ਭਾਵਨਾ (ਫ਼ਿਲਮ)
ਭਾਵਨਾ 1984 ਦੀ ਇੱਕ ਹਿੰਦੀ ਫਿਲਮ ਹੈ ਜਿਸ ਦਾ ਨਿਰਦੇਸ਼ਨ ਪ੍ਰਵੀਨ ਭੱਟ ਦੁਆਰਾ ਸਿਨੇਮੈਟੋਗ੍ਰਾਫਰ ਦੇ ਨਿਰਦੇਸ਼ਨ ਵਿੱਚ ਕੀਤਾ ਗਿਆ ਸੀ।[1] ਫਿਲਮ ਵਿੱਚ ਸ਼ਬਾਨਾ ਆਜ਼ਮੀ, ਮਾਰਕ ਜ਼ੁਬੇਰ, ਕੰਵਲਜੀਤ ਸਿੰਘ, ਸਈਦ ਜਾਫਰੀ, ਰੋਹਿਨੀ ਹਤੰਗੜੀ, ਸਤੀਸ਼ ਸ਼ਾਹ ਅਤੇ ਉਰਮਿਲਾ ਮਾਤੋਂਡਕਰ (ਬਾਲ ਕਲਾਕਾਰ ਵਜੋਂ) ਹਨ। ਫਿਲਮ ਦਾ ਸੰਗੀਤ ਬੱਪੀ ਲਹਿਰੀ ਦਾ ਹੈ। ਪਲਾਟ"ਭਾਵਨਾ" ਫਿਲਮ ਇੱਕਔਰਤ ਦੀ ਕਹਾਣੀ ਹੈ। ਇੱਕ ਮੁਟਿਆਰ, ਭਾਵਨਾ ਸਕਸੈਨਾ ਨਾਮ ਦੀ ਇੱਕ ਅਨਾਥ, ਜੋ ਇੱਕ ਸ਼ਹਿਰ ਵਿੱਚ ਬਿਲਕੁਲ ਇਕੱਲੀ ਰਹਿੰਦੀ ਹੈ, ਇੱਕ ਬਾਗ ਵਿੱਚ ਅਜੇ ਕਪੂਰ ਨਾਮ ਦੇ ਇੱਕ ਆਦਮੀ ਨੂੰ ਮਿਲਦੀ ਹੈ ਤੇ ਉਸਦੀ ਤਸਵੀਰ ਬਣਾਉਂਦੀ ਹੈ। ਉਹ ਦੋਸਤ ਬਣ ਗਏ ਅਤੇ ਬਾਅਦ ਵਿੱਚ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਆਖ਼ਰਕਾਰ ਉਨ੍ਹਾਂ ਨੇ ਵਿਆਹ ਲਿਆ, ਹਾਲਾਂਕਿ, ਕਪੂਰ ਦੇ ਪਿਤਾ ਨੇ ਇਸ ਵਿਆਹ ਦੀ ਇਜਾਜ਼ਤ ਨਹੀਂ ਦਿੱਤੀ ਸੀ। ਅਜੇ ਇੱਕ ਅਜਿਹਾ ਕਲਾਕਾਰ ਹੈ ਜੋ ਬਹੁਤਾ ਪੈਸਾ ਨਹੀਂ ਕਮਾਉਂਦਾ। ਭਾਵਨਾ ਘਰ-ਘਰ ਜਾ ਕੇ ਆਪਣੀਆਂ ਪੇਂਟਿੰਗਾਂ ਵੇਚਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਨ੍ਹਾਂ ਦੀ ਆਰਥਿਕ ਹਾਲਤ ਮਾੜੀ ਹੈ। ਇਸ ਵਿਗੜਦੀ ਆਰਥਿਕ ਸਥਿਤੀ ਦੇ ਵਿਚਕਾਰ, ਭਾਵਨਾ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਅਜੇ ਦੇ ਬੱਚੇ ਤੋਂ ਗਰਭਵਤੀ ਹੈ। ਅਜੈ ਇਹ ਸੁਣ ਕੇ ਨਾ ਖੁਸ਼ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਹ ਬੱਚੇ ਦੀ ਪਰਵਰਿਸ਼ ਦਾ ਖਰਚਾ ਨਹੀਂ ਚੁੱਕ ਸਕਦਾ। ਵਿਗੜਦੀ ਵਿੱਤੀ ਸਥਿਤੀ ਨੂੰ ਸਹਿਣ ਵਿੱਚ ਅਸਮਰੱਥ, ਅਜੈ ਆਪਣੇ ਅਮੀਰ ਕਰੋੜਪਤੀ ਪਿਤਾ ਨੂੰ ਮਿਲਣ ਦਾ ਫੈਸਲਾ ਕਰਦਾ ਹੈ ਜੋ ਕਿਸੇ ਹੋਰ ਸ਼ਹਿਰ ਵਿੱਚ ਰਹਿੰਦਾ ਹੈ। ਉਹ ਭਾਵਨਾ ਨੂੰ ਕਹਿੰਦਾ ਹੈ ਕਿ ਉਹ ਇੱਕ ਦੋ ਦਿਨਾਂ ਵਿੱਚ ਵਾਪਸ ਆ ਜਾਵੇਗਾ। ਅਜੇ ਭਾਵਨਾ ਨੂੰ ਇਕੱਲਾ ਛੱਡ ਜਾਂਦਾ ਹੈ ਅਤੇ ਕਈ ਦਿਨ ਬੀਤ ਜਾਂਦੇ ਹਨ। ਦਿਨ ਹਫ਼ਤਿਆਂ ਵਿੱਚ ਅਤੇ ਹਫ਼ਤੇ ਮਹੀਨਿਆਂ ਵਿੱਚ ਬਦਲ ਜਾਂਦੇ ਹਨ। ਪਰ ਅਜੇ ਦੀ ਕੋਈ ਖ਼ਬਰ ਨਹੀਂ ਹੈ। ਅਜੇ ਵਾਪਸ ਨਹੀਂ ਆਇਆ ਤਾਂ ਭਾਵਨਾ ਨੇ ਅਜੇ ਦੇ ਪਿਤਾ ਦੇ ਘਰ ਦਾ ਪਤਾ ਪ੍ਰਾਪਤ ਕਰਦੀ ਹੈ ਅਤੇ ਅਜੇ ਦੀ ਭਾਲ ਵਿੱਚ ਚਲੀ ਜਾਂਦੀ ਹੈ। ਭਾਵਨਾ ਇਹ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕਿ ਅਜੇ ਨੇ ਆਪਣੇ ਪਿਤਾ ਦੀ ਮਰਜ਼ੀ ਮੁਤਾਬਕ ਇਕ ਹੋਰ ਔਰਤ ਨਾਲ ਵਿਆਹ ਕਰ ਲਿਆ ਹੈ। ਉਦਾਸ, ਭਾਵਨਾ ਆਪਣੀ ਸਭ ਤੋਂ ਚੰਗੀ ਦੋਸਤ ਸ਼ੋਭਾ ਨੂੰ ਆਪਣਾ ਦੁੱਖ ਦੱਸਦੀ ਹੈ। ਪਰ ਇਹ ਉਸਦੇ ਜੀਵਨ ਵਿੱਚ ਸੰਘਰਸ਼ਾਂ ਦਾ ਅੰਤ ਨਹੀਂ ਸੀ। ਉਸਦੇ ਜੀਵਨ ਵਿੱਚ ਮੁਸ਼ਕਿਲਾ ਬਹੁਤ ਸਨ। ਕਾਸਟ
ਸਾਊਂਡਟ੍ਰੈਕਗੀਤਕਾਰ: ਕੈਫੀ ਆਜ਼ਮੀ
ਅਵਾਰਡ
ਹਵਾਲੇ
|
Portal di Ensiklopedia Dunia