ਪ੍ਰਿਥੀਪਾਲ ਸਿੰਘ
ਪ੍ਰਿਥੀਪਾਲ ਸਿੰਘ (28ਜਨਵਰੀ, 1932-20ਮਈ,1983) ਦਾ ਜਨਮ ਨਨਕਾਣਾ ਸਾਹਿਬ, ਪਾਕਿਸਤਾਨ ਵਿੱਚ ਹੋਇਆ। ਉਸ ਦੇ ਪਿਤਾ ਸ੍ਰੀ ਵਧਾਵਾ ਸਿੰਘ ਅਧਿਆਪਕ ਹੋਣ ਦੇ ਨਾਲ-ਨਾਲ ਖੇਡਾਂ ਅਤੇ ਖੇਤੀਬਾੜੀ ਵਿੱਚ ਬੜੀ ਦਿਲਚਸਪੀ ਰੱਖਦੇ ਸਨ। ਆਪ ਨੇ ਮੁੱਢਲੀ ਸਿੱਖਿਆ ਵੀ ਉੱਥੋਂ ਹੀ ਪ੍ਰਾਪਤ ਕੀਤੀ। ਦੇਸ਼ ਦੀ ਵੰਡ ਹੋਣ ਤੋਂ ਬਾਅਦ ਉਸ ਦਾ ਪਰਿਵਾਰ ਪੂਰਬੀ ਪੰਜਾਬ (ਭਾਰਤ) ਵਿੱਚ ਆ ਗਿਆ। ਸਿੱਖਿਆ ਅਤੇ ਖੇਡਾਂ1956 ਵਿੱਚ ਪ੍ਰਿਥੀਪਾਲ ਸਿੰਘ ਨੇ ਐਮ.ਐਸ.ਸੀ. ਦੀ ਡਿਗਰੀ ਖੇਤੀਬਾੜੀ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਾਰਨ ਉਹਨਾਂ ਨੇ ਵਜੀਫ਼ਾ ਵੀ ਪ੍ਰਾਪਤ ਕੀਤਾ। 1950 ਤੋਂ 1956 ਤਕ ਉਹ ਖੇਤੀਬਾੜੀ ਕਾਲਜ ਲੁਧਿਆਣਾ ਦੀ ਹਾਕੀ ਟੀਮ ਲਈ ਖੇਡਦੇ ਰਹੇ। ਇਸੇ ਦੌਰਾਨ 1955 ਵਿੱਚ ਉਹ ਕਾਲਜ ਦੀ ਟੀਮ ਦਾ ਕਪਤਾਨ ਚੁਣੇ ਗਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਵਿੱਚ ਉਹਨਾਂ ਅਧਿਆਪਕ ਵਜੋਂ ਪੜ੍ਹਾਇਆ ਅਤੇ ਡਾਇਰੈਕਟਰ ਦੇ ਆਹੁਦੇ ਤੱਕ ਪਹੁੰਚੇ। ਹਾਕੀ ਲਈ ਚੋਣ1957 ਵਿੱਚ ਮੁੰਬਈ ਵਿੱਚ ਹੋਈ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਲਈ ਪ੍ਰਿਥੀਪਾਲ ਸਿੰਘ ਨੂੰ ਪਹਿਲੀ ਵਾਰ ਪੰਜਾਬ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉੱਥੇ ਉਸ ਨੇ ਆਪਣੀ ਸ਼ਾਨਦਾਰ ਖੇਡ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਇੱਥੋਂ ਹੀ ਉਸ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਹੋਈ। ਖੇਡਾਂ ਦੇ ਨਾਲ ਨੌਕਰੀਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਪੰਜਾਬ ਪੁਲੀਸ ਵਿੱਚ ਬਤੌਰ ਇੰਸਪੈਕਟਰ ਭਰਤੀ ਹੋ ਕੇ ਪੰਜਾਬ ਪੁਲੀਸ ਵੱਲੋਂ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ। 1958 ਈਸਵੀ ਵਿੱਚ ਉਹ ਯੁਗਾਂਡਾ, ਕੀਨੀਆ, ਤਨਜਾਨੀਆ ਅਤੇ ਜੰਜ਼ੀਬਾਰ ਖੇਡਣ ਲਈ ਗਿਆ ਅਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫ਼ਲ ਰਿਹਾ। 1959 ਵਿੱਚ ਉਸ ਨੇ ਜਰਮਨੀ ਦੇ ਸ਼ਹਿਰ ਮਿਊਨਿਖ ਵਿੱਚ ਹੋਇਆ ਹਾਕੀ ਟੂਰਨਾਮੈਂਟ ਖੇਡਿਆ। ਇਸ ਟੂਰਨਾਮੈਂਟ ਵਿੱਚ ਪ੍ਰਿਥੀਪਾਲ ਸਿੰਘ ਨੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਫੁੱਲਬੈਕ ਖਿਡਾਰੀ ਚੁਣਿਆ ਗਿਆ। ਇਸੇ ਸਾਲ ਹੀ ਉਸ ਨੇ ਕਈ ਯੂਰਪੀ ਦੇਸ਼ਾਂ ਦਾ ਦੌਰਾ ਵੀ ਕੀਤਾ। ਓਲੰਪਿਕ ਖੇਡਾਂਸਾਲ 1960 ਦੀਆਂ ਓਲੰਪਿਕ ਖੇਡਾਂ ਰੋਮ ਵਿੱਚ ਹੋਈਆਂ ਸਨ। ਪਾਕਿਸਤਾਨ ਨਾਲ ਫ਼ਾਈਨਲ ਮੈਚ ਖੇਡਿਆ ਜਿਸ ਵਿੱਚ ਪਾਕਿਸਤਾਨ ਦੀ ਟੀਮ 1-0 ਨਾਲ ਜੇਤੂ ਰਹੀ। ਓਲੰਪਿਕ ਦੇ ਇਤਿਹਾਸ ਵਿੱਚ ਭਾਰਤੀ ਹਾਕੀ ਟੀਮ ਦੀ ਇਹ ਪਹਿਲੀ ਹਾਰ ਸੀ। ਭਾਰਤੀ ਟੀਮ ਨੂੰ ਦੂਜੇ ਸਥਾਨ ’ਤੇ ਹੀ ਸਬਰ ਕਰਨਾ ਪਿਆ। ਪ੍ਰਿਥੀਪਾਲ ਸਿੰਘ ਨੂੰ ਰੋਮ ਓਲੰਪਿਕਸ ਦਾ ਬੈਸਟ ਸਕੋਰਰ ਬਣਨ ਦਾ ਮਾਣ ਮਿਲਿਆ ਅਤੇ ਨਾਲ ਹੀ ਬੈਸਟ ਫ਼ੁੱਲਬੈਕ ਖਿਡਾਰੀ ਵੀ ਐਲਾਨਿਆ ਗਿਆ। ਪ੍ਰਿਥੀਪਾਲ ਸਿੰਘ ਦੀ ਸ਼ਾਨਦਾਰ ਖੇਡ ਸਦਕਾ ਕੀਤੇ ਗੋਲਾਂ ਦੀ ਬਦੌਲਤ ਭਾਰਤ ਦੀ ਟੀਮ ਨੇ ਫਾਈਨਲ ਵਿੱਚ ਜਰਮਨੀ ਦੀ ਟੀਮ ਨੂੰ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕੀਤਾ। ਪ੍ਰਿਥੀਪਾਲ ਸਿੰਘ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਬਦਲੇ 1961 ਵਿੱਚ ਭਾਰਤ ਸਰਕਾਰ ਨੇ ਉਸ ਨੂੰ ‘ਅਰਜੁਨਾ ਪੁਰਸਕਾਰ’ ਨਾਲ ਨਿਵਾਜਿਆ। 1962 ਵਿੱਚ ਉਸ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਗ ਲਿਆ। ਕੁਝ ਕਾਰਨ ਕਰ ਕੇ ਪੰਜਾਬ ਪੁਲਿਸ ਤੋਂ ਅਸਤੀਫਾ ਦੇ ਕੇ ਰੇਲਵੇ 'ਚ ਭਰਤੀ ਹੋ ਗਿਆ ਤੇ ਵਧੀਆ ਹਾਕੀ ਖਿਡਾਰੀ ਹੋਣ ਦੇ ਮਾਣ ਵਜੋਂ ‘ਰੇਲਵੇ ਮਨਿਸਟਰਜ਼ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ। ਟੋਕੀਓ ਓਲੰਪਿਕ1964 ਵਿੱਚ ਮੁੜ ਇੱਕ ਵਾਰ ਫਿਰ ਪ੍ਰਿਥੀਪਾਲ ਸਿੰਘ ਦੀ ਵਧੀਆ ਖੇਡ ਕਾਰਨ ਉਸ ਨੂੰ 1964 ਦੀਆਂ ਓਲੰਪਿਕ ਖੇਡਾਂ ਵਿੱਚ ਖੇਡਣ ਜਾਣ ਵਾਲੀ ਭਾਰਤੀ ਹਾਕੀ ਟੀਮ ਲਈ ਚੁਣ ਲਿਆ ਗਿਆ। ਪਾਕਿਸਤਾਨ ਨੂੰ 1-0 ਨਾਲ ਹਰਾ ਕੇ ਭਾਰਤੀ ਟੀਮ ਨੇ ਲਗਾਤਾਰ ਹੋਏ ਅੱਠ ਓਲੰਪਿਕਸ ਵਿੱਚੋਂ ਸੱਤਵੀਂ ਵਾਰ ਸੋਨ ਤਗਮਾ ਜਿੱਤਿਆ। ਇੱਥੇ ਪ੍ਰਿਥੀਪਾਲ ਸਿੰਘ ਇੱਕ ਵਾਰ ਫਿਰ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਖਿਡਾਰੀ ਬਣਿਆ। ਭਾਰਤ ਦੁਆਰਾ ਪੂਰੇ ਟੂਰਨਾਮੈਂਟ ਵਿੱਚ ਕੀਤੇ ਗਏ 22 ਗੋਲਾਂ ਵਿੱਚੋਂ 11 ਗੋਲ ਇਕੱਲੇ ਪ੍ਰਿਥੀਪਾਲ ਸਿੰਘ ਨੇ ਕੀਤੇ। ਹਾਕੀ ਨਿਯਮਾਂ ਵਿੱਚ ਤਬਦੀਲੀਪ੍ਰਿਥੀਪਾਲ ਸਿੰਘ ਦੁਆਰਾ ਜ਼ਿਆਦਾਤਰ ਗੋਲ ਸ਼ਾਟ ਕਾਰਨਰ ਤੋਂ ਹੀ ਕੀਤੇ ਜਾਂਦੇ ਸਨ। ਉਸ ਨੂੰ ਰੋਕਣ ਲਈ ਟੋਕੀਓ ਓਲੰਪਿਕਸ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਫ਼ੈਡਰੇਸ਼ਨ ਨੇ ਹਾਕੀ ਨਿਯਮਾਂ ਵਿੱਚ ਤਬਦੀਲੀ ਕਰ ਦਿੱਤੀ। ਅਗਲੇ ਦਿਨ ਕਈ ਅਖ਼ਬਾਰਾਂ ਦੇ ਪਹਿਲੇ ਪੰਨੇ ’ਤੇ ਮੁੱਖ ਖ਼ਬਰ ਲੱਗੀ ਹੋਈ ਸੀ, ‘‘ਅੰਤਰ ਰਾਸ਼ਟਰੀ ਹਾਕੀ ਅਧਿਕਾਰੀ ਪ੍ਰਿਥੀਪਾਲ ਸਿੰਘ ਦੀ ਖ਼ਤਰਨਾਕ ਹਿੱਟ ਤੋਂ ਡਰੇ, ਰੋਕਣ ਲਈ ਕੀਤਾ ਨਿਯਮਾਂ ਵਿੱਚ ਬਦਲਾਅ।’’ ਬੈਂਕਾਕ ਏਸ਼ਿਆਈ ਖੇਡਾਂ1966 ਦੀਆਂ ਏਸ਼ਿਆਈ ਖੇਡਾਂ ਬੈਂਕਾਕ ਵਿੱਚ ਸ਼ੰਕਰ ਲਕਸ਼ਮਣ ਦੀ ਅਗਵਾਈ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਵੀ ਪ੍ਰਿਥੀਪਾਲ ਸਿੰਘ ਸਰਗਰਮ ਮੈਂਬਰ ਸੀ। 1967 ਵਿੱਚ ਜਰਮਨੀ ਅਤੇ ਹਾਲੈਂਡ ਦੇ ਦੌਰੇ ’ਤੇ ਗਈ ਭਾਰਤੀ ਹਾਕੀ ਟੀਮ ਦਾ ਕਪਤਾਨ ਪ੍ਰਿਥੀਪਾਲ ਸਿੰਘ ਨੂੰ ਬਣਾਇਆ ਗਿਆ। ਇਸੇ ਸਾਲ ਹੀ ਉਸ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਮੈਡਰਿਡ (ਸਪੇਨ) ਵਿਖੇ ਹੋਏ ਇੱਕ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਵਿੱਚ ਸੋਨ ਤਗਮਾ ਜਿੱਤਿਆ। 1968 ਦੀਆਂ ਓਲੰਪਿਕ ਖੇਡਾਂ ਮੈਕਸੀਕੋ ਲਈ ਪ੍ਰਿਥੀਪਾਲ ਸਿੰਘ ਨੂੰ ਗੁਰਬਖ਼ਸ਼ ਸਿੰਘ ਦੇ ਨਾਲ ਭਾਰਤੀ ਹਾਕੀ ਟੀਮ ਦਾ ਸੰਯੁਕਤ ਕਪਤਾਨ ਬਣਾਇਆ ਗਿਆ। ਇਹ ਤਜਰਬਾ ਅਸਫ਼ਲ ਰਿਹਾ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੂੰ ਤੀਜੇ ਸਥਾਨ ’ਤੇ ਰਹਿ ਕੇ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਭਾਰਤੀ ਹਾਕੀ ਦੇ 40 ਸਾਲਾਂ ਦੇ ਓਲੰਪਿਕ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਟੀਮ ਕਿਸੇ ਓਲੰਪਿਕ ਦਾ ਫਾਈਨਲ ਨਾ ਖੇਡੀ ਹੋਵੇ। ਮੈਕਸੀਕੋ ਓਲੰਪਿਕਸ ਵਿੱਚ ਵੀ ਇੱਕ ਵਾਰ ਫਿਰ ਤੋਂ ਪ੍ਰਿਥੀਪਾਲ ਸਿੰਘ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਖਿਡਾਰੀ ਬਣਿਆ। ਪ੍ਰਿਥੀਪਾਲ ਸਿੰਘ ਨੇ 1968 ਦੀਆਂ ਮੈਕਸੀਕੋ ਓਲੰਪਿਕ ਖੇਡਾਂ ਤੋਂ ਬਾਅਦ ਸਰਗਰਮ ਹਾਕੀ ਖੇਡਣ ਤੋਂ ਸੰਨਿਆਸ ਲੈ ਲਿਆ ਪਰ ਆਪਣੇ ਅਖੀਰਲੇ ਸਮੇਂ ਤਕ ਹਾਕੀ ਨਾਲ ਜੁੜਿਆ ਰਿਹਾ। ਸੇਵਾਵਾਂ
ਸਨਮਾਨ
ਮੌਤ ਤੇ ਕਾਤਲ20 ਮਈ,1983 ਦੇ ਦਿਨ ਜਦੋਂ ਪ੍ਰਿਥੀਪਾਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਤਿਆਰ ਹੋ ਕੇ ਘਰੋਂ ਆਪਣੀ ਡਿਊਟੀ ਦੇਣ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਆਪਣੇ ਦਫ਼ਤਰ ਵਿੱਚ ਪੁੱਜਣ ਤੋਂ ਪਹਿਲਾਂ ਆਪਣਾ ਮੋਟਰ-ਸਾਇਕਲ ਪਾਰਕਿੰਗ ਲਾਟ ਵਿੱਚ ਪਾਰਕ ਕਰ ਰਹੇ ਸਨ ਤਾਂ ਪਹਿਲਾਂ ਹੀ ਖਾਤ ਲਾਕੇ ਬੈਠੇ ਨਕਸਲਾਇਟਾਂ (ਜੋ 'ਪੰਜਾਬ ਸਟੂਡੈਂਟਸ ਯੂਨੀਅਨ' ਦੇ ਨਾਂ ਥੱਲ੍ਹੇ ਸਰਗਰਮ ਸਨ।) ਦੇ ਕਾਤਲ-ਵਿਅਕਤੀ ਨੇ ਉਹਨਾਂ ਨੂੰ ਗੋਲ਼ੀਆਂ ਮਾਰਕੇ ਸਦਾ ਲਈ ਭਾਰਤੀ ਹਾਕੀ ਦਾ ਬੁਲੰਦ ਜਗਦਾ ਚਿਰਾਗ਼ ਬੁਝਾ ਦਿੱਤਾ। ਇਸ ਕਤਲ ਕਾਂਡ ਦਾ ਬਕਾਇਦਾ ਕੋਰਟ-ਕੇਸ ਚੱਲਿਆ ਸੀ। ਪੂਰੇ ਖੇਡ ਜਗਤ ਵਿੱਚ ਇਸ ਮਨਹੂਸ ਖ਼ਬਰ ਨਾਲ ਮਾਤਮ ਛਾ ਗਿਆ ਤੇ ਦੁਨੀਆਂ ਦੇ ਸਾਰੇ ਅਖ਼ਬਾਰਾਂ ਵਿੱਚ ਇਸ ਕਾਰਵਾਈ ਦੀ ਬੜੇ ਸਖ਼ਤ ਨਿੰਦਿਆ ਕੀਤੀ। ਵਿਸ਼ਵ ਹਾਕੀ ਉਸ ਦੇ ਤਜਰਬਿਆਂ ਤੋਂ ਹੋਰ ਕੁਝ ਸਿੱਖ ਸਕਦੀ ਸੀ ਜਾਂ ਨਹੀਂ? ਪਰ ਉਹਨਾਂ ਦੀ ਮੌਤ ਦੀ ਖ਼ਬਰ ਬਾਰੇ ਸੁਣ ਕੇ ਲੋਕ ਅਤੇ ਪ੍ਰਸ਼ੰਸਕ ਭੁੱਬਾਂ ਮਾਰ-ਮਾਰ ਕੇ ਰੋ ਰਹੇ ਸਨ। ਆਪਣੀ ਉੱਚ ਪਾਏ ਦੀ ਖੇਡ ਅਤੇ ਵਿਸ਼ਵ ਹਾਕੀ ਵਿੱਚ ਪਾਈਆਂ ਨਿਵੇਕਲੀਆਂ ਪੈੜਾਂ ਕਰਕੇ ਸਦਾ ਹਾਕੀ ਪ੍ਰੇਮੀਆਂ ਦੇ ਦਿਲਾਂ ਵਿੱਚ ਵਸਦਾ ਰਹੇਗਾ। ਨਵੇਂ ਖਿਡਾਰੀਆਂ ਲਈ ਉਹ ਹਮੇਸ਼ਾ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ। ਪ੍ਰਿਥੀਪਾਲ ਸਿੰਘ ਦੇ ਜੀਵਨ ਤੇ ਦਸਤਾਵੇਜ਼ੀ ਫਿਲਮਪ੍ਰਿਥੀਪਾਲ ਸਿੰਘ ਦੇ ਜੀਵਨ ਅਤੇ ਪ੍ਰਾਪਤੀਆਂ ਤੇ ਇੱਕ ਦਸਤਾਵੇਜ਼ੀ ਫਿਲਮ ਵੀ ਬਣਾਈ ਗਈ ਹੈ |[1] |
Portal di Ensiklopedia Dunia