ਜੌਨੀ ਬੇਅਰਸਟੋ
ਜੋਨਾਦਨ ਮਾਰਕ " ਜੌਨੀ" ਬੇਅਰਸਟੋ (ਜਨਮ 26 ਸਤੰਬਰ 1989) ਅੰਗਰੇਜ਼ ਕ੍ਰਿਕਟ ਖਿਡਾਰੀ ਹੈ ਜੋ ਅੰਤਰਰਾਸ਼ਟਰੀ ਪੱਧਰ 'ਤੇ ਇੰਗਲੈਂਡ ਲਈ ਖੇਡਦਾ ਹੈ, ਅਤੇ ਘਰੇਲੂ ਪੱਧਰ ਤੇ ਯੌਰਕਸ਼ਾਇਰ ਅਤੇ ਆਈਪੀਐੱਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦਾ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ। ਇਸ ਤੋਂ ਇਲਾਵਾ ਉਹ ਇੰਗਲੈਂਡ ਇੱਕੋ-ਇਕ ਵਿਕਟ-ਕੀਪਰ ਹੈ, ਜਿਸਨੇ ਦੋ ਵਾਰ ਇੱਕ ਟੈਸਟ ਮੈਚ ਵਿੱਚ 9 ਖਿਡਾਰੀ ਆਊਟ ਕੀਤੇ ਹਨ। ਜਨਵਰੀ 2016 ਵਿੱਚ ਦੱਖਣੀ ਅਫ਼ਰੀਕਾ ਵਿਰੁੱਧ ਅਤੇ ਮਈ 2016 ਵਿੱਚ ਸ਼੍ਰੀਲੰਕਾ ਦੇ ਵਿਰੁੱਧ ਇਹ ਕੰਮ ਕੀਤਾ ਸੀ। ਸਿਰਫ਼ ਜੈਕ ਰਸਲ (11 ਵਿਕਟਾਂ ਬਨਾਮ ਦੱਖਣੀ ਅਫ਼ਰੀਕਾ, 1995) ਅਤੇ ਬੌਬ ਟੇਲਰ (10 ਵਿਕਟਾਂ ਬਨਾਮ ਭਾਰਤ, 1980) ਹੀ ਅਜਿਹੇ ਦੋ ਵਿਕਟ-ਕੀਪਰ ਹਨ ਜਿਨ੍ਹਾਂ ਨੇ ਇੱਕ ਟੈਸਟ ਮੈਚ ਵਿੱਚ ਉਸ ਤੋਂ ਵੱਧ ਖਿਡਾਰੀ ਆਊਟ ਕੀਤੇ ਹਨ। 2016 ਵਿੱਚ ਬੇਅਰਸਟੋ ਨੇ ਇੱਕ ਕੈਲੰਡਰ ਸਾਲ ਵਿੱਚ ਕਿਸੇ ਵਿਕਟਕੀਪਰ ਦੁਆਰਾ ਸਭ ਤੋਂ ਜ਼ਿਆਦਾ ਵਿਕਟਾਂ (70) ਦਾ ਨਵਾਂ ਰਿਕਾਰਡ ਕਾਇਮ ਕੀਤਾ ਸੀ।[1] ਇਸੇ ਸਾਲ ਬੇਅਰਸਟੋ ਨੇ ਇੱਕ ਸਾਲ ਵਿੱਚ ਵਿਕਟਕੀਪਰ ਦੁਆਰਾ ਟੈਸਟ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਵੀ ਕਾਇਮ ਕੀਤਾ। ਇਸ ਸਾਲ ਟੈਸਟ ਮੈਚਾਂ ਵਿੱਚ 1,470 ਦੌੜਾਂ ਬਣਾ ਕੇ ਬੇਅਰਸਟੋ ਨੇ ਮੈਟ ਪ੍ਰਾਇਰ ਦੁਆਰਾ 2012 ਵਿੱਚ ਇੰਗਲੈਂਡ ਦੇ ਵਿਕਟ-ਕੀਪਰ ਦੇ ਤੌਰ ਤੇ 777 ਦੌੜਾਂ ਦੇ ਰਿਕਾਰਡ ਨੂੰ ਦੁੱਗਣਾ ਕਰ ਦਿੱਤਾ ਸੀ, ਅਤੇ ਇਸ ਤਰ੍ਹਾਂ ਉਸਨੇ ਕਿਸੇ ਟੈਸਟ ਖੇਡਣ ਵਾਲੇ ਦੇਸ਼ ਦੇ ਵਿਕਟ-ਕੀਪਰ ਦੁਆਰਾ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ, ਪਹਿਲਾਂ ਇਹ ਰਿਕਾਰਡ 1045 ਦੌੜਾਂ ਦੇ ਨਾਲ ਜ਼ਿੰਬਾਬਵੇ ਦੇ ਵਿਕਟ-ਕੀਪਰ ਐਂਡੀ ਫਲਾਵਰ ਦੇ ਨਾਮ ਸੀ। ਇਸ ਤੋਂ ਇਲਾਵਾ ਉਹ ਤਿੰਨ ਵਾਰ ਲਗਾਤਾਰ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਲਗਾਤਾਰ ਤਿੰਨ ਵਾਰ ਸੈਂਕੜਾ ਬਣਾਉਣ ਵਾਲਾ ਇੰਗਲੈਂਡ ਦਾ ਪਹਿਲਾ ਖਿਡਾਰੀ ਹੈ। ਮੁੱਢਲਾ ਜੀਵਨਬੈਅਰਸਟੋ ਦਾ ਜਨਮ ਬਰੈਡਫ਼ੋਰਡ, ਪੱਛਮੀ ਯੌਰਕਸ਼ਾਇਰ ਵਿੱਚ 1989 ਵਿੱਚ ਹੋਇਆ ਸੀ। ਬੇਅਰਸਟੋ ਛੋਟੀ ਉਮਰ ਵਿੱਚ ਹੀ ਯੰਗ ਵਿਜ਼ਡਨ ਸਕੂਲਜ਼ ਕ੍ਰਿਕਟਰ ਔਫ਼ ਦ ਈਅਰ ਅਵਾਰਡ (Young Wisden Schools Cricketer of the Year award) ਜਿੱਤ ਕੇ ਸੁਰਖੀਆਂ ਵਿੱਚ ਆ ਗਿਆ ਸੀ। ਇਹ ਅਵਾਰਡ ਉਸਨੂੰ 2007 ਵਿੱਚ ਸੇਂਟ ਪੀਟਰਜ਼ ਸਕੂਲ, ਯੌਰਕ ਲਈ ਖੇਡਦਿਆਂ ਮਿਲਿਆ ਸੀ ਜਦੋਂ ਉਸਨੇ 654 ਦੌੜਾਂ ਬਣਾਈਆਂ ਸਨ।[2] ਉਹ ਇੰਗਲੈਂਡ ਦੇ ਸਾਬਕਾ ਵਿਕਟ-ਕੀਪਰ ਡੇਵਿਡ ਬੇਅਰਸਟੋ ਦਾ ਦੂਜਾ ਪੁੱਤਰ ਹੈ ਅਤੇ ਡਰਬੀਸ਼ਾਇਰ ਦੇ ਸਾਬਕਾ ਕ੍ਰਿਕਟ ਖਿਡਾਰੀ ਐਂਡਰਿਊ ਬੇਅਰਸਟੋ ਦੇ ਮਤਰੇਆ ਭਰਾ ਹੈ। ਉਸਨੂੰ ਅਕਸਰ ਉਸਦੇ ਪ੍ਰਸ਼ੰਸਕਾਂ ਦੁਆਰਾ 'ਯੌਰਕਸ਼ਾਇਰ ਜੌਨੀ ਬੇਅਰਸਟੋ' ਜਾਂ 'ਵਾਈਜੇਬੀ' ਕਿਹਾ ਜਾਂਦਾ ਹੈ। 2016 ਤੋਂ ਅੰਤਰਰਾਸ਼ਟਰੀ ਕੈਰੀਅਰ![]() ਬੈਰਸਟੋ ਨੇ 2016 ਦੀ ਲੜੀ ਵਿੱਚ ਸ਼੍ਰੀਲੰਕਾ ਦੇ ਖਿਲਾਫ਼ ਪਹਿਲੇ ਮੈਚ ਵਿੱਚ 140 ਦੌੜਾਂ ਬਣਾਈਆਂ ਸਨ ਜਿਸ ਨਾਲ ਉਸਨੇ ਆਪਣੀ ਟੀਮ ਨੂੰ ਮੁਸ਼ਕਲ ਸਥਿਤੀ ਵਿੱਚੋਂ ਬਾਹਰ ਕੱਢਿਆ ਸੀ। ਉਸਨੂੰ ਇਸ ਪ੍ਰਦਰਸ਼ਨ ਲਈ ਮੈਚ ਔਫ਼ ਦ ਮੈਚ ਦਾ ਅਵਾਰਡ ਦਿੱਤਾ ਗਿਆ, ਜਿਸ ਵਿੱਚ ਉਸਦੇ 9 ਕੈਚ ਵੀ ਸ਼ਾਮਲ ਸਨ, ਅਤੇ ਉਸ ਲੜੀ ਵਿੱਚ ਇੰਗਲੈਂਡ 1-0 ਨਾਲ ਅੱਗੇ ਹੋ ਗਿਆ ਸੀ। ਉਸ ਨੇ ਦੂਜੇ ਮੈਚ ਵਿੱਚ 48 ਦੌੜਾਂ ਬਣਾਈਆਂ, ਜਿਸ ਨਾਲ ਇੰਗਲੈਂਡ ਨੇ ਪਹਿਲੀ ਪਾਰੀ ਵਿੱਚ ਬਹੁਤ ਵੱਡਾ ਸਕੋਰ ਬਣਾਇਆ। ਉਸ ਨੂੰ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਇੰਗਲੈਂਡ ਨੇ 9 ਵਿਕਟਾਂ ਨਾਲ ਮੈਚ ਜਿੱਤ ਲਿਆ ਸੀ। ਉਸਨੇ ਲੜੀ ਦੇ ਫਾਈਨਲ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ, ਜਿੱਥੇ ਉਸਨੇ ਇੰਗਲੈਂਡ ਦੀ ਪਹਿਲੀ ਪਾਰੀ ਵਿੱਚ ਨਾਬਾਦ 167 ਦੌੜਾਂ ਬਣਾਈਆਂ ਜਿਸ ਨਾਲ ਉਹ 416 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ। ਉਸਨੇ ਦੂਜੀ ਪਾਰੀ ਵਿੱਚ 32 ਦੌੜਾਂ ਬਣਾਈਆਂ, ਹਾਲਾਂਕਿ ਮੀਂਹ ਦੇ ਕਾਰਨ ਮੈਚ ਰੱਦ ਹੋ ਗਿਆ ਸੀ। ਇੰਗਲੈਂਡ ਨੇ ਉਹ ਲੜੀ 2-0 ਨਾਲ ਜਿੱਤੀ, ਅਤੇ ਉਸਨੂੰ ਕੌਸ਼ਲ ਸਿਲਵਾ ਦੇ ਨਾਲ ਪੇਲਅਰ ਔਫ਼ ਦ ਸੀਰੀਜ਼ ਦਾ ਅਵਾਰਡ ਦਿੱਤਾ ਸੀ। ਬੇਅਰਸਟੋ ਨੇ ਪਾਕਿਸਤਾਨ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ ਇੰਗਲੈਂਡ ਦੀ ਪਹਿਲੀ ਪਾਰੀ ਵਿੱਚ 29 ਦੌੜਾਂ ਬਣਾਈਆਂ। ਦੂਜੀ ਪਾਰੀ ਵਿੱਚ ਉਸਨੇ 48 ਦੌੜਾਂ ਬਣਾਈਆਂ ਪਰ ਇਹ ਇੰਗਲੈਂਡ ਦੀ ਹਾਰ ਨੂੰ ਰੋਕਣ ਲਈ ਕਾਫ਼ੀ ਨਹੀਂ ਸਨ। ਦੂਜੇ ਟੈਸਟ ਵਿੱਚ ਉਸਨੇ ਇੰਗਲੈਂਡ ਦੀ ਪਹਿਲੀ ਪਾਰੀ ਵਿੱਚ 589/8 ਦੇ ਸਕੋਰ ਵਿੱਚ 58 ਦੌੜਾਂ ਬਣਾਈਆਂ ਸਨ ਅਤੇ ਉਹ 330 ਦੌੜਾਂ ਨਾਲ ਮੈਚ ਜਿੱਤ ਗਏ ਸਨ। ਉਸਨੇ ਤੀਜੇ ਟੈਸਟ ਦੀ ਪਹਿਲੀ ਪਾਰੀ ਵਿੱਚ 12 ਦੌੜਾਂ ਬਣਾਈਆਂ ਅਤੇ ਇੰਗਲੈਂਡ ਦੀ ਦੂਜੀ ਪਾਰੀ ਵਿੱਚ 83 ਦੌੜਾਂ ਬਣਾਈਆਂ ਜਿਸ ਨਾਲ ਇੰਗਲੈਂਡ ਬਹੁਤ ਮੁਸ਼ਕਲ ਮੈਚ ਜਿੱਤਣ ਵਿੱਚ ਕਾਮਯਾਬ ਰਿਹਾ। ਲੜੀ ਦੇ ਫਾਈਨਲ ਮੈਚ ਵਿੱਚ ਬੇਅਰਸਟੋ ਨੇ ਪਹਿਲੀ ਪਾਰੀ ਵਿੱਚ 55 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੇ ਕੁੱਲ 328 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ ਵਿੱਚ ਉਹ 81 ਦੌੜਾਂ 'ਤੇ ਆਊਟ ਹੋ ਗਿਆ ਸੀ ਜਿਸ ਵਿੱਚ ਪਾਕਿਸਤਾਨ ਨੇ ਦਸ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਉਸਨੇ ਪਾਕਿਸਤਾਨ ਵਿਰੁੱਧ ਚੌਥੇ ਇੱਕ ਰੋਜ਼ਾ ਮੈਚ ਵਿੱਚ 61 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੇ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇੰਗਲੈਂਡ ਨੇ ਪੰਜਵੇਂ ਵਨ ਡੇ ਵਿੱਚ ਚਾਰ ਵਿਕਟਾਂ ਨਾਲ ਹਾਰ ਗਿਆ ਸੀ, ਜਿਸ ਵਿੱਚ ਬੇਅਰਸਟੋ ਨੇ 33 ਦੌੜਾਂ ਬਣਾਈਆਂ, ਇੰਗਲੈਂਡ ਇਹ ਲੜੀ 4-1 ਨਾਲ ਜਿੱਤ ਗਿਆ ਸੀ। 2016 ਵਿੱਚ ਭਾਰਤ ਦੇ ਖਿਲਾਫ਼ ਪਹਿਲੇ ਟੈਸਟ ਵਿੱਚ ਬੇਅਰਸਟੋ ਨੇ ਇੰਗਲੈਂਡ ਦੀ ਪਹਿਲੀ ਪਾਰੀ ਦੇ 537 ਦੌੜਾਂ ਦੇ ਸਕੋਰ ਵਿੱਚ 46 ਦੌੜਾਂ ਬਣਾਈਆਂ ਸਨ ਅਤੇ ਉਸਨੂੰ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਪਈ। ਉਸਨੇ ਮੈਚ ਵਿੱਚ ਛੇ ਕੈਚ ਅਤੇ ਇੱਕ ਸਟੰਪਿੰਗ ਵੀ ਕੀਤੀ। ਦੂਜੇ ਟੈਸਟ ਵਿੱਚ ਉਸਨੇ ਪਹਿਲੀ ਪਾਰੀ ਵਿੱਚ 53 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ ਵਿੱਚ 34 ਦੌੜਾਂ ਬਣਾ ਕੇ ਨਾਬਾਦ ਰਿਹਾ ਅਤੇ ਇੰਗਲੈਂਡ 246 ਦੌੜਾਂ ਨਾਲ ਮੈਚ ਹਾਰ ਗਿਆ। ਤੀਜੇ ਟੈਸਟ ਵਿੱਚ ਉਸਨੇ ਇੰਗਲੈਂਡ ਦੀ ਪਹਿਲੀ ਪਾਰੀ ਵਿੱਚ 283 ਦੌੜਾਂ ਦੇ ਸਕੋਰ ਵਿੱਚ 89 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ ਵਿੱਚ 15 ਦੌੜਾਂ ਬਣਾਈਆਂ, ਇਸ ਮੈਚ ਵਿੱਚ ਭਾਰਤ ਨੇ ਅੱਠ ਵਿਕਟਾਂ ਨਾਲ ਜਿੱਤ ਦਰਜ ਕੀਤੀ। ਚੌਥੇ ਟੈਸਟ ਵਿੱਚ ਉਸਨੇ ਪਹਿਲੀ ਪਾਰੀ ਵਿੱਚ 14 ਦੌੜਾਂ ਬਣਾਈਆਂ ਸਨ ਅਤੇ ਦੂਸਰੀ ਪਾਰੀ ਵਿੱਚ 51 ਦੌੜਾਂ ਬਣਾਈਆਂ ਸਨ, ਇਹ ਮੈਚ ਵੀ ਭਾਰਤ ਪਾਰੀ ਅਤੇ 36 ਦੌੜਾਂ ਨਾਲ ਮੈਚ ਜਿੱਤ ਗਿਆ ਸੀ। ਬੇਅਰਸਟੋ ਭਾਰਤ ਵਿਰੁੱਧ ਤੀਜੇ ਇੱਕ ਰੋਜ਼ਾ ਮੈਚ ਵਿੱਚ ਖੇਡਿਆ ਅਤੇ ਉਸਨੇ 56 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੇ 321/8 ਦਾ ਵੱਡਾ ਸਕੋਰ ਬਣਾਇਆ ਅਤੇ ਪੰਜ ਦੌੜਾਂ ਨਾਲ ਜਿੱਤ ਦਰਜ ਕੀਤੀ, ਹਾਲਾਂਕਿ ਉਹ ਲੜੀ 2-1 ਨਾਲ ਹਾਰ ਗਈ ਸੀ। ਦੱਖਣੀ ਅਫ਼ਰੀਕਾ ਵਿਰੁੱਧ ਘਰੇਲੂ ਸੀਰੀਜ਼ ਦੇ ਚੌਥੇ ਟੈਸਟ ਵਿੱਚ ਬੈਅਰਸਟੋ100 ਟੈਸਟ ਵਿਕਟਾਂ ਲੈਣ ਵਾਲਾ ਇੰਗਲੈਂਡ ਦਾ 9ਵਾਂ ਵਿਕਟਕੀਪਰ ਬਣ ਗਿਆ। 19 ਸਤੰਬਰ 2017 ਨੂੰ ਬੇਅਰਸਟੋ ਨੇ ਓਲਡ ਟ੍ਰੈਫਰਡ ਵਿੱਚ ਵੈਸਟਇੰਡੀਜ਼ ਵਿਰੁੱਧ ਨਾਬਾਦ 100 ਦੌੜਾਂ ਬਣਾਈਆਂ ਸਨ ਅਤੇ ਇਹ ਉਸਦਾ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਪਹਿਲਾ ਸੈਂਕੜਾ ਸੀ। 29 ਸਿਤੰਬਰ 2017 ਨੂੰ ਬੇਅਰਸਟੋ ਨੇ ਵੈਸਟਇੰਡੀਜ਼ ਵਿਰੁੱਧ ਰੋਜ਼ ਬੌਲ, ਸਾਊਥੈਂਪਟਨ ਵਿੱਚ ਨਾਬਾਦ 141 ਦੌੜਾਂ ਬਣਾਈਆਂ, ਜੋ ਕਿਸੇ ਇੰਗਲੈਂਡ ਖਿਡਾਰੀ ਦੁਆਰਾ ਵੈਸਟਇੰਡੀਜ਼ ਵਿਰੁੱਧ ਵਨ ਡੇ ਵਿੱਚ ਸਭ ਤੋਂ ਵੱਧ ਸਕੋਰ ਹੈ, ਇਸ ਤੋਂ ਪਹਿਲਾਂ 2004 ਵਿੱਚ ਮਾਰਕਸ ਟਰੈਸਕੌਥਿਕ ਨੇ ਵੈਸਟਇੰਡੀਜ਼ ਵਿਰੁੱਧ 130 ਦੌੜਾਂ ਦੀ ਪਾਰੀ ਖੇਡੀ ਸੀ। 15 ਦਸੰਬਰ 2017 ਨੂੰ ਬੇਅਰਸਟੋ ਨੂੰ ਮੁਅੱਤਲ ਕੀਤੇ ਗਏ ਬੈਨ ਸਟੋਕਸ ਦੀ 'ਤੇ ਨੰਬਰ 6 ਉੱਪਰ ਭੇਜਿਆ ਗਿਆ ਜਿਸ ਵਿੱਚ ਉਸਨੇ ਆਸਟ੍ਰੇਲੀਆ ਵਿਰੁੱਧ 119 ਦੌੜਾਂ ਬਣਾਈਆਂ।ਸੀਮਤ ਓਵਰਾਂ ਦੀ ਲੜੀ ਵਿੱਚ ਉਸਨੂੰ ਇੱਕ ਸਲਾਮੀ ਬੱਲੇਬਾਜ਼ ਵਜੋਂ ਤਰੱਕੀ ਦਿੱਤੀ ਗਈ। ਅਪ੍ਰੈਲ 2019 ਵਿੱਚ ਉਸਨੂੰ 2019 ਕ੍ਰਿਕਟ ਵਰਲਡ ਕੱਪ ਲਈ ਇੰਗਲੈਂਡ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ।[3][4] 14 ਮਈ 2019 ਨੂੰ ਬੇਅਰਸਟੋ ਨੇ 93 ਗੇਂਦਾਂ ਵਿੱਚ 128 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ ਬ੍ਰਿਸਟਲ ਕਾਊਂਟੀ ਮੈਦਾਨ ਵਿੱਚ ਖੇੇਡੇ ਗਏ ਇੱਕ ਦਿਨਾ ਮੈਚ ਵਿੱਚ ਪਾਕਿਸਤਾਨ ਵਿਰੁੱਧ ਜਿੱਤ ਦਿਵਾਉਣ ਵਿੱਚ ਮਦਦ ਕੀਤੀ। ਟੀ20 ਫਰੈਂਚਾਈਜ਼ੀ ਕੈਰੀਅਰਦਸੰਬਰ 2018 ਵਿੱਚ ਉਸਨੂੰ 2019 ਇੰਡੀਅਨ ਪ੍ਰੀਮੀਅਰ ਲੀਗ ਲਈ ਖਿਡਾਰੀ ਨਿਲਾਮੀ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ ਸੀ।[5][6] ਬੇਅਰਸਟੋ ਨੇ 24 ਮਾਰਚ 2019 ਨੂੰ ਕੋਲਕਾਤਾ ਨਾਈਟ ਰਾਈਡਰਸ ਵਿਰੁੱਧ ਸਨਰਾਈਜ਼ਰਜ਼ ਹੈਦਰਾਬਾਦ ਲਈ ਆਪਣੇ ਆਈਪੀਐਲ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਉਸ ਨੇ 35 ਗੇਂਦਾਂ 'ਤੇ ਸਲਾਮੀ ਬੱਲੇਬਾਜ਼ ਦੇ ਤੌਰ 'ਤੇ 39 ਦੌੜਾਂ ਬਣਾਈਆਂ, ਪਰ ਉਸਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੇਅਰਸਟੋ ਨੇ ਰਾਜਸਥਾਨ ਰਾਇਲਜ਼ ਦੇ ਵਿਰੁੱਧ 28 ਗੇਂਦਾਂ ਉੱਪਰ 45 ਦੌੜਾਂ ਦੀ ਪਾਰੀ ਖੇਡੀ। ਮਗਰੋਂ ਉਸਨੇ ਬੇਅਰਸਟੋ ਨੇ 31 ਮਾਰਚ 2019 ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਵਿਰੁੱਧ ਆਪਣਾ ਪਹਿਲਾ ਆਈਪੀਐਲ ਸੈਂਕੜਾ ਬਣਾਇਆ ਜਿਸ ਵਿੱਚ ਉਸਨੇ 114 (56) ਦੌੜਾਂ ਬਣਾਈਆਂ ਸਨ ਅਤੇ ਸਨਰਾਈਜ਼ਰਜ਼ ਹੈਦਰਾਬਾਦ ਲਈ 100 ਦੌੜਾਂ ਬਣਾਉਣ ਵਾਲਾ ਉਹ ਪਹਿਲਾ ਬੱਲੇਬਾਜ਼ ਬਣਿਆ। ਬੇਅਰਸਟੋ ਨੇ 10 ਮੈਚ ਖੇਡੇ ਅਤੇ 55.42 ਦੀ ਔਸਤ ਨਾਲ 445 ਦੌੜਾਂ ਬਣਾਈਆਂ। ਹਵਾਲੇ
ਬਾਹਰੀ ਲਿੰਕ
|
Portal di Ensiklopedia Dunia