ਬੁਢਲਾਡਾ ਵਿਧਾਨ ਸਭਾ ਹਲਕਾ ਮਾਨਸਾ ਜਿਲ੍ਹੇ ਵਿੱਚ ਆਉਂਦਾ ਪੰਜਾਬ ਵਿਧਾਨ ਸਭਾ ਦਾ 98 ਨੰਬਰ ਹਲਕਾ ਹੈ।[1]
ਪਿਛੋਕੜ ਅਤੇ ਸੰਖੇਪ ਜਾਣਕਾਰੀ
ਬੁਢਲਾਡਾ ਵਿਧਾਨ ਸਭਾ ਹਲਕਾ ਵਿੱਚ 1952 ਤੋਂ ਲੈ ਕੇ ਹੁਣ ਤੱਕ ਤਿਕੋਣਾ ਮੁਕਾਬਲਾ ਹੀ ਹੁੰਦਾ ਰਿਹਾ ਹੈ। ਹਲਕੇ ਤੋਂ ਹੁਣ ਤੱਕ 7 ਵਾਰ ਅਕਾਲੀ ਦਲ, 5 ਵਾਰ ਕਾਂਗਰਸ ਅਤੇ 3 ਵਾਰ ਸੀਪੀਆਈ ਦੇ ਉਮੀਦਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਹਨ। 1952 ਵਿੱਚ ਪੈਪਸੂ ਰਾਜ ਸਮੇਂ ਇਸ ਹਲਕੇ ਤੋਂ ਸਭ ਤੋਂ ਪਹਿਲੀ ਜਿੱਤ ਕਾਂਗਰਸ ਦੇ ਐਡਵੋਕੇਟ ਬਾਬੂ ਦੇਸ ਰਾਜ ਨੇ ਪ੍ਰਾਪਤ ਕੀਤੀ। 1954 ਵਿੱਚ ਸੀਪੀਆਈ ਦੇ ਕਾਮਰੇਡ ਧਰਮ ਸਿੰਘ ਫੱਕਰ ਇਸ ਹਲਕੇ ਤੋਂ ਜੇਤੂ ਰਹੇ। ਪੈਪਸੂ ਰਾਜ ਟੁੱਟਣ ਤੋਂ ਬਾਅਦ 1957 ਵਿੱਚ ਇਸ ਹਲਕੇ ਤੋਂ ਕਾਂਗਰਸ ਦੇ ਹਰਚਰਨ ਸਿੰਘ ਕਾਲੇਕੇ ਅਕਾਲੀ ਦਲ ਅਤੇ ਸੀਪੀਆਈ ਨੂੰ ਪਛਾੜ ਕੇ ਵਿਧਾਇਕ ਚੁਣੇ ਗਏ। 1962 ਵਿੱਚ ਕਾਂਗਰਸ ਅਤੇ ਸੀਪੀਆਈ ਨੂੰ ਚਿੱਤ ਕਰਦਿਆਂ ਅਕਾਲੀ ਦਲ ਦੇ ਸਭ ਤੋਂ ਪਹਿਲੇ ਵਿਧਾਇਕ ਤੇਜਾ ਸਿੰਘ ਦਰਦੀ ਇਸ ਹਲਕੇ ਤੋਂ ਜੇਤੂ ਰਹੇ। 1967 ਵਿੱਚ ਹਲਕੇ ਤੋਂ ਕਾਂਗਰਸ ਦੇ ਗੁਰਦੇਵ ਸਿੰਘ ਬਖ਼ਸ਼ੀਵਾਲਾ ਵਿਧਾਇਕ ਬਣੇ। 1969 ਵਿੱਚ ਇਸ ਹਲਕੇ ਦੇ ਲੋਕਾਂ ਨੇ ਅਕਾਲੀ ਦਲ ਦੇ ਪ੍ਰਸ਼ੋਤਮ ਸਿੰਘ ਚੱਕ ਭਾਈਕੇ ਨੂੰ ਆਪਣਾ ਵਿਧਾਇਕ ਚੁਣਿਆ। 1972 ਵਿੱਚ ਕਾਂਗਰਸ ਦੇ ਗੁਰਦੇਵ ਸਿੰਘ ਬਖ਼ਸ਼ੀਵਾਲਾ, 1977 ਵਿੱਚ ਅਕਾਲੀ ਦਲ ਦੇ ਤਾਰਾ ਸਿੰਘ, 1980 ਅਤੇ 1985 ਵਿੱਚ ਲਗਾਤਾਰ 2 ਵਾਰ ਇਸ ਹਲਕੇ ਤੋਂ ਅਕਾਲੀ ਦਲ ਦੇ ਪ੍ਰਸ਼ੋਤਮ ਸਿੰਘ ਚੱਕ ਭਾਈਕੇ ਵਿਧਾਇਕ ਚੁਣੇ ਗਏ। ਸਾਲ 1992 ਅਤੇ 1997 ਵਿੱਚ ਲਗਾਤਾਰ 2 ਵਾਰ ਇਸ ਹਲਕੇ ਤੋਂ ਸੀਪੀਆਈ ਦੇ ਕਾਮਰੇਡ ਹਰਦੇਵ ਸਿੰਘ ਅਰਸ਼ੀ ਵਿਧਾਇਕ ਚੁਣੇ ਜਾਂਦੇ ਰਹੇ। 2002 ਵਿੱਚ ਇੱਥੋਂ ਅਕਾਲੀ ਦਲ ਦੇ ਹਰਬੰਤ ਸਿੰਘ ਦਾਤੇਵਾਸ ਨੇ ਜਿੱਤ ਪ੍ਰਾਪਤ ਕੀਤੀ। 2007 ਵਿੱਚ ਕਾਂਗਰਸ ਦੇ ਮੰਗਤ ਰਾਏ ਬਾਂਸਲ ਸਫ਼ਲ ਰਹੇ, 2012 ਵਿੱਚ ਅਕਾਲੀ ਦਲ ਦੇ ਚਤਿੰਨ ਸਿੰਘ ਸਮਾਓ ਵਿਧਾਇਕ ਚੁਣੇ ਗਏ ਅਤੇ 2017 ਵਿਧਾਨ ਸਭਾ ਚੋਣਾਂ ਵਿੱਚ ਆਪ ਦੇ ਬੁੁੱਧ ਰਾਮ ਵਿਧਾਇਕ ਚੁਣੇ ਗਏ। 1952 ਤੋਂ 2007 ਤੱਕ ਇਸ ਹਲਕੇ ਵਿੱਚ ਖੱਬੇ ਪੱਖੀਆਂ ਦਾ ਦਬਦਬਾ ਬਣਿਆ ਰਿਹਾ।[2]
ਵਿਧਾਇਕ ਸੂਚੀ
ਸਾਲ
|
ਮੈਂਬਰ
|
ਪਾਰਟੀ
|
2017 |
ਰੁਪਿੰਦਰ ਕੌਰ ਰੂਬੀ |
|
ਆਮ ਆਦਮੀ ਪਾਰਟੀ
|
2012
|
ਚਤਿੰਨ ਸਿੰਘ ਸਮਾਓ
|
|
ਸ਼੍ਰੋਮਣੀ ਅਕਾਲੀ ਦਲ
|
2007
|
ਮੰਗਤ ਰਾਏ ਬਾਂਸਲ
|
|
ਭਾਰਤੀ ਰਾਸ਼ਟਰੀ ਕਾਂਗਰਸ
|
2002
|
ਹਰਬੰਤ ਸਿੰਘ
|
|
ਸ਼੍ਰੋਮਣੀ ਅਕਾਲੀ ਦਲ
|
1997
|
ਹਰਦੇਵ ਸਿੰਘ
|
|
ਸੀਪੀਆਈ
|
1992
|
ਹਰਦੇਵ ਸਿੰਘ
|
|
ਸੀਪੀਆਈ
|
1985
|
ਪ੍ਰਸ਼ੋਤਮ ਸਿੰਘ
|
|
ਸ਼੍ਰੋਮਣੀ ਅਕਾਲੀ ਦਲ
|
1980
|
ਪ੍ਰਸ਼ੋਤਮ ਸਿੰਘ
|
|
ਸ਼੍ਰੋਮਣੀ ਅਕਾਲੀ ਦਲ
|
1977
|
ਤਾਰਾ ਸਿੰਘ
|
|
ਸ਼੍ਰੋਮਣੀ ਅਕਾਲੀ ਦਲ
|
1972
|
ਗੁਰਦੇਵ ਸਿੰਘ
|
|
ਭਾਰਤੀ ਰਾਸ਼ਟਰੀ ਕਾਂਗਰਸ
|
1969
|
ਪ੍ਰਸ਼ੋਤਮ ਸਿੰਘ
|
|
ਸ਼੍ਰੋਮਣੀ ਅਕਾਲੀ ਦਲ
|
1967
|
ਗ. ਸਿੰਘ
|
|
ਭਾਰਤੀ ਰਾਸ਼ਟਰੀ ਕਾਂਗਰਸ
|
1962
|
ਤੇਜ ਸਿੰਘ
|
|
ਅਕਾਲੀ ਦਲ
|
ਜੇਤੂ ਉਮੀਦਵਾਰ
ਚੌਣ ਨਤੀਜਾ
2017
ਇਹ ਵੀ ਦੇਖੋ
ਬਠਿੰਡਾ (ਲੋਕ ਸਭਾ ਚੋਣ-ਹਲਕਾ)
ਹਵਾਲੇ
ਫਰਮਾ:ਭਾਰਤ ਦੀਆਂ ਆਮ ਚੋਣਾਂ