ਫ਼ਿਰੋਜ਼ਦੀਨ ਸ਼ਰਫ
ਫੀਰੋਜ਼ਦੀਨ ਸਰਫ਼ (1898-1955) ਪਾਕਿਸਤਾਨੀ ਪੰਜਾਬੀ ਕਵੀ ਹੈ। ਇਹ ਉਰਦੂ,ਪੰਜਾਬੀ,ਫ਼ਾਰਸੀ ਦੇ ਆਲਮ ਅਤੇ ਪਿੰਗਲ ਤੇ ਅਰੂਜ਼ ਦੇ ਮਾਹਿਰ ਕਵੀ ਹਨ। ਇਸ ਨੂੰ ਪੰਜਾਬ ਦੀ ਬੁਲਬੁਲ' ਦਾ ਖ਼ਿਤਾਬ ਹਾਸਿਲ ਹੈ। ਉਸ ਨੂੰ ਵਾਰਿਸ ਸ਼ਾਹ ਦਾ ਵਾਰਿਸ ਵੀ ਕਿਹਾ ਜਾਂਦਾ ਹੈ। ਉਸ ਨੂੰ ਬੈਂਤ ਲਿਖਣ ਵਿੱਚ ਖ਼ਾਸ ਮੁਹਰਾਤ ਹਾਸਿਲ ਹੈ। ਉਸਨੇ ਸਿੱਖ ਧਰਮ ਤੇ ਸਿੱਖ ਇਤਹਾਸ ਸੰਬੰਧੀ ਨਜ਼ਮਾ ਵੀ ਲਿਖੀਆ। ਜੀਵਨਫੀਰੋਜ਼ਦੀਨ ਸ਼ਰਫ ਦਾ ਜਨਮ 1898 ਨੂੰ ਅੰਮ੍ਰਿਤਸਰ ਜ਼ਿਲ੍ਹਾ ਦੇ ਵਿੱਚ ਰਾਜਾ ਸਾਂਸੀ ਦੇ ਨਾਲ ਲਗਦੇ ਪਿੰਡ ਤੋਲਾ ਨੰਗਲ ਵਿਖੇ ਹੋਇਆ। ਇਸ ਦੇ ਪਿਤਾ ਖ਼ਾਨ ਵੀਰੂ ਖਾਂ ਜਾਤ ਦੇ ਰਾਜਪੂਤ ਸਨ ਅਤੇ ਰੇਲਵੇ ਪੁਲੀਸ ਵਿੱਚ ਸਿਪਾਹੀ ਸਨ। ਜਦੋਂ ਫੀਰੋਜ਼ਦੀਨ ਸਿਰਫ਼ ਦੋ ਸਾਲ ਦਾ ਸੀ ਉਸ ਦੇ ਪਿਤਾ ਦੀ ਮੋਤ ਹੋ ਗਈ ਸੀ। ਜਿਸ ਕਾਰਨ ਓਹੋ ਜ਼ਿਆਦਾ ਨਾ ਪੜ੍ਹ ਸਕਿਆ ਪਰ ਜ਼ਿੰਦਗੀ ਦੀ ਪੜ੍ਹਾਈ ਖੂਬ ਕੀਤੀ। ਸ਼ਰਫ਼,ਉਸਤਾਦ ਮੁਹਮੰਦ ਰਮਜ਼ਾਨ ਹਮਦਮ ਦਾ ਸ਼ਾਗਿਰਦ ਸੀ। ਉਸ ਦੀ ਭਾਸ਼ਾ ਬੜੀ ਮਾਂਜੀ-ਸਵਾਰੀ ਹੈ। ਇਸ ਲਈ ਉਸਨੂੰ ਪੰਜਾਬ ਦੀ ਬੁਲਬੁਲ ਅਤੇ ਵਾਰਿਸ਼ ਸ਼ਾਹ ਦਾ ਵਾਰਿਸ ਵੀ ਕਿਹਾ ਜਾਂਦਾ ਹੈ। ਸ਼ਰਫ਼ ਨੇ ਆਪਣੇ ਕਾਵਿ ਸੰਗ੍ਰਹਿਦੁੱਖਾਂ ਦੇ ਕੀਰਨੇ' ਵਿੱਚ ਅੰਗਰੇਜਾਂ ਦੇ ਜ਼ੁਲਮਾਂ ਨੂੰ ਬਿਆਨ ਕੀਤਾ,ਜਿਸ ਕਰ ਕੇ ਉਸਨੂੰ ਇੱਕ ਸਾਲ ਦੀ ਜੇਲ੍ਹ ਵੀ ਕਟਣੀ ਪਈ। ਕਿੱਤਾਫੀਰੋਜ਼ਦੀਨ ਸ਼ਰਫ਼ ਨੂੰ ਬਹੁਤ ਘੱਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਸ ਦੇ ਉਸਤਾਦ ਦੇ ਕਾਰਨ ਲਾਹੋਰ ਲੋਕੋ-ਸ਼ੈੱਡ ਵਿੱਚ ਨੋਕਰੀ ਮਿਲ ਗਈ। ਰਚਨਾਵਾਂਸਿੱਖ ਧਰਮ ਸੰਬੰਧੀ
ਇਸਲਾਮ ਨਾਲ ਸਬੰਧਿਤ
ਵਾਰਾਂ
ਨਾਟਕ
|
Portal di Ensiklopedia Dunia