ਫ਼ਰਗਨਾ ਖੇਤਰ
ਫ਼ਰਗਨਾ ਖੇਤਰ (ਉਜ਼ਬੇਕ: Farg‘ona viloyati, ਰੂਸੀ: Ферганская область) ਉਜ਼ਬੇਕਿਸਤਾਨ ਦੇ ਖੇਤਰਾਂ ਵਿੱਚੋਂ ਇੱਕ ਹੈ ਜਿਹੜਾ ਕਿ ਫ਼ਰਗਨਾ ਵਾਦੀ ਦੇ ਦੱਖਣੀ ਹਿੱਸੇ ਵਿੱਚ ਅਤੇ ਦੇਸ਼ ਦੇ ਦੂਰ ਪੂਰਬੀ ਖੇਤਰ ਵਿੱਚ ਪੈਂਦਾ ਹੈ। ਇਸਦੀ ਹੱਦ ਨਮਾਗਾਨ ਅਤੇ ਅੰਦੀਜਾਨ ਖੇਤਰ ਦੇ ਨਾਲ-ਨਾਲ ਕਿਰਗਿਜ਼ਸਤਾਨ ਅਤੇ ਤਾਜਿਕਸਤਾਨ ਨਾਲ ਵੀ ਲੱਗਦੀ ਹੈ। ਇਸ ਖੇਤਰ ਦੀ ਰਾਜਧਾਨੀ ਫ਼ਰਗਨਾ ਸ਼ਹਿਰ ਹੈ ਅਤੇ ਇਸ ਤੋਂ ਇਲਾਵਾ ਇਸ ਖੇਤਰ ਵਿੱਚ ਇਤਿਹਾਸਕ ਕੋਕੰਦ ਸ਼ਹਿਰ ਵੀ ਸਥਿਤ ਹੈ। ਇਸਦਾ ਖੇਤਰਫਲ 6800 ਵਰਗ ਕਿ.ਮੀ. ਹੈ। ਇਸ ਖੇਤਰ ਦੀ ਅਬਾਦੀ ਤਕਰੀਬਨ 2,597,000 ਹੈ ਜਿਸਦਾ 71% ਹਿੱਸਾ ਪਿੰਡਾਂ ਵਿੱਚ ਰਹਿੰਦਾ ਹੈ।[1] ਜ਼ਿਲ੍ਹੇਫ਼ਰਗਨਾ ਖੇਤਰ 15 ਪ੍ਰਸ਼ਾਸਨਿਕ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਇਸਦੀ ਰਾਜਧਾਨੀ ਫ਼ਰਗਨਾ ਸ਼ਹਿਰ ਹੈ। ![]()
ਮੌਸਮ ਅਤੇ ਅਰਥਚਾਰਾਫ਼ਰਗਨਾ ਖੇਤਰ ਦਾ ਮੌਸਮ ਮਹਾਂਦੀਪੀ ਜਲਵਾਯੂ ਦੇ ਅਨੁਸਾਰ ਹੈ ਜਿਸ ਵਿੱਚ ਸਰਦੀਆਂ ਅਤੇ ਗਰਮੀਆਂ ਦੇ ਤਾਪਮਾਨ ਵਿੱਚ ਬਹੁਤ ਫ਼ਰਕ ਹੁੰਦਾ ਹੈ। ਫ਼ਰਗਨਾ ਖੇਤਰ ਦੀ ਆਰਥਿਕਤਾ ਮੁੱਖ ਤੌਰ 'ਤੇ ਖੇਤੀਬਾੜੀ ਉੱਤੇ ਟਿਕੀ ਹੋਈ ਹੈ, ਜਿਸ ਵਿੱਚ ਕਪਾਹ, ਰੇਸ਼ਮਕੀੜਾ ਪਾਲਣ, ਬਾਗਬਾਨੀ ਅਤੇ ਵਾਇਨ ਬਣਾਉਣਾ ਸ਼ਾਮਿਲ ਹਨ। ਇਸ ਤੋਂ ਇਲਾਵਾ ਗੋਸ਼ਤ ਅਤੇ ਦੁੱਧ ਦੇ ਉਤਪਾਦਨ ਲਈ ਪਸ਼ੂਆਂ ਨੂੰ ਵੀ ਪਾਲਿਆ ਜਾਂਦਾ ਹੈ। ਕੁਦਰਤੀ ਸਰੋਤਾਂ ਵਿੱਚ ਪੈਟਰੋਲੀਅਮ, ਚੀਕਣੀ ਮਿੱਟੀ ਅਤੇ ਨਿਰਮਾਣ ਕਰਨ ਵਾਲੀਆਂ ਵਸਤਾਂ ਸ਼ਾਮਿਲ ਹਨ। ਉਦਯੋਗ ਮੁੱਖ ਤੌਰ 'ਤੇ ਤੇਲ ਰਿਫ਼ਾਇਨਰੀ, ਖਾਦ ਅਤੇ ਰਸਾਇਣ, ਕੱਪੜੇ ਅਤੇ ਰੇਸ਼ਮ ਦੀ ਬੁਣਾਈ, ਲਘੂ ਉਦਯੋਗ ਅਤੇ ਪੌਟਰੀ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਇਹ ਖੇਤਰ ਉਜ਼ਬੇਕ ਦਸਤਕਾਰੀ ਦਾ ਕੇਂਦਰ ਹੈ। ਦੋਸਤ ਸ਼ਹਿਰ
ਇਹ ਵੀ ਵੇਖੋਹਵਾਲੇ
|
Portal di Ensiklopedia Dunia