ਮਰਗੀਲਾਨ
ਮਰਗ਼ੀਲਾਨ (ਉਜ਼ਬੇਕ: Marg‘ilon / Марғилон; ਰੂਸੀ: Маргилан) ਪੂਰਬੀ ਉਜ਼ਬੇਕਿਸਤਾਨ ਦੇ ਫ਼ਰਗਨਾ ਖੇਤਰ ਦਾ ਇੱਕ ਸ਼ਹਿਰ ਹੈ। ਇਸਦੀ 2009 ਵਿੱਚ ਅਬਾਦੀ 197,000 ਸੀ। ਇਸਦੀ ਸਮੁੰਦਰ ਤਲ ਤੋਂ ਉਚਾਈ 487 ਮੀਟਰ ਹੈ। ਯੂਰਪੀ ਦੰਦ-ਕਥਾਵਾਂ ਦੇ ਅਨੁਸਾਰ, ਮਰਗ਼ੀਲਾਨ ਨੂੰ ਸਿਕੰਦਰ ਮਹਾਨ ਨੇ ਲੱਭਿਆ ਸੀ। ਉਹ ਇੱਥੇ ਦੁਪਹਿਰ ਦਾ ਖਾਣਾ ਖਾਣ ਲਈ ਰੁਕਿਆ ਸੀ, ਜਿਸ ਵਿੱਚ ਉਸਨੂੰ ਮੁਰਗੇ ਦਾ ਮੀਟ (ਮੁਰਗ਼; ਫ਼ਾਰਸੀ ਵਿੱਚ مرغ) ਅਤੇ (ਨਾਨ; ਫ਼ਾਰਸੀ ਵਿੱਚ نان) ਖਾਣ ਲਈ ਦਿੱਤਾ ਗਿਆ। ਜਿਸ ਕਰਕੇ ਇਸ ਕਸਬੇ ਦਾ ਨਾਂ ਮਰਗ਼ੀਲਾਨ ਪਿਆ। ਹੋਰ ਵਧੇਰੇ ਭਰੋਸੇਯੋਗ ਤਹਿਰੀਰਾਂ ਤੋਂ ਪਤਾ ਚਲਦਾ ਹੈ ਕਿ ਮਰਗ਼ੀਲਾਨ ਸਿਲਕ ਰੋਡ ਉੱਪਰ 9ਵੀਂ ਸਦੀ ਇੱਕ ਮਹੱਤਵਪੂਰਨ ਠਹਿਰਾਅ ਸੀ, ਜਿਹੜਾ ਰਸਤਾ ਅਲੇ ਪਰਬਤਾਂ ਤੋਂ ਕਸ਼ਗਾਰ ਨੂੰ ਜਾਂਦਾ ਸੀ। 16ਵੀਂ ਦੀ ਸ਼ੁਰੂਆਤ ਵਿੱਚ ਮੁਗਲ ਸਾਮਰਾਜ ਦੇ ਸੰਸਥਾਪਕ ਬਾਬਰ ਨੇ ਮਰਗੀਲਾਨ ਬਾਰੇ ਜ਼ਿਕਰ ਕੀਤਾ ਸੀ ਕਿ ਇਸ ਸ਼ਹਿਰ ਦੇ ਅਨਾਰ ਅਤੇ ਖੁਰਮਾਨੀ ਬਹੁਤ ਵਧੀਆ ਹੈ, ਇਸ ਵਿੱਚ ਸ਼ਿਕਾਰ ਕਰਨਾ ਵੀ ਬਹੁਤ ਅਸਾਨ ਹੈ, ਜਿੱਥੇ ਚਿੱਟਾ ਹਿਰਨ ਅਸਾਨੀ ਨਾਲ ਮਿਲ ਜਾਂਦਾ ਹੈ। ਇੱਥੇ ਸਾਰਤ ਲੋਕ ਰਹਿੰਦੇ ਹਨ, ਜਿਹੜੇ ਕਿ ਬਹੁਤ ਸ਼ਕਤੀਸ਼ਾਲੀ ਲੋਕ ਹਨ। ਭੂਤ ਕੱਢਣ ਵਾਲਾ ਰਿਵਾਜ ਜਿਹੜਾ ਕਿ ਟਰਾਂਸੋਜ਼ਿਆਨਾ ਤੱਕ ਫੈਲਿਆ ਹੋਇਆ ਹੈ, ਉਹਨਾਂ ਵਿੱਚੋਂ ਜ਼ਿਆਦਾਤਰ ਮਾਰਗੀਲਨ ਦੇ ਲੋਕ ਹਨ, ਜਿਹੜੇ ਕਿ ਸਮਰਕੰਦ ਜਾਂ ਬੁਖਾਰਾ ਵਿੱਚ ਰਹਿੰਦੇ ਹਨ। ਹਿਦਾਇਆ ਦਾ ਲੇਖਕ ਬੁਰਹਾਨ ਅਲ-ਦੀਨ ਅਲ-ਮਰਗ਼ੀਨਾਨੀ ਮਰਗੀਲਾਨ ਦੇ ਪਿੰਡ ਦਾ ਸੀ, ਜਿਸਦਾ ਨਾਮ ਰਿਸ਼ਤਾਨ ਸੀ।[1] ਇਹ ਜ਼ਿੱਦੀ ਵਿਹਾਰ ਹੁਣ ਤੱਕ ਵੀ ਮਸ਼ਹੂਰ ਹੈ। ਮਰਗੀਲਾਨ ਦੇ ਵਪਾਰੀ ਮੱਧ ਏਸ਼ੀਆ ਦੇ ਵਪਾਰ ਦਾ ਇੱਕ ਮਹੱਤਵਪੂਰਨ ਹਿੱਸਾ ਸਨ ਜਦੋਂ ਕਿ ਮਰਗੀਲਾਨ ਉਜ਼ਬੇਕਿਸਤਾਨ ਦੀ ਕਾਲੇ ਧਨ ਦੀ ਮਾਰਕਿਟ ਦਾ ਇੱਕ ਬਹੁਤ ਮਹੱਤਵਪੂਰਨ ਕੇਂਦਰ ਸੀ। ਮਰਗੀਲਾਨ ਵਿੱਚ ਅੱਜਕੱਲ੍ਹ ਕੱਟੜਵਾਦੀ ਇਸਲਾਮ ਧਰਮ ਹੈ। ਅਰਥਚਾਰਾਇਹ ਸ਼ਹਿਰ ਉਜ਼ਬੇਕਿਸਤਾਨ ਦੀ ਰਵਾਇਤੀ ਰੇਸ਼ਮ ਫ਼ੈਕਟਰੀ, ਜਿਸਦਾ ਨਾਮ ਯੋਦਗੋਰਲਿਕ ਰੇਸ਼ਮ ਫ਼ੈਕਟਰੀ ਹੈ, ਦੇ ਕੋਲ ਸਥਿਤ ਹੈ। ਇਸ ਵਿੱਚ 2000 ਮਜ਼ਦੂਰ ਕੰਮ ਕਰਦੇ ਹਨ, ਜਿਸ ਵਿੱਚ ਹਰ ਚੀਜ਼ ਰਵਾਇਤੀ ਢੰਗ ਨਾਲ ਹੁੰਦਾ ਹੈ ਅਤੇ ਸਾਲ ਭਰ ਵਿੱਚ ਇਹ ਫ਼ੈਕਟਰੀ 250,000 ਵਰਗ ਮੀਟਰ ਬਹੁਤ ਹੀ ਸ਼ਾਨਦਾਰ ਰੇਸ਼ਮ ਦਾ ਕੱਪੜਾ ਬਣਾਉਂਦੀ ਹੈ। ਮਰਗ਼ੀਲਾਨ ਦੇ ਨਾਲ ਲੱਗਦੀ ਸਿਲਕ ਫ਼ੈਕਟਰੀ ਵਿੱਚ 15000 ਆਦਮੀ ਕੰਮ ਕਰਦੇ ਹਨ ਜਿਸ ਵਿੱਚ ਆਧੁਨਿਕ ਮਸ਼ੀਨਾਂ ਲੱਗੀਆਂ ਹੋਈਆਂ ਹਨ ਅਤੇ ਇਹ 22 ਮਿਲੀਅਨ ਵਰਗ ਮੀਟਰ ਕੱਪੜਾ ਹਰ ਸਾਲ ਬਣਾਉਂਦੀ ਹੈ। ਰੇਸ਼ਮ ਦਾ ਕੱਪੜੇ ਦਾ ਉਤਪਾਦਨ ਫ਼ਰਗਨਾ ਵਾਦੀ ਵਿੱਚ ਕਿਵੇਂ ਆਇਆ, ਇਸ ਗੱਲ ਦਾ ਪੱਕੀ ਜਾਣਕਾਰੀ ਨਹੀਂ ਹੈ, ਪਰ ਮਰਗੀਲਾਨ ਪੁਰਾਣੇ ਸਮਿਆਂ ਤੋਂ ਹੀ ਇਸ ਉਦਯੋਗ ਵਿੱਚ ਹਿੱਸਾ ਪਾਉਂਦਾ ਰਿਹਾ ਹੈ। ਮੁੱਖ ਥਾਵਾਂ![]()
ਇਹ ਵੀ ਵੇਖੋਹਵਾਲੇਬਾਹਰਲੇ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Margilan ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia