ਬਾਨੋ (ਨਾਵਲ)
ਬਾਨੋ ਪਾਕਿਸਤਾਨੀ ਮਹਿਲਾ ਨਾਵਲਕਾਰ ਰਜ਼ੀਆ ਭੱਟ ਦਾ ਨਾਵਲ ਹੈ ਜਿਸ ਨੂੰ ਉਸਦੀ ਸ਼ਾਹਕਾਰ ਰਚਨਾ ਵੀ ਮੰਨਿਆ ਜਾਂਦਾ ਹੈ|[1] ਇਹ ਨਾਵਲ ਪਾਕਿਸਤਾਨ ਦੀ ਅਜ਼ਾਦੀ ਦੀ ਲਹਿਰ ਉੱਪਰ ਅਧਾਰਿਤ ਹੈ ਅਤੇ ਡਰਾਮੇ ਵਿਚਲੇ ਕਾਲਖੰਡ ਦਾ ਸਮਾਂ 1947 ਤੋਂ ਲੈ ਕੇ 1956 ਤੱਕ ਦਾ ਹੈ| ਇਹ ਨਾਵਲ 1947 ਦੀ ਵੰਡ ਨਾਲ ਤਬਾਹ ਹੋਈ ਇੱਕ ਔਰਤ ਬਾਨੋ ਦੀ ਕਹਾਣੀ ਹੈ| ਇਸ ਨਾਵਲ ਉੱਪਰ ਡਰਾਮਾ ਅਤੇ ਫਿਲਮ ਦੋਵੇਂ ਬਣ ਚੁੱਕੇ ਹਨ| ਭਾਰਤੀ ਪਾਠਕ ਇਸਨੂੰ ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ ਦੇ ਬਰਾਬਰ ਦਾ ਮੰਨ ਸਕਦੇ ਹਨ ਕਿਓਂਕਿ ਬਾਨੋ ਅਤੇ ਪੂਰੋ ਵਿੱਚ ਕੋਈ ਬਹੁਤਾ ਫਰਕ ਨਹੀਂ| ਦੋਹਾਂ ਨਾਵਲਾਂ ਵਿੱਚ ਫਰਕ ਬਸ ਏਨਾ ਕੁ ਹੈ ਕਿ ਪਿੰਜਰ ਸੁਖਾਂਤ ਹੁੰਦਾ ਹੋਇਆ ਪੂਰੋ ਨੂੰ ਨਵੀਂ ਜਿੰਦਗੀ ਬਖਸ਼ ਜਾਂਦਾ ਹੈ ਪਰ ਬਾਨੋ ਦਾ ਦੁਖਾਂਤ ਬਾਨੋ ਨੂੰ ਦਰ ਦਰ ਭਟਕਣ ਲਈ ਛੱਡ ਦੇਂਦਾ ਹੈ| ਕਹਾਣੀਬਾਨੋ ਅਪਨੀ ਭਰਜਾਈ ਦੇ ਭਰਾ ਹਸਨ ਨੂੰ ਪਸੰਦ ਕਰਦੀ ਹੈ ਤੇ ਹਸਨ ਵੀ ਉਸ ਨੂੰ ਪਸੰਦ ਕਰਦਾ ਹੈ ਪਰ ਬਾਨੋ ਦੇ ਭਰਾ ਸਲੀਮ ਨੂੰ ਹਸਨ ਪਸੰਦ ਨਹੀਂ| ਹਸਨ ਮੁਸਲਿਮ ਲੀਗ ਦਾ ਕੱਟੜ ਸਮਰਥਕ ਹੈ ਅਤੇ ਪ੍ਰਤੀ ਦੀ ਲੁਧਿਆਣਾ ਸ਼ਾਖਾ ਦਾ ਮੁਖੀ ਵੀ ਹੈ| ਉਹ ਮੁਹੰਮਦ ਅਲੀ ਜਿੰਨਾਹ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਨਾਲ ਹੀ ਇਸ ਮਤ ਦਾ ਧਾਰਣੀ ਹੈ ਕਿ ਪਾਕਿਸਤਾਨ ਦੀ ਉਸਾਰੀ ਹੀ ਹਰ ਮੁਸਲਮਾਨ ਦੇ ਭਵਿੱਖ ਦੀ ਨੀਂਹ ਹੈ| ਦੂਜੇ ਪਾਸੇ, ਸਲੀਮ ਭਾਰਤੀ ਰਾਸ਼ਟਰੀ ਕਾਂਗਰਸ ਦਾ ਕੱਟੜ ਸਮਰਥਕ ਹੈ| ਉਸ ਅਨੁਸਾਰ ਭਾਰਤ-ਪਾਕ ਵੰਡ ਕਿਸੇ ਮਸਲੇ ਦਾ ਹੱਲ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਕੌਮ ਲਈ ਸੁਖਾਵੀਂ ਹੋ ਸਕਦੀ ਸੀ, ਸਗੋਂ ਇਸ ਨਾਲ ਤਾਂ ਮੁਸਲਮਾਨਾਂ ਦੀ ਭਾਰਤ ਵਿੱਚ ਹਾਲਤ ਹੋਰ ਵੀ ਪਤਲੀ ਹੋ ਜਾਣੀ ਸੀ| ਡਰਾਮੇ ਵਿੱਚ ਥਾਂ-ਥਾਂ ਆਉਂਦੀ ਹਸਨ-ਸਲੀਮ ਦੀ ਦਲੀਲਾਤਮਕ ਬਹਿਸ ਕਾਫੀ ਮਨੋਰੰਜਕ ਅਤੇ ਭਾਵੁਕ ਹੈ| ਕਾਫੀ ਕਿੰਤੂ-ਪ੍ਰੰਤੂ ਤੋਂ ਬਾਅਦ ਹਸਨ ਅਤੇ ਬਾਨੋ ਦਾ ਨਿਕਾਹ ਹੋ ਜਾਂਦਾ ਹੈ ਅਤੇ ਹਸਨ ਤੇ ਸਲੀਮ ਵਿਚਲੀ ਰਾਜਨੀਤਕ ਜੰਗ ਵੀ ਸੁਲਝ ਜਾਂਦੀ ਹੈ ਪਰ ਸਭ ਕੁਝ ਠੀਕ ਹੋ ਜਾਨ ਤੋਂ ਬਾਅਦ ਵੀ ਸਭ ਕੁਝ ਠੀਕ ਨਹੀਂ ਹੁੰਦਾ| ਹਿੰਦੂ-ਮੁਸਲਮਾਨ ਦੰਗਿਆਂ ਵਿੱਚ ਸਲੀਮ ਮਾਰਿਆ ਜਾਂਦਾ ਹੈ ਤੇ ਸੁਰਈਆ ਉਸਦੇ ਗਮ ਵਿੱਚ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੰਦੀ ਹੈ ਤਾਂਕਿ ਉਹ ਵੀ ਆਪਣੇ ਸ਼ੌਹਰ ਨਾਲ ਮਰ ਸਕੇ| ਬਾਨੋ ਤੇ ਹਸਨ ਵਿਛੜ ਜਾਂਦੇ ਹਨ ਤੇ ਬਹੁਤੇ ਸਾਲ ਮਿਲ ਨਹੀਂ ਪਾਉਂਦੇ| ਇਸੇ ਸਮੇਂ ਦੌਰਾਨ ਬਾਨੋ ਦੰਗਾਕਾਰੀਆਂ ਹਥ ਲੱਗ ਜਾਂਦੀ ਹੈ ਤੇ ਵਾਰ-ਵਾਰ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ| ਆਖਿਰ, ਉਹ ਕਿਸੇ ਤਰ੍ਹਾਂ ਹਸਨ ਨੂੰ ਇੱਕ ਖਤ ਲਿਖਦੀ ਹੈ ਤਾਂ ਜੋ ਹਸਨ ਉਸਨੂੰ ਛੁੜਾ ਸਕੇ ਪਰ ਹਸਨ ਨੇ ਹੁਣ ਰਾਬੀਆ ਨਾਂ ਦੀ ਔਰਤ ਨਾਲ ਵਿਆਹ ਕਰ ਚੁੱਕਿਆ ਹੁੰਦਾ ਹੈ ਪਰ ਖਤ ਮਿਲਦੇ ਸਾਰ ਈ ਉਹ ਬਾਨੋ ਨੂੰ ਘਰ ਲਿਆਉਣ ਦਾ ਫੈਸਲਾ ਕਰ ਲੈਂਦਾ ਹੈ| ਬਾਨੋ ਨੂੰ ਘਰ ਲਿਆਉਣ ਮਗਰੋਂ ਰਾਬੀਆ ਉਸਦੀ ਭੈਣ ਵਾਂਗ ਸੇਵਾ ਕਰਦੀ ਹੈ| ਬਾਨੋ ਨੂੰ ਪਤਾ ਲੱਗ ਜਾਂਦਾ ਹੈ ਇੱਕ ਉਸਦੇ ਕਰਕੇ ਰਾਬੀਆ ਨਾਲ ਬੇਇੰਸਾਫੀ ਹੋ ਰਹੀ ਹੈ| ਇਸਲਈ, ਉਹ ਬਿਨਾ ਕਿਸੇ ਨੂੰ ਕੁਝ ਦੱਸੇ ਘਰ ਛੱਡ ਕੇ ਚਲੀ ਜਾਂਦੀ ਹੈ| ਉਸ ਦਾ ਜਾਣਾ ਇਹ ਸਵਾਲ ਛੱਡ ਜਾਂਦਾ ਹੈ ਕਿ ਆਖਿਰ ਉਸਦੀ ਗਲਤੀ ਕੀ ਸੀ ਜੋ ਉਸਨੂੰ ਉਸਦੇ ਸ਼ੌਹਰ ਸਮੇਤ ਸਾਰੀ ਦੁਨੀਆ ਵਲੋਂ ਦੁਰਕਾਰਿਆ ਗਿਆ| ਹਵਾਲੇ
|
Portal di Ensiklopedia Dunia