ਬੱਬਲ ਰਾਏ
ਬੱਬਲ ਰਾਏ' ਭਾਰਤੀ ਪੰਜਾਬੀ ਗਾਇਕ ਅਤੇ ਫ਼ਿਲਮੀ ਅਦਾਕਾਰ ਹੈ। ਬੱਬਲ ਦਾ ਪੈਦਾਇਸ਼ੀ ਨਾਂ "ਸਿਮਰਨਜੀਤ ਸਿੰਘ ਰਾਇ"ਹੈ। ਬੱਬਲ ਨੇ ਯੋਗਰਾਜ ਸਿੰਘ (ਯੁਵਰਾਜ ਸਿੰਘ ਦਾ ਪਿਤਾ) ਤੋਂ ਬੱਲੇ-ਬਾਜ਼ੀ ਦੀ ਟ੍ਰੇਨਿੰਗ ਲਈ ਅਤੇ ਬੱਲੇਬਾਜ਼ ਬਣਨ ਲਈ ਪ੍ਰੇਰਿਤ ਹੋਇਆ। ਪਰ ਮੈਲਬਰਨ ਜਾਣ ਤੋਂ ਬਾਅਦ ਬੱਬਲ ਨੇ ਆਪਣਾ ਇੱਕ ਗਾਣਾ "ਆਸਟਰੇਲੀਆ ਚੱਲੇ", ਯੂ ਟਯੂਬ ਉੱਪਰ ਪਾਇਆ ਜਿਸ ਨਾਲ ਇਹ ਬਹੁਤ ਉਤਸ਼ਾਹਿਤ ਹੋਇਆ। ਬਾਅਦ ਵਿੱਚ ਬਾਲੀਵੁਡ ਫ਼ਿਲਮ ਕਰੂਕ ਵਿੱਚ ਇਸਦੇ ਗਾਣੇ ਦੇ ਵਰਜ਼ਨ ਨੂੰ ਅਪਨਾਇਆ ਅਤੇ ਫ਼ਿਲਮ ਵਿੱਚ ਰਿਲੀਜ਼ ਕੀਤਾ।.[1][2] "ਨਿੱਕੀ ਜਿਹੀ ਜਿੰਦ" ਗਾਣੇ ਤੋਂ ਬੱਬਲ Archived 2019-04-12 at the Wayback Machine. ਨੂੰ ਬਹੁਤ ਪ੍ਰਸਿਧੀ ਮਿਲੀ।[3] ਇਸ ਤੋਂ ਬਿਨਾਂ ਇਸਨੇ ਮਿਸਟਰ ਐੰਡ ਮਿਸਿਜ਼ 420 ਫ਼ਿਲਮ ਵਿੱਚ ਬਿਨੁ ਦਿੱਲੋਂ ਅਤੇ ਜੱਸੀ ਗਿੱਲ ਨਾਲ ਭੂਮਿਕਾ ਨਿਭਾਈ ਹੈ।[4][5] ਮੁੱਢਲਾ ਜੀਵਨਬੱਬਲ ਦਾ ਜਨਮ 3 ਮਾਰਚ, 1985 ਵਿੱਚ ਸਮਰਾਲਾ, ਲੁਧਿਆਣਾ ਜ਼ਿਲ੍ਹਾ, ਪੰਜਾਬ ਵਿੱਖੇ ਹੋਇਆ।[6] ਇਸਦੇ ਪਿਤਾ ਸਰਦਾਰ ਮਨਜੀਤ ਸਿੰਘ ਰਾਇ ਥੀਏਟਰ ਆਰਟਿਸਟ ਸਨ ਅਤੇ ਮਾਤਾ ਨਿਰਮਲਜੀਤ ਕੌਰ ਘਰੇਲੂ ਔਰਤ ਹਨ। ਬੱਬਲ ਨੇ ਆਪਣਾ ਬਚਪਨ ਸਮਰਾਲਾ ਵਿੱਚ ਬਿਤਾਇਆ ਅਤੇ ਮੁੱਢਲੀ ਸਿੱਖਿਆ ਨੈਸ਼ਨਲ ਪਬਲਿਕ ਸਕੂਲ, ਸਮਰਾਲਾ ਤੋਂ ਲੈਣ ਤੋਂ ਬਾਅਦ ਇਹ ਚੰਡੀਗੜ੍ਹ ਚਲਾ ਗਿਆ ਜਿੱਥੇ ਇਸਨੇ ਆਪਣੀ ਅਗਲੀ ਸਿੱਖਿਆ ਅਤੇ ਗ੍ਰੈਜੁਏਸ਼ਨ ਡੀਏ.ਵੀ. ਕਾਲਜ, ਚੰਡੀਗੜ੍ਹ ਤੋਂ ਪੂਰੀ ਕੀਤੀ। 2007 ਵਿੱਚ, ਇਸ ਅੱਗੇ ਦੀ ਪੜ੍ਹਾਈ ਲਈ ਬੱਬਲ ਮੈਲਬਰਨ ਗਿਆ ਜਿੱਥੇ ਇਸਨੇ 2008 ਵਿੱਚ "ਆਸਟਰੇਲੀਆ ਚੱਲੇ" ਗਾਣੇ ਦਾ ਵੀਡੀਓ ਯੂ-ਟਿਊਬ ਉੱਪਰ ਅਪਲੌਡ ਕੀਤਾ ਤੇ ਮਕਬੂਲੀਅਤ ਹਾਸਲ ਕੀਤੀ।[7] ਸੰਗੀਤਕ ਕੈਰੀਅਰਬੱਬਲ ਰਾਏ ਦੀ ਪਹਿਲੀ ਐਲਬਮ ਸਾਊ ਪੁੱਤ ਤਿਆਰ ਕੀਤੀ ਜਿਸ ਨਾਲ ਬੱਬਲ ਨੂੰ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਬਹੁਤ ਪ੍ਰਸਿੱਧੀ ਮਿਲੀ। 2012 ਵਿੱਚ ਇਸਦਾ ਇਕੱਲਾ ਗਾਣਾ ਸੋਹਣੀ ਰਿਲੀਜ਼ ਹੋਇਆ। ਰਾਏ ਨੇ ਜਿੰਮੀ ਸ਼ੇਰਗਿੱਲ ਦੀ ਫ਼ਿਲਮ "ਰੰਗੀਲੇ" ਵਿੱਚ ਪਹਿਲਾ ਪਲੇਬੈਕ ਗਾਣਾ ਗਾਇਆ। 2014 ਵਿੱਚ, ਇਸਦੀ ਦੂਜੀ ਐਲਬਮ "ਗਰਲਫ੍ਰੇਂਡ", "ਸਪੀਡ ਰਿਕਾਰਡਜ਼" ਦੁਆਰਾ ਰਿਲੀਜ਼ ਕੀਤੀ ਗਈ। ਫ਼ਿਲਮ ਕੈਰੀਅਰਬੱਬਲ ਨੇ ਫ਼ਿਲਮਾਂ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ 2013 ਵਿੱਚ ਖ਼ਾਸ ਮਹਿਮਾਨ ਵਜੋਂ ਗਿੱਪੀ ਗਰੇਵਾਲ ਅਤੇ ਸੁਰਵੀਨ ਚਾਵਲਾ ਦੀ ਫ਼ਿਲਮ ਸਿੰਘ ਵਰਸਿਜ਼ ਕੌਰ ਤੋਂ ਕੀਤੀ।.[8] ਇਸ ਤੋਂ ਬਾਅਦ ਇਸਨੇ ਆਪਣੀ ਪਹਿਲੀ ਪੰਜਾਬੀ ਫ਼ਿਲਮ ਮਿਸਟਰ ਐੰਡ ਮਿਸਿਜ਼ 420 ਵਿੱਚ ਬਿਨੁ ਢਿੱਲੋਂ, ਯੁਵਰਾਜ ਹੰਸ, ਜਸਵਿੰਦਰ ਭੱਲਾ ਅਤੇ ਜੱਸੀ ਗਿੱਲ ਨਾਲ ਦੂਹਰੀ ਭੂਮਿਕਾ ਨਿਭਾਈ ਹੈ।[9][9] and appeared in a dual-role cameo, a first in Punjabi film industry.[10] ਗਾਣੇ
ਫਿਲਮਾਂ ਦੀ ਸੂਚੀ
ਹਵਾਲੇ
|
Portal di Ensiklopedia Dunia