ਜਾਪੁ ਸਾਹਿਬਜਾਪੁ ਸਾਹਿਬ ਪਾਵਨ ਬਾਣੀ ਦੇ ਸਿਰਲੇਖ ਤੋਂ ਵਿੱਦਤ (ਪ੍ਰਗਟ) ਹੈ ‘ਸ੍ਰੀ ਜਾਪੁ ਸਾਹਿਬ’ ਪਾਤਿਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਇਹ ਦਸਮ ਗ੍ਰੰਥ ਦੀ ਮੁੱਢਲੀ ਬਾਣੀ ਹੈ। ਇਸ ਦੀ ਕਾਵਿਕ ਬਣਤਰ ਗਣਿਕ ਛੰਦਾ-ਬੰਦੀ ‘ਤੇ ਆਧਾਰਤ ਹੈ ਅਤੇ ਇਸ ਦੇ ਕੁਲ 199 ਛੰਦ ਹਨ। ਇਸ ਵਿੱਚ ਹੇਠ ਲਿਖੇ ਛੰਦਾਂ ਦੀ ਵਰਤੋਂ ਕੀਤੀ ਮਿਲਦੀ ਹੈ:
ਬੋਲੀ'ਸ੍ਰੀ ਜਾਪੁ ਸਾਹਿਬ ਦੀ ਬੋਲੀ ਸਾਧ-ਭਾਸ਼ਾ ਅਤੇ ਫ਼ਾਰਸੀ ਦਾ ਅਦਭੁਤ ਮਿਸ਼ਰਣ ਹੈ। ਫ਼ਾਰਸੀ ਅਤੇ ਬ੍ਰਜ ਦੇ ਕਈ ਸ਼ਬਦਾਂ ਦੇ ਸੁਮੇਲ ਤੋਂ ਕਈ ਸੁਆਦਲੇ ਸਮਾਸੀ ਸ਼ਬਦ-ਜੁੱਟ ਬਣਾਏ ਹੋਏ ਹਨ। ਇਸ ਭਾਸ਼ਾਈ ਸਾਂਝ ਦੁਆਰਾ ਇਹ ਸੋਝੀ ਦਿੱਤੀ ਹੋਈ ਹੈ ਕਿ ਸਾਰੀਆਂ ਭਾਸ਼ਾਵਾਂ ਪ੍ਰਭੂ-ਉਸਤਤਿ ਲਈ ਵਰਤੇ ਜਾਣ ਦੀਆਂ ਅਧਿਕਾਰੀ ਹਨ, ਇਹਨਾਂ ਵਿੱਚ ਦੇਸ ਜਾਂ ਨਸਲ ਦੇ ਆਧਾਰ ‘ਤੇ ਵਿਤਕਰਾ ਕਰਨਾ ਨਿਰਮੂਲ ਹੈ। ਇਸ ਬਾਣੀ ਦੀ ਸ਼ਬਦ-ਬਣਤਰ ਅਤੇ ਸ਼ਬਦ-ਜੜਤ ਬੜੀ ਸਰਲ ਅਤੇ ਸੁਰੀਲੀ ਹੈ। ਇਸ ਦੀ ਛੰਦ-ਚਾਲ ਪਹਾੜੀ ਨਦੀ ਦੇ ਤੀਬਰ ਵੇਗ ਵਾਂਗ ਰਾਗਾਤਮਿਕ ਹੈ। ਵੱਖ ਵੱਖ ਬੋਲੀਆਂ ਦੇ ਵੰਨ-ਸਵੰਨੇ ਸ਼ਬਦਾਂ ਦੀ ਵੱਖ ਵੱਖ ਛੰਦਾਂ-ਬੰਦੀ ਵਿੱਚ ਵਰਤੋਂ ਪਾਠਕ ਦੀ ਸੁਰਤੀ ਨੂੰ ਕੀਲ ਰੱਖਦੀ ਹੈ। ਸ਼ੁਰੂ ਸ਼ੁਰੂ ਵਿੱਚ ਇਹ ਬਾਣੀ ਕਠਨ ਲੱਗਦੀ ਹੈ, ਪਰ ਜਿਉਂ ਜਿਉਂ ਪਾਠ-ਅਭਿਆਸ ਸਦਕਾ ਇਸ ਦੇ ਸ਼ਬਦ ਮੂੰਹ ‘ਤੇ ਚੜ੍ਹਦੇ ਜਾਂਦੇ ਹਨ, ਇਹ ਸੁਖੈਨ ਲੱਗਣ ਲੱਗ ਪੈਂਦੀ ਹੈ ਅਤੇ ਬਹੁਤ ਛੇਤੀ ਕੰਠਾਗਰ ਹੋ ਜਾਂਦੀ ਹੈ। ਜਿਵੇ:
ਵਿਸ਼ਾ ਅਕਾਲ ਪੁਰਖਸ੍ਰੀ ਜਾਪੁ ਸਾਹਿਬ ਦਾ ਪ੍ਰਮੁੱਖ ਵਿਸ਼ਾ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਹੈ। ਇੱਕ ਅੰਦਾਜ਼ੇ ਮੂਜਬ ਇਸ ਵਿੱਚ ਅਕਾਲ ਪੁਰਖ ਦਾ ਹਜ਼ਾਰ ਤੋਂ ਵੱਧ ਉਪ-ਨਾਮਾਂ ਦੁਆਰਾ ਅਭਿਨੰਦਨ ਕੀਤਾ ਹੋਇਆ ਹੈ। ਇਸ ਦੇ ਅਧਿਐਨ ਅਤੇ ਪਾਠ ਕਰਨ ਨਾਲ ਜਗਿਆਸੂ ਨੂੰ ਵਾਹਦ-ਪ੍ਰਸਤ (ਇਕ ਅਕਾਲ ਪੁਰਖ ਦੇ ਪੁਜਾਰੀ) ਹੋਣ ਦੀ ਪ੍ਰੇਰਨਾ ਮਿਲਦੀ ਹੈ। ਅਕਾਲ ਪੁਰਖ ਦੀ ਬਹੁ-ਗੁਣੀ ਹੋਂਦ-ਹਸਤੀ ਦੇ ਅਹਿਸਾਸ ਦੇ ਨਾਲ ਨਾਲ ਆਪਣੀ ਨਿਗੂਣੀ ਹੋਂਦ-ਹਸਤੀ ਦੀ ਤੁੱਛਤਾ ਦਾ ਵੀ ਅਹਿਸਾਸ ਹੁੰਦਾ ਹੈ ਅਤੇ ਇਸ ਤਰ੍ਹਾਂ ਹਉਮੈ ਦੀ ਨਵਿਰਤੀ ਵਿੱਚ ਮਦਦ ਮਿਲਦੀ ਹੈ। ਇਸ ਦੇ ਪਾਠ ਦੁਆਰਾ ਸਰਬ-ਸ਼ਕਤੀਮਾਨ ਅਤੇ ਸਰਬ-ਗੁਣ-ਸੰਪੂਰਨ ਅਕਾਲ ਪੁਰਖ ਨਾਲ ਸੁਰਤਿ-ਸੰਬੰਧ ਜੁੜਨ ਸਦਕਾ ਮਨ ਨੂੰ ਧੀਰਜ ਅਤੇ ਧੁਰਾਸ ਮਿਲਦਾ ਹੈ। ਅਨੂਠਾ ਸੰਗ੍ਰਹਿਸ੍ਰੀ ਜਾਪੁ ਸਾਹਿਬ ਅਕਾਲ ਪੁਰਖ ਦੇ ਸਰਗੁਣ (ਮਾਇਆ ਦੇ ਤਿੰਨਾਂ ਗੁਣਾਂ-ਸਤੋ, ਰਜੋ, ਤਮੋ-ਵਿਚ ਵਿਆਪਕ) ਅਤੇ ਨਿਰਗੁਣ (ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ) ਦੋਹਾਂ ਸਰੂਪਾਂ ਦੇ ਵਾਚਕ ਸ਼ਬਦਾਂ ਦਾ ਅਨੂਠਾ ਸੰਗ੍ਰਹਿ ਹੈ।
ਕਰਤਾ ਭਰਤਾ ਅਤੇ ਹਰਤਾਆਪਣੀ ਰਚਨਾ ਦੇ ਪ੍ਰਸੰਗ ਵਿਚ, ਸਰਗੁਣ-ਬ੍ਰਹਮ ਦੇ ਤਿੰਨ ਪ੍ਰਮੁੱਖ ਗੁਣ ਹਨ। ਉਹ ਆਪਣੀ ਰਚਨਾ ਦਾ ‘ਕਰਤਾ’ (ਕਰਣਹਾਰ), ‘ਭਰਤਾ’ (ਪਾਲਣਹਾਰ) ਅਤੇ ‘ਹਰਤਾ’ (ਲੈਅ ਕਰਨਹਾਰ) ਹੈ। ਸ੍ਰੀ ਜਾਪੁ ਸਾਹਿਬ ਵਿੱਚ ਸਰਗੁਣ ਬ੍ਰਹਮ ਦੇ ਇਹਨਾਂ ਤਿੰਨਾਂ ਗੁਣਾਂ ਦੇ ਵਾਚਕ ਵੱਖ ਵੱਖ ਕਰਮ-ਨਾਮ ਮਿਲਦੇ ਹਨ। ‘ਕਰਤਾ’ ਅਤੇ ‘ਭਰਤਾ’; ਇਹਨਾਂ ਦੋਹਾਂ ਗੁਣਾਂ ਦੇ ਵਾਚਕ ਸ਼ਬਦਾਂ ਦੇ ਅਰਥ-ਭਾਵ ਕਿੲ ਦੂਜੇ ਦੇ ਪੂਰਕ ਹਨ, ਪਰ ‘ਹਰਤਾ’ ਦੇ ਵਾਚਕ ਸ਼ਬਦਾਂ ਦੇ ਅਰਥ-ਭਾਵ ਇਹਨਾਂ ਦੇ ਪਰਸਪਰ ਵਿਰੋਧੀ ਹਨ। ਸਰਗੁਣ ਬ੍ਰਹਮ ਦੇ ‘ਕਰਤਾ’ ਅਤੇ ‘ਭਰਤਾ’ ਵਾਲੇ ਗੁਣ ਜੀਵ ਦੀ ਹੋਂਦ-ਹਸਤੀ ਅਤੇ ਵ੍ਰਿਧੀ ਲਈ ਸਹਾਇਕ ਹੋਣ ਕਾਰਨ ਉਸ ਨੂੰ ਭਾਉਂਦੇ ਹਨ, ਪਰ ਬ੍ਰਹਮ ਦਾ ‘ਹਰਤਾ’ ਵਾਲਾ ਗੁਣ ਜੀਵ ਦੀ ਹੋਂਦ-ਹਸਤੀ ਦਾ ਵਿਨਾਸ਼ਕ ਹੋਣ ਕਾਰਨ ਉਸ ਨੂੰ ਭੈ-ਭੀਤ ਕਰਦਾ ਹੈ, ਇਸ ਲਈ ਉਸ ਨੂੰ ਸ਼ਾਇਦ ਪਸੰਦ ਨਹੀਂ। ਸ਼ਰਗੁਣ ਬ੍ਰਹਮ ਦੇ ਉਪਰੋਕਤ ਤਿੰਨਾਂ ਹੀ ਗੁਣਾਂ ਦਾ ਮੂਲ-ਸ੍ਰੋਤ ਉਸ ਦੀ ‘ਦਇਆ’ ਹੀ ਹੈ। ਅਕਾਲ ਪੁਰਖ ਕਿਸੇ ਵੀ ਜੀਵ ਨੂੰ ਲੈਅ (ਨਾਸ) ਕਰਨ ਸਮੇਂ ਵੀ ਓਨਾ ਹੀ ਦਇਆਲੂ ਹੁੰਦਾ ਹੈ, ਜਿੰਨਾ ਉਸ ਨੂੰ ਪੈਦਾ ਕਰਨ ਅਤੇ ਪ੍ਰਤਿਪਾਲਣ ਸਮੇਂ। ਇਹ ਗੱਲ ਨਿਸਚੈ ਕਰਨ ਯੋਗ ਹੈ ਕਿ ਜੀਵਾਂ ਨੂੰ ਪੈਦਾ ਕਰਨ ਅਤੇ ਉਹਨਾਂ ਦੀ ਪ੍ਰਤਿਪਾਲਣਾ ਕਰਨ ਦਾ ਕਾਰਜ ਜਿੰਨਾ ਮਹੱਤਵਪੂਰਨ ਹੈ, ਓਨਾ ਹੀ ਮਹੱਤਵਪੂਰਨ ਕਾਰਜ ਉਹਨਾਂ ਨੂੰ ਲੈਅ ਕਰਨ ਦਾ ਹੈ।ਰਤਾ ਸੋਚੀਏ ਕੀ ਜੇ ਕਰਤਾ ਪੁਰਖ ਦੀ ਲੈਅ ਕਰਨ ਵਾਲੀ ਸੱਤਾ ਕੰਮ ਨਾ ਕਰੇ ਤਾਂ ਸੰਸਾਰ ਨਰਕ ਬਣ ਜਾਵੇ।ਇਹ ਕਰਤਾ ਪੁਰਖ ਦੀ ਲੈਅਤਾ-ਸ਼ਕਤੀ ਦਾ ਹੀ ਕਮਾਲ ਹੈ, ਜਿਸ ਸਦਕਾ ਪੁਰਾਣੀ ਜਰਜਰੀ ਹੋ ਚੁੱਕੀ ਰਚਨਾ ਦਾ ਨਾਲੋ ਨਾਲ ਸਫ਼ਾਇਆ ਹੁੰਦਾ ਰਹਿੰਦਾ ਹੈ ਅਤੇ ਉਸ ਦੀ ਥਾਵੇਂ ਨਵੀਂ ਤੇ ਸੱਜਰੀ ਸਿਰਜਣਾ ਰੂਪਮਾਨ ਹੁੰਦੀ ਰਹਿੰਦੀ ਹੈ। ਇਹ ਕਿਆਸ, ਕਿ ਜੀਵਾਂ ਦੀ ਲੈਅਤਾ ਕਰਨ ਵਾਲਾ ਇਹਨਾਂ ਦੀ ਰਚਨਾ ਕਰਨ ਵਾਲੇ ਅਤੇ ਪ੍ਰਤਿਪਾਲਣਾ ਕਰਨ ਵਾਲੇ ਤੋਂ ਵੱਖਰਾ ਕੋਈ ਹੋਰ ਹੈ, ਬਿਲਕੁਲ ਗਲਤ ਹੈ।ਗੁਰਮਤਿ-ਗਿਆਨ ਜਗਿਆਸੂ ਨੂੰ ‘ਅਦੈਵਤਵਾਦ’ ਦਾ ਸਿਧਾਂਤ ਦ੍ਰਿੜ੍ਹ ਕਰਾਉਂਦਾ ਹੈ।‘ਅਦੈਵਤਵਾਦ’ ਤੋਂ ਭਾਵ ਹੈ ਕਿ ਕਰਤਾ ਪੁਰਖ ਤੋਂ ਅੱਡਰੀ ਕੋਈ ਹੋਰ ਹੋਂਦ-ਹਸਤੀ ਹੈ ਈ ਨਹੀਂ।ਸਾਰੀ ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟ ਹੋਂਦ ਉਸ ਪਰਮ-ਹੋਂਦ ਦੀ ਹੀ ਅੰਸ ਹੈ ਅਤੇ ਸਾਰੀ ਰਚਨਾ ਦਾ ਕਰਨ ਵਾਲਾ (ਕਰਤਾ), ਭਰਨ ਵਾਲਾ (ਭਰਤਾ) ਅਤੇ ਹਰਨ ਵਾਲਾ (ਹਰਤਾ) ਉਸ ਤੋਂ ਸਿਵਾ ਕੋਈ ਹੋਰ ਨਹੀਂ:
ਇਸ ‘ਅਦੈਵਤਵਾਦ’ ਦੇ ਸਿਧਾਂਤ ਦੇ ਚਾਨਣ ਵਿੱਚ ਸਾਨੂੰ ਸਮਝ ਪੈਂਦੀ ਹੈ ਕਿ “ਨਮੋ ਅਧਕਾਰੇ, ਨਮੋ ਤੇਜ ਤੇਜੇ” ਅਤੇ “ਨਮੋ ਕਲਹ ਕਰਤਾ, ਨਮੋ ਸਾਤਿ ਰੂਪੇ” ਕਰਤਾ ਪੁਰਖ ਦੇ ਹੀ; ਉਸ ਦੇ ‘ਜਲਾਲ’ ਅਤੇ ‘ਜਮਾਲ’ ਨੂੰ ਨਿਰੂਪਣ ਕਰਨ ਵਾਲੇ, ਕਰਮ-ਨਾਮ ਹਨ। ਸ੍ਰੀ ਜਾਪੁ ਸਾਹਿਬ ਵਿੱਚ ਕਰਤਾ ਪੁਰਖ ਦੇ ਉਪ੍ਰੋਕਤ ਤਿੰਨਾਂ ਹੀ ਗੁਣਾਂ ਦੇ ਲਖਾਇਕ ਕਰਮ-ਨਾਮਾਂ ਦਾ ਵਰਣਨ ਹੈ: ਕਰਤਾ ਦੇ ਵਾਚਕ ਨਾਮ:-
ਭਰਤਾ ਦੇ ਵਾਚਕ ਨਾਮ:-
‘ਹਰਤਾ’ ਦੇ ਵਾਚਕ ਨਾਮ:-
ਹਵਾਲੇ |
Portal di Ensiklopedia Dunia