵਿਸ਼ੇਸ਼ ਸਨ। ਇਸ ਕਾਰਨ ਪੁਲੀਸ ਤੇ ਫੈਡਰੇਸ਼ਨ ਦੀ ਆਪਸ ਵਿੱਚ ਸਿੱਧੀ ਲੜਾਈ ਆਰੰਭ ਹੋ ਗਈ ਅਤੇ ਪੁਲੀਸ ਅਫ਼ਸਰਾਂ ਦੇ ਕਤਲ ਵੀ ਸ਼ੁਰੂ ਹੋ ਗਏ। ਕੇਂਦਰ ਸਰਕਾਰ ਨੇ ਇਸ ਮੋਰਚੇ ਦੇ ਹੱਲ ਲਈ 16-17 ਨਵੰਬਰ 1982 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਗੁਪਤ ਮੀਟਿੰਗ ਕੀਤੀ ਸਰਕਾਰ ’ਤੇ ਦਬਾਅ ਪਾਉਣ ਲਈ ਅਕਾਲੀ ਦਲ ਨੇ 4 ਅਪਰੈਲ 1983 ਨੂੰ ਰਸਤਾ ਰੋਕੋ ਤੇ 17 ਜੂਨ 1983 ਨੂੰ ਰੇਲ ਰੋਕੋ ਅੰਦੋਲਨ ਕੀਤੇ ਜਿਹਨਾਂ ਵਿੱਚ ਪੁਲੀਸ ਹੱਥੋਂ ਕਈ ਲੋਕ ਮਾਰੇ ਗਏ। ਪੰਜਾਬ ਦੀ ਦਰਬਾਰਾ ਸਿੰਘ ਸਰਕਾਰ ਬਰਖਾਸਤ ਕਰ ਕੇ 10 ਅਕਤੂਬਰ 1983 ਨੂੰ ਸ੍ਰੀ ਭੈਰੋਂ ਦੱਤ ਪਾਂਡੇ ਨੂੰ ਪੰਜਾਬ ਦਾ ਗਵਰਨਰ ਲਾਇਆ ਗਿਆ। ਭਾਰੀ ਗਿਣਤੀ ਵਿੱਚ ਸੀਮਾ ਸੁਰੱਖਿਆ ਬਲ ਅਤੇ ਸੀ.ਆਰ.ਪੀ.ਐੱਫ਼. ਵੀ ਪੰਜਾਬ ਵਿੱਚ ਤਾਇਨਾਤ ਕਰ ਦਿੱਤੀ ਗਈ। ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਗ਼ੈਰ-ਕਾਨੂੰਨੀ ਐਲਾਨ ਦਿੱਤਾ ਗਿਆ। ਦਸੰਬਰ 1983 ਤਕ ਸੰਤ ਹਰਚੰਦ ਸਿੰਘ ਲੌਗੋਂਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿੱਚ ਮਤਭੇਦ ਇੰਨੇ ਵਧ ਚੁੱਕੇ ਸਨ ਕਿ ਸੰਤ ਜਰਨੈਲ ਸਿੰਘ 15 ਦਸਬੰਰ ਨੂੰ ਗੁਰੂ ਨਾਨਕ ਨਿਵਾਸ ਤੋਂ ਸ੍ਰੀ ਅਕਾਲ ਤਖਤ ਸਾਹਿਬ ਥੱਲੇ ਰਿਹਾਇਸ਼ ਲੈ ਗਏ। ਕੇਂਦਰ ਸਰਕਾਰ ਨੇ ਖ਼ਾਨਾਪੂਰਤੀ ਲਈ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਗੁਪਤ ਬੇਸਿੱਟਾ ਮੀਟਿੰਗਾਂ ਕੀਤੀਆਂ।

    ਸਾਕਾ

    1 ਜੂਨ 1984 ਨੂੰ ਸੀ.ਆਰ.ਪੀ.ਐੱਫ਼. ਤੇ ਬੀ.ਐੱਸ.ਐੱਫ਼. ਨੇ ਦਰਬਾਰ ਸਾਹਿਬ ਸਮੂਹ ਵੱਲ ਗੱਲ ਚਲਾਉਣੀ ਆਰੰਭ ਕਰ ਦਿੱਤੀ। ਦੋ ਜੂਨ ਨੂੰ ਜਨਰਲ ਗੌਰੀ ਸ਼ੰਕਰ ਨੂੰ ਸੁਰੱਖਿਆ ਸਲਾਹਕਾਰ ਲਾ ਕੇ ਪੂਰੇ ਪੰਜਾਬ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਅਤੇ ਫ਼ੌਜ ਨੇ ਨੀਲਾ ਤਾਰਾ ਆਪਰੇਸ਼ਨ ਆਰੰਭ ਕਰ ਦਿੱਤਾ। ਦਰਬਾਰ ਸਾਹਿਬ ਅੰਦਰ ਐਂਟੀ ਟੈਂਕ ਗੋਲੇ ਤੇ ਹੋਰ ਭਾਰੀ ਅਸਲਾ ਪਹੁੰਚ ਗਿਆ। ਅੰਮ੍ਰਿਤਸਰ ਦੇ ਖ਼ੂਫ਼ੀਆ ਵਿਭਾਗ ਦਾ ਅਫ਼ਸਰ ਸਿੱਧੇ ਤੌਰ ’ਤੇ ਵੀ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਸੀ। ਦਰਬਾਰ ਸਾਹਿਬ ਸਮੂਹ ਵਿੱਚ ਜਨਰਲ ਸ਼ਬੇਗ ਸਿੰਘ ਨੇ ਮਜ਼ਬੂਤ ਮੋਰਚਾਬੰਦੀ ਕੀਤੀ ਸੀ। ਛੇ ਜੂਨ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ’ਤੇ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਮੌਤ ਨਾਲ ਫ਼ੌਜੀ ਕਾਰਵਾਈ ਕੀਤੀ। ਸਰਕਾਰੀ ਅੰਕੜਿਆਂ ਅਨੁਸਾਰ 136 ਫ਼ੌਜੀ ਮਰੇ ਅਤੇ 220 ਜ਼ਖ਼ਮੀ ਹੋਏ ਅਤੇ 492 ਨਾਗਰਿਕ ਤੇ ਖਾੜਕੂ ਮਾਰੇ ਗਏ।ਬਰਾੜ ਦੀ ਨਵੀਂ ਕਿਤਾਬ ਮੁਤਬਿਕ 15307 ਮਰੇ ਅਤੇ 17000 ਤੋ ਵੱਧ ਜਖਮੀ ਹੋਏ। ਮਰਨ ਵਾਲਿਆਂ ਵਿੱਚ ਬਹੁਤੇ ਉਹ ਲੋਕ ਸਨ ਜੋ ਸ੍ਰੀ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਆਏ ਸਨ। ਜੋਧਪੁਰ ਜੇਲ੍ਹ ਵਿੱਚ ਲਿਜਾਏ ਗਏ 379 ਵਿਅਕਤੀਆਂ ਵਿੱਚੋਂ ਵੀ ਕਈ ਬੇਗੁਨਾਹ ਸ਼ਰਧਾਲੂ ਹੀ ਸਨ। ਇਸ ਕਾਰਵਾਈ ਦੌਰਾਨ ਫੌਜ ਉੱਤੇ ਆਮ ਸਿੱਖਾਂ ਉੱਤੇ ਵਹਿਸ਼ੀ ਤਸ਼ੱਦਦ ਕਰਨ ਦੇ ਦੋਸ਼ ਵੀ ਲੱਗਦੇ ਆਏ ਹਨ।

    ਹਵਾਲੇ

    1. "ਪੁਰਾਲੇਖ ਕੀਤੀ ਕਾਪੀ". Archived from the original on 2017-10-13. Retrieved 2014-06-06.
    2. Singh, Khushwant (1984). A History of the Sikhs (in ਅੰਗਰੇਜ਼ੀ). Vol. II: 1839–1974. Princeton University Press; Oxford University Press. ISBN 978-0691030227. OCLC 769219183.
    3. Wolpert, Stanley A., ed. (2009). "India". Encyclopædia Britannica. 
    4. Tarkunde et al. 1985, pp. 58–59.
    5. Gurdarshan Singh Dhillon (1996). Truth About Punjab: SGPC White Paper. Amritsar: Shiromani Gurdwara Parbandhak Committee. p. 245. GGKEY:5BNR2KUYRHJ.
    6. Kaur, Amarjit (2004). The Punjab Story. Lotus. ISBN 978-8174369123.
    7. Tarkunde et al. 1985, p. 70.
    8. Tarkunde et al. 1985, p. 76.
    9. "Operation Blue Star: India's first tryst with militant extremism". DNA India. 5 November 2016. Archived from the original on 3 November 2017. Retrieved 29 October 2017.
    10. Joseph, Paul (2016). The Sage Encyclopedia of War: Social Science Perspectives. SAGE Publications. p. 433. ISBN 978-1483359885. around 17,000 Sikhs were burned alive or killed
    11. Anderson, L. D. (2013). Federal Solutions to Ethnic Problems: Accommodating Diversity. Exeter studies in ethno politics. Routledge. p. 182. ISBN 978-0-415-78161-9. Retrieved 2023-08-14.
    Prefix: a b c d e f g h i j k l m n o p q r s t u v w x y z 0 1 2 3 4 5 6 7 8 9

    Portal di Ensiklopedia Dunia

    Kembali kehalaman sebelumnya