ਭਾਰਤੀ ਕਾਵਿ ਸ਼ਾਸਤਰthumb|409x409px|ਪੁਸਤਕ ਦਾ ਕਵਰ ਪੰਨਾ ਭਾਰਤੀ ਕਾਵਿ ਸ਼ਾਸਤਰ ਨਾਮੀ ਪੁਸਤਕ ਪ੍ਰੋ. ਸ਼ੁਕਦੇਵ ਸ਼ਰਮਾ ਦੁਆਰਾ ਲਿਖੀ ਗਈ ਹੈ। ਇਹ ਉਹਨਾਂ ਦੁਆਰਾ ਪੰਜਾਬੀ ‘ਚ ਲਿਖੀ ਗਈ ਪਹਿਲੀ ਪੁਸਤਕ ਹੈ। “ਕਾਵਿ-ਸ਼ਾਸਤਰ (Poetics) ਕਵਿਤਾ ਅਤੇ ਸਾਹਿਤ ਦਾ ਫ਼ਲਸਫ਼ਾ ਅਤੇ ਵਿਗਿਆਨ ਹੈ। ਇਹ ਕਾਵਿ ਕ੍ਰਿਤੀਆਂ ਅਤੇ ਪ੍ਰਵਚਨਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਸਮੇਂ-ਸਮੇਂ ਸਾਹਮਣੇ ਆਏ ਸਿਧਾਂਤਾਂ ਦਾ ਗਿਆਨ ਹੈ।”[1] ਸੰਸਕ੍ਰਿਤ ਭਾਰਤ ਦੀ ਪ੍ਰਾਚੀਨ ਜ਼ੁਬਾਨ ਹੈ ਅਤੇ ਭਾਰਤ ਦਾ ਮੁੱਢਲਾ ਸਾਹਿਤ ਸੰਸਕ੍ਰਿਤ ਭਾਸ਼ਾ ਦਾ ਸਾਹਿਤ ਹੈ। ਭਾਰਤੀ ਆਚਾਰੀਆਂ ਦੁਆਰਾ ਸੰਸਕ੍ਰਿਤ ਭਾਸ਼ਾ ਦੇ ਸਿਰਜਣੀ ਸਾਹਿਤ ਨੂੰ ਧਿਆਨ ਵਿੱਚ ਰੱਖਕੇ ਪੇਸ਼ ਕੀਤੇ ਸਿਧਾਤਾਂ ਦੀ ਗਿਆਨ ਪਰੰਪਰਾ ਨੂੰ ਭਾਰਤੀ ਕਾਵਿ-ਸ਼ਾਸਤਰ ਕਿਹਾ ਜਾਂਦਾ ਹੈ। ਇਸ ਸੰਬੰਧੀ ਦੂਸਰੀ ਸਦੀ ਈਸਾ ਪੂਰਵ ਦੇ ਆਚਾਰੀਆ ਭਰਤਮੁਨੀ ਦੁਆਰਾ ਰਚਿਤ ਗ੍ਰੰਥ ਨਾਟਯ ਸ਼ਾਸਤਰ ਤੋਂ ਲੈ ਕੇ ਬਾਅਦ ਦੇ ਸਮੇਂ ਦੌਰਾਨ ਲਿਖੇ ਗਏ ਅਨੇਕ ਗ੍ਰੰਥ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਵਿੱਚ ਕਾਵਿ ਦੇ ਤੱਤਾਂ ਅਤੇ ਸਿਧਾਂਤਾਂ ਬਾਬਤ ਵਿਸਤ੍ਰਿਤ ਚਰਚਾ ਮਿਲਦੀ ਹੈ। ਹੁਣਵੇਂ ਸਮੇਂ ਵਿੱਚ ਭਾਰਤੀ ਕਾਵਿ-ਸ਼ਾਸਤਰ ਦੀ ਇਸ ਅਮੀਰ ਪਰੰਪਰਾ ਨੂੰ ਸਮਝਣ ਤੇ ਇਸ ਤੋਂ ਅੰਤਰ-ਦ੍ਰਿਸ਼ਟੀਆਂ ਗ੍ਰਹਿਣ ਕਰਨ ਲਈ ਅਨੇਕ ਵਿਦਵਾਨਾਂ ਨੇ ਖੋਜ ਪੂਰਨ ਪੁਸਤਕਾਂ ਦੀ ਰਚਨਾ ਕੀਤੀ ਹੈ। ਪ੍ਰੋ. ਸ਼ੁਕਦੇਵ ਸ਼ਰਮਾ ਦੁਆਰਾ ਰਚੀ ਪੁਸਤਕ ਵੀ ਇਸੇ ਦਾ ਪ੍ਰਤੀਫ਼ਲ ਹੈ। ਅਜੋਕੇ ਦੌਰ ਵਿੱਚ ਭਾਰਤੀ ਕਾਵਿ-ਸ਼ਾਸਤਰ ਦੀ ਅਹਿਮੀਅਤ ਬਾਬਤ ਪ੍ਰੋ. ਸ਼ੁਕਦੇਵ ਸ਼ਰਮਾ ਲਿਖਦੇ ਹਨ, “ਕਿਸੇ ਵੀ ਭਾਰਤੀ ਰਚਨਾਤਮਕ ਸਾਹਿਤ ਨੂੰ ਪਰਖਣ, ਮਾਣਨ ਅਤੇ ਉਸਦੇ ਅੰਤਸਤਲ ਜਾਂ ਗਹਿਰਾਈ ਤੱਕ ਪੁੱਜਣ ਲਈ ਅਨੇਕ ਨਵੀਆਂ-ਨਵੀਆਂ ਪ੍ਰਣਾਲੀਆਂ ਅਤੇ ਪੱਧਤੀਆਂ ਵਿਦਮਾਨ ਹਨ; ਫਿਰ ਵੀ ਮੇਰਾ ਵਿਚਾਰ ਹੈ ਕਿ ਸਾਨੂੰ ਪ੍ਰਾਚੀਨ ਭਾਰਤੀ ਕਾਵਿ-ਸ਼ਾਸਤਰ ਦੇ ਆਚਾਰੀਆਂ ਦੁਆਰਾ ਸਥਾਪਿਤ ਉਨ੍ਹਾਂ ਸਾਰੀਆਂ ਪਰੰਪਰਾਵਾਂ, ਧਾਰਣਾਵਾਂ, ਪਰਿਪਾਟੀਆਂ, ਮਾਰਗਾਂ, ਸਿਧਾਂਤਾਂ ਅਤੇ ਕਾਵਿਗਤ ਤੱਤਾਂ ਦੇ ਵੀ ਗਹਨ ਚਿੰਤਨ-ਮਨਨ ਕਰਨ ਦੀ ਅਤਿਅੰਤ ਲੋੜ ਹੈ ਜਿਨ੍ਹਾਂ ਉੱਤੇ ਪ੍ਰਾਚੀਨ ਸਮੇਂ ਤੋਂ ਸਿਰਜਨੀ ਸਾਹਿਤ ਦੇ ਭਾਵ ਅਤੇ ਰੂਪ, ਗੰਗਾ ਦੇ ਅਟੁੱਟ ਪ੍ਰਵਾਹ ਵਾਂਙ, ਸਾਨੂੰ ਪ੍ਰਾਪਤ ਹੁੰਦੇ ਆ ਰਹੇ ਹਨ।”[2] ਲੇਖਕ ਬਾਰੇਪ੍ਰੋ. ਸ਼ੁਕਦੇਵ ਸ਼ਰਮਾ (24 ਜੁਲਾਈ 1943) ਸੰਸਕ੍ਰਿਤ ਭਾਸ਼ਾ ਅਤੇ ਸਾਹਿਤ ਅਧਿਆਪਨ ਦੇ ਖੇਤਰ ਵਿੱਚ ਕਰਮਸ਼ੀਲ ਵਿਦਵਾਨ ਹਨ। ਉਹਨਾਂ ਦਾ ਜਨਮ 24 ਜੁਲਾਈ 1943 ਨੂੰ ਪਿੰਡ ਦਾਦੂ ਮਾਜਰਾ ਜ਼ਿਲ੍ਹਾ ਪਟਿਆਲਾ (ਹੁਣ ਫਤਹਿਗੜ੍ਹ ਸਾਹਿਬ) ਵਿੱਚ ਹੋਇਆ। ਉਹਨਾਂ ਨੇ 1960 ਵਿੱਚ ਸ਼੍ਰੀ ਸਰਸਵਤੀ ਸੰਸਕ੍ਰਿਤ ਕਾਲਜ ਖੰਨਾ ਤੋਂ ਸ਼ਾਸਤਰੀ ਅਤੇ 1962 ਵਿੱਚ ਸੰਸਕ੍ਰਿਤ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਚਾਰੀਆ ਦੀ ਵਿੱਦਿਆ ਪ੍ਰਾਪਤ ਕੀਤੀ। 1967 ਵਿੱਚ ਵਿਸ਼ਵੇਸ਼ਵਰਨੰਦ ਵਿਸ਼ਵ ਬੰਧੂ ਇੰਸਟੀਚਿਊਟ ਆਫ਼ ਸੰਸਕ੍ਰਿਤ ਐਂਡ ਇੰਡੋਲਾਜੀਕਲ ਸਟੱਡੀਜ਼, ਹੁਸ਼ਿਆਰਪੁਰ ਤੋਂ ਸੰਸਕ੍ਰਿਤ ਦੀ ਐੱਮ. ਏ. ਕੀਤੀ ਅਤੇ 1970 ਵਿੱਚ ਸੰਸਕ੍ਰਿਤ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪੀਐੱਚ. ਡੀ. ਮੁਕੰਮਲ ਕੀਤੀ। ਉਹ ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 31 ਸਾਲ 5 ਮਹੀਨੇ ਦੇ ਅਧਿਆਪਨ ਕਾਰਜ ਉਪਰੰਤ 31 ਦਸੰਬਰ 2003 ਨੂੰ ਪ੍ਰੋਫੈਸਰ ਤੇ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਉਹਨਾਂ ਅਧੀਨ 44 ਖੋਜਾਰਥੀਆਂ ਨੇ ਆਪਣਾ ਐੱਮ. ਫਿਲ ਅਤੇ ਪੀਐੱਚ. ਡੀ. ਦਾ ਖੋਜ ਕਾਰਜ ਸੰਪੰਨ ਕੀਤਾ ਹੈ। ਉਹ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਕਾਨਫਰੰਸਾਂ ਦੌਰਾਨ 100 ਤੋਂ ਵੱਧ ਪਰਚੇ ਪੜ੍ਹ ਚੁੱਕੇ ਹਨ। ਅੱਜਕਲ੍ਹ ਉਹ ਵੀ.ਵੀ. ਸ਼ੋਧ ਸੰਸਥਾਨ, ਸਾਧੂ ਆਸ਼ਰਮ, ਹੁਸ਼ਿਆਰਪੁਰ ਵਿੱਚ ਆਦਰੀ ਪ੍ਰੋਫੈਸਰ ਵਜੋਂ ਨਿਯੁਕਤ ਨਿਭਾ ਰਹੇ ਹਨ। ਉਹ ਸਿਆਲ ਰੁੱਤ ਦੇ 5 ਮਹੀਨੇ ਪੰਜਾਬ ਵਿੱਚ ਅਤੇ ਬਾਕੀ 7 ਮਹੀਨੇ (ਅਪ੍ਰੈਲ ਤੋਂ ਅਕਤੂਬਰ) ਆਪਣੇ ਪਰਿਵਾਰ ਕੋਲ ਕਨੇਡਾ ਗੁਜ਼ਾਰਦੇ ਹਨ। ਉਹਨਾਂ ਦੇ ਪਰਿਵਾਰ ਵਿੱਚ ਪਤਨੀ ਸਮੇਤ ਦੋ ਬੱਚੇ (ਬੇਟਾ ਤੇ ਬੇਟੀ) ਹਨ। ਰਚਨਾਵਾਂਗਦ੍ਯ-ਕਣਿਕਾ ਭਾਰਤੀ ਕਾਵਿ-ਸ਼ਾਸਤਰ Critical Edition Of ‘Nanak Chandrodaya’: Vol. 1 and 2 (ਅਪ੍ਰਕਾਸ਼ਿਤ) ਗੁਰੂ ਨਾਨਕ ਸਹਸਤ੍ਰਨਾਮ (ਅਪ੍ਰਕਾਸ਼ਿਤ) ਵਿਸ਼ਵ ਚਿੰਤਕ: ਭਰਤਮੁਨੀ (ਅਪ੍ਰਕਾਸ਼ਿਤ) ਅਧਿਆਇ ਵੰਡਬਾਕੌਲ ਪੁਸਤਕ ਰਚੇਤਾ “ਭਾਰਤੀ ਕਾਵਿ-ਸ਼ਾਸਤਰ ਦੇ ਵਿਸ਼ੇ ਨੂੰ ਮੁੱਢ ਤੋਂ ਸਮਝਣ ਦੇ ਦ੍ਰਿਸ਼ਟੀਕੋਣ ਤੋਂ ਇਸ ਪੁਸਤਕ ਨੂੰ ਪੰਜ ਖੰਡਾਂ/ਭਾਗਾਂ ਵਿੱਚ ਵੰਡਿਆ ਹੈ”[3] ਇਹ ਪੰਜ ਖੰਡ ਨਿਮਨਲਿਖਤ ਅਨੁਸਾਰ ਹਨ - ਖੰਡ ਪਹਿਲਾ (ਵਿਸ਼ੈ-ਪ੍ਰਵੇਸ਼)ਪੁਸਤਕ ਦੇ ਇਸ ਪਹਿਲੇ ਖੰਡ ਦੇ ਸਿਰਨਾਵੇਂ ਤੋਂ ਹੀ ਸੰਕੇਤ ਹੋ ਜਾਂਦਾ ਹੈ ਕਿ ਇਸ ਜ਼ਰੀਏ ਕਿਤਾਬ ਅਧੀਨ ਵਿਚਾਰੇ ਜਾਣ ਵਾਲੇ ਭਾਰਤੀ ਕਾਵਿ-ਸ਼ਾਸਤਰ ਦੇ ਵਿਸ਼ਿਆਂ ਦਾ ਮੁੱਢ ਬੱਝਦਾ ਹੈ। ਇਸ ਖੰਡ ਨੂੰ ਪੰਜ ਉਪ-ਖੰਡਾਂ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਵਿੱਚ ਭਾਰਤੀ ਕਾਵਿ-ਸ਼ਾਸਤਰ ਦੀ ਉਤਪਤੀ, ਵਿਕਾਸ-ਕ੍ਰਮ ਦਾ ਵਿਭਾਜਨ, ਕਾਵਿ-ਸ਼ਾਸਤਰ ਦਾ ਨਾਮਕਰਣ ਆਦਿ ਵਿਸ਼ਿਆਂ ਬਾਬਤ ਚਰਚਾ ਕੀਤੀ ਗਈ ਹੈ। ਇਹ ਉਪ-ਖੰਡ ਹੇਠ ਲਿਖੇ ਅਨੁਸਾਰ ਹਨ - ਭਾਰਤੀ ਕਾਵਿ ਅਤੇ ਕਾਵਿ-ਸ਼ਾਸਤਰ ਦੀ ਉਤਪਤੀਇਸ ਉਪ-ਖੰਡ ਵਿੱਚ ਲੇਖਕ ਨੇ ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਈਸਾ ਪੂਰਵ ਤੋਂ ਪਹਿਲਾਂ ਦੀ ਕਾਵਿ ਰਚਨਾ ਦੀ ਵਿਕਸਿਤ ਪਰੰਪਰਾ (ਚਾਰ ਵੇਦ, ਰਾਮਾਇਣ, ਮਹਾਂਭਾਰਤ ਆਦਿ) ਦਾ ਅੰਕਨ ਕਰਕੇ ਧਾਰਨਾ ਪੇਸ਼ ਕੀਤੀ ਹੈ ਕਿ “ਕਾਵਿ ਰਚਨਾ ਦੇ ਨਾਲ ਹੀ ਸੁਭਾਵਿਕ ਤੌਰ ‘ਤੇ ਸਾਹਿਤਕ ਸਮਾਲੋਚਨਾ ਦੇ ਸਿਧਾਂਤਾਂ ਦਾ ਨਿਰਮਾਣ ਵੀ ਸ਼ੁਰੂ ਹੋ ਗਿਆ ਹੋਵੇਗਾ ਅਰਥਾਤ ਇਸੇ ਸਮੇਂ ‘ਕਾਵਿ-ਸ਼ਾਸਤਰ’ ਦੀ ਰਚਨਾ ਵੀ ਆਰੰਭ ਹੋ ਗਈ ਹੋਵੇਗੀ।”[4] ਭਾਰਤੀ ਕਾਵਿ-ਸ਼ਾਸਤਰ ਦੇ ਸਿਧਾਂਤਾਂ ਦੀ ਰਚਨਾ ਦਾ ਆਰੰਭ ਅਤੇ ਭਰਤ ਤੋਂ ਪਹਿਲਾਂ ਦੇ ਆਚਾਰੀਆਇਸ ਉਪ-ਖੰਡ ਵਿੱਚ ਆਦਿ ਆਚਾਰੀਆ ਸਵੀਕਾਰੇ ਜਾਂਦੇ ਭਰਤ ਤੋਂ ਪਹਿਲਾਂ ਦੇ ਆਚਾਰੀਆਂ, ਜਿੰਨਾ ਦਾ ਜ਼ਿਕਰ ਹੋਰਨਾਂ ਗ੍ਰੰਥਾਂ ਵਿੱਚ ਹੋਇਆ ਮਿਲਦਾ ਹੈ (ਜੀਕਣ ਆਚਾਰੀਆ ਰਾਜਸ਼ੇਖਰ ਦੇ ਕਾਵਿਮੀਮਾਂਸਾ ਵਿਚ), ਬਾਰੇ ਅਤੇ ਕਾਵਿ ਸਿਧਾਂਤਾਂ ਦੀ ਰਚਨਾ ਦੇ ਆਰੰਭਲੇ ਰੂਪ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਸਥਾਪਿਤ ਕੀਤਾ ਹੈ, “ਭਾਰਤੀ ਕਾਵਿ-ਸ਼ਾਸਤਰ ਅਥਵਾ ਭਾਰਤੀ ਸਾਹਿਤਕ ਸਮੀਖਿਆ ਦੇ ਸਿਧਾਂਤਾਂ ਦਾ ਸਹੀ ਆਰੰਭ ਭਰਤਮੁਨੀ ਦੇ ‘ਨਾਟਯਸ਼ਾਸਤ੍ਰ’ ਤੋਂ ਹੀ ਹੋਇਆ ਮੰਨਿਆ ਜਾ ਸਕਦਾ ਹੈ।”[5] ਭਾਰਤੀ ਕਾਵਿ-ਸ਼ਾਸਤਰ ਦੇ ਵਿਕਾਸ-ਕ੍ਰਮ ਦਾ ਵਿਭਾਜਨਇਸ ਉਪ-ਖੰਡ ਵਿੱਚ ਆਚਾਰੀਆ ਮੰਮਟ ਦੇ ਹਵਾਲੇ ਨਾਲ ਭਾਰਤੀ ਕਾਵਿ-ਸ਼ਾਸਤਰ ਦੇ ਵਿਕਾਸ-ਕ੍ਰਮ ਦਾ ਵਿਭਾਜਨ ਕੀਤਾ ਗਿਆ ਹੈ। ਇਸਨੂੰ ਹੇਠ ਲਿਖੇ ਚਾਰ ਕਾਲ-ਖੰਡਾਂ ਵਿੱਚ ਵੰਡਿਆ ਗਿਆ ਹੈ -
ਭਾਰਤੀ ਕਾਵਿ-ਸ਼ਾਸਤਰ ਦਾ ਨਾਮਕਰਣਪਹਿਲੇ ਖੰਡ ਦੇ ਚੌਥੇ ਉਪ-ਖੰਡ ਵਿੱਚ ਕਾਵਿ ਦੀ ਸਮੀਖਿਆ ਅਤੇ ਕਾਵਿ ਦੇ ਗੁਣਾਂ-ਅਵਗੁਣਾਂ ਦੀ ਪਰੀਖਿਆ ਕਰਨ ਵਾਲੀ ਵਿਦਿਆ ਲਈ ਵਰਤੇ ਗਏ ਵੱਖ-ਵੱਖ ਨਾਵਾਂ, ਇਸ ਨਾਮਕਰਣ ਦੇ ਕੀ ਕਾਰਣ ਹਨ? ਇਹ ਨਾਮ ਸਾਹਿਤ ਵਿੱਚ ਕਿਵੇਂ ਪ੍ਰਚਲਿਤ ਹੋਏ? ਪ੍ਰਸ਼ਨਾਂ ਨੂੰ ਮੁਖ਼ਾਤਿਬ ਹੋਇਆ ਗਿਆ ਹੈ। ਜਿਸ ਦਾ ਅਤਿ-ਸੰਖੇਪ ਵਰਣਨ ਇੰਜ ਹੈ-
ਭਾਰਤੀ ਕਾਵਿ-ਸ਼ਾਸਤਰ ਉੱਤੇ ਦੂਜੇ ਸ਼ਾਸਤਰਾਂ ਦਾ ਪ੍ਰਭਾਵਪਹਿਲੇ ਖੰਡ ਦੇ ਪੰਜਵੇਂ ਉਪ-ਖੰਡ ਵਿੱਚ ਭਾਰਤੀ ਕਾਵਿ-ਸ਼ਾਸਤਰ ਉੱਪਰ ਦੂਜੇ ਸ਼ਾਸਤਰਾਂ (ਵਿਆਕਰਣਸ਼ਾਸਤਰ, ਨਿਆਇਸ਼ਾਸਤਰ, ਸਾਂਖਯਸ਼ਾਸਤਰ, ਵੇਦਾਂਤਦਰਸ਼ਨ, ਮੀਮਾਂਸਾਸ਼ਾਸਤਰ) ਦੇ ਪਏ ਪ੍ਰਭਾਵਾਂ ਦਾ ਵਿਵੇਚਨ ਕੀਤਾ ਗਿਆ ਹੈ ਕਿਉਂ ਜੋ ਭਾਰਤੀ ਕਾਵਿ-ਸ਼ਾਸਤਰ ਦੇ ਸਿਧਾਂਤਾਂ ਦਾ ਪ੍ਰਤੀਪਾਦਨ ਕਰਨ ਵਾਲੇ ਆਚਾਰੀਆ ਸਿਰਫ਼ ਕਾਵਿ-ਸ਼ਾਸਤਰ ਦੇ ਹੀ ਜਾਣੂ ਜਾਂ ਵਿਦਵਾਨ ਨਹੀਂ ਸਨ। ਖੰਡ ਦੂਜਾਦੂਸਰੇ ਖੰਡ ਵਿੱਚ ਭਾਰਤੀ ਕਾਵਿ-ਆਚਾਰੀਆਂ ਦੁਆਰਾ ਆਪਣੇ ਗ੍ਰੰਥਾਂ ਵਿੱਚ ਵਿਵੇਚਿਤ ਭਿੰਨ-ਭਿੰਨ ਵਿਸ਼ਿਆਂ ਦਾ ਵਿਵਰਣ ਪੇਸ਼ ਕੀਤਾ ਗਿਆ ਹੈ। ਪੁਸਤਕ ਰਚੇਤਾ ਨੇ ਭਾਰਤੀ ਕਾਵਿ-ਸ਼ਾਸਤਰ ਦੇ ਵਿਸ਼ਿਆਂ ਬਾਬਤ ਭਾਰਤੀ ਕਾਵਿ ਆਚਾਰੀਆਂ ਦੁਆਰਾ ਦਰਸਾਏ ਵਿਚਾਰਾਂ ਨੂੰ ਪੇਸ਼ ਕਰਦਿਆਂ ਆਪਣੇ ਮਤ ਨੂੰ ਵੀ ਅੰਤ ਵਿੱਚ ਪੇਸ਼ ਕੀਤਾ ਹੈ। ਇਸ ਖੰਡ ਦੇ ਕ੍ਰਮਵਾਰ ਹੇਠ ਲਿਖੇ ਦਸ ਉਪ-ਖੰਡ ਹਨ –
ਖੰਡ ਚੌਥਾਪੁਸਤਕ ਦੇ ਚੌਥੇ ਖੰਡ ਵਿੱਚ ਆਦਿ ਆਚਾਰੀਆ ਸਵੀਕਾਰੇ ਜਾਂਦੇ ਆਚਾਰੀਆ ਭਰਤਮੁਨੀ (ਈਸਾ ਪੂਰਵ 200 ਸਦੀ ਜਾਂ ਇਸ ਤੋਂ ਵੀ ਪਹਿਲਾਂ) ਤੋਂ ਲੈ ਕੇ ਆਚਾਰੀਆ ਨਰਸਿੰਘ ਕਵੀ (18ਵੀਂ ਸਦੀ ਦਾ ਮੱਧਭਾਗ) ਤਕ 48 ਪ੍ਰਮੁੱਖ ਆਚਾਰੀਆਂ ਬਾਰੇ ਅਤੇ ਉਹਨਾਂ ਦੀਆਂ ਕਿਰਤਾਂ ਬਾਰੇ ਅਤਿਸੰਖਿਪਤ ਪਰਿਚੈ ਦਿੱਤਾ ਗਿਆ ਹੈ। ਖੰਡ ਪੰਜਵਾਂ (ਅੰਤਿਕਾਵਾਂ)ਪੁਸਤਕ ਦੇ ਅੰਤਲੇ ਖੰਡ ਵਿੱਚ ‘ਅੰਤਿਕਾਵਾਂ’ ਸਿਰਨਾਵੇਂ ਹੇਠ ਭਾਰਤੀ ਕਾਵਿ-ਸ਼ਾਸਤਰ ਦੇ ਕੁਝ ਪ੍ਰਮੁੱਖ ਤਕਨੀਕੀ ਪਦਾਂ ਦਾ ਸਰੂਪ (ਅੰਤਿਕਾ ਇਕ), ਪੁਸਤਕ ਵਿੱਚ ਪ੍ਰਯੋਗ ਹੋਏ ਔਖੇ ਸ਼ਬਦਾਂ ਦਾ ਸਧਾਰਨ ਅਰਥ ‘ਸ਼ਬਦਕੋਸ਼’ ਦੇ ਰੂਪ ਵਿੱਚ (ਅੰਤਿਕਾ ਦੋ) ਅਤੇ ਪੁਸਤਕ ਲਿਖਣ ਹਿਤ ਉੱਧ੍ਰਿਤ ਕੀਤੇ ਗਏ ਆਚਾਰੀਆਂ ਦੇ ਗ੍ਰੰਥਾਂ ਅਤੇ ਭਾਰਤੀ ਸਮੀਖਿਆ ਦੇ ਵਿਦਵਾਨਾਂ ਦੀਆਂ ਕਿਰਤਾਂ ਦੀ ਸੂਚੀ (ਅੰਤਿਕਾ ਤਿੰਨ) ਦਿੱਤੀ ਗਈ ਹੈ। ਸਾਰਇਸ ਪੁਸਤਕ ਵਿੱਚ ਭਾਰਤੀ ਕਾਵਿ-ਸ਼ਾਸਤਰ ਦੇ ਪ੍ਰਮੁੱਖ ਤੱਤਾਂ ਅਤੇ ਸਿਧਾਂਤਾਂ ਨੂੰ ਕਲੇਵਰ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰੋ. ਸ਼ੁਕਦੇਵ ਸ਼ਰਮਾ ਨੇ ਹਰ ਵਿਸ਼ੇ ਦੇ ਸੰਦਰਭ ਵਿੱਚ ਭਾਰਤੀ ਕਾਵਿ-ਆਚਾਰੀਆਂ ਦੇ ਵਿਵੇਚਨ ਤੇ ਵਿਚਾਰਾਂ ਨੂੰ ਪੇਸ਼ ਕਰਨ ਉਪਰੰਤ ਆਲੋਚਨਾਤਮਕ ਨੁਕਤਾ ਨਿਗਾਹ ਤੋਂ ਆਪਣੇ ਮਤ ਦੀ ਪੇਸ਼ਕਾਰੀ ਕੀਤੀ ਹੈ। ਹਰ ਕਾਵਿ-ਸੰਪ੍ਰਦਾ ਦੇ ਇਤਿਹਾਸਕ ਵਿਕਾਸ-ਕ੍ਰਮ ਨੂੰ, ਪਰਿਭਾਸ਼ਾ ਅਤੇ ਸਰੂਪ ਨੂੰ, ਭੇਦਾਂ-ਉਪਭੇਦਾਂ ਨੂੰ ਤੇ ਅੰਤ ਵਿੱਚ ਦੂਜੇ ਕਾਵਿ-ਸੰਪ੍ਰਦਾਵਾਂ ਨਾਲ ਉਸਦੇ ਸੰਬੰਧਾਂ ਨੂੰ ਸਮੀਖਿਆਤਮਕ ਨਜ਼ਰੀਏ ਪੇਸ਼ ਕੀਤਾ ਗਿਆ ਹੈ। ਹਵਾਲੇ
|
Portal di Ensiklopedia Dunia