ਨੂਰਖ਼ੋਨ ਯੁਲਦਾਸ਼ੇਵਾ
ਨੂਰਖ਼ੋਨ ਯੁਲਦਾਸ਼ੇਵਾ[1] (ਉਜ਼ਬੇਕ: Nurxon Yoʻldoshxoʻjayeva) ਸਭ ਤੋਂ ਪਹਿਲਾਂ ਵਾਲੀਆਂ ਉਜ਼ਬੇਕ ਨਾਚੀਆਂ ਵਿੱਚੋਂ ਇੱਕ ਸੀ, ਜਿਹੜੀ ਰਵਾਇਤੀ ਇਸਲਾਮੀ ਬੁਰਕਾ ਪਾਏ ਬਗ਼ੈਰ ਨੱਚਦੀ ਸੀ।[2] ਉਹ ਮਰਗ਼ੀਲਾਨ ਵਿੱਚ 1913 ਵਿੱਚ ਜਨਮੀ ਸੀ, ਜਿਹੜਾ ਕਿ ਉਜ਼ਬੇਕਿਸਤਾਨ ਦੇ ਫ਼ਰਗਨਾ ਖੇਤਰ ਦਾ ਇੱਕ ਸ਼ਹਿਰ ਹੈ। ਉਸਨੂੰ ਅਣਖ ਖਾਤਰ 1929 ਵਿੱਚ ਕਤਲ ਕਰ ਦਿੱਤਾ ਗਿਆ ਸੀ। ਨੂਰਖ਼ੋਨ ਨੂੰ 1929 ਵਿੱਚ ਆਪਣੇ ਭਰਾ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਸਦੀ ਉਮਰ 16 ਸਾਲਾਂ ਦੀ ਸੀ। ਇਸ ਕਤਲ ਦਾ ਕਾਰਨ ਉਸਦਾ ਜਨਤਕ ਤੌਰ 'ਤੇ ਨੱਚਣਾ ਸੀ, ਜਿਸ ਵਿੱਚ ਪਰਿਵਾਰ ਦੀ ਬੇਇੱਜ਼ਤੀ ਸੀ। ਪੁਲਿਸ ਦੁਆਰਾ ਕੀਤੀ ਗਈ ਛਾਣਬੀਣ ਦੌਰਾਨ ਪਤਾ ਲੱਗਿਆ ਕਿ ਕਤਲ ਪਹਿਲਾਂ ਹੀ ਸੋਚਿਆ ਹੋਇਆ ਸੀ ਜਿਸ ਵਿੱਚ ਉਸਦਾ ਪਿਤਾ, ਭਰਾ ਅਤੇ ਮੁੱਲਾ ਕਮਾਲ ਜਿਆਸੋਵ ਸ਼ਾਮਿਲ ਸਨ। ਇੱਕ ਨਿਵੇਕਲੀ ਨੀਤੀ ਅਨੁਸਾਰ, ਅਪਰਾਧੀਆਂ ਨੂੰ ਜੁਰਮ ਲਈ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਔਰਤਾਂ ਦੇ ਹੱਕ ਵਿੱਚ ਕਾਨੂੰਨ ਵੀ ਬਣਾਇਆ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਬੁਰਕਾ ਨਹੀਂ ਪਾ ਸਕਦੀਆਂ ਸਨ।[3][4] ਉਸਦੀ ਮੌਤ ਤੋਂ ਪਿੱਛੋਂ ਸੋਵੀਅਤ ਯੂਨੀਅਨ ਦੇ ਅਧਿਕਾਰੀਆਂ ਵੱਲੋਂ ਉਸਦੇ ਸਨਮਾਨ ਵਿੱਚ ਇੱਕ ਬੁੱਤ ਬਣਵਾਇਆ ਗਿਆ ਸੀ ਅਤੇ ਜਿਸਨੂੰ ਮਰਗੀਲਾਨ ਵਿੱਚ ਰੱਖਿਆ ਗਿਆ ਸੀ।[5][6] ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ ਦੇ ਪਤਨ ਪਿੱਛੋਂ ਇਸ ਬੁੱਤ ਨੂੰ 1991 ਵਿੱਚ ਹਟਾ ਲਿਆ ਗਿਆ ਸੀ।[7] ਇੱਕ ਸਮਾਰਕ ਜਿਹੜੀ ਨਾਰੀਵਾਦ ਦਾ ਚਿਤਰਨ ਕਰਦੀ ਸੀ, ਨੂੰ ਸੋਵੀਅਤ ਦੇ ਪਿਛਲੇ ਸਮਿਆਂ ਵਿੱਚ ਠੀਕ ਨਹੀਂ ਸਮਝਿਆ ਗਿਆ।[1] ਹਾਲਾਂਕਿ ਫ਼ਰਗਨਾ ਵਿੱਚ ਇੱਕ ਸਿਨੇਮਾ ਹੈ ਜਿਸਦਾ ਨਾਂ ਉਸਦੇ ਨਾਮ ਉੱਪਰ ਹੀ ਹੈ, ਨੂਰਖ਼ੋਨ ਸਿਨੇਮਾ।[8]
ਇਹ ਵੀ ਵੇਖੋਬਾਹਰਲੇ ਲਿੰਕ
ਹਵਾਲੇ
|
Portal di Ensiklopedia Dunia